کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਨੱਚਣ ਦਾ ਕੀ ਫ਼ਾਇਦਾ ਜੇ ਗਾ ਵੀ ਨਾ ਸਕੀਏ ?

ਨੱਚਣ ਦਾ ਕੀ ਫ਼ਾਇਦਾ ਜੇ ਗਾ ਵੀ ਨਾ ਸਕੀਏ ?

ਅਬਰਾਰ ਕਾਦਰ

June 4th, 2012

4.5 / 5 (4 Votes)

 

 

ਸ਼ੁਰੂ ਕਰਦਿਆਂ ਮੈਂ ਜ਼ਰਾ ਆਪਣੇ ਬਾਰੇ ਦੱਸਾਂ। ਮੈਂ ਅਮਰੀਕੀ ਰਿਆਸਤ ਕੀਲੀਫ਼ਾਰਨੀਆ ਵਿੱਚ ਜੰਮਿਆ ਤੇ ਪਲਿਆ ਸਾਂ। ਮੇਰੀ ਮਾਂ ਦਾ ਬਚਪਨ ਲਾਹੌਰ ਵਿਚ ਗੁਜ਼ਰਿਆ ਅਤੇ ਮੇਰੇ ਅੱਬਾ ਜੀ ਰਾਵਲਪਿੰਡੀ ਦੇ ਵਸਨੀਕ ਸਨ। ਨੱਕੇ ਹੁੰਦਿਆਂ ਮੈਂ ਕਈ ਵਾਰੀ ਪਾਕਿਸਤਾਨ ਗਿਆ, ਤੇ ਅੱਜੇ ਵੀ ਹਰ ਦੋ ਢਾਈ ਸਾਲਾਂ ਮਗਰੋਂ ਮੇਰਾ ਚੱਕਰ ਲੱਗਦਾ ਹੈ। ਆਮ ਤੌਰ ਤੇ ਮੈਂ ਅਪਣੀ ਨਾਨੀ ਦੇ ਘੱਰ ਠਹਿਰਦਾ ਹਾਂ, ਜੋ ਲਾਹੌਰ ਵਿਚ ਹੈ। ਇਸ ਤੋਂ ਅੱਡ ਮੈਂ ਅਪਣੀ ਪੜਨਾਨੀ ਨੂੰ ਮਿਲਣ ਲਈ ਇਬਟ ਆਬਾਦ ਵੀ ਜਾਂਦਾ ਹਾਂ। ਬਜ਼ੁਰਗਾਂ ਦਾ ਮੇਰੇ ਤੇ ਬਹੁਤ ਅਸਰ ਹੈ ਤੇ ਨਾਲੇ ਪਾਕਿਸਤਾਨ ਵਿੱਚ ਬਹੁਤਾ ਵਕਤ ਗੁਜ਼ਾਰਨ ਦਾ ਵੀ, ਜਿਸ ਕਰਕੇ ਪੰਜਾਬੀ ਬੋਲਣ ਲਿਖਣ ਪੜ੍ਹਨ ਦਾ ਸ਼ੌਕੀਨ ਆਂ।

ਪਾਕਿਸਤਾਨੀ ਪੰਜਾਬੀਆਂ ਦੀ ਮਹਿਫ਼ਲ ਵਿਚ ਜੇ ਪੰਜਾਬੀ ਦੀ ਥਾਂ ਉਰਦੂ ਸੁਣੀ ਜਾਵੇ ਤੇ ਮੈਨੂੰ ਅੱਕ ਦੱਮ ਅਜੀਬ ਤੇ ਗ਼ੈਰ ਕੁਦਰਤੀ ਵੀ ਜਾਪਦਾ ਹੈ। ਪਰ ਖ਼ਾਸ ਕਰਕੇ ਮੇਰੇ ਸ਼ਹਿਰ ਤੇ ਉਸ ਦੇ ਨੇੜਲੇ ਇਲਾਕਿਆਂ ਵਿਚ ਜਿਹੜੇ ਪਾਕਿਸਤਾਨੀ ਆਏ ਹੋਏ ਨੇਂ, ਬਹੁਤੇ ਪੜ੍ਹੇ ਲਿਖੇ ਨੇਂ ਤੇ ਭਾਂਵੇਂ ਮਾਪਿਆਂ ਦੀ ਪੰਜਾਬੀ ਠੇਠ ਹੋਵੇ, ਬੱਚੀਆਂ ਨਾਲ ਪੰਜਾਬੀ ਨਹੀਂ ਬੋਲੀ ਜਾਂਦੀ। ਹਾਲਾਂਕਿ ਮੇਰੀ ਵੀ ਉਰਦੂ ਠੀਕ ਠਾਕ ਹੈ, ਲੱਖ ਲੈਣਾ ਵਾਂ, ਪੜ੍ਹ ਲੈਣਾ ਵਾਂ, ਪਰ ਮੈਂ ਮਾਣ ਨਾਲ ਕਹਿਣਾ ਵਾਂ ਕਿ ਮੈਂ ਪੰਜਾਬੀ ਆਂ ਤੇ ਸਿਰਫ਼ ਕਰਾਚੀ ਵਾਲਿਆਂ ਨਾਲ ਉਰਦੂ ਬੋਲਣ ਨੂੰ ਤਿਆਰ ਹੁੰਦਾ ਹਾਂ।

ਸਾਡੇ ਇਲਾਕੇ ਵਿਚ ਅੱਕ ਨਵੇਂ ਲਹਿਰ ਉੱਠੀ ਏ, ਭੰਗੜੇ ਦੀ। ਜਿਹੜੇ ਮਾਪਿਆਂ ਨੇ ਅੱਕ ਲਫ਼ਜ਼ ਪੰਜਾਬੀ ਦਾ ਸਿਖਾਇਆ ਨਹੀਂ ਬਾਲਾਂ ਨੂੰ, ਬੜੇ ਫ਼ਖ਼ਰ ਨਾਲ ਉਨ੍ਹਾਂ ਬਾਲਾਂ ਦਾ ਭੰਗੜਾ ਵੇਖਦੇ ਨੇਂ। ਕਿਉਂਕਿ ਲੋਕੀ ਜਾਂਦੇ ਨੇਂ ਕਿ ਮੈਨੂੰ ਲਫ਼ਜ਼ਾਂ ਦੀ ਸਮਝ ਆਉਂਦੀ ਹੈ, ਮੇਰੇ ਕੋਲੋਂ ਪੁੱਛਣਗੇ  'ਯਾਰ ਅਬਰਾਰ, ਫ਼ਲਾਣੇ ਗਾਣੇ ਵਿਚ ਫ਼ਲਾਨਾ ਗਾਇਕ ਕਹਿ ਕੀ ਰਿਹਾ ਏ?'। ਮਤਲਬ ਦੱਸਕੇ ਮੈਂ ਕਹਿਣਾ ਵਾਂ, 'ਯਾਰ ਤੋਂ ਵੀ ਪੰਜਾਬੀ ਸਿੱਖ ਲਈਂ, ਕੀ ਗੱਲ ਏ?' ਇਹ ਮੈਂ ਸਿਰਫ਼ ਪੰਜਾਬੀਆਂ ਨੂੰ ਕਹਿਣਾ ਵਾਂ।

ਮੈਂ ਕਹਿਨਾਂ ਕਿ ਹਰ ਕੌਮ ਅਪਣੀ ਜ਼ਬਾਨ ਬੋਲੇ, ਨਾ ਕਿ ਪੰਜਾਬੀ ਕੋਈ ਆਮ ਨਾਲੋਂ ਖ਼ਾਸ ਚੀਜ਼ ਏ ਜੋ ਹਰ ਅੱਕ ਬੰਦੇ ਨੂੰ ਆਉਣੀ ਚਾਹੀਦੀ ਹੈ। ਪਰ ਜ਼ਰੂਰ ਪੰਜਾਬੀਆਂ ਨੂੰ ਆਉਣੀ ਚਾਹੀਦੀ ਹੈ। ਨੱਚਣ ਦਾ ਫ਼ਾਇਦਾ ਕੀ ਜੇ ਗਾਣਾ ਸਮਝ ਹੀ ਨਾ ਆਵੇ? ਨੱਚਣ ਦਾ ਫ਼ਾਇਦਾ ਕੀ ਜੇ ਮਾੜੀ ਅਵਾਜ਼ ਵੱਚ ਗਾਣਾ ਗਾ ਵੀ ਨਾ ਸਕੀਏ? ਖ਼ੈਰ, ਜਦ ਮੈਂ ਤਜਵੀਜ਼ ਕਰਾਂ ਕਿ 'ਤੋਂ ਵੀ ਪੰਜਾਬੀ ਸਿੱਖ ਲਈਂ' ਹਮੇਸ਼ਾ ਮੈਨੂੰ ਫ਼ੌਰਨ ਜਵਾਬ ਮਿਲਦਾ ਏ, 'ਪਹਿਲਾਂ ਮੈਂ ਉਰਦੂ ਤੇ ਸਹੀ ਤਰ੍ਹਾਂ ਸਿੱਖ ਲਾਂ, ਉਸ ਤੋਂ ਬਾਅਦ ਫਿਰ ਪੰਜਾਬੀ ਵੀ ਵੇਖੀ ਜਾਸਕਦੀ ਏ'। ਯਾ ਤੇ ਇਹ ਹੁੰਦਾ ਹੈ ਕਿ ਕੋਈ ਬੱਚਾ ਆਖਦਾ ਹੈ 'ਅੰਮੀ ਜੀ, ਅੱਬਾ ਜੀ, ਤੁਸੀਂ ਮੈਨੂੰ ਪੰਜਾਬੀ ਸਖਾਉਗੇ?' ਉਨ੍ਹਾਂ ਨੂੰ ਵੀ ਇਹ ਜਵਾਬ ਮਿਲਦਾ ਹੈ, 'ਬੱਚੇ, ਪਹਿਲੇ ਤੋ ਤੁਮ ਉਰਦੂ ਠੀਕ ਤਰ੍ਹਾਂ ਸਿੱਖ ਲੋ'। ਮਤਲਬ ਕਿ ਇਹਨਾਂ ਲੋਕਾਂ ਨੇ ਸਮਝਿਆ ਹੈ ਕਿ ਉਰਦੂ ਬੋਲਣਾ ਲਾਜ਼ਮੀ, ਤੇ ਪੰਜਾਬੀ ਬੱਸ ਠੀਕ ਹੈ, ਜੇ ਵਕਤ ਮਿਲਿਆ ਤੇ।

ਇਹਨਾਂ ਲੋਕਾਂ ਨੂੰ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ: ਜੇ ਆਪਾਂ ਪਾਕਿਸਤਾਨ ਹੁੰਦੇ, ਤੇ ਉਦੋਂ ਵੀ ਸਹਿਮਤ ਨਹੀਂ ਹੁੰਦਾ, ਪਰ ਘੱਟੋ ਘੱਟ ਮੈਨੂੰ ਸਮਝ ਹੀ ਆਉਂਦੀ। ਪਾਕਿਸਤਾਨ ਵਿੱਚ ਸਰਕਾਰੀ ਤੌਰ ਤੇ, ਸਿਆਸਤ ਵਿਚ, ਦਫ਼ਤਰਾਂ ਵਿੱਚ ਜ਼ਾਹਿਰ ਹੈ ਉਰਦੂ ਇਸਤਮਾਲ ਹੁੰਦੀ ਹੈ। ਪਰ, ਯਾਰੋ, ਅਮਰੀਕਾ ਆਕੇ, ਪੰਜਾਬੀ ਆਪਣੇ ਬੱਚੀਆਂ ਬਾਰੇ ਇਹ ਕਿਉਂ ਨਹੀਂ ਕਹਿੰਦੇ: "ਪਹਿਲੇ ਉਹ ਪੰਜਾਬੀ ਸਹੀ ਤਰ੍ਹਾਂ ਬੋਲੇ, ਬਾਅਦ ਵਿੱਚ ਉਰਦੂ ਵੀ ਸਿੱਖ ਲਵੇ ਗਾ' ?

ਪਾਕਿਸਤਾਨ ਵਿੱਚ ਜਦੋਂ ਮੈਂ ਕਿਸੇ ਨਾਲ ਚੰਗੀ ਪੰਜਾਬੀ ਵੱਚ ਗੱਲ ਕਰਾਂ, ਤੇ ਲੋਕੀ ਹੈਰਾਨ ਹੁੰਦੇ ਨੇਂ। ਆਖਦੇ ਨੇਂ "ਇਸ ਮੁੰਡੇ ਨੇ ਅਮਰੀਕਾ ਵਿਚ ਪੰਜਾਬੀ ਕਿਵੇਂ ਸਿੱਖ ਲਈ ਏ?" ਪਰ ਜਦੋਂ ਕਿਸੇ ਨਾਲ ਉਰਦੂ ਵੱਚ ਗੱਲ ਕਰਾਂ ਤੇ ਉਦੋਂ ਕੋਈ ਹੈਰਾਨ ਨਹੀਂ ਹੁੰਦਾ, ਉਦੋਂ ਕੋਈ ਨਹੀਂ ਪੁੱਛਦਾ 'ਇਸ ਮੁੰਡੇ ਨੇ ਅਮਰੀਕਾ ਵੱਚ ਉਰਦੂ ਵੀ ਸਿੱਖ ਲਈ ਏ?' ਸੱਭ ਤੋਂ ਅਜੀਬ ਚੀਜ਼ ਜੋ ਕਦੀ ਕਦੀ ਹੁੰਦੀ ਏ, ਕਿ ਕੋਈ ਮੇਰੀ ਪੰਜਾਬੀ ਸਨ ਕੇ ਕਹੇ 'ਵਾਹ, ਇਹਨੂੰ ਉਰਦੂ ਵੀ ਆਉਂਦੀ ਏ'।

ਕੀ, ਲੋਕਾਂ ਦਾ ਖ਼ਿਆਲ ਏ ਕਿ ਅਮਰੀਕਾ ਵੱਚ ਸਾਨੂੰ ਸਕੂਲਾਂ ਵੱਚ ਉਰਦੂ ਸਿਖਾਈ ਜਾਂਦੀ ਏ? ਇਹ ਹੀ ਨਾ, ਤੱਕ ਨਹੀਂ ਬਣਦੀ। ਤੇ ਨਾ ਹੀ ਤੱਕ ਬਣਦੀ ਏ ਕਿ ਅਮਰੀਕਾ ਵੱਚ ਪੰਜਾਬੀ ਘਰਾਂ ਵੱਚ ਉਰਦੂ ਨੂੰ ਤਰਜੀਹ ਦੱਤੀ ਜਾਵੇ। ਨਾ ਸਕੂਲਾਂ ਵੱਚ ਨਾ ਦਫ਼ਤਰਾਂ ਵੱਚ ਨਾ ਕਿਸੇ ਵਿਹਾਰ ਲਈ ਉਰਦੂ ਦੀ ਲੋੜ ਹੁੰਦੀ ਏ। ਤੇ ਫਿਰ ਕੀ ਵਜ੍ਹਾ ਹੈ ਜਿਸ ਨਾਲ ਪੰਜਾਬੀ ਘਰਾਂ ਵਿੱਚ ਉਰਦੂ ਨੂੰ ਤਰਜੀਹ ਦੱਤੀ ਜਾ ਰਹੀ ਹੈ। ਅਸੀਂ ਕਿਹੜੀ ਬਿਮਾਰੀ ਦੇ ਸ਼ਿਕਾਰ ਆਂ? ਲੱਗਦਾ ਸਾਨੂੰ ਅਪਣੀ ਸ਼ਨਾਖ਼ਤ ਤੇ ਪਛਾਣ ਤੋਂ ਸ਼ਰਮ ਆਉਂਦੀ ਏ। ਲੱਗਦਾ ਸਾਨੂੰ ਡਰ ਲੱਗਦਾ ਏ ਲੋਕੀ ਸਾਨੂੰ 'ਪੇਂਡੂ ਜੱਟ' ਸਮਝਣਗੇ।  ਲੱਗਦਾ ਇਸੀ ਸੋਚਦੇ ਆਂ ਸਾਡੇ ਬੱਚੀਆਂ ਨੂੰ ਪੰਜਾਬੀ ਬੋਲਣ ਦੀ ਬੇਆੱਜ਼ਤੀ ਜਰਨੀ ਨਹੀਂ ਚਾਹੀਦੀ।

ਪਰ ਹੁਣ ਮੈਂ ਅਪਣਾ ਫ਼ਰਜ਼ ਸਮਝਿਆ ਏ ਮੈਂ ਅੱਕ ਭੇਤ ਖੋਲਾਂ। ਨੱਕੇ ਹੁੰਦਿਆਂ ਬੱਚੇ ਏਨਾ ਸੋਚਦੇ ਵੀ ਨਹੀਂ ਨੇਂ ਅਪਣੀ ਸ਼ਨਾਖ਼ਤ ਤੇ ਪਛਾਣ ਬਾਰੇ। ਹੌਲੀ ਹੌਲੀ ਸਮਝ ਆ ਜਾਂਦੀ ਹੇ ਕਿ ਆਪਣੇ ਆਪ ਨੂੰ ਤੇ ਖ਼ਾਨਦਾਨੀ ਕਲਚਰ ਜਾਣਨਾ ਬੜੀ ਅਹਿਮ ਚੀਜ਼ ਹੁੰਦੀ ਹੈ। ਕਾਲਜ ਵੱਚ ਖ਼ਾਸ ਕਰਕੇ ਮੈਂ ਕਈ ਵਾਰੀ ਵੇਖਿਆ ਹੈ ਸਾਡੇ ਦੇਸੀ ਪਛਤਾਉਣ ਲੱਗ ਪੈਂਦੇ ਨੇਂ ਕਿ ਉਹ ਪੰਜਾਬੀ ਬੋਲ ਨਹੀਂ ਸੱਕਦੇ। ਸ਼ਰਮਾਕੇ ਆਖਦੇ ਨੇਂ, 'ਹਾਂ ਮੇਰੇ ਮਾਪੇ ਅੱਕ ਦੂਜੇ ਨਾਲ ਪੰਜਾਬੀ ਬੋਲਦੇ ਨੇਂ ਪਰ ਮੇਰੇ ਨਾਲ ਉਰਦੂ ਬੋਲਦੇ ਰਹੇ। ਪਤਾ ਨਹੀਂ ਕਿਉਂ।' ਦੱਸੋ, ਕਿਉਂ? ਹਰ ਵੇਲ਼ੇ ਇਸੀ ਆਪਣੇ ਬਾਲਾਂ ਨੂੰ ਸਿਖਾਉਣੇ ਆਂ ਕਿ ਕਦੀ ਨਾ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਸਮਝੀਂ। ਇਸੀ ਸਿਖਾਉਣੇ ਆਂ ਕਿ ਲੋਕਾਂ ਦੀ ਕਲਚਰ ਦਾ ਮਜ਼ਾਕ ਨਹੀਂ ਕਰੀਦਾ। ਤੇ ਫਿਰ ਇਸੀ ਇਹ ਕਿਉਂ ਸਿਖਾਉਣੇ ਆਂ ਕਿ ਪੜ੍ਹੇ ਲਿਖੇ ਬੰਦੇ ਪੰਜਾਬੀ ਨਹੀਂ ਬੋਲਦੇ?

ਸ਼ਾ‏‏ਯਦ ਸਾਨੂੰ ਉਦੋਂ ਪਤਾ ਚੱਲੇ ਜਦੋ ਭੰਗੜਾ ਪਾ ਨਹੀਂ ਸਕਾਂਗੇ ਕਿਉਂਕਿ ਕੋਈ ਪੰਜਾਬੀ ਗਾਣੇ ਲੱਖ ਨਹੀਂ ਸਕੇ ਗਾ। ਪਰ ਮੇਰੀ ਦੁਆ ਵੇ ਉਸ ਹਾਦਸੇ ਤੋਂ ਪਹਿਲਾਂ ਇਸੀ ਬਾਜ਼ ਆਈਏ।

 

More

Your Name:
Your E-mail:
Subject:
Comments: