ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਸੂਝਵਾਨਾਂ ਬਾਰੇ ਇਕ ਬੋਲ.......ਢੱਗੇ ਤੇ ਮਾਂ ਬੋਲੀ
ਇਕ ਸਦੀ ਪਹਿਲਾਂ ਇਸੇ ਵਰ੍ਹੇ ਲਾਹੌਰ ਵਿਚ ਇਕ ਨਵੀਂ ਬਹਿਸ ਛਿੜੀ ਸੀ। ਉਨ੍ਹਾਂ ਦਿਨਾਂ ਵਿੱਚ ਸਿਰ ਪੀਰਤਾਉਲ ਚੰਦਰਾ ਚੀਟਰ ਜੀ ਹੋਰੀਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਉਹ ਇਕ ਬੰਗਾਲੀ ਸਨ। 1908 ਈ. ਨੂੰ ਯੂਨੀਵਰਸਿਟੀ ਦੀ ਵਰ੍ਹੇ ਵਾਰ ਬੈਠਕ ਨੂੰ ਖ਼ਿਤਾਬ ਕਰਦਿਆਂ ਹੋਇਆਂ ਉਨ੍ਹਾਂ ਪੜ੍ਹਿਆਰਾਂ ਤੇ ਪੰਜਾਬੀ ਸੂਝਵਾਨਾਂ ਤੇ ਜ਼ੋਰ ਦਿਤਾ ਪਈ ਉਹ ਪੰਜਾਬੀ ਦੀ ਤਰੱਕੀ ਨੂੰ ਅਪਣਾ ਫ਼ਰਜ਼ ਸਮਝਣ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਬੋਲੀ ਏ ਤੇ ਸੂਬੇ ਦੀ ਲੋਕਾਈ ਨੂੰ ਇਹਦੀ ਤਰੱਕੀ ਤੇ ਉਚੀਆਈ ਵਾਸਤੇ ਹਰ ਮੁਮਕਿਨ ਜਤਨ ਕਰਨੇ ਚਾਹੀਦੇ ਨੇਂ। ਉਹ ਇਹਨੂੰ ਪੜ੍ਹਨ ਤੇ ਇਹਦੇ ਵਿਚ ਲਿਖਣ।
ਸਿਰ ਚੀਟਰ ਜੀ ਹੋਰਾਂ ਉਨ੍ਹਾਂ ਨੂੰ ਇਹ ਵੀ ਮੱਤ ਦਿਤੀ ਪਈ ਸਾਇੰਸੀ ਤੇ ਤਾਲੀਮੀ ਅਦਬ ਨੂੰ ਪੰਜਾਬ ਵਿੱਚ ਉਲਥਾ ਕੀਤਾ ਜਾਵੇ। ਉਨ੍ਹਾਂ ਇਹ ਵੀ ਇਜ਼ਹਾਰ ਕੀਤਾ ਪਈ ਜੇਕਰ ਉਨ੍ਹਾਂ ਦੀ ਰਾਅ ਤੇ ਅਮਲ ਕੀਤਾ ਜਾਵੇ ਤਾਂ ਦੋਨ੍ਹਾਂ ਪੀੜ੍ਹੀਆਂ ਦੇ ਵਾਰੇ ਵਿਚ ਇਈ ਪੰਜਾਬ ਬਰ-ਏ-ਸਗ਼ੀਰ ਦੀ ਤਰੱਕੀ ਯਾਫ਼ਤਾ ਬੋਲੀ ਬਣ ਕੇ ਖਿਲ ਸਕਦੀ ਹੈ।
ਉਰਦੂ ਤੇ ਹਿੰਦੀ ਦੇ ਹਮਾਇਤੀ ਵਾਈਸ ਚਾਂਸਲਰ ਦੀ ਤਕਰੀਰ ਤੋਂ ਖ਼ੁਸ਼ ਨਹੀਂ ਸਨ। ਉਹ ਉਨ੍ਹਾਂ ਖ਼ਿਲਾਫ਼ ਉਠ ਖਲੋਤੇ। ਖ਼ਾਸ ਕਰ ਉਰਦੂ ਦੇ ਹਮਾਇਤੀ ਏਨੇ ਭਖ਼ੇ ਕਿ ਉਨ੍ਹਾਂ ਨੇ ਸ਼ਰਾਫ਼ਤ ਦੀਆਂ ਸਾਰੀ ਹੱਦਾਂ ਟੱਪ ਕੇ ਉਨ੍ਹਾਂ ਦੇ ਮਾਂ ਬੋਲੀ ਦਾ ਪੱਖ ਮਾਰਨ ਉਤੇ ਨਿੰਦਿਆ ਕੀਤੀ।
ਇਨ੍ਹਾਂ ਦਾ ਮੋਹਰੀ ਗਭਲੇ ਪੰਜਾਬ ਤੋਂ ਵਜ਼ੀਰਆਬਾਦ ਦਾ ਮੁਨਸ਼ੀ ਮਹਿਬੂਬ ਆਲਮ ਸੀ ਜੋ ਕਿ ਲਾਹੌਰ ਤੋਂ ਛਪਣ ਵਾਲੇ ਮਸ਼ਹੂਰ ਰੋਜ਼ਨਾਮਾ ਪੈਸਾ ਅਖ਼ਬਾਰ ਦਾ ਯਡੀਟਰ ਸੀ। ਉਹਨੇ ਆਪਣੇ ਉਰਦੂ ਰੋਜ਼ਨਾਮੇ ਦੇ ਅਦਾਰਿਆਂ ਤੇ ਮਜ਼ਮੂਨਾਂ ਵਿਚ ਸੁਚੇਤ ਵਾਈਸ ਚਾਂਸਲਰ ਨੂੰ ਲਮੇ ਹੱਥੀਂ ਲੈਂਦਿਆਂ ਹੋਇਆਂ ਸਿਰ ਪੀਰਤਾਉਲ ਚੰਦਰਾ ਚੀਟਰ ਜੀ ਨੂੰ " ਜਾਹਲ", "ਬੇ ਦਿਮਾਗ਼ਾ" ਤੇ " ਅਕਲ ਦਾ ਹਨੇਰ" ਹੋਣ ਦਾ ਠੱਪਾ ਲਾਇਆ , ਮੁਨਸ਼ੀ ਸਾਹਿਬ ਨੇ ਉਹਦੇ ਤੇ ਜਹਾਲਤ ਫੀਲਾਵਨ ਦਾ ਇਲਜ਼ਾਮ ਲਾਇਆ।
ਮੁਨਸ਼ੀ ਮਹਿਬੂਬ ਆਲਮ ਦਾ ਮਜ਼ਬੂਤ ਮੋਕਫ਼ ਇਹ ਸੀ ਪਈ ਪੰਜਾਬ ਦੀਆਂ ਦੋ ਬੋਲੀਆਂ ਨੇਂ। ਇਕ ਬੋਲੀ ਇਨ ਪੜ੍ਹ ਤੇ ਗੰਵਾਰ ਲੋਕਾਈ ਬੋਲਦੇ ਨੇਂ ਜਿਹਦਾ ਨਾਂ ਪੰਜਾਬੀ ਹੈ। ਦੂਜੀ ਪੜ੍ਹੇ ਲਿਖੇ ਤੇ ਉਚੇਚ ਪੰਜਾਬੀ ਬੋਲਦੇ ਹਨ ਉਸ ਨੂੰ ਉਰਦੂ ਆਖਿਆ ਜਾਂਦਾ ਹੈ। ਲੇਕਿਨ ਉਰਦੂ ਨਾਹੀਂ ਓਭੜ ਤੇ ਨਾਹੀਂ ਮੰਗਵੇਂ ਬੋਲੀ ਏ। ਇਹ ਸਿਰਫ਼ ਪੰਜਾਬੀ ਦੀ ਉਚੇਰੀ ਤੇ ਮਹਜ਼ਬ ਸ਼ਕਲ ਹੈ। "ਦੀ ਪੰਜਾਬੀ" ਵਿੱਚ ਲਿਖਦੇ ਨੇਂ " ਜਿਹੜੇ ਉਰਦੂ ਬੋਲ ਨਹੀਂ ਸਕਦੇ ਯਾਂ ਨਹੀਂ ਬੋਲਦੇ ਉਹ ਢੱਗੇ ਹਨ। ਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸਾਨੂੰ ਢੱਗੇ ਬਣਾਉਣ ਦੇ ਕੰਮ ਦੀ ਜ਼ਿੰਮੇ ਵਾਰੀ ਲਈ ਏ।
ਡਾਕਟਰ ਨਵੀਦ ਸ਼ਹਿਜ਼ਾਦ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸ਼ੁਅਬਾ ਪੰਜਾਬੀ ਵਿੱਚ ਪੰਜਾਬੀ ਅਦਬ ਪੜ੍ਹਾਉਨਦੇ ਨੇਂ, ਉਨ੍ਹਾਂ ਉਸ ਸਮੇ ਪੰਜਾਬੀ ਤੇ ਉਰਦੂ ਦੇ ਹਮਾਇਤੀਆਂ ਵਚਿਕਾਰ ਦਲੀਲ ਬਾਜ਼ੀ ਉਤੇ ਭਰਵਾਂ ਮਜ਼ਮੂਨ ਲਿਖਿਆ ਹੈ। ਜਮੀਲ ਪਾਲ ਇਸ ਮਜ਼ਮੂਨ ਨੂੰ ਆਪਣੇ ਮਹੀਨਾ ਵਾਰ ਸਵੇਰ ਇੰਟਰਨੈਸ਼ਨਲ ਵਿਚ ਛਾਪ ਰਹੇ ਨੇਂ ਤੇ ਅਪ੍ਰੈਲ ਦੇ ਸ਼ਮਾਰੇ ਵਿਚ ਇਹਦਾ ਦੂਜਾ ਅੰਗ ਏ।
More