کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਛੇਤੀ ਨਾਲ ਮਰਦਿਆਂ ਬੋਲੀਆਂ ਜਹਾਨ ਲਈ ਖ਼ਤਰੇ ਦੀ ਟੱਲੀ

ਛੇਤੀ ਨਾਲ ਮਰਦਿਆਂ ਬੋਲੀਆਂ ਜਹਾਨ ਲਈ ਖ਼ਤਰੇ ਦੀ ਟੱਲੀ

ਵਿਚਾਰ ਡੈਸਕ

June 21st, 2008

 

 

ਦੁਨੀਆ ਵਿੱਚ ਇਸ ਵੇਲ਼ੇ ਰਲਾ ਮਿਲਾ ਕੇ ਸਤ ਹਜ਼ਾਰ ਦੇ ਨੇੜੇ ਤੇੜੇ ਬੋਲੀਆਂ ਬੋਲੀਆਂ ਜਾਂਦੀਆਂ ਨੇਂ ਪਰ ਇਹਨਾਂ ਵਿਚੋਂ ਉੱਕਾ 83 ਬੋਲੀਆਂ ਇਹੋ ਜਿਹੀਆਂ ਨੇਂ ਜਿਹਨਾਂ ਨੂੰ ਲੋਕ ਵੱਡੀ ਗਿਣਤੀ ਵਿੱਚ ਬੋਲਦੇ ਨੇਂ। ਸੂਝਵਾਨਾਂ ਦਾ ਵਿਚਾਰ ਹੈ ਕਿ ਬਾਕੀ ਦੀਆਂ ਬੋਲੀਆਂ ਦੇ ਮਰਨ ਦਾ ਡਰ ਹੈ। ਉਨ੍ਹਾਂ ਦਾ ਆਖਣਾ ਹੈ ਕਿ ਅਜੋਕੀ ਸਦੀ ਦੇ ਅਖ਼ੀਰ ਤੇ ਦੁਨੀਆ ਦੀਆਂ ਅਧਾਂ ਬੋਲੀਆਂ ਮਰ ਜਾਵਣ ਗਿਆਂ।

ਮਰਦਿਆਂ ਬੋਲੀਆਂ ਨੂੰ ਬਚਾਉਣ ਵਾਲੇ ਉਚੇਚੇ ਅਦਾਰੇ ਦੇ ਪ੍ਰੋਫ਼ੈਸਰ ਡੇਵਿਡ ਹੀਰਸਨ ਦਾ ਆਖਣਾ ਹੈ ਕਿ ਇਹ ਬੁਹਰਾਨ ਬੜਾ ਵੱਡਾ ਹੈ। ਪ੍ਰੋਫ਼ੈਸਰ ਹੀਰਸਨ 'ਜਿਉਂਦਿਆਂ ਵਾਜਾਂ' ਨਾਂ ਦੇ ਮਨਸੂਬੇ ਵਿੱਚ ਨੈਸ਼ਨਲ ਜੀਵਗਰਾਫ਼ਕ ਦੀ ਹਥ ਵੰਡਾਈ ਨਾਲ ਦੁਨੀਆ ਦੇ ਦੁਰਾਡੇ ਹਿੱਸਿਆਂ ਦਾ ਪੈਂਡਾ ਕਰਦੇ ਨੇਂ ਤੇ ਉਥੇ ਦੀਆਂ ਮਰਦਿਆਂ ਬੋਲੀਆਂ ਨੂੰ ਰਿਕਾਰਡ ਕਰਨ ਦਾ ਜਤਨ ਕਰਦੇ ਨੇਂ।

ਉਨ੍ਹਾਂ ਦਾ ਆਖਣਾ ਹੈ ਕਿ ਜਦੋਂ ਉਹ ਆਸਟ੍ਰੇਲੀਆ, ਸਾਇਬਰੀਆ, ਹਿੰਦੁਸਤਾਨ ਯਾਂ ਐਵੇਂ ਈ ਦੁਨੀਆ ਦੇ ਕਿਸੇ ਖ਼ਿੱਤੇ ਵਿਚ ਕਿਸੇ ਮੁਕਾਮੀ ਵਸਨੀਕ ਦੇ ਨਾਲ ਬੈਠ ਕੇ ਉਹਦੀ ਬੋਲੀ ਨੂੰ ਰਿਕਾਰਡ ਕਰਦੇ ਨੇਂ ਤੇ ਕਈ ਵਾਰੀ ਇਹ ਜ਼ਬਾਨ ਦੀ ਪਹਿਲੀ ਰਿਕਾਰਡਿੰਗ ਹੁੰਦੀ ਐ। ਜੇ ਸੂਰਤ ਹਾਲ ਚੰਗੀ ਨਾ ਹੋਈ ਤੇ ਇਹ ਉਸ ਬੋਲੀ ਦੀ ਅਖ਼ੀਰਲੀ ਰਿਕਾਰਡਿੰਗ ਵੀ ਹੋ ਸਕਦੀ ਏ। ਉਤਰੀ ਆਸਟ੍ਰੇਲੀਆ ਦੀ ਇਕ ਬੋਲੀ ਹੈ ਜਿਹਦੇ ਬੋਲਣ ਵਾਲੇ ਉੱਕਾ ਈ ਤਿੰਨ ਬੰਦੇ ਰਹਿ ਗਏ ਨੇਂ।

ਜਿਉਂਦਿਆਂ ਬੋਲੀਆਂ ਅਦਾਰੇ ਦੇ ਕਾਹਡਵਾਂ ਦੀ ਟੀਮ ਨੂੰ ਆਸਟ੍ਰੇਲੀਆ ਵਿਚ ਇਕ ਇਹੋ ਜਹਿਆ ਬੰਦਾ ਲੱਭਾ ਜਿਹੜਾ 'ਅਮੋਰਦਗ' ਨਾਂ ਦੀ ਬੋਲੀ ਬੋਲਦਾ ਸੀ। ਇਸ ਤੋਂ ਪਹਿਲੋਂ ਇਹ ਵਿਚਾਰ ਸੀ ਕਿ ਇਹ ਬੋਲੀ ਮਰ ਚੱਕੀ ਹੈ। ਉਥੇ ਈ ਉਨ੍ਹਾਂ ਦੀ ਮਿਲਣੀ ਇਕ 80 ਵਰ੍ਹਿਆਂ ਦੀ ਬੁੱਢੜੀ ਨਾਲ ਵੀ ਹੋਈ ਜਿਹੜੀ 'ਯਾਰਾਉ' ਬੋਲੀ ਬੋਲਦੀ ਸੀ। ਇਸ ਵੇਲ਼ੇ ਸਾਰੀ ਦੁਨੀਆ ਵਿੱਚ ਉੱਕਾ ਤਿੰਨ ਬੰਦੇ ਨੇਂ ਜਿਹੜੇ ਇਹ ਬੋਲੀ ਬੋਲਦੇ ਨੇਂ। ਇਹ ਮਾਈ ਸਕੂਲ ਦੇ ਬਾਲਾਂ ਨੂੰ ਅਪਣੀ ਬੋਲੀ ਸਿਖਾ ਰਹੀ ਹੈ। ਜਦੋਂ ਉਨ੍ਹਾਂ ਬਾਲਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਬੋਲੀ ਕਿਉਂ ਸਿੱਖ ਰਹੇ ਓ ਤੇ ਉਨ੍ਹਾਂ ਦਾ ਆਖਣਾ ਸੀ ਕਿ ਉਹ ਇਕ ਮਰਦੀ ਬੋਲੀ ਨੂੰ ਜਿਊਂਦਾ ਰੱਖਣਾ ਚਾਹੁੰਦੇ ਨੇਂ।

ਬੋਲੀ ਦੇ ਸੂਝਵਾਨਾਂ ਦਾ ਆਖਣਾ ਹੈ ਕਿ ਇਹ ਇਕੋ ਈ ਤਰੀਕਾ ਹੈ ਜਿਹਦੇ ਨਾਲ ਬੋਲੀ ਨੂੰ ਮਰਨੋਂ ਬਚਾਇਆ ਜਾ ਸਕਦਾ ਏ ਕਿਉਂ ਜੇ ਜਦੋਂ ਇਕ ਬੋਲੀ ਮਰਦੀ ਹੈ ਤੇ ਉਹਦੇ ਨਾਲ ਈ ਇਨਸਾਨੀ ਇਲਮ ਵੀ ਜ਼ਾਇ ਹੋ ਜਾਂਦਾ ਏ।

ਵਾਈਸ ਆਫ਼ ਅਮਰੀਕਾ ਦੇ ਸ਼ੁਕਰੀਏ ਨਾਲ

 

More

Your Name:
Your E-mail:
Subject:
Comments:


Powered by: PHPCow.com