ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਪਾਕਿਸਤਾਨ ਮੁਸਲਿਮ ਲੀਗ (ਨ) ਪਾਕਿਸਤਾਨ ਦੀਆਂ ਕੌਮੀ ਜ਼ਬਾਨਾਂ ਦੀ ਹਾਮੀ
ਵਿਚਾਰ ਡੈਸਕ (ਡੀਲਸ ਟੈਕਸਾਸ) ਸਿੰਧੀ ਏਸੋਸੀ ਇਸ਼ਨ ਆਫ਼ ਨਾਰਥ ਅਮਰੀਕਾ (ਸਾਨਾ) ਦੇ ਸੈਮੀਨਾਰ ਵਿਚ ਬੋਲਦਿਆਂ ਪਾਕਿਸਤਾਨ ਮੁਸਲਿਮ ਲੀਗ (ਨ) ਦੇ ਆਗੂ ਤੇ ਗੁਜ਼ਰੇਲ ਵਜ਼ੀਰ ਅਹਸਨ ਇਕਬਾਲ ਹੋਰਾਂ ਇਕ ਸਵਾਲ ਦੇ ਜਵਾਬ ਵਿੱਚ ਕਹਿਆ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਦੀਆਂ ਸਾਰੀਆਂ ਜ਼ਬਾਨਾਂ ਨੂੰ ਕੌਮੀ ਮੰਨਦੀ ਹੈ ਜਿਹਨਾਂ ਵਿੱਚ ਪੰਜਾਬੀ, ਸਿੰਧੀ, ਪਸ਼ਤੋ ਤੇ ਬਲੋਚੀ ਸ਼ਾਮਿਲ ਹਨ। ਉਨ੍ਹਾਂ ਕੋਲੋਂ ਸਵਾਲ ਪੁੱਛਿਆ ਗਿਆ ਸੀ ਜੋ ਕੀਹ ਉਹ ਲੋਕਾਂ ਦੀਆਂ ਕੌਮੀ ਜ਼ਬਾਨਾਂ ਨੂੰ ਮੰਨਦੇ ਹੈਂ।ਅਹਸਨ ਇਕਬਾਲ ਹਵਾਰਾਂ ਯਕੀਨ ਦਿਵਾਇਆ ਕਿ ਜੇ ਪਹਿਲਾਂ ਉਨ੍ਹਾਂ ਦੇ ਪਾਰਟੀ ਪ੍ਰੋਗਰਾਮ ਵਿਚ ਇਹ ਸ਼ਾਮਿਲ ਨਹੀਂ ਤੇ ਇਸ ਨੂੰ ਛੇਤੀ ਸ਼ਾਮਲ ਕਰ ਦਿੱਤਾ ਜਾਵੇ ਗਾ। ਸਿਆਸੀ ਸੂਰਤ ਹਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਹਿਆ ਜੋ ਉਨ੍ਹਾਂ ਨੇ ਪੀਪਲਜ਼ ਪਾਰਟੀ ਦਾ ਪੂਰਾ ਸਾਥ ਦਿੱਤਾ ਹੈ ਤੇ ਉਨ੍ਹਾਂ ਦੇ ਵਾਦੀਆਂ ਤੇ ਇਤਬਾਰ ਕੀਤਾ ਹੈ ਜਿਹੜੇ ਅਜੇ ਤੀਕਰ ਪੂਰੇ ਨਹੀਂ ਕੀਤੇ ਗਏ। ਤੇ ਜੇ ਗੱਲ ਐਵੇਂ ਹੀ ਚੱਲਦੀ ਰਹੀ ਤੇ ਉਨ੍ਹਾਂ ਨੂੰ ਵਖ ਹੋਣਾ ਪਵੇ ਗਾ ਕਿਉਂ ਜੋ ਨਹੀਂ ਤੇ ਉਨ੍ਹਾਂ ਤੇ ਵੀ ਇਲਜ਼ਾਮ ਲੱਗੇ ਗਾ ਜੋ ਉਹ ਵੀ ਜੱਜਾਂ ਦੀ ਬਹਾਲੀ ਬਾਰੇ ਚੁੱਪ ਕਰ ਗਏ ਨੇਂ ਤੇ ਵਾਅਦਾ ਤੋੜ ਬੈਠੇ ਨੇਂ। ਉਨ੍ਹਾਂ ਕਹਿਆ ਜੋ ਇਹ ਝੂਟ ਹੈ ਜੋ ਸਿਆਸਤ ਦਾਨ ਮਾਰਸ਼ਲ ਲਾਅ ਦਾ ਸਬੱਬ ਬਣਦੇ ਹਨ। ਅਸਲ ਹਕੀਕਤ ਇਹ ਹੇ ਜੋ ਜਦੋਂ ਵੀ ਫ਼ੌਜੀ ਚੀਫ਼ ਨੂੰ ਅਪਣੀ ਨੌਕਰੀ ਦਾ ਡਰ ਹੁੰਦਾ ਹੈ ਉਹ ਮਾਰਸ਼ਲ ਲਾਅ ਲਾ ਦਿੰਦਾ ਹੈ।
More