کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਸਾਨਾ ਦੇ ਇਕੱਠ ਤੇ ਮੇਰੀ ਅਰਜ਼ਦਾਸ਼ਤ

ਸਾਨਾ ਦੇ ਇਕੱਠ ਤੇ ਮੇਰੀ ਅਰਜ਼ਦਾਸ਼ਤ

ਡਾਕਟਰ ਮਨਜ਼ੂਰ ਇਜਾਜ਼

July 12th, 2008

 

 

ਮੈਂ ਸਿੰਧੀ ਏਸੋਸੀ ਇਸ਼ਨ ਆਫ਼ ਨਾਰਥ ਅਮਰੀਕਾ (ਸਾਨਾ) ਦੇ ਇਕੱਠ ਵਿਚ ''ਇੰਟਰ ਕਲਚਰਲ ਡਾਇਲਾਗ'' ਬਾਰੇ ਨਿੱਕੀ ਜਿਹੀ ਗੱਲ ਕੀਤੀ ਕਿਉਂ ਜੋ ਸਟੇਜ ਸੈਕਟਰੀ ਨੇ ਮੇਰੇ ਤੀਕਰ ਆਉਂਦੀਆਂ ਕਹਿਆ ਸਿਰਫ਼ ਪੰਜ ਮਿੰਟ ਵਿਚ ਮਕਾਉ। ਮੈਂ ਜਗਤ ਵਿੱਚ ਕਹਿਆ ਚੰਗਾ ਭਾਈ ਅਸੀਂ ਸੰਧੀਆਂ ਨੂੰ ਪੰਜਾਬੀ ਬੁਲਾਰੇ ਨਾਲ ਮਤਰੀਆਂ ਵਾਲਾ ਵਰਤਾਵਾ ਕਰਨ ਦਾ ਮੌਕਾ ਦੇਣੇ ਆਂ। ਪਰ ਸਾਨਾ ਦੇ ਪ੍ਰਬੰਧਕਾਂ ਨੇ ਵਡੀਪਾ ਵਖਾਵਨਦੀਆਂ ਇਹ ਜ਼ਰੂਰ ਕਹਿਆ ਸੀ ਜੋ ਤੁਸੀਂ ਤਕਰੀਰ ਪੰਜਾਬੀ ਵਿੱਚ ਕਰਨੀ ਹੈ। ਇਹ ਸਾਨਾ ਦੇ ਫ਼ੋਰਮ ਤੇ ਚਵੀਆਂ ਸਾਲਾਂ ਵਿਚ ਸ਼ਾਇਦ ਪਹਿਲੀ ਪੰਜਾਬੀ ਤਕਰੀਰ ਸੀ।ਜਦ ਮੈਂ ਤਕਰੀਰ ਮੁਕਾ ਕੇ ਥੱਲੇ ਲੱਥਿਆ ਤੇ ਜਸਟਿਸ ਭਗਵਾਨ ਦਾਸ ਨੇ ਅਠ ਕੇ ਠੇਠ ਪੰਜਾਬੀ ਵਿੱਚ ਕਹਿਆ ''ਤੁਸੀਂ ਬੜੀ ਚੰਗੀ ਤਕਰੀਰ ਕੀਤੀ ਹੈ'' ਮੇਰਾ ਖ਼ਿਆਲ ਹੈ ਮੇਰੇ ਪੰਜ ਮਿੰਟਾਂ ਦੇ ਪੈਸੇ ਪੂਰੇ ਹੋ ਗਏ।

ਮੈਂ ਤਕਰੀਰ ਵਿੱਚ ਕਹਿਆ ਜੋ ਪਾਕਿਸਤਾਨ ਬਣਨ ਦੇ ਪਹਿਲੇ ਦਿਨ ਤੂੰ ਹੀ ਹੁਕਮਰਾਨਾਂ ਨੇ ਪੱਕ ਕੀਤਾ ਜੋ ਵੱਖੋ ਵਖ ਸੂਬਿਆਂ ਤੇ ਇਲਾਕਿਆਂ ਦੇ ਲੋਕ ਆਪਸ ਵਿਚ ਕੋਈ ਗੱਲ ਨਾ ਕਰਨ ਕੋਈ ਸਾਂਗਾ ਨਾ ਜੋੜਨ। ਉਨ੍ਹਾਂ ਵਿਚੋਂ ਬਹੁਤੇ ਸਾਰੇ ਪਾਕਿਸਤਾਨ ਦੇ ਲੋਕਾਂ ਲਈ ਓਪਰੇ ਸਨ ਤੇ ਉਨ੍ਹਾਂ ਦੀ ਲੋੜ ਸੀ ਜੋ ਸੂਬਿਆਂ ਦੇ ਲੋਕ ਇਕਮੁੱਠ ਨਾ ਹੋ ਸਕਣ।

ਇਹ ਮਕਸਦ ਪਾਵਨ ਲਈ ਉਨ੍ਹਾਂ ਨੇ ਇਸਲਾਮ ਉਰਦੂ ਤੇ ਫ਼ੌਜ ਨੂੰ ਪਾਕਿਸਤਾਨ ਦੇ ਥੰਮ ਬਣਾ ਦਿੱਤਾ। ਇਹਨਾਂ ਵਿਚ ਕਿਸੇ ਤੇ ਵੀ ਟੋਕ ਕਰਨੀ ਪਾਕਿਸਤਾਨ ਦੇ ਖ਼ਿਲਾਫ਼ ਸਾਜ਼ਿਸ਼ ਸਮਝੀ ਜਾਂਦੀ ਸੀ ਤੇ ਟੋਕ ਮਾਰਨ ਵਾਲਿਆਂ ਨੂੰ ਹਿੰਦੁਸਤਾਨ ਦੇ ਚਮਚੇ ਤੇ ਜਾਸੂਸ ਕਹਿਆ ਜਾਂਦਾ ਸੀ। ਹਾਲਾਂ ਇਹਨਾਂ ਵਿਚ ਕਿਸੇ ਤੇ ਵੀ ਟੋਕ ਮਾਰਨ ਦਾ ਪਾਕਿਸਤਾਨ ਨਾਲ ਵਫ਼ਾਦਾਰੀ ਨਾਲ ਕੋਈ ਸਾਂਗਾ ਨਹੀਂ ਸੀ। ਇਸੇ ਲਈ ਜਦੋਂ ਬੰਗਾਲੀਆਂ ਉਰਦੂ ਨੂੰ ਮੰਨਣ ਤੋਂ ਨਾਂਹ ਕਰਦਤੀ ਤੇ ਪੜ੍ਹਿਆਰਾਂ ਦਾ ਕਤਲ ਕਰਕੇ ਢਾਕੇ ਵਿਚ ਸ਼ਹੀਦ ਮੀਨਾਰ ਬਣਿਆ ਜਿਹੜਾ ਬੰਗਾਲੀਆਂ ਦੀ ਆਜ਼ਾਦੀ ਦਾ ਬੁਰਜ ਬਣ ਗਿਆ।

ਪਾਕਿਸਤਾਨ ਦੇ ਸਕੂਲਾਂ ਵਿਚ ਦੂਜਿਆਂ ਸੂਬਿਆਂ ਦੀਆਂ ਜ਼ਬਾਨਾਂ ਪੜਾਉਣ ਦੀ ਥਾਂ ਅਰਬੀ ਫ਼ਾਰਸੀ ਫ਼ਾਰਸੀ ਪੜ੍ਹਾਈ ਗਈ। ਇਸ ਦਾ ਨਤੀਜਾ ਇਹ ਨਿਕਲਿਆ ਜੋ ਪੰਜਾਬੀ ਅਮਰੀਕਾ, ਚੀਨ ਤੇ ਜਾਪਾਨ ਬਾਰੇ ਬਹੁਤਾ ਜਾਂਦੇ ਹਨ ਤੇ ਸਿੰਧ ਬਲੋਚਿਸਤਾਨ ਬਾਰੇ ਘੱਟ।ਪਾਕਿਸਤਾਨ ਦੇ ਬਾਕੀ ਲੋਕ ਵੀ ਇਸੇ ਤਰ੍ਹਾਂ ਹਨ।ਇਸ ਦੇ ਉਲਟ ਹਿੰਦੁਸਤਾਨ ਵਿਚ ਮਾਂ ਬੋਲੀ ਤੇ ਹਰ ਸੂਬੇ ਵਿਚ ਲਾਜ਼ਮੀ ਹੈ ਪਰ ਨਾਲ ਇਕ ਦੂਜੇ ਸੂਬੇ ਦੀ ਜ਼ਬਾਨ ਪੜ੍ਹਾਵਨੀ ਵੀ ਲਾਜ਼ਮੀ ਹੁੰਦੀ ਹੈ। ਫਿਰ ਵੀ ਹਿੰਦੁਸਤਾਨ ਦੇ ਲੋਕਾਂ ਵਿਚ ਪਾਕਿਸਤਾਨ ਨਾਲੋਂ ਵੱਧ ਏਕਤਾ ਹੈ।

ਇਸ ਲਈ ਅਸੀਂ ਮੰਗ ਕਰਨੇ ਹਾਂ ਜੋ ਹਰ ਸੂਬੇ ਵਿਚ ਮਾਂ ਬੋਲੀ ਨੂੰ ਮੁੱਢਲੀ ਤਾਲੀਮ ਦਾ ਜ਼ਰੀਆ ਬਣਾਇਆ ਜਾਵੇ ਤੇ ਦੂਜਿਆਂ ਸੂਬਿਆਂ ਦੀਆਂ ਜ਼ਬਾਨਾਂ ਪੜਾਉਣ ਵੀ ਲਾਜ਼ਮੀ ਕੀਤਾ ਜਾਵੇ।

ਹਾਲ ਵਿਚ ਸਬ ਸੰਧੀਆਂ ਨੇ ਇਸ ਦੀ ਬੜੀ ਸਲਾਹੁਣਾ ਕੀਤੀ।ਇਸੇ ਲਈ ਜਦੋਂ ਮੁਸਲਿਮ ਲੀਗ (ਨ) ਦੇ ਅਹਸਨ ਇਕਬਾਲ ਨੇ ਤਕਰੀਰ ਕਰ ਲਈ ਤੇ ਉਨ੍ਹਾਂ ਕੋਲੋਂ ਪੁੱਛਿਆ ਗਿਆ ਜੋ ਕੀਹ ਉਨ੍ਹਾਂ ਦੀ ਪਾਰਟੀ ਮੁਲਕ ਦੀਆਂ ਕੌਮੀ ਜ਼ਬਾਨਾਂ ਨੂੰ ਮੰਨਦੀ ਹੈ? ਉਨ੍ਹਾਂ ਕਹਿਆ ਹਾਂ ਮੰਨਦੀ ਹੈ ਤੇ ਪਾਰਟੀ ਆਪਣੇ ਪ੍ਰੋਗਰਾਮ ਵਿਚ ਇਸ ਨੂੰ ਸ਼ਾਮਿਲ ਕਰ ਰਹੇ।

ਅੰਤਿਕਾ। ਜਦ ਮੈਂ ਪੰਜਾਬੀ ਵਿੱਚ ਤਕਰੀਰ ਕਰ ਰਿਹਾ ਸਾਂ ਤੇ ਅਹਸਨ ਇਕਬਾਲ ਹਾਲ ਵਿਚ ਆਏ। ਸਿੰਧੀ ਲੋਕਾਂ ਵਿਚ ਪੰਜਾਬੀ ਤਕਰੀਰ ਤੇ ਵੱਜਦੀਆਂ ਤਾੜੀਆਂ ਤੇ ਉਹ ਹੈਰਾਨ ਪ੍ਰੇਸ਼ਾਨ ਹੂਗਏ ਤੇ ਠੰਬਰ ਕੇ ਬਹਿ ਗਏ।

 

More

Powered by: PHPCow.com