ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਪ੍ਰਾਇਮਰੀ ਤੀਕਰ ਪੰਜਾਬੀ ਲਾਜ਼ਮੀ ਕਰਾਂਗੇ: ਗਵਰਨਰ ਪੰਜਾਬ
ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਨੇ ਸੂਬੇ ਵਿਚ ਪੰਜਾਬੀ ਸਕਾਫ਼ਤ ਨੂੰ ਵਧਾਉਣ ਲਈ ਸਾਰਿਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੰਜਾਬੀ ਲਈ ਵੱਖਰੇ ਸ਼ੋਅਬੇ ਬਣਾਉਣ ਤੇ ਹਕੂਮਤੀ ਪੱਧਰ ਤੇ ਪੰਜਾਬੀ ਲਈ ਇਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਛੇ ਅਗਸਤ ਨੂੰ ਨੌਂ ਗਵਰਨਰ ਹਾਊਸ ਵਿਚ ਵਾਰਿਸ ਸ਼ਾਹ ਅਤੇ 26 ਅਗਸਤ ਨੂੰ ਬੁਲ੍ਹੇ ਸ਼ਾਹ ਦਾ ਮੇਲਾ ਲਾਇਆ ਜਾਵੇ ਗਾ।
ਗਵਰਨਰ ਨੇ ਆਖਿਆ ਕਿ ਹਕੂਮਤ ਪੰਜਾਬੀ ਯੂਨੀਵਰਸਿਟੀ ਬਣਾਵੇਗੀ ਅਤੇ ਸਕੂਲਾਂ ਵਿਚ ਪ੍ਰਾਇਮਰੀ ਦੀ ਪੱਧਰ ਤੇ ਪੰਜਾਬੀ ਨੂੰ ਲਾਜ਼ਮੀ ਕਰਨ ਦੇ ਪ੍ਰਬੰਧ ਵੀ ਕੀਤੇ ਜਾਵਣਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਦੀਆਂ ਅਖ਼ਬਾਰਾਂ ਨੂੰ ਫਿਰ ਇਸ਼ਤਿਹਾਰ ਦੇਵਨ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਗੱਲਾਂ ਗਵਰਨਰ ਹਾਊਸ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰਦਿਆਂ ਆਖਿਆ ਜਿਹਦੇ ਵਿੱਚ ਵਰਲਡ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਨ, ਗੁਲੂਕਾਰ ਅਬਰਾਰਾਲਹਕ, ਕਲਾਕਾਰ ਮੁਸਤਫ਼ਾ ਕੁਰੈਸ਼ੀ ਅਤੇ ਮਦੀਹਾ ਗੌਹਰ ਵੀ ਰਲਤੀ ਸਨ।
ਪੰਜਾਬ ਦੇ ਗਵਰਨਰ ਨੇ ਆਖਿਆ ਕਿ ਪੰਜਾਬੀ ਸਕਾਫ਼ਤ ਨੂੰ ਕਿਸੇ ਵੀ ਹਕੂਮਤ ਨੇ ਉਹਦਾ ਬੰਨਦੀ ਸਰਦੀ ਥਾਂ ਨਹੀਂ ਦਿੱਤੀ ਤੇ ਅਸੀਂ ਸਮਝਦੇ ਹਾਂ ਕਿ ਸਾਮਰਾਜੀ ਤਾਕਤਾਂ ਨੇ ਸਾਡੇ ਵਸੇਬ ਨੂੰ ਤੋੜਨ ਦਾ ਜਿਹੜਾ ਜਤਨ ਕੀਤਾ ਏ ਉਹਦਾ ਮੂੰਹ ਭੰਨਣ ਲਈ ਸੂਬੇ ਵਿਚ ਪੰਜਾਬੀ ਵਸੇਬ ਨੂੰ ਵਧਾਵਾ ਦੇਣਾ ਲੋੜੀਂਦਾ ਹੈ ਤੇ ਇਹਦੇ ਲਈ ਇਕ ਉਚੇਚੀ ਕਮੇਟੀ ਬਣਾਈ ਗਈ ਹੈ ਜਿਹੜੀ ਸੂਬੇ ਵਿਚ ਵਸੇਬ ਦੇ ਵਧਾਵੇ ਲਈ ਕਈ ਇਕੱਠ ਕਰੇਗੀ। ਉਨ੍ਹਾਂ ਆਖਿਆ ਕਿ ਸਕਾਫ਼ਤ ਦੇ ਬਿਨਾ ਕੋਈ ਵੀ ਕੌਮ ਜਿਉਂਦੀ ਨਹੀਂ ਰਹਿ ਸਕਦੀ। ਹਕੂਮਤ ਸਕਾਫ਼ਤ ਦੇ ਵਧਾਵੇ ਲਈ ਭਰਵੀਂ ਕੰਮ ਕਰੇਗੀ।
ਇਸ ਮੌਕੇ ਤੇ ਗੱਲ ਕਰਦਿਆਂ ਫ਼ਖ਼ਰ ਜ਼ਮਾਨ ਨੇ ਆਖਿਆ ਕਿ ਗਵਰਨਰ ਵੱਲੋਂ ਪੰਜਾਬੀ ਦੇ ਵਧਾ ਲਈ ਕੀਤੇ ਜਾਵਣ ਵਾਲੇ ਐਲਾਨ ਸਲਾਹੁਣ ਜੋਗ ਹਨ। ਅਬਰਾਰਾਲਹਕ ਨੇ ਆਖਿਆ ਕਿ ਪੰਜਾਬ ਵਿੱਚ ਪੰਜਾਬੀ ਸਕਾਫ਼ਤ ਦੇ ਵਧਾ ਨਾਲ ਲੋਕਾਂ ਵਿਚ ਇਕ ਦੂਜੇ ਨੂੰ ਸਮਝਣ ਵਿਚ ਸੋਖਿਤ ਹੋਵੇਗੀ ਅਤੇ ਜਵਾਨਾਂ ਨੂੰ ਆਪਣੇ ਹੁਨਰ ਵਿਖਾਉਣ ਦਾ ਮੌਕਾ ਲੱਭੇ ਗਾ। ਮੁਸਤਫ਼ਾ ਕੁਰੈਸ਼ੀ ਨੇ ਆਖਿਆ ਕਿ ਮੁਲਕ ਵਿਚ ਵਧਦੇ ਹੋਏ ਅੱਤ ਵਾਦ ਨੂੰ ਡੱਕਣ ਲਈ ਸਕਾਫ਼ਤ ਇਕ ਵਧੀਆ ਤਰੀਕਾ ਹੈ ਜਿਹਦੇ ਨਾਲ ਅੱਤ ਵਾਦ ਨੂੰ ਮੁਕਾਇਆ ਜਾ ਸਕਦਾ ਏ।
More