کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > '' ਵੈਲਕਮ ਟੂ ਸੱਜਣ ਪੁਰ ''

'' ਵੈਲਕਮ ਟੂ ਸੱਜਣ ਪੁਰ ''

ਵਿਚਾਰ ਡੈਸਕ

September 6th, 2008

 

 


ਸ਼ਿਆਮ ਬੈਨੇਗਲ ਇਕ ਇੰਜ ਦਾ ਨਾਂ ਹੈ ਜਿਹੜਾ ਕਿ ਹਿੰਦੁਸਤਾਨੀ ਸਿਨਮਾ ਦੇ ਨਾਲ ਬਿਨ ਅਲਾਕਵਾਮੀ ਪੱਧਰ ਤੇ ਵੀ ਕਿਸੇ ਤਾਆਰੁਫ਼ ਦਾ ਮੁਹਤਾਜ ਨਹੀਂ। ਸਤਰ ਦੇ ਧਾਕੇ ਵਿਚ ਅੰਕੁਰ, ਨਿਸ਼ਾਂਤ ਤੇ ਮੰਥਨ ਵਰਗੀ ਅਸਲੀ ਜ਼ਿੰਦਗੀ ਦੀ ਸਚਾਈ ਨਾਲ ਜੁੜੀਆਂ ਬੋਲਡ ਫ਼ਿਲਮਾਂ ਬਣਾ ਕੇ ਫ਼ਿਲਮਸਾਜ਼ ਸ਼ਿਆਮ ਬੈਨੇਗਲ ਨੇ ਹਿੰਦੀ ਫ਼ਿਲਮਾਂ ਦੀ ਦੁਨੀਆ ਵਿੱਚ ਇਨਕਲਾਬ ਲਿਆਂਦਾ। ਸੰਜੀਦਾ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਬੈਨੇਗਲ ਬਹੁਤ ਛੇਤੀ ਅਪਣੀ ਪਹਿਲੀ ਕਾਮੇਡੀ ਫ਼ਿਲਮ ' ਵੈਲਕਮ ਟੂ ਸੱਜਣ ਪੁਰ ' ਲੈ ਕੇ ਲੋਕਾਂ ਸਾਹਮਣੇ ਆਰਹੇ ਹਨ।

ਇਹ ਪਹਿਲੀ ਵਾਰ ਹੈ ਜਦੋਂ ਬੈਨੇਗਲ ਕਾਮੇਡੀ ਦਾ ਆਸਰਾ ਲੈ ਕੇ ਸਿਨਮਿਆਂ ਤੀਕਰ ਅਪਣੀ ਗਲ ਅਪੜਾਵਨ ਦੇ ਜਤਨ ਕਰਨਗੇ।  ' ਵੈਲਕਮ ਟੂ ਸੱਜਣ ਪੁਰ ' ਵਿਚ ਸ਼ਰੇ ਯਾਸ ਤਿਲ ਪੜੇ ,ਅਮ੍ਰਿਤਾ ਰਾਉ ਤੇ ਰਵੀ ਕਿਸ਼ਨ ਅਹਿਮ ਰੋਲ ਅਦਾ ਕਰਰਹੇ ਹਨ। ਮੁੰਬਈ ਵਿਚ ਸਹਾਫ਼ੀਆਂ ਨਾਲ ਗੱਲ ਬਾਤ ਕਰਦਿਆਂ ਹੋਇਆਂ ਸ਼ਿਆਮ ਬੈਨੇਗਲ ਨੇ ਕਹਿਆ ਵਾਹਵਾ ਚਿਰ ਤੂੰਕਾਮੀਡੀ ਫ਼ਿਲਮ ਬਣਾਉਣ ਦੀ ਚਾਹ ਉਨ੍ਹਾਂ ਦੇ ਦਿਲ ਵਿਚ ਸੀ। ਉਨ੍ਹਾਂ ਦੀ ਇਸ ਚਾਹ ਨੂੰ ਅਸਕਰਪਟ ਦੀ ਸ਼ਕਲ ਰਾਇਟਰ ਅਸ਼ੋਕ ਮਿਸ਼ਰਾ ਨੇ ਦਿੱਤੀ। ਤੇ ਇੰਜ ਸ਼ਿਆਮ ਬੈਨੇਗਲ ਨੇ ਅਪਣੀ ਪਹਿਲੀ ਕਾਮੇਡੀ ਫ਼ਿਲਮ ਦੀ ਹਦਾਇਤ ਕਾਰੀ ਦੀ ਜ਼ਿੰਮੇ ਵਾਰੀ ਆਪਣੇ ਹੱਥਾਂ ਵਿਚ ਲਈ।

ਵੈਲਕਮ ਟੂ ਸੱਜਣ ਪੁਰ ਓਨੀ ਸਤੰਬਰ ਨੂੰ ਪੂਰੇ ਹਿੰਦੁਸਤਾਨ ਵਿਚ ਰਿਲੀਜ਼ ਹੋਰਹੀ ਹੈ। ਸ਼ਿਆਮ ਮੂਜਬ ਉਨ੍ਹਾਂ ਨੇ ਮਾੜੀ ਮੋਟੀ ਕਾਮੇਡੀ ਰਾਹੀਂ ਸਮਾਜ ਦੇ ਸਾਹਮਣੇ ਸੰਜੀਦਾ ਗੱਲਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ' ਵੈਲਕਮ ਟੂ ਸੱਜਣ ਪੁਰ ' ਦੀ ਕਹਾਣੀ ਮਧਿਆ ਪ੍ਰਦੇਸ਼ ਦੇ ਇਕ ਪਿੰਡ ਦੀ ਹੈ। ਇਸ ਪੂਰੇ ਪਿੰਡ ਵਿੱਚ ਸਿਰਫ਼ ਮਹਾਦੇਵ ਯਾਨੀ ਕਿ ਕਲਾਕਾਰ ਸ਼ਰੇ ਯਾਸ ਤਿਲ ਪੜੇ ਪੜ੍ਹੇ ਲਿਖੇ ਬਣਦੇ ਹਨ। ਤੇ ਉਹ ਪਿੰਡ ਦੇ ਜਾਹਲ ਲੋਕਾਂ ਲਈ ਚਿੱਠੀ ਲਿਖਣ ਦਾ ਕੰਮ ਕਰਦਾ ਹੇ। ਇਸ ਫ਼ਿਲਮ ਰਾਹੀਂ ਸ਼ਿਆਮ ਨੇ ਇੱਕਵੀਂ ਸਦੀ ਵਿਚ ਹਿੰਦੁਸਤਾਨ ਦੇ ਪਿੰਡਾਂ ਦੀ ਜ਼ਿੰਦਗੀ ਨੂੰ ਫ਼ਿਲਮਾਂ ਵੇਖਣ ਵਾਲਿਆਂ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਚੇਤੇ ਰਵੇ ਜੋ ਬੈਨੇਗਲ ਨੇ ਸੱਜਣ ਪੁਰ ਪਿੰਡ ਦਾ ਸਾਰਾ ਸੀਟ ਉਪ ਹੈਦਰ ਆਬਾਦ ਦੇ ਰਾਮੂ ਜੀ ਫ਼ਿਲਮ ਸਿਟੀ ਵਿਚ ਬਣਵਾਇਆ ਸੀ। ਸਵਾਦੀ ਗੱਲ ਇਹ ਹੈ ਜੋ ਇਸ ਫ਼ਿਲਮ ਦਾ ਅਸਲੀ ਨਾਂ ' ਮਹਾਦੇਵ ਕਾ ਸੱਜਣ ਪੁਰ ' ਸੀ । ਸ਼ੂਟਿੰਗ ਵਿਚਕਾਰ ਸਾਰੇ ਫ਼ਨਕਾਰ ਰੋਜ਼ਾਨਾ ਸਵੇਰੇ ਇਕ ਦੂਜੇ ਨੂੰ ਮਿਲ ਕੇ ਵੈਲਕਮ ਟੂ ਸੱਜਣ ਪੁਰ ਕਹਿੰਦੇ। ਜਿਹਦੇ ਮਗਰੋਂ ਸ਼ਰੇ ਯਾਸ ਨੇ ਬੈਨੇਗਲ ਨੂੰ ਫ਼ਿਲਮ ਦਾ ਨਾਂ ਬਦਲ ਕੇ ਵੈਲਕਮ ਟੂ ਸੱਜਣ ਪੁਰ ਰੱਖਣ ਦੀ ਸਲਾਹ ਦਿੱਤੀ। ਤੇ ਬੈਨੇਗਲ ਨੇ ਅਪਣੀ ਪਹਿਲੀ ਕਾਮੇਡੀ ਫ਼ਿਲਮ ਦਾ ਨਾਂ ਬਦਲ ਦਿੱਤਾ।


 

More