کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਪੰਜਾਬੀ ਦੀ ਮੰਗ ਵਿਚ ਗੁੰਗ ਵਾਧਾ

ਪੰਜਾਬੀ ਦੀ ਮੰਗ ਵਿਚ ਗੁੰਗ ਵਾਧਾ

ਮਕਸੂਦ ਸਾਕਿਬ

September 21st, 2008

 

 

ਬਿਨਾ ਲਹਰਦੇ ਕਿਸੇ ਨੇ ਪੰਜਾਬੀ ਦੀ ਰੱਖ ਨਹੀਂ ਕਰਨੀ

ਮਾਂ ਬੋਲੀ ਪੰਜਾਬੀ ਨ ਦੀਆ ਕਿਤਾਬਾਂ ਦੀ ਛਪਾਈ ਵਿਚ ਦਿਨੋ ਦਿਨ ਵਾਧਾ ਪਿਆ ਹੁੰਦਾ ਏ। ਸ਼ਾਇਰੀ, ਕਹਾਣੀ , ਨਾਵਲ , ਸਫ਼ਰ ਨਾਮਾ, ਹੱਡ ਬੀਤੀ, ਪੜਚੋਲ , ਨਾਟਕ , ਬਾਲ ਸੁਲੇਖ, ਲੋਕ ਸੁਲੇਖ ਦੇ ਨਾਲ ਨਾਲ ਸਾਇੰਸ ਟੈਕਨਾਲੋਜੀ , ਤਵਾਰ ਯਖ਼ ਤੇ ਸਮਾਜੀ ਸੁਰਤ ਸਾਰ ਉਤੇ ਵੀ ਪੰਜਾਬੀ ਵਿਚ ਕਿਤਾਬਾਂ ਲੱਭਣ ਲੱਗ ਪਈਆਂ ਨੇਂ। ਪੰਜਾਬੀ ਦੀਆਂ ਡਿਕਸ਼ਨਰਿ ਯਾਂ ਦਾ ਵੀ ਹੁਣ ਬਜ਼ਾਰ ਵਿਚ ਕਾਲ ਨਹੀਂ ਰਿਹਾ। ਮਜਲਸਾਂ , ਬੈਠਕਾਂ, ਇਕੱਠ, ਮੁਸ਼ਾਆਰੇ ਤੇ ਨਾਟਕ (ਜੁਗਤ ਜਾਂ ਭੰਡ ਨਾਟਕਾਂ ਤੋਂ ਵਖ ) ਵੀ ਪਏ ਹੁੰਦੇ ਨੇਂ। ਪੰਜਾਬੀ ਦੇ ਰਸਾਲੇ ਤਾਂ ਚਰੋਕਨੇ ਛਪਦੇ ਪਏ ਨੇਂ। ਦੋ ਰੋਜ਼ਾਨਾ ਅਖ਼ਬਾਰਾਂ ਵੀ ਨਿਕਲਦੀਆਂ ਪਈਆਂ ਨੇਂ। ਇਹਦੋਂ ਉੱਡ ਅਨਟਰਨੀਤ ਉਤੇ ਵੀ ਸ਼ਾਹ ਮੁਖੀ ਦੀਆਂ ਇਕ ਦੋਤਗੜੀਆਂ ਵੈਬ ਸਾਈਟਾਂ ਕੰਮ ਪਈਆਂ ਕਰਦੀਆਂ ਨੇਂ।

ਇਹ ਸਾਰੀ ਲਿਖਾਈ ਛਪਾਈ ਆਪਣੀ ਥਾਂ ਇਕ ਮੰਗ ਏ ਸਰਕਾਰ ਦਰਬਾਰ ਤੋਂ ਪਈ ਤੁਸਾਂ ਜਿਹੜਾ ਸੋਹਣੇ ਮੁਲਕ ਪਾਕਿਸਤਾਨ ਦੀ ਇਕ ਵੱਡੀ ਗਿਣਤੀ ਵਿਚ ਬੋਲੀ ਜਾਣ ਵਾਲੀ ਮਾਂ ਬੋਲੀ ਨੂੰ ਪੜ੍ਹਾਈ ਲਿਖਾਈ ਤੇ ਅਦਾਲਤੀ ਦਫ਼ਤਰੀ ਕੰਮਾਂ ਕਾਰਾਂ ਤੋਂ ਬਾਹਰ ਰੱਖਿਆ ਹੋਇਆ ਏ ਇਹਦੇ ਵਿਚ ਏਨਾ ਸਾਹ ਸਤ ਏ ਜੋ ਇਹ ਬਿਨਾ ਤੁਹਾਡੇ ਪੜ੍ਹਾਏ ਲਿਖਾਏ, ਕਾਗ਼ਜ਼ੇ ਚੜ੍ਹ ਕੇ ਲੋਕਾਂ ਦੀ ਢਿੱਡ ਸਾਂਝ ਦਾ ਹੋਰ ਵੀ ਤਗੜਾ ਵਸੀਲਾ ਬਣ ਸਕਦੀ ਏ। (ਸਰਕਾਰ ਬਾਹਰੀ ਲੋਕ ਪੱਧਰ ਉਤੇ ਖ਼ਲਕਤ ਦੀ ਢਿੱਡ ਸਾ ਨਝ ਦਾ ਵਸੀਲਾ ਤਾਂ ਇਹ ਹੈ ਈ। )

ਤੇ ਫਿਰ ਤੁਸੀਂ ਇਹਨੂੰ ਸਰਕਾਰੀ ਪੱਧਰ ਉਤੇ ਇਹਦਾ ਹੱਕ ਕਿਉਂ ਨਹੀਂ ਜੇ ਮੋੜ ਦੇ? ਲੋਕਾਂ ਨੂੰ ਖ਼ਾਹ ਮਖ਼ਾਹ ਕਿਉਂ ਔਖੀਆਂ ਕੀਤਾ ਹੋਇਆ ਜੇ? ਇਹਨੂੰ ਸਕੂਲਾਂ ਵਿਚ ਮੁੱਢਲੀ ਪੜ੍ਹਾਈ ਲਿਖਾਈ ਦੀ ਬੋਲੀ ਕਿਉਂ ਨਹੀਂ ਜੇ ਮੰਦੇ? ਦਫ਼ਤਰਾਂ ਕਚਹਰਿ ਯਾਂ ਦੇ ਲਿਖਤੀ ਕੰਮਾਂ ਵਿਚ ਇਹਦੀ ਵਰਤੋਂ ਕਿਉਂ ਨਹੀਂ ਜੇ ਕਰਦੇ? ਆਪਣੇ ਅਹਿਲਕਾਰਾਂ ਅਫ਼ਸਰਾਂ ਨੂੰ ਇਹਦਾ ਪੜ੍ਹਨ ਲਿਖਣ ਕਿਉਂ ਨਹੀਂ ਜੇ ਸਿਖਾਂਦੇ?।

ਇਸ ਸਾਰੀ ਗੱਲ ਦਾ ਤੱਤ ਇਹ ਬਈ ਪੰਜਾਬੀ ਨੂੰ ਛੇਤੀ ਤੋਂ ਛਤੀਈ ਪੰਜਾਬ ਦੀ ਪੱਧਰ ਉਤੇ ਰੋਜ਼ੀ ਰੁਜ਼ਗਾਰ ਦੀ ਬੋਲੀ ਬਣਾਇਆ ਜਾਏ। ਇਹਦੇ ਪੜ੍ਹਾਨ ਲਿਖਾਂ ਦੇ ਪੱਕੇ ਪੈਡੇ ਸਰਬੰਧ ਕੀਤੇ ਜਾਣ। ਇਸ ਵੇਲ਼ੇ ਜਿਨਾ ਕੁਝ ਮਰਜ਼ੀ ਛੁਪ ਜਾਵੇ , ਪੰਜਾਬੀ ਨੂੰ ਉਰਦੂ ਦੀ ਢਾ ਲੱਗੀ ਹੋਈ ਏ।

ਜਿਨਾ ਚਿਰ ਸਰਕਾਰ ਪੰਜਾਬੀ ਨੂੰ ਰੋਜ਼ੀ ਰੁਜ਼ਗਾਰ ਦੀ ਬੋਲੀ ਨਹੀਂ ਬਨਾਵਨਦੀ ਓਨਾ ਚਿਰ ਇਸ ਢਾ ਨੇ ਆਪਣਾ ਕੰਮ ਕਰਦੀਆਂ ਰਹਿਣਾ ਏ। ਕਿਉਂ ਜੋ ਜਿਹੜੀ ਬੋਲੀ ਨੂੰ ਭਾਵੇਂ ਉਹ ਮਾਂ ਬੋਲੀ ਈ ਕਿਉਂ ਨਾ ਹੋਵੇ ਪੜ੍ਹਾਈ ਲਿਖਾਈ ਤੇ ਰੋਟੀ ਰੋਜ਼ੀ ਦੀ ਬੋਲੀ ਹੋਵਣ ਦਾ ਹੱਕ ਨਾ ਮਿਲੇ, ਜਿਹਨੂੰ ਨਿਰਾ ਬੋਲਣ ਦੀ ਹੱਦ ਤਾਈਂ ਈ ਸੌੜਾ ਕਰ ਦਿਤਾ ਜਾ ਵੇ ਅਸਲ ਵਿਚ ਉਹਨੂੰ ਮਰਨ ਲਈ ਛੱਡ ਦਿਤਾ ਜਾਂਦਾ ਏ।

ਉਹਦੀ ਕਦਰ ਕੀਮਤ ਈ ਨ੍ਹੀਂ ਰਹਿੰਦੀ ਉਹਦੇ ਆਪਣੇ ਬੋਲਣ ਵਾਲਿਆਂ ਵਿਚ। ਉਹ ਆਪ ਉਹਦੇ ਤੋਂ ਭੈੜੇ ਪੈਂਦੇ ਨੇਂ। ਉਹਨੂੰ ਪੜ੍ਹਨੋਂ ਲਿਖਣੋਂ ਆਤੁਰ ਹੋਵਣ ਨੂੰ ਉਹ ਆਪਣਾ ਘਾਟਾ ਨਹੀਂ ਗਿਣਦੇ। ਆਪਣੇ ਨਾਲ ਲਿਸਾਨੀ ਪੱਧਰ ਉਤੇ ਹੋਏ ਕਿਸੇ ਧੱਕੇ ਨੂੰ ਨਹੀਂ ਪਛਾਣਦੇ ਸਗੋਂ ਸਾਰਾ ਕਸੂਰ ਉਸ ਬੋਲੀ ਦੇ ਸਿਰ ਉਤੇ ਧਰ ਦਿੰਦੇ ਨੇਂ। ਪੰਜਾਬੀ ਨਾਲ ਪੰਜਾਬ ਵਿਚ ਉਹਦੇ ਆਪਣੇ ਜੰਮਿਆਂ ਜਾਈਆਂ ਹੱਥੋਂ ਹਾਲ ਇਥੋਂ ਤੀਕਰ ਈ ਤਾਂ ਪੁੱਜਿਆ ਹੋਇਆ ਏ।

ਸਿੱਟਾ ਇਹ ਨਿਕਲਿਆ ਏ ਜੋ ਪੰਜਾਬੀ ਹੁਣ ਬੋਲਣ ਦੀ ਪੱਧਰ ਉਤੇ ਵੀ ਮਰਦੀ ਜਾਂਦੀ ਏ। ਸਰਕਾਰੀ ਬੋਲੀ ਇਹਨੂੰ ਇਥੇ ਵੀ ਪਈ ਝਪਦੀ ਏ। ਆਮ ਬੋਲ ਬੁਲਾਰੇ ਵਿਚ ਵੀ ਪੜ੍ਹੇ ਲਿਖੇ ਲੱਗਣ ਦੀ ਗੁੰਝਲ ਪੰਜਾਬੀ ਨੂੰ ਗੱਲ ਘੋਟੂ ਦਿਤੀ ਆਉਂਦੀ ਏ। ਇਜ਼ਤ ਮਰਾਤਬੇ ਵਾਲੀ ਬੋਲੀ ਦੀ ਲਫ਼ਜ਼ਾਲੀ ਆਮ ਬੋਲ ਬੁਲਾਰ ਵਿਚ ਵੜ ਖਲੋਤੀ ਏ। ਪੰਜਾਬ ਉਤੇ ਇਸ ਵੇਲ਼ੇ ਗੁਲਾਬੀ ਉਰਦੂ ਆਪਣਾ ਨਹਿਸ਼ ਪਰਛਾਵਾਂ ਪਾਈ ਖਲੋਤੀ ਏ।

ਪੰਜਾਬੀ ਬੋਲਣ ਵਾਲੀ ਪੀਇੜ੍ਹੀ ਮੁੱਕੀ ਪਈ ਐ, ਅੱਗੋਂ ਪੰਜਾਬੀ ਦਿਲੀਂ ਦਮਾਗ਼ਿਏਂ ਪਾਵਨ ਵਾਲੀ ਪੀੜ੍ਹੀ ਨੂੰ ਉਰਦੂ ਝਪੀ ਖਲੋਤੀ ਏ। ਪੰਜਾਬ ਦਾ ਰਵਾ ਬਦਲਦਾ ਪਿਆ ਏ। ਜੇ ਇਹੋ ਕਾਰ ਰਹੀ ਤਾਂ ਇਹ ਰਵਾ ਉੱਕਾ ਈ ਬਦਲ ਜਾ ਸੀ। ਏਹੋ ਸਭ ਤੋਂ ਵੱਡਾ ਧਰੂ ਏ । ਸਭ ਤੋਂ ਵੱਡਾ ਜ਼ੁਲਮ ਏ। ਪੰਜਾਬ ਦਾ ਰੂਹਾਨੀ ਕਤਲਾਮ । ਪੰਜਾਬ ਨੂੰ ਯੂ ਪੀ ਦਾ ਮੁਜ਼ਾਫ਼ਾਤੀ ਇਲਾਕਾ ਬਣਾਉਣ ਦੀ ਮੁਜਰਮਾਨਾ ਕਾਰਵਾਈ । ਜਿਸ ਥਾਂ ਨੇ ਪੰਜਾਬ ਵਾਸੀਆਂ ਨੂੰ ਜੰਮਿਆ ਸਾਂਭਿਆ ਏ, ਪੰਜਾਬੀਆਂ ਦਾ ਉਹਦੇ ਤੋਂ ਓਪਰੀਆਂ ਤੇ ਬਿਗਾਨੀਆਂ ਹੋਵਣ। ਪੰਜਾਬ ਕੋਈ ਕਿਤਾਬਾਂ ਵਿਚ ਲਿਖੀ ਗੱਲ ਰਹਿ ਜਾਸੀ। ਉਹ ਪੰਜਾਬ ਜਿਹਦੀ ਬੋਲੀ ਦਾ ਨਾਂ ਪੰਜਾਬੀ ਏ।

ਸਗੋਂ ਕਿਤਾਬਾਂ ਵਿਚੋਂ ਤਾਂ ਪੰਜਾਬੀ ਬੋਲਦਾ ਪੰਜਾਬ ਚਿਰੋਕਣਾ ਬਾਹਰ ਕਰ ਦਿਤਾ ਗਿਆ ਹੋਇਆ ਏ। ਹੁਣ ਤਾਂ ਅਮਲੀ ਹਕੀਕੀ ਪੱਧਰ ਉਤੋਂ ਵੀ ਉਸ ਪੰਜਾਬ ਦਾ ਸਫ਼ਾਇਆ ਕੀਤਾ ਜਾਂਦਾ ਪਿਆ ਏ, ਜਿਹਦੇ ਨਾਂ ਤੋਂ ਉਹਦੀ ਬੋਲੀ ਪੰਜਾਬੀ ਦੀ ਗਵਾਹੀ ਹੋ ਜਾਂਦੀ ਏ।


 

More