ਮੁਢਲਾ ਵਰਕਾ > ਗੁਰਮੁਖੀ ਵਿਚਾਰ > ਬੋਲੀ ਦੀ ਸਿਆਸਤ > ਮਾਂ ਬੋਲੀ ਅਚੇਤੀ ਵਰਤੋਂ : ਇਕ ਹੋਰ ਪੁਆੜਾ
ਪੰਜਾਬ ਉਤੇ ਇਕ ਨਹੀਂ ਦੋ ਦੋ ਓਭੜ ਬੋਲੀਆਂ ਦਾ ਰਾਜ ਏ। ਇਕ ਨੂੰ ਸਾਡੀ ਕੌਮੀ ਯਕਜਹਤੀ ਤੇ ਕੌਮੀ ਸਿਹਾਂ ਦਾ ਸਰਟੀਫ਼ੀਕੇਟ ਮਿਲਿਆ ਹੋਇਆ ਏ ਤੇ ਦੂਜੀ ਨੂੰ ਸਾਡੇ ਜਗਤ ਪੱਧਰ ਉਤੇ ਮਿਲਣ ਵਰਤਣ ਦਾ ਵਸੀਲਾ ਹੋਵਣ ਦਾ ਮਰਾਤਬਾ। ਇਸ ਧੁੱਸ ਨਾਲ ਸਾਨੂੰ ਮੁੱਢ ਲਾਅ (ਪ੍ਰਾਇਮਰੀ ਦੀ ਪੱਧਰ) ਤੋਂ ਈ ਇਹਨਾਂ ਦੋਂਹ ਬੋਲੀਆਂ ਦਾ ਪੜ੍ਹਨ ਲਿਖਣ ਸਿਖਾਇਆ ਜਾਂਦਾ ਏ । ਸਾਡੀ ਆਪਣੀ ਮਾਂ ਬੋਲੀ ਨੂੰ ਪੜ੍ਹਾਈ ਲਿਖਾਈ ਦੇ ਨੇੜਿਓਂ ਨਹੀਂ ਲੰਘਣ ਦਿਤਾ ਜਾਂਦਾ। ਇਸ ਕਰ ਕੇ ਸਾਡਾ ਆਪਣੀ ਮਾਂ ਬੋਲੀ ਨਾਲ ਸੁਚੇਤ ਪੱਧਰ ਦਾ ਸਾਂਗਾ ਈ ਨ੍ਹੀਂ ਉਸਰ ਸਕਿਆ।
ਅਸੀਂ ਮਾਂ ਬੋਲੀ ਦੀ ਜਿਨੀ ਵੀ ਵਰਤੋਂ ਕਰਨੇ ਆਂ ਉਚਿਤ ਪੱਧਰ ਉਤੇ ਈ ਕਰਨੇ ਆਂ । ਸਾਡੇ ਕੋਲ ਜਿਹੜਾ ਮਾੜਾ ਮੋਟਾ ਇਲਮ ਹੁੰਦਾ ਏ ਜਾਂਪੜ੍ਹਨ ਲਿਖਣ ਦੀ ਜੋ ਭੈੜੀ ਚੰਗੀ ਜਾਚ ਹੁੰਦੀ ਐ ਉਹ ਉਤਲੀ ਪੱਧਰ ਦੀ ਓਭੜ ਬੋਲੀ ਦੀ ਤਾਂ ਕੀ ਹੋਣੀ ਏ ਹੇਠਲੀ ਪੱਧਰ ਦੀ ਓਭੜ ਬੋਲੀ ਤੋਂ ਈ ਆਉਂਦੀ ਏ। ਪੜ੍ਹਨ ਲਿਖਣ ਦਾ ਸਾਡਾ ਸਾਰਾ ਰੋਣ ਇਹਦੇ ਨਾਲ ਈ ਬੁਝਾ ਹੁੰਦਾ ਏ।
ਇਸ ਕਰ ਕੇ ਜਦੋਂ ਅਸੀਂ ਮਾਂ ਬੋਲੀ ਪੰਜਾਬੀ ਵਿਚ ਕੁਝ ਲਿਖਣ ਦਾ ਆਹਰ ਵੀ ਕਰਨੇ ਆਂ ਤਾਂ ਸਾਨੂੰ ਆਪਣੀ ਬੋਲੀ ਦੇ ਲਫ਼ਜ਼ ਨਹੀਂ ਆਉਂਦੇ । (ਜੇ ਲਫ਼ਜ਼ ਆ ਵੀ ਜਾਣ ਕਧਿਰੇ ਬਹਿਣ ਉਠਣ ਪਾਰੋਂ ਤਾਂ ਉਨ੍ਹਾਂ ਦਾ ਵਰਤਣ ਨਹੀਂ ਆਉਂਦਾ।। ਦਿਮਾਗ਼ ਵਿਚ ਤਾਂ ਓਭੜ ਬੋਲੀ ਦੇ ਈ ਭੱਜੇ ਤੁਰਟੇ ਸੱਚੇ ਬਣੇ ਹੋਏ ਨੇਂ ਆਪਣੀ ਬੋਲੀ ਦੇ ਲਫ਼ਜ਼ਾਂ ਨੂੰ ਉਨ੍ਹਾਂ ਸੱਚੀਆਂ ਵਿਚ ਫ਼ਿਟ ਕਰਨ ਪਾਰੋਂ ਇਕ ਅਜਬ ਜਿਹੀ ਬਦਸ਼ਕਲੀ ਨਿਕਲਦੀ ਏ, ਜਿਹਨੂੰ ਅਸੀਂ ਆਪਣੇ ਵੱਲੋਂ, "ਪੰਜਾਬੀ ਰੂਪ " ਆਖਣ ਢੈ ਹੁੰਦੇ ਆਂ।)
ਇਹ ਲਫ਼ਜ਼ਾਂ ਤੇ ਲਫ਼ਜ਼ਾਂ ਦੀ ਵਰਤੋਂ ਦਾ ਨਾ ਆਉਣ ਐਂਵੇਂ ਇਨ ਗੋਲੀ ਛੱਡਣ ਵਾਲੀ ਗੱਲ ਨ੍ਹੀਂ। ਇਹਦਾ ਮਤਲਬ ਐ ਸਾਡਾ ਅੰਦਰ ਆਪਣਾ ਸੋਚਣੋਂ ਆਤੁਰ ਏ। ਓਭੜ ਬੋਲੀ ਦੀ ਸਾਡੇ ਧੁਰ ਅੰਦਰ ਵੜੀ ਲਫ਼ਜ਼ਾਂ ਤੇ ਬੁਣਤਰ ਉਹਨੂੰ ਹਰੀਆਂ ਨਹੀਂ ਹੋਵਣ ਦਿੰਦੀ। ਸਾਨੂੰ ਆਪਣੀ ਕੋਈ ਸੋਚ ਈ ਨ੍ਹੀਂ ਓਹੜ ਦੀ , ਆਪਣਾ ਕੋਈ ਢੰਗ ਈ ਨ੍ਹੀਂ ਸੁੱਝਦਾ। ਇਸ ਕਰ ਕੇ ਸਾਥੋਂ ਜੋ ਕੁਝ ਲਿਖਿਆ ਜਾਂਦਾ ਏ ਸਾਡੇ ਆਪਣੇ ਆਪ ਤੇ ਆਪਣੇ ਲੋਕਾਂ ਤੇ ਆਲ ਦੁਆਲੇ ਤੋਂ ਵਜੋਗੀਆ ਹੋਇਆ ਈ ਹੁੰਦਾ ਏ। ਇਹਦੇ ਤੋਂ ਉਨ੍ਹਾਂ ਲੋਕਾਂ ਨੂੰ ਵੀ ਚਾਨਣ ਹੋ ਜਾਣਾ ਚਾਹੀਦਾ ਏ ਜਿਹੜੇ ਸੋਚ ਨੂੰ ਲਫ਼ਜ਼ ਤੋਂ ਅੱਡ ਕਰ ਕੇ ਵੇਖਦੇ ਨੇਂ ਤੇ ਜਿਹਨਾਂ ਭਾਣੇ ਉਹ ਜਿਹੜੀ ਵੀ ਬੋਲੀ ਵਰਤ ਲੈਣ ਉਨ੍ਹਾਂ ਦੀ ਸੋਚ ਸਗਵੀਂ ਤੇ ਨਰੋਈ ਈ ਰਹਿੰਦੀ ਏ।
ਹੁਣ ਆ ਗਈ ਗੱਲ ਬੋਲੀਆਂ ਦੇ ਉਸਰਨ ਨਿਸਰਨ ਦੀ। ਬੋਲੀਆਂ ਬੰਦਿਆਂ ਨਾਲ ਹੂਨਿਦੀਆਂ ਨੇਂ। ਉਹਨਾਂ ਨੁੰ ਉਨ੍ਹਾਂ ਦੇ ਬੋਲਣ ਵਾਲਿਆਂ ਤੋਂ ਵਖ ਕਰ ਕੇ ਤਾਂ ਵੇਖਿਆ ਈ ਨ੍ਹੀਂ ਜਾ ਸਕਦਾ। ਇਸ ਕਰਕੇ ਬੋਲੀਆਂ ਦਾ ਉਸਰਨ ਨਿਸਰਨ ਤੇ ਡਿੱਗਣ ਢੀਨ ਬੋਲੀਆਂ ਦੇ ਆਪਣੇ ਵਸ ਨਹੀਂ ਹੁੰਦਾ। ਬੋਲੀਆਂ ਨੂੰ ਉਨ੍ਹਾਂ ਦੇ ਬੋਲਣ ਵਾਲੇ ਜਿਵੇਂ ਦਾ ਚਾਹੁਣ ਬਣਾ ਸਕਦੇ ਨੇਂ। ਇਸ ਵੇਲ਼ੇ ਮਾਂ ਬੋਲੀ ਪੰਜਾਬੀ ਜਿਥੇ ਖਲੋਤੀ ਏ, ਆਪਣੇ ਆਪ ਤਾਂ ਖਲੋਤੀ ਨਹੀਂ। ਓਭੜ ਹਾਕਮਾਂ ਸਾਡੀ ਭਿਆਲੀ ਨਾਲ ਈ ਇਹਨੂੰ ਇਥੇ ਖਲ੍ਹਾਰਿਆ ਏ। ਓਭੜ ਹਾਕਮ ਟੁਰ ਗਏ ਨੇਂ, ਦੇਸੀ ਆਗਏ ਨੇਂ। ਵਰਤਾਰਾ ਉਹੋ ਪਿਆ ਚਲਦਾ ਏ ।ਸਾਡੀ ਭਿਆਲੀ ਵੀ ਸਗਵੀਂ ਪਈ ਚੱਲਦੀ ਏ। ਪੰਜਾਬੀ ਦੇ ਬਰਖ਼ਿਲਾਫ਼ ਹਾਕਮਾਂ ਦੀ ਸੋਚ ਸਾਡੀ ਆਪਣੀ ਸੋਚ ਬਣ ਚੁਕੀ ਏ। ਸੋ ਅਸੀਂ ਆਖ ਸਕਦੇ ਆਂ ਧਾੜਵੀਆਂ ਸਾਥੋਂ ਪੰਜਾਬੀ ਛੁਡਾਈ, ਅਸੀਂ ਛੱਡੀ।
ਸਾਡਾ ਓਭੜ ਬੋਲੀਆਂ ਨਾਲ ਜਿਨਾ ਜਿਨਾ ਸਾਂਗਾ ਪੱਕਾ ਹੋਇਆ ਓਨਾ ਓਨਾ ਅਸੀਂ ਮਾਂ ਬੋਲੀ ਤੋਂ ਦੁਰਾਡੇ ਹੋਏ। ਹੁਣ ਹਾਲ ਇਹ ਹੋਇਆ ਏ ਘੜੀ ਦਾ ਖੁੱਸਾ ਕੋਹਵਾਂ ਤੇ ਜਾ ਪਿਆ। ਮਾਂ ਬੋਲੀ ਦਾ ਗੁਨਾਹ ਕੋਈ ਨ੍ਹੀਂ। ਇਹਦੇ ਬਰਖ਼ਿਲਾਫ਼ ਪਾਪ ਕਮਾਇਆ ਏ ਤਾਂ ਅਸਾਂ ਈ ਕਮਾਇਆ ਏ । ਜਾਣੂ ਵੈਰੀ ਹੋਏ ਆਂ ਤਾਂ ਅਸੀਂ ਆਪ ਈ ਆਪਣੇ ਹੋਏ ਆਂ। ਅੱਜ ਅਸੀਂ ਜੇ ਥੋੜਾ ਬੁਹਤ ਪੰਜਾਬੀ ਨੂੰ ਮੰਨਣ ਲੱਗੇ ਆਂ। ਆਪਣੇ ਵਿਸਾਰੇ ਅੰਦਰ ਫਰੋਲਣ ਈ ਲੱਗੇ ਆਂ ਤਾਂ ਆਪਣੇ ਵਿਜੋਗ ਨੂੰ ਛੱਡੇ ਬਿਨਾ ਇਹਦੇ ਉਤੇ ਟੰਗ ਧਰਨੀ ਚਾਹੁੰਦੇ ਆਂ । ਜਿਹੜਾ ਓਭੜ ਬੋਲੀ ਅੱਗੇ ਅਸਾਂ ਆਪਣਾ ਆਪ ਗਹਿਣੇ ਪਾਇਆ ਏ, ਉਹ ਨਹੀਂ ਅਸੀਂ ਛੁਡਾਣਾ ਚਾਹੁੰਦੇ। ਸਗੋਂ ਇਸ ਔਗੁਣ ਨੂੰ ਗੁਣ ਬਣਾ ਕੇ ਪੰਜਾਬੀ ਨੂੰ ਆਪਣੀ ਬਾਂਧ ਵਿਚ ਰੱਖਣ ਦੇ ਦਾਅ ਉਤੇ ਈ ਰਹਿੰਦੇ ਆਂ । ਇਹ ਵਰਤਾਰਾ ਪੰਜਾਬੀ ਦੀ ਅਜ਼ਾਦੀ ਦਾ ਨਹੀਂ। ਪੰਜਾਬੀ ਦੀ ਗ਼ੁਲਾਮੀ ਨੂੰ ਸਗਵਾਂ ਰੱਖਣ ਦਾ ਏ।
ਦੂਜੇ ਲਫ਼ਜ਼ਾਂ ਵਿਚ ਅਸੀਂ ਆਪਣੇ ਦਿਲ ਦਿਮਾਗ਼ ਦੀ ਅਜ਼ਾਦੀ ਨਹੀਂ ਚਾਹੁੰਦੇ । ਜੇ ਅਸੀਂ ਚਾਹੁੰਦੇ ਹੋਈਏ ਤਾਂ ਅਸੀਂ ਪੰਜਾਬੀ ਪੜ੍ਹਨ ਲਿਖਣ ਦੀ ਜਾਚ ਸਿੱਖੀਏ। ਕਿਥੋਂ ? ਆਪਣੇ ਆਪ ਕੋਲੋਂ। ਆਪਣੇ ਦਿਮਾਗ਼ ਵਿਚੋਂ ਉਹ ਮਲਬਾ ਪਰਾਂਹ ਕਰ ਕੇ ਜਿਹਨੂੰ ਅਸੀਂ ਸੂਝਵਾਨੀ ਆਖ ਕੇ ਅੰਦਰ ਸੁੱਟਿਆ ਹੋਇਆ ਏ ਤੇ ਇਹ ਵੇਖਣ ਦਾ ਕਦੀਂ ਉਪਰਾਲਾਈ ਨਹੀਂ ਕੀਤਾ ਜੋ ਇਸ ਮਲਬੇ ਹੇਠ ਕੀ ਕੀ ਆਇਆ ਹੋਇਆ ਏ।
ਪੰਜਾਬੀ ਦੀ ਲਫ਼ਜ਼ਾਲੀ ਦਾ ਨਿਰਾ ਜਾਣੂੰ ਹੋਇਆਂ ਵੀ ਕੰਮ ਨਹੀਂ ਸਰਦਾ (ਵਿਚਾਰ ਡਾਟ ਕਾਮ ਵਿਚ ਛਪੀਆਂ ਅਕਸਰ ਲਿਖਤਾਂ ਤੇ ਪੰਜਾਬੀ ਰੂਪਾਂ ਨੂੰ ਵੇਖ ਕੇ ਸਾਫ਼ ਪਤਾ ਪਿਆ ਲਗਦਾ ਏ। ) ਸਾਨੂੰ ਸਭ ਤੋਂ ਪਹਿਲਾਂ ਤਾਂ ਓਭੜ ਬੋਲੀਆਂ ਦੇ ਭਾਰ ਗੁਰ ਨੂੰ ਆਪਣੇ ਇੰਦਰਾਂ ਵਿਚੋਂ ਕੱਢਣਾ ਪਵੇ ਗਾ, ਬੋਲੀ ਪੱਧਰ ਉਤੇ ਜਿਹੜੀ ਆਪ ਹੀਣਤਾ ਸਾਨੂੰ ਚਿੰਬੜੀ ਹੋਈ ਏ ਉਹਦਾ ਦਾਰੂ ਕਰਨਾ ਪਵੇ ਗਾ। ਫੋਕੀ ਸੂਝਵਾਨੀ ਤੋਂ ਚੂੰਡ ਛੁਡਾ ਕੇ ਆਪਣੀ ਬੋਲੀ ਤੇ ਆਪਣੇ ਲੋਕਾਂ ਸਾਹਵੇਂ ਨੀਵੀਆਂ ਹੋਇਆਂ ਈ ਬੋਲੀ ਅੰਦਰ ਲਕੁਈਆ ਸਾਹਿਬ ਦਾ ਦੀਦਾਰ ਲੱਭ ਸਕਦਾ ਏ। ਇਸ ਸੁਚੀਤੇ ਆਹਰ ਨਾਲ ਈ ਅਸੀਂ ਪੂਰੀ ਗੱਲ ਕਰਨ ਜੋਗੇ ਹੋ ਸਕਦੇ ਆਂ , ਕੁਝ ਲਿਖਣ ਤੇ ਸੋਚਣ ਸਮਝਣ ਜੋਗੇ ਵੀ।
More