کلاسک

WebSite    
 

ਮੁਢਲਾ ਵਰਕਾ > ਹਿੰਦੁਸਤਾਨ ਦੇ ਸੱਭ ਤੋਂ ਵੱਡੇ ਗੀਤ ਲਿਖਾਰੀ ਗੁਲਜ਼ਾਰ ਤੇ ਗਾਣਾ ਚੋਰੀ ਦਾ ਇਲਜ਼ਾਮ

ਹਿੰਦੁਸਤਾਨ ਦੇ ਸੱਭ ਤੋਂ ਵੱਡੇ ਗੀਤ ਲਿਖਾਰੀ ਗੁਲਜ਼ਾਰ ਤੇ ਗਾਣਾ ਚੋਰੀ ਦਾ ਇਲਜ਼ਾਮ

ਵਿਚਾਰ ਡੈਸਕ

February 5th, 2010

 

 

ਬਾਲੀ ਵੁੱਡ ਦੀ ਫ਼ਿਲਮ ਇੰਡਸਟਰੀ ਲਈ 2010ਈ. ਕੋਈ ਚੰਗਾ ਵਰ੍ਹਾ ਸਾਬਤ ਨਹੀਂ ਹੋ ਰਿਹਾ। ਇਕ ਪਾਸੇ ਜਿੱਥੇ ਵਧੀਆ ਫ਼ਿਲਮਾਂ 'ਥ੍ਰੀ ਇਡੀਟਸ' ਅਤੇ 'ਵੀਰ' ਤੇ ਝੇੜੇ ਖੜੇ ਹੋ ਗਏ ਨੇਂ ਉਥੇ ਈ ਇਸ ਵਾਰੀ ਵਿਸ਼ਾਲ ਭਰਦਵਾਜ ਦੀ ਫ਼ਿਲਮ 'ਇਸ਼ਕੀਆ' ਵੀ ਆਪਣੇ ਗਾਣੇ 'ਇਬਨ ਬਤੋਤਾ' ਪਾਰੋਂ ਝੇੜੇ ਵਿਚ ਪੈ ਗਈ ਹੈ।

ਇਸ ਫ਼ਿਲਮ ਦੇ ਗੀਤ ਲਿਖਾਰੀ ਗੁਲਜ਼ਾਰ ਸਿਰ ਇਲਜ਼ਾਮ ਲਾਇਆ ਜਾ ਰਿਹਾ ਹੈ ਪਈ ਉਨ੍ਹਾਂ ਨੇ ਇਬਨ ਬਤੋਤਾ ਵਾਲਾ ਗਾਣਾ ਮਸ਼ਹੂਰ ਹੁੰਦੀ ਸ਼ਾਇਰ ਸਰੋਸ਼ੋਰ ਦਿਆਲ ਸਕਸੈਨਾ ਦੀ ਨਜ਼ਮ 'ਇਬਨ ਬਤੋਤਾ ਪਹਿਨ ਕੇ ਜੋਤਾ ਨਿਕਲ ਪੜੇ ਤੂਫ਼ਾਨ ਮੈਂ' ਤੋਂ ਚੋਰੀ ਕੀਤਾ ਹੈ।

ਰਿਪੋਟਾਂ ਮੂਜਬ ਸਕਸੈਨਾ ਦੀ ਧੀ ਸ਼ੋਭਾ ਨਨੇ ਫ਼ਿਲਮ ਇਸ਼ਕੀਆ ਬਣਾਉਣ ਵਾਲੀਆਂ ਤੇ ਆਪਣੇ ਪਿਓ ਦੀ ਨਜ਼ਮ ਚੋਰੀ ਕਰਨ ਦਾ ਇਲਜ਼ਾਮ ਲਾਇਆ ਹੈ। ਸ਼ੋਭਾ ਦਾ ਆਖਣਾ ਹੈ ਪਈ ਉਹ ਕਿਸੇ ਲਾਭ ਲਈ ਇਹ ਇਲਜ਼ਾਮ ਨਹੀਂ ਲਾ ਰਹੀ ਪਰ ਜੇ ਗੁਲਜ਼ਾਰ ਨੇ ਇਸ ਨਜ਼ਮ ਤੋਂ ਮੁਤਾਸਿਰ ਹੋ ਕੇ ਵੀ ਗਾਣਾ ਲਿਖਿਆ ਸੀ ਤੇ ਉਹ ਘੱਟੋ ਘੱਟ ਉਹਦੇ ਪਿਓ ਦਾ ਨਾਂ ਤੇ ਲੈਣ।

ਦੂਜੇ ਪਾਸੇ ਇਸ਼ਕੀਆ ਫ਼ਿਲਮ ਬਣਾਉਣ ਵਾਲਿਆਂ ਨੇ ਆਖਿਆ ਹੈ ਪਈ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕਿਸੇ ਨਜ਼ਮ ਦਾ ਨਹੀਂ ਪਤਾ।

 

More

Your Name:
Your E-mail:
Subject:
Comments:


Free counter and web stats