کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਮੁਹੰਮਦ ਰਫ਼ੀ, ਨੌਸ਼ਾਦ, ਸਾਹਰ ਲੁਧੀਆਨਵੀ, ਮਧੂਬਾਲਾ ਮਰ ਕੇ ਵੀ ਸਕੂਨ ਵਿਚ ਨਹੀਂ

ਮੁਹੰਮਦ ਰਫ਼ੀ, ਨੌਸ਼ਾਦ, ਸਾਹਰ ਲੁਧੀਆਨਵੀ, ਮਧੂਬਾਲਾ ਮਰ ਕੇ ਵੀ ਸਕੂਨ ਵਿਚ ਨਹੀਂ

ਵਿਚਾਰ ਡੈਸਕ

February 11th, 2010

 

 

ਹਿੰਦੁਸਤਾਨ ਦੇ ਬੜੇ ਵੱਡੇ ਵੱਡੇ ਮੁਸਲਮਾਨ ਕੁਲਾਰਾਂ ਜਿਹਨਾਂ ਵਿੱਚ ਮੁਹੰਮਦ ਰਫ਼ੀ, ਨੌਸ਼ਾਦ, ਸਾਹਿਰ ਲੁਧਿਆਣਵੀ, ਮਧੂਬਾਲਾ ਅਤੇ ਹੋਰ ਕਈ ਰਲਤੀ ਹਨ ਨੂੰ ਮਰ ਕੇ ਵੀ ਹਿੰਦੁਸਤਾਨ ਵਿਚ ਸਕੂਨ ਨਹੀਂ ਹੈ ਕਿਉਂ ਜੋ ਮੁੰਬਈ ਦੇ ਕਬਰਸਤਾਨ ਦੇ ਪ੍ਰਬੰਧੀਆਂ ਨੇ ਨਵੇਂ ਮੁਰਦਿਆਂ ਲਈ ਥਾਂ ਬਣਾਉਣ ਲਈ ਇਨ੍ਹਾਂ ਵੱਡੇ ਕਲਾਕਾਰਾਂ ਦੇ ਮਕਬਰੇ ਤੇ ਕਬਰਾਂ ਢਾ ਦਿੱਤੀਆਂ ਹਨ।

ਮੁੰਬਈ ਦੇ ਜੁਹੂ ਕਬਰਸਤਾਨ ਦੇ ਪ੍ਰਬੰਧੀਆਂ ਦਾ ਆਖਣਾ ਹੈ ਪਈ ਉਹ ਇਹ ਕੰਮ ਕਰਨ ਲਈ ਮਜਬੂਰ ਸਨ ਅਤੇ ਇਹ ਇੰਜ ਕਰਨ ਨਾਲ ਇਸਲਾਮੀ ਕਾਨੂਨ ਨਹੀਂ ਟੁੱਟ ਦੇ।

ਜੁਹੂ ਗਾਰਡਨ ਦੇ ਦੂਜੇ ਪਾਸੇ ਬਣਿਆ ਇਹ ਕਬਰਸਤਾਨ ਜੰਨਤ ਵਰਗੀ ਥਾਂ ਸੀ ਜਿੱਥੇ ਮਸ਼ਹੂਰ ਕਲਾਕਾਰ ਮੁਹੰਮਦ ਰਫ਼ੀ, ਮਧੂਬਾਲਾ, ਨਸੀਮ ਬਾਨੋ, ਸਾਹਿਰ ਲੁਧਿਆਣਵੀ, ਨੌਸ਼ਾਦ, ਅਲੀ ਸਰਦਾਰ ਜਾਫ਼ਰੀ, ਖ਼ੁਆਜਾ ਅਹਿਮਦ ਅੱਬਾਸ, ਜਾਣਸਾਰ ਅਖ਼ਤਰ, ਤਲਅਤ ਮਹਿਮੂਦ ਅਤੇ ਪ੍ਰਵੀਨ ਬਾਬੀ ਵਰਗੇ ਕਲਾਕਾਰਾਂ ਦੀਆਂ ਕਬਰਾਂ ਸਨ।

ਪੰਜ ਵਰ੍ਹੇ ਪਹਿਲਾਂ ਛੋਹੇ ਜਾਣ ਵਾਲੇ ਇਸ ਆਹਰ ਵਿਚ ਕਬਰਸਤਾਨ ਪ੍ਰਬੰਧੀਆਂ ਨੇ ਕਬਰਾਂ ਨੂੰ ਢਾਉਨਾ ਸ਼ੁਰੂ ਕੀਤਾ ਸੀ ਤੇ ਮੁਰਦਿਆਂ ਦੀਆਂ ਹੱਡੀਆਂ ਤੇ ਹੋਰ ਬਚੇ ਖੁਚੇ ਨਿਸ਼ਾਨਾਂ ਨੂੰ ਉਨ੍ਹਾਂ ਦੇ ਟੱਬਰਾਂ ਨੂੰ ਦੱਸੇ ਬਣਾ ਯਾਂ ਮਨਜ਼ੂਰੀ ਲਏ ਬਿਨਾ ਈ ਕੱਢ ਕੇ ਬਾਹਰ ਸੁੱਟ ਦਿੱਤਾ। ਫਿਰ ਕਬਰਸਤਾਨ ਵਿਚ ਮਿੱਟੀ ਪਾ ਕੇ ਤਿੰਨ ਫ਼ੁੱਟ ਦੀ ਇਕ ਨਵੀਂ ਤਹਿ ਜਮਾ ਦਿੱਤੀ।

ਮੁਸਲਿਮ ਮਜਲਿਸ ਦੇ ਪ੍ਰਧਾਨ ਅਸਗ਼ਰ ਅਲੀ ਦਾ ਆਖਣਾ ਹੈ ਪਈ ਇਸਲਾਮੀ ਸ਼ਰੀਅਤ ਵਿਚ ਕਬਰਾਂ ਤੇ ਯਾਦਗਾਰਾਂ ਬਣਾਉਣ ਦੀ ਇਜਾਜ਼ਤ ਨਹੀਂ ਹੈ। ਇਸ ਇਲਾਕੇ ਵਿਚ ਮੁਸਲਮਾਨਾਂ ਦੀ ਵਸੋਂ ਵਿਚ ਵਾਧੇ ਪਾਰਵਨ ਕਬਰਸਤਾਨ ਵਿਚ ਥਾਂ ਬਹੁਤ ਘੱਟ ਸੀ ਤੇ ਇਸ ਕਬਰਸਤਾਨ ਦੀ ਸਾਂਭ ਸੰਭਾਲ ਚੰਗੀ ਹੋਣ ਪਾਰੋਂ ਹਰ ਕੋਈ ਇੱਥੇ ਈ ਦਫ਼ਨਾਇਆ ਜਾਂਦਾ ਚਾਹੁੰਦਾ ਹੈ। ਸ਼ਾਇਰ ਅਲੀ ਸਰਦਾਰ ਜਾਫ਼ਰੀ ਮਾਲਾ ਬਾਰ ਦੀ ਪਹਾੜੀ ਕੋਲ ਰਹਿੰਦੇ ਸਨ ਪਰ ਉਨ੍ਹਾਂ ਨੂੰ ਦੱਬਣ ਲਈ ਇੱਥੇ ਲਿਆਂਦਾ ਗਿਆ ਸੀ।

ਕਲਾਕਾਰਾਂ ਦੇ ਟੱਬਰਾਂ ਦਾ ਆਖਣਾ ਹੈ ਪਈ ਕਬਰਸਤਾਨ ਦੇ ਪ੍ਰਬੰਧੀਆਂ ਨੇ ਕਬਰਾਂ ਢਾਉਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਪੁੱਛਿਆ ਤੀਕਰ ਨਹੀਂ। ਮਧੂਬਾਲਾ ਦੀ ਭੈਣ ਮਧੁਰ ਭੂਸ਼ਨ ਦਾ ਆਖਣਾ ਹੈ ਪਈ ਮਧੂਬਾਲਾ ਦੀ ਕਬਰ ਨੂੰ ਬੜਾ ਸੁਹਣਾ ਬਣਾਇਆ ਗਿਆ ਸੀ। ਸੰਗ ਮਰਮਰ ਦੀਆਂ ਤਖ਼ਤਿਆਂ ਤੇ ਕੁਰਆਨ ਦੀਆਂਆਈਤਾਂ ਲਿਖਵਾਈਆਂ ਹੋਈਆਂ ਸਨ। ਉਨ੍ਹਾਂ ਦੇ ਪਿਓ ਨੇ ਮਹੀਨਿਆਂ ਦੀ ਮਿਹਨਤ ਨਾਲ ਇਹਨੂੰ ਸਵਾਰਿਆ ਸੀ। ਜੇ ਢਾਉਨਾ ਈ ਸੀ ਤੇ ਇਨ੍ਹਾਂ ਨੇ ਸਾਨੂੰ ਬਣਾਉਣ ਕਿਉਂ ਦਿੱਤਾ?

 

More

Your Name:
Your E-mail:
Subject:
Comments: