ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਅਮਿਤਾਭ ਬੱਚਨ: ਮੈਂ ਰੇਖਾ ਨਾਲ ਕੰਮ ਕਰ ਸਕਨਾਂ
ਬਾਲੀ ਵੱਡ ਦੇ ਸੱਭ ਤੋਂ ਮਸ਼ਹੂਰ ਐਕਟਰ ਅਮਿਤਾਭ ਬੱਚਨ ਤੇ ਐਕਟਰਸ ਰੇਖਾ ਦੀਆਂ ਰਾਹਾਂ ਵੱਖਰੀਆਂ ਹੋ ਗਿਆਂ ਹੋਵਣ ਪਰ ਬਿੱਗ ਬੀ (ਅਮਿਤਾਭ ਦਾ ਨੱਕ ਨਾਂ) ਨੇ ਕਹਿਆ ਹੈ ਜੋ ਉਹ ਅਜੇ ਫਿਰ ਫ਼ਿਲਮ ਵਿਚ ਰੇਖਾ ਨਾਲ ਸੰਗਤ ਕਰ ਸਕਦੇ ਹਨ।
ਉਨ੍ਹਾਂ ਕਹਿਆ " ਜੇ ਕੋਈ ਚੰਗੀ ਕਹਾਣੀ ਹੋਵੇ ਤੇ ਮੈਨੂੰ ਉਸ ਨਾਲ ਕੰਮ ਕਰਨ ਤੇ ਕੋਈ ਇਤਰਾਜ਼ ਨਹੀਂ ਹੈ।
ਇਸ ਤੋਂ ਪਹਿਲਾਂ ਦੋਹਾਂ ਨੇ ਫ਼ਿਲਮ ਸਿਲਸਿਲਾ ਵਿਚ ਕੰਮ ਕੀਤਾ ਸੀ ਤੇ ਕਹਾਣੀ ਬਾਰੇ ਕਹਿਆ ਜਾਂਦਾ ਸੀ ਜੋ ਇਹ ਦੋਹਾਂ ਦੇ ਇਸ਼ਕ ਤੇ ਬਣੀ ਹੈ। ਇਸ ਫ਼ਿਲਮ ਵਿਚ ਬਿੱਗ ਬੀ ਦੀ ਬੀਵੀ ਜਿਆ ਬਹਾਦਰੀ ਨੇ ਵੀ ਕੰਮ ਕੀਤਾ ਸੀ ।
More