کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਯਖਨ

ਯਖਨ

ਮਜ਼ਹਰ ਤਰਮਜ਼ੀ।

August 3rd, 2012

 

 

(ਲਾਹੌਰ ਮਾਡਲ ਟਾਊਨ ਪਾਰਕ ਵਿਚ)
ਹੱਥਾਂ ਦੇ ਵੱਲ ਵੇਖਣਾਂ
ਅੱਖਾਂ ਦੇ ਵੱਲ ਵੇਖਣਾਂ
ਜੋ ਨਹੀਂ ਵੇਖਣ ਹਾਰ ਉਨ੍ਹਾਂ ਦਾ ਵੇਖਣਾਂ
ਕਿਨਾਂ ਕੁਝ ਏ ਵੇਖਣ ਨੂੰ
ਵੇਖਣ ਮੁੜ ਨਹੀਂ ਹੁੰਦਾ
ਅੱਖ ਟਿਕ ਜਾਂਦੀ ਘਾਬਰ ਜਾਂਦੀ
ਨਵਾਂ ਉਜਾੜਾ ਪਿਆ ਏ
ਚੀਕ ਝਗਾੜਾ ਪਿਆ ਏ
ਇਹੋ ਸੋਚ ਕੇ ਮਨ ਪਰਚਾਵਾਂ
ਵੱਲ ਵਲੇਵੇਂ ਖਾਂਦੀ ਸੜਕ ਤੇ ਟੁਰਿਆ ਜਾਵਾਂ
'' ਅੱਜ ਵਰਗਾ ਨਹੀਂ ਨ ਹੋਣਾ ਕਲ੍ਹ ਨੇ
ਹੋਰ ਕਿਸੇ ਦੇਣਾ ਵਰਗਾ
ਹੋਣੀ ਦੇ ਬੇ ਮਿਹਰ ਖ਼ਰਾਬੇ ਅੰਦਰ''
ਸੁਧਰ ਨਵੇਂ ਨਵੇਂ ਇਸ ਦਿਲ ਦੀ
ਪੀਲੇ ਅਮਲਤਾਸ ਦੇ ਗੁੱਛਿਆਂ ਵਰਗੀ ਮਹਿਕ ਭਰੀ
ਗਿੱਲੀ ਭੁਰਭੁਰੀ ਮਿੱਟੀ ਤੇ ਪੁੱਤਰਾਂ ਦੀ ਚਿਰ ਚਿਰ
ਚਲ ਇਸ ਮਹਿਕ ਦਾ ਜਾਦੂ ਰੂਹ ਦੀ ਝ ੋਲੀ ਭ ਰ ਕੇ
ਖ਼ਾਲੀ ਬੈਂਚ ਤੇ ਬਹਿ ਜਾ
ਕਾਹਲੇ ਕਾਹਲੇ ਵੇਲੇ ਦੇ ਕਦਮਾਂ ਦੀ
ਅਚੋਤਾਈ ਲਾਂਦੀ ਵਾਜ ਨੂੰ ਸੁਣ ਕੇ
ਝਬਦੇ ਅਗਾਂਹ ਨੂੰ ਟੁਰ ਜਾ
ਕਲ੍ਹ ਨੂੰ ਮੁੜ ਕੇ ਉਸ ਬਾਗ਼ੇ ਪਰਤਣ ਦੀ ਆਸ ਸੰਭਾਲ ਕੇ !!!!!
ਮਜ਼ਹਰ ਤਰਮਜ਼ੀ। ਜੁਲਾਈ। 2012

 

More

Your Name:
Your E-mail:
Subject:
Comments: