ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਅੱਠਵਾਂ ਵਿਸਾਖ ਫ਼ਿਲਮੀ ਮਿਲਾ ਮੁੱਕ ਗਿਆ
ਪਾਕਿਸਤਾਨ ਵਿੱਚ ਚੋਣਾਂ ਦੇ ਹਨਗਾਮੀਆਂ ਕਾਰਨ ਜਿਹੜੀਆਂ ਬਹੁਤ ਸਾਰੇ ਸਕਾਫ਼ਤੀ ਇਕੱਠ ਅੱਗੇ ਪੈ ਗਏ ਸਨ ਉਨ੍ਹਾਂ ਵਿਚ ਦਸਤਾਵੇਜ਼ੀ ਫ਼ਿਲਮਾਂ ਦਾ ਮਿਲਾ ' ਵਿਸਾਖ' ਵੀ ਰਲਤੀ ਸੀ ਪਰ ਹੁਣ ਇਹਨਾਂ ਫ਼ਿਲਮਾਂ ਦੀ ਨੁਮਾਇਸ਼ ਪੂਰੇ ਪ੍ਰਬੰਧਾਂ ਨਾਲ ਅਮਲ ਵਿਚ ਆਈ ਹੈ ਤੇ ਵੇਖਣ ਵਾਲਿਆਂ ਦੀ ਮਾਅਮੂਲ ਤੋਂ ਬਹੁਤੀ ਗਿਣਤੀ ਨੇ ਇਸ ਵਾਰ ਜਨੂਬੀ ਏਸ਼ੀਆ ਵਿਚ ਤਿਆਰ ਹੋਵਣ ਵਾਲੀ ਇਹ ਡਾਕੋਮਨਟਰੀ ਫ਼ਿਲਮਾਂ ਵੇਖੀਆਂ ਹਨ।
ਮਿਲੇ ਦੀ ਹਾਈ ਲਾਈਟ ਗ਼ਾਲਬਾ ਬੰਗਲਾ ਦੇਸ਼ ਦੀ ਫ਼ਿਲਮ ' ਆਹਣ ਖ਼ੋਰ' ਸੀ ਜਿਸ ਵਿੱਚ ਉਨ੍ਹਾਂ ਕਹਿਤ ਜ਼ਦਾ ਕਿਸਾਨਾਂ ਦੀ ਦਾਸਤਾਨ ਦੱਸੀ ਗਈ ਸੀ ਜਿਹੜੇ ਸ਼ੁਮਾਲੀ ਬੰਗਲਾ ਦੇਸ਼ ਵਿੱਚ ਅਪਣਾ ਆਬਾਈ ਘਰ ਛੱਡ ਕੇ ਜਨੂਬ ਦੇ ਦੌਰ ਇਲਾਕੇ ਵਿਚ ਅੱਪੜ ਦੇ ਹਨ ਤੇ ਭੁੱਖ ਮਟਾਵਨ ਲਈ ਚਟਾਗਾਨਗ ਦੀ ਬੰਦਰਗਾਹ ਤੇ ਇਨਡਨ ਵਾਲੇ ਵੱਡੇ ਬਹਿਰੀ ਜਹਾਜ਼ਾਂ ਨੂੰ ਤੋੜਨ ਦੀ ਸਨਾਤ ਨਾਲ ਜੋੜ ਜਾਂਦੇ ਹਨ। ਜਹਾਜ਼ ਤੋੜਨ ਦੇ ਇਸ ਕੰਮ ਵਿਚ ਅਸਲੀ ਮਾਲ ਤੇ ਠੇਕੇ ਦਾਰ ਕਮਾਵਨਦਾ ਹੈ ਪਰ ਮਜ਼ਦੂਰ ਕਰਜ਼ੇ ਦੇ ਭਾਰ ਹੇਠ ਦੱਬਦਾ ਚਲਾ ਜਾਂਦਾ ਹੈ। ਇਸ ਫ਼ਿਲਮ ਦੀਆਂ ਹਦਾਇਤ ਸ਼ਾਹੀਨ ਦਿਲ ਰਿਆਜ਼ ਨੇ ਦਿੱਤੀ ਸੀ।
ਟੈਲੀ ਵਿਜ਼ਨ ਲਈ ਬਣਾਈ ਦਸਤਾਵੇਜ਼ ਪ੍ਰੋਗਰਾਮ ਅਕੋਲਾ ਬਾਕਸਰਜ਼ ਨੂੰ ਵੀ ਵੇਖਣ ਵਾਲਿਆਂ ਬੜਾ ਪਸੰਦ ਕੀਤਾ। ਮੁੰਬਈ ਦੇ ਨੇੜੇ ਅਕੋਲਾ ਦੀ ਵਜ੍ਹਾ ਸ਼ੁਹਰਤ ਲੇਡੀ ਬਾਕਸਰਾਂ ਦੀ ਇਕ ਟੀਮ ਹੈ ਜਿਨੂੰ ਸਤੀਸ਼ ਭੱਟ ਨਾਂ ਦੇ ਇਕ ਕੋਚ ਨੇ ਨਿੱਤ ਮਿਹਨਤ ਨਾਲ ਤਿਆਰ ਕੀਤਾ ਹੈ ਤੇ ਇਸ ਟੀਮ ਵਿਚ ਸ਼ਾਮਲ ਹਰ ਬਾਕਸਰ ਜ਼ਨਾਨੀ ਲੀਲਾ ਅਲੀ ਬਣ ਚੁੱਕੀ ਹੈ।
ਇਸ ਪ੍ਰੋਗਰਾਮ ਨੂੰ ਤਿਆਰ ਕਰਨ ਦਾ ਸਿਹਰਾ ਵੀ ਇਕ ਜਵਾਨ ਜ਼ਨਾਨੀ ਰਾਧਿਕਾ ਬੋਰਡੀਆ ਦੇ ਸਿਰ ਹੈ ਜਿਹੜੀਆਂ ਕਿ ਨਵੇਂ ਦਿਹਲੀ ਟੀ ਵੀ ਵਿਚ ਬਤੌਰ ਫ਼ੀਚਰ ਐਡੀਟਰ ਕੰਮ ਕਰਦੀਆਂ ਹਨ। ਉਹ ਇਸ ਮੌਕੇ ਤੇ ਲਹੌਰ ਵਿਚ ਮੌਜੂਦ ਸਨ ਤੇ ਵੇਖਣ ਵਾਲਿਆਂ ਦੇ ਸਵਾਲਾਂ ਦੇ ਜਵਾਬ ਦੇ ਰਹੀਆਂ ਸਨ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਪਾਕ ਭਾਰਤ ਸਾਂਝੀ ਫ਼ਿਲਮ ਸਾਜ਼ੀ ਦਾ ਤੇ ਬਹੁਤ ਚਰਚਾ ਸੁਣਿਆ ਹੈ ਪਰ ਇਸ ਤੋਂ ਵੀ ਬਹੁਤੀ ਲੋੜ ਸਾਂਝੇ ਟੀ ਵੀ ਪ੍ਰੋਗਰਾਮ ਬਣਾਉਣ ਦੀ ਹੈ। ਉਨ੍ਹਾਂ ਆਖਿਆ ਸ਼ੁਮਾਲੀ ਹਿੰਦ ਦੇ ਲੋਕ ਹਾਲੀ ਤੀਕਰ ਪੁਰਾਣੇ ਪਾਕਿਸਤਾਨੀ ਡਰਾਮਿਆਂ ਨੂੰ ਚੇਤੇ ਕਰਦੇ ਹਨ ਤੇ ਜੇ ਹੁਣ ਦੇ ਜ਼ਮਾਨੇ ਵਿਚ ਦੋਓਹਵਾਂ ਮੁਲਕਾਂ ਦੇ ਚੰਗੇ ਅਦੀਬ, ਫ਼ਨਕਾਰ, ਤੇ ਹਦਾਇਤ ਕਾਰ ਰਲ ਕੇ ਟੀ ਵੀ ਡਰਾਮੇ ਬਣਾਉਣ ਤੇ ਉਹ ਦੋਹਵਾਂ ਮੁਲਕਾਂ ਵਿਚ ਬਹੁਤ ਮਸ਼ਹੂਰ ਹੋ ਸਕਦੇ ਹਨ।
ਹੁਮਾ ਸਫ਼ਦਰ ਦੀ ਬਣਾਈ ਹੋਈ ਡਾਕੋਮਨਟਰੀ ਵਿਚ ਅਠਾਰਾਂ ਸੋ ਸਤੋਨਜਾਹ ਦੀ ਜੰਗ ਆਜ਼ਾਦੀ ਦਾ ਇਕ ਗਵਾਚਾ ਵਰਕਾ ਪੇਸ਼ ਕੀਤਾ ਗਿਆ ਯਾਨੀ ਪੰਜਾਬ ਦੀ ਮਜ਼ਾਹਮਤੀ ਤਹਿਰੀਕ ਜਿਸ ਵਿੱਚ ਅਹਿਮਦ ਖ਼ਾਨ ਖਰਲ ਤੇ ਉਨ੍ਹਾਂ ਦੇ ਸਾਥੀਆਂ ਦੀ ਦਲੇਰੀ ਤੇ ਜਾਂ ਨਸਾਰੀ ਦੀ ਦਾਸਤਾਨ ਇਕ ਤੂੰ ਦੂਜੇ ਚੱਲਣ ਵਾਲੇ ਲੋਕ ਗੀਤਾਂ ,ਢੋਲੀਆਂ ਤੇ ਰਜ਼ਮੀਆ ਨਜ਼ਮਾਂ ਰਾਹੀਂ ਮੁਰੱਤਬ ਕੀਤੀ ਗਈ ਸੀ।
ਪਾਕਿਸਤਾਨ ਵਿੱਚ ਮੁੱਢਲੀ ਤਾਲੀਮ ਦੀ ਭੈੜੀ ਹਾਲਤ ਤੇ ਇਕ ਡਾਕੋਮਨੜੀ ਨਿਊਜ਼ ਲਾਇਨ ਪਰੋਡਕਸ਼ਨਜ਼ ਦੀ ਬਣਾਈ ਹੋਈ ਸੀ ਜਿਸ ਵਿੱਚ ਪ੍ਰਾਇਮਰੀ ਸਕੂਲਾਂ ਦੀ ਭੈੜੀ ਹਾਲਤ, ਉਸਤਾਦਾਂ ਦੀ ਨਾਲਾਇਕੀ, ਮਹਿਕਮਾ ਤਾਲੀਮ ਦੇ ਅਫ਼ਸਰਾਂ ਦੀ ਰਿਸ਼ਵਤ ਖ਼ੋਰੀ ਤੇ ਹੁੱਕਾਮ ਬਾਲਾ ਦੀ ਬੇ ਵਸੀ ਦਾ ਨੂਹ ਇਸ ਦਰਦਨਾਕ ਅੰਦਾਜ਼ ਵਿਚ ਪੜ੍ਹਿਆ ਗਿਆ ਹੇ ਕਿ ਸਖ਼ਤ ਤੋਂ ਸਖ਼ਤ ਦਿਲ ਵੇਖਣ ਵਾਲੇ ਦੀਆਂ ਅੱਖਾਂ ਵੀ ਭਰ ਆਈਆਂ।
ਵਿਸਾਖ ਮਿਲੇ ਦੀ ਇਕ ਉਚੇਚੀ ਗੱਲ ਕਮਿਊਨਿਟੀ ਵਰਕਰਜ਼ ਤੇ ਫ਼ਿਲਮ ਸਟੋਡਨਟਸ ਦੀਆਂ ਬਣਾਈਆਂ ਹੋਈਆਂ ਫ਼ਿਲਮਾਂ ਸਨ। ਪਹਿਲਾਂ ਆਈ ਆਰ ਸੀ ਦੇ ਕਾਰਕੁਨਾਂ ਦੀਆਂ ਬਣਾਈਆਂ ਹੋਈਆਂ ਪੰਜ ਦਸਤਾਵੇਜ਼ੀ ਫ਼ਿਲਮਾਂ ਤੇ ਦੂਜੇ ਪਾਸੇ ਨੈਸ਼ਨਲ ਕਾਲਜ ਆਫ਼ ਆਰਟਸ ਦੇ ਸ਼ੁਅਬਾ ਫ਼ਿਲਮ ਤੇ ਟੈਲੀ ਵਿਜ਼ਨ ਦੇ ਪੜ੍ਹਿਆਰਾਂ ਦੀਆਂ ਬਣਾਈਆਂ ਹੋਈਆਂ ਦੋ ਫ਼ਿਲਮਾਂ ਰਲਤੀ ਸਨ।
ਸਾਲ ਦੋਮ ਦੇ ਪੜ੍ਹਿਆਰ ਅਮਾਰ ਅਜ਼ੀਜ਼ ਦੀ ਫ਼ਿਲਮ ਪੱਖੀ ਵਾਸ ਪੱਖੀ ਵਾਸ ਫ਼ਨਕਾਰਾਂ ਦੀ ਜ਼ਿੰਦਗੀ ਦਾ ਪਰਛਾਵਾਂ ਪੇਸ਼ ਕਰਦੀ ਹੈ। ਤੇ ਸਾਲ ਦੋਮ ਦੇ ਉਮਰ ਦੁੱਰਾਨੀ ਨੇ ਗਲੀਆਂ ਵਿਚ ਕੂੜ ਕਬਾੜ ਜਮਾ ਕਰਨ ਵਾਲੇ ਇਕ ਨਿਆਣੇ ਦੀ ਜ਼ਿੰਦਗੀ ਦੇ ਜਵਾਰ ਭਾਟੇ ਨੂੰ ਕੈਮਰੇ ਵਿਚ ਕੈਦ ਕੀਤਾ।
ਇਸ ਇਕੱਠ ਦੇ ਵੱਡੇ ਪਰਬੰਧੀ ਫ਼ਰਜਾਦ ਨਬੀ ਨੇ ਆਖਿਆ ਕਿ ਜਨੂਬੀ ਏਸ਼ੀਆ ਦੀ ਦਸਤਾਵੇਜ਼ੀ ਫ਼ਿਲਮਾਂ ਤੇ ਬਣਿਆ ਇਹ ਮੇਲਾ ਅਪਣੀ ਤਰਜ਼ ਦਾ ਕਿਲਾ ਮਿਲਾ ਹੈ ਤੇ ਇਸ ਦੀ ਤਾਸੀਸ ਦਾ ਸਿਹਰਾ ਕਣਕ ਡਕਸ਼ਟ ਦੇ ਸਿਰ ਹੈ ਜਿਨ੍ਹਾਂ ਨੇ ਹਰ ਦੋਸਾਲ ਤੋਂ ਮਗਰੋਂ ਖਟਮਨਡੋ ਵਿਚ ਹੋਵਣ ਵਾਲੇ ਜਨੂਬੀ ਏਸ਼ੀਆ ਦੇ ਫ਼ਿਲਮੀ ਮਿਲੇ ਵਿਚੋਂ ਕੁੱਝ ਫ਼ਿਲਮਾਂ ਨੂੰ ਖ਼ਿੱਤੇ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਤੀਕਰ ਖੜਨ ਲਈ ਇਕ ਸਫ਼ਰੀ ਮਿਲੇ ਦੀ ਤਹਿਰੀਕ ਚਲਾਈ ਸੀ।
ਲਹੌਰ ਵਿਚ ਇਹ ਮੇਲਾ ਅੱਜ ਤੂੰ ਦੱਸ ਵਰ੍ਹੇ ਪਹਿਲਾਂ ਇਕ ਵੱਖਰੇ ਨਾਂ ਤੋਂ ਸ਼ੁਰੂ ਹੋਇਆ ਸੀ ਪਰ ਹੁਣ ਇਹਨੂੰ ਮੁਸਤਕਿਲ ਤੌਰ ਤੇ ਵਿਸਾਖ ਫ਼ਿਲਮੀ ਮਿਲੇ ਦਾ ਨਾਂ ਦੇ ਦਿੱਤਾ ਗਿਆ ਹੈ।
More