ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ''ਕਮਾਲ ਕਹਾਣੀ'' ਦੀ ਕਹਾਣੀ
ਤਹਿਸੀਲ ਚਣਿਉਟ ਝੰਗ ਜ਼ਿਲੇ ਦੀ ਤੇ ਤਹਿਸੀਲ ਸਾਹੀਵਾਲ ਸਰਗੋਧੇ ਦੀ, ਇਥੋਂ ਦੇ ਜਿਤਨੇ ਦਾਣੇ ਬਿਨੈ ਬਣਦੇ ਹਨ, ਪਰ੍ਹੇਂ ਪੰਚਾਇਤ ਦੇ ਗਲ ਬਾਤੀਏ, ਸੂਰਤੇ ਬੰਦੇ, ਉਨ੍ਹਾਂ ਦੇ ਦਿਲਾਂ ਵਿਚ ਮੀਏਂ ਕਮਾਲ ਦੀਨ ਕਾਂ ਹਿੱਕ ਮੋਹ ਹੈ। ਮੀਏਂ ਕਮਾਲ ਦੀਨ ਦਾ ਨਾਂ ਅਸਾਂ ਬਚਪਨੇ ਤੋਂ ਈ ਸੁਣਿਆ ਹੋਇਆ ਹਾਈ। ਅਸਾਡੇ ਇਲਾਕੇ ਦਾ ਮਿਰਾਸੀ ਹੈ। ਉਹ ਕਹਾਣੀਆਂ ਸੁਣੀਂਦਾ ਹੈ ਤੇ ਕਹਾਣੀ ਵੀ ਇੰਜ ਭਈ ਬਸਤੇ ਬਣਨ ਦਿੰਦਾ ਹੈ। ਪਰ ਕਮਾਲ ਦੀਨ ਵਡੀਰੜਾ ਬੰਦਾ ਸਿਆਣਿਆਂ ਕੋਲ ਬਹਿਣ ਆਲਾ। ਕਦੀ ਸਥਿਰ ਤੇ ਕਦੀ ਪਰ੍ਹੇਂ ਪੰਚਾਇਤ ਵਿਚ। ਅਸਾਂ ਬਾਲਾਂ ਨਾਲ ਤਾਂ ਉਹਦਾ ਵਾਹ ਕੋਈ ਨਾ। ਬਣ ਈ ਨਾ ਸਗਦਾ। ਜਿਹਨਾਂ ਥਾਹਰਾਂ ਤੇ ਉਸ ਜਾਵਣਾ ਹਾ ਉਥੇ ਅਸਾਂ ਨਾ ਜਾਵਣਾ। ਨਾਂ ਉਹਦਾ ਜ਼ਰੂਰ ਸੁਣਿਆ ਹੋਇਆ ਹਾ, ਜਿਹੜੇ ਛੋਹਰ ਜ਼ਰੀ ਵੱਲ ਉਮਰ ਦੇ ਹਾਣ, ਸਥਿਰ ਤੇ ਯਾਂ ਪਰ੍ਹੇਂ ਐਚ ਜਾ ਕੇ ਬਹਿ ਲੈਣਾ, ਉਹ ਆ ਕੇ ਸੁਣੀਂਦੇ ਹਾਣ ਮੀਏਂ ਕਮਾਲ ਦੀਨ ਅੱਜ ਇਹ ਲਤੀਫ਼ਾ ਸੁਣਾਇਆ ਹੈ। ਲਤੀਫ਼ੇ ਉਹ ਮੁਗ਼ਲ ਬਾਦਸ਼ਾਹਵਾਂ ਦੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਹਾਣ। ਉਹ ਲਤੀਫ਼ੇ ਵੀ ਹਿਕੁ ਜਿਡੀਆਂ ਤੋਂ ਸੁਣੇ ਹੋਏ ਹਾਣ। ਬਾਲਪਨੇ ਵਿਚ ਮੀਏਂ ਕਮਾਲ ਦੀਨ ਦਾ ਇਹੋ ਕੁਝ ਪਤਾ ਹਾ ਭਈ ਰੌਣਕੀ ਬੰਦਾ ਹੈ।
ਵੱਡੀਆਂ ਹੋਇਆਂ ਪੰਜਾਬੀ ਦੀ ਚਿਸ ਲੱਗੀ। ਅਸਾਡੇ ਇਲਾਕੇ ਐਚ ਹਿੱਕ ਸ਼ਾਇਰ ਹੋਇਆ ਹੈ ਮੁਰਾਦ ਭੱਟੀ। ਮੈਂ ਸੋਚਿਆ: ਉਹਦੇ ਬਾਰੇ ਮਜ਼ਮੂਨ ਲਿਖਾਂ। ਮੇਰਾ ਗਵਾਢੀ ਵੀ ਹਾ ਤੇ ਉਹਦੀ ਸ਼ਾਇਰੀ ਦੀ ਲੋਕਾਂ ਵਿਚ ਮਾਨਤਾ ਵੀ ਹਾ। ਉਹਦੇ ਉਤੇ ਮਜ਼ਮੂਨ ਲਿਖਣ ਤੋਂ ਪਹਿਲਾਂ ਮੈਨੂੰ ਉਹਦੇ ਤਰਾਏ ਚਾਰ ਬੰਦ ਯਾਦ ਹਾਣ। ਮੈਂ ਉਨ੍ਹਾਂ ਦੇ ਥੀਂਹ ਚ ਜਾ ਨਕਲੀਵਮ। ਥੀਂਹ ਦਾ ਨਾਂ ਕੋਟ ਸੁਲਤਾਨ ਹੈ। ਮੀਏਂ ਮੁਰਾਦ ਦੀ ਔਲਾਦ ਨੂੰ ਜਾ ਮਿਲੀਵਮ। ਉਨ੍ਹਾਂ ਥੋਂ ਮੀਏਂ ਮੁਰਾਦ ਬਾਰੇ ਕੁਝ ਪੁੱਛਿਆ ਦੱਸਿਆ। ਉਨ੍ਹਾਂ ਆਖਿਆ, ''ਅਸਾਨੂੰ ਤਾਂ ਇਨ੍ਹਾਂ ਗੱਲਾਂ ਦਾ ਪਤਾ ਕੋਈ ਨ੍ਹੀਂ। ਮੀਆਂ ਕਮਾਲ ਦੀਨ ਮਿਰਾਸੀ ਹੈ ਉਹ ਸਦਾ ਦੇਣੇ ਹਾਂ।'' ਕਮਾਲ ਦੀਨ ਦਾ ਘਰ ਉਥੋਂ ਨਾਲ ਫ਼ਰਲਾਂਗ ਹਿੱਕ ਤੇ ਹੈ। ਕਮਾਲ ਦੀਨ ਆ ਗਿਆ। ਕਮਾਲ ਦੀਨ ਮੇਰੇ ਵਡਕੀਆਂ ਨੂੰ ਜਾਣਦਾ ਹਾ। ਕੋਟ ਸੁਲਤਾਨ ਦੇ ਬੰਦਿਆਂ ਮੇਰਾ ਦੱਸਿਆ।
ਮੀਏਂ ਕਮਾਲ ਦੀਨ ਤੋਂ ਗੱਲਾਂ ਪੁੱਛਿਆਂ ਮੀਏਂ ਮੁਰਾਦ ਭੱਟੀ ਬਾਰੇ। ਜਿਹੜੀ ਗੱਲ ਮੈਂ ਪੁੱਛੀ ਉਸ ਹਰ ਗੱਲ ਦਾ ਜਵਾਬ ਦਿਤਾ। ਉਹਦੀ ਗੱਲ ਐਚ ਕੋਈ ਵਧੀਕੀ, ਕੋਈ ਚੱਕਰ ਨਾਹੀ। ਸ਼ਾਇਰੀ ਉਹਨੂੰ ਮੀਏਂ ਮੁਰਾਦ ਭੱਟੀ ਦੀ ਕਾਫ਼ੀ ਸਾਰੀ ਯਾਦ ਹਾ। ਯਾਦ ਈ ਉਹਨੂੰ ਇੰਜ ਹਾ। ਹਿੱਕ ਤਾਂ ਭੱਟੀਆਂ ਦਾ ਮਿਰਾਸੀ ਜੂੰ ਹਾ। ਦੁਆ ਮੀਏਂ ਮੁਰਾਦ ਦੀ ਔਲਾਦ ਵਿਚੋਂ ਦੋ ਬੁਢੜੀਆਂ ਮਾਈਆਂ ਹਾਣ, ਉਨ੍ਹਾਂ ਨੂੰ ਮੀਏਂ ਮੁਰਾਦ ਦੀ ਸ਼ਾਇਰੀ ਯਾਦ ਹਾ। ਬੰਦਾ ਉਸ ਟੱਬਰ ਐਚ ਕੋਈ ਸਿਆਣਾ ਹਾ। ਉਸ ਸੋਚਿਆ ਇਹ ਸ਼ਾਇਰੀ ਇਨ੍ਹਾਂ ਬੁਢੜੀਆਂ ਦੇ ਨਾਲ ਈ ਟੁਰ ਜਾਵਣੀ ਹੈ। ਉਸ ਮੀਏਂ ਕਮਾਲ ਦੀਨ ਨੂੰ ਸਦਵਾ ਕੇ ਉਹ ਸ਼ਾਇਰੀ ਮੁਰਾਦ ਭੱਟੀ ਦੀ ਲਿਖਵਾ ਲਈ। ਜਦੋਂ ਮੀਆਂ ਕਮਾਲ ਦੇਣ ਮੈਨੂੰ ਮਿਲਿਆ ਹਾ ਤਾਂ ਸ਼ਾਇਰੀ ਉਸ ਕੋਲ ਲਿਖੀ ਹੋਈ ਕਾਈ ਨਾ, ਉਂਜ ਉਹਨੂੰ ਕਾਫ਼ੀ ਸਾਰੀ ਜ਼ਬਾਨੀ ਯਾਦ ਹਾ। ਇਹ ਮੀਏਂ ਕਮਾਲ ਦੀਨ ਨਾਲ ਪਹਿਲੀ ਮਿਲਣੀ ਹਾ ਮੇਰੀ।
ਮੁੜ ਮੈਂ ''ਨਵਾਬ ਮੁਜ਼ਫ਼ਰ ਖ਼ਾਨ ਦੀ ਪੌੜੀ'' ਸੋਧਣ ਲੱਗਾ ਤਾਂ ਕਿਸੇ ਦੱਸਿਆ ਮੀਆਂ ਕਮਾਲ ਦੀਨ ਇਹ ਪੌੜੀ ਪੜ੍ਹਦਾ ਹੈ। ਮੈਂ ਕਮਾਲ ਦੀਨ ਆਲ ਬੰਦਾ ਘੱਲਿਆ। ਉਹ ਆ ਗਿਆ। ਮੈਂ ਦੱਸਿਆ ਇਹ ਇਹ ਕੰਮ ਹੈ। ਉਸ ਆਖਿਆ, ''ਮੈਂ ਪੌੜੀ ਸੁਣੀਂਦਾ ਹਾਮ ਤੇ ਬੜੀ ਸੁਣੀਂਦਾ ਹਾਮ। ਬੰਦਿਆਂ ਕੋਲੋਂ ''ਮੁਜ਼ਫ਼ਰ ਦੀ ਪੌੜੀ'' ਸੁਣਾ ਕੇ ਮੱਝੀਂ ਵੀ ਲਈਆਂ ਹਨ। ਉਹ ਜ਼ਮਾਨੇ ਲੱਦ ਗਏ। ਉਹ ਬੰਦੇ ਟੁਰ ਗਏ ਜਿਹਨਾਂ ਨੂੰ ਚਿਸ ਆਉਂਦੀ ਹਾ ਇਨ੍ਹਾਂ ਸ਼ੇਂ ਦੀ। ਹੁਣ ਪੌੜੀਆਂ ਸੁਣਦੇ ਈ ਘੱਟ ਨੇਂ। ਹੌਲੀ ਹੌਲੀ ਅਸਾਡੇ ਚੇਤੇ ਵਿਚੋਂ ਈ ਇੱਟਾਂ ਉਡ ਗਿਣ।'' ਪੌੜੀ ਕਮਾਲ ਦੀਨ ਬੜੇ ਕਮਾਲ ਦੀ ਸੁਣੀਂਦਾ ਹਾ। ਇਹ ਤਾਂ ਢੇਰ ਬੰਦੇ ਆਹਦਿਨ। ਹੁਣ ਭਾਵੇਂ ਦੰਦ ਨੀਹਸੋਂ ਰਹੇ ਪਰ ਅੱਜ ਵੀ ਚੰਗੀ ਸੁਣੀਂਦਾ ਹੈ। ਸ਼ੀਰੀਂ ਵੀ ਹੈ। ਸਵਾਦ ਵੀ ਹੈ। ਇੱਟ ਪੜ੍ਹਨ ਦੀ ਜਾਚ ਵੀ ਹਿਸ।
ਕਮਾਲ ਦੀਨ ਰਾਤੀਂ ਅਸਾਡੇ ਕੋਲ ਰਿਹਾ। ਮੈਂ ਆਖਿਆ, ''ਸੁਣਿਆ ਹੈ ਮੀਆਂ ਕਮਾਲ ਦੀਨ ਤੁਸੀਂ ਕਹਾਣੀਆਂ ਸੁਣੀਂਦੇ ਓ। ਅੱਜ ਕਾਈ ਕਹਾਣੀ ਸਨਾਈਵ?'' ਉਸ ਆਖਿਆ, ''ਤੁਹਾਨੂੰ ਕਹਾਣੀਆਂ ਦੋ ਸਨਾਵਨੀਆਂ ਹਨ। ਹਿੱਕ ''ਰਾਜਾ ਪੋਰਸ'' ਦੀ ਤੇ ਦੂਈ ''ਗਾਮਨ ਸਚਿਆਰ'' ਦੀ।'' ਰਾਜਾ ਪੋਰਸ ਦਾ ਨਾਂ ਕਿਸੇ ਪੰਜਾਬੀ ਅੱਗੇ ਲੇਵੈ ਤਾਂ ਉਹਨੂੰ ਧਰੋਹ ਤਾਂ ਪੂਣੀ ਹੈ। ਦਿਲ ਧਰਕੀਵਨਾ ਤਾਂ ਹੈ। ਅਸਾਡਾ ਏਡਾ ਵੱਡਾ ਸੂਰਮਾਂ ਅਸਾਂ ਤਾਂ ਉਹਦਾ ਕੁਝ ਵੀ ਸਾਂਭ ਕੇ ਨਾ ਰੱਖਿਆ। ਜੋ ਕੁਝ ਅਸਾਡੇ ਕੋਲ ਲਿਖਿਆ ਹੈ ਉਹ ਪਰਾਈਆਂ ਦਾ ਲਿਖਿਆ ਹੋਇਆ ਹੈ। ਤੁਹਾਡਾ ਪੋਰਸ ਇਹ ਆਹੇ। ਪੰਜਾਬੀ ਕਿਵੇਂ ਵੀਹਦਿਨ? ਮੈਂ ਕਹਾਣੀ ਫ਼ੀਤਾ ਬੰਦ ਕਰ ਲਈ। ਜਿਸ ਇਲੇ ਕਹਾਣੀ ਉਤਾਰੀ ਤੇ ਉਹਦੇ ਬਾਅਦ ਪੜ੍ਹੀ। ਮੈਨੂੰ ਗੱਲ ਈ ਹੋਰ ਨਜ਼ਰ ਆਈ। ਹਿੱਕ ਅਹਿਸਾਸ ਜਿਹਾ ਹੋਇਆ। ਪੰਜਾਬ ਦੀ ਤਾਰੀਖ਼ ਦਾ ਏਡਾ ਵੱਡਾ ਵਾਕਿਆ ਤੇ ਲੋਕ ਅਦਬ ਵਿਚ ਕਦਾਈਂ ਵੀ ਨਾ ਦਿਸਿਆ। ਚਨ੍ਹਾਂ ਤੇ ਹਜ਼ਾਰਾਂ ਸਾਲ ਪਹਿਲੇ ਦੀ ਕਹਾਣੀ ਅੱਜ ਵੀ ਸੈਨਾ ਬਾ ਸੈਨਾ ਟੁਰੀ ਆਉਂਦੀ ਹੈ। ਦੂਈ ਗੱਲ ਬੋਲੀ ਹਾ ਕਹਾਣੀ ਦੀ। ਜਿਹੜੀ ਨਸਰ ਅਸਾਂ ਪੜ੍ਹੀ ਹੋਈ ਹਾਈ ਉਹ ਉੱਕਾ ਈ ਹੋਰਵੇਂ ਹੈ। ਉਹਦੇ ਪਿੱਛੇ ਅਸਰ ਹੈ ਉਰਦੂ ਤੇ ਫ਼ਾਰਸੀ ਦਾ। ਫ਼ਿਕਰੇ ਦੀ ਬਣਤਰ ਢੇਰ ਵਾਰੀ ਮਾਂਗਵੇਂ ਲਗਦੀ ਹੈ। ਪੋਰਸ ਦੀ ਕਹਾਣੀ ਤਾਂ ਜਿੰਦੀ ਨਸਰ ਲੱਗੀ ਪੰਜਾਬੀ ਦੀ। ਜਿਵੇਂ ਪੰਜਾਬ ਦੀ ਫ਼ਿਕਸ਼ਨ ਹੋਵਨੀ ਚਾਹੀਦੀ ਹਾ। ਇਸ ਗੱਲ ਮੈਨੂੰ ਹਲੂਣਿਆ।
''ਰਾਜਾ ਪੋਰਸ'' ਦੀ ਕਹਾਣੀ 1993ਈ. ਦੇ ''ਰਾਵੀ'' ਵਿਚ ਛਪੀ ਤਾਂ ਯਾਰਾਂ ਬਿੱਲੀਆਂ ਤੇ ਬਾਬਿਆਂ ਵੀ ਪੜ੍ਹੀ। ਉਨ੍ਹਾਂ ਵੀ ਵੱਡਾ ਸਰਾਹਿਆ। ਉਥੋਂ ਮਨ ਦੇ ਵਿੱਚ ਹਿੱਕ ਚੇਟਕ ਲੱਗੀ। ਬੰਦਾ ਬਹੁੰ ਗੁਣੀ ਹੈ ਇਹਦੀਆਂ ਕਹਾਣੀਆਂ ਸਾਨਭਨੀਆਂ ਚਾਹੀਦੀਆਂ ਨੇਂ। ਨਾਲ ਨਾਲ ਲੋਕ ਅਦਬ ਪੜ੍ਹਨਾ ਸ਼ੁਰੂ ਕੀਤਾ। ਅੰਗਰੇਜ਼ਾਂ ਤੇ ਸਿਖ ਖੋਜੀਆਂ ਦਾ ਕੰਮ ਵੀ ਵੇਖਿਆ। ਅੰਗਰੇਜ਼ਾਂ ਦੇ ਕੰਮ ਵਿਚ ਹਿੱਕ ਖ਼ਾਸ ਗੱਲ ਖਟਕੀ। ਅੰਗਰੇਜ਼ੀ ਹੋਵਣ ਦੀ ਵਜ੍ਹਾ ਤੋਂ ਉਹਦੇ ਵਿਚ ਪੰਜਾਬੀ ਫ਼ੂਕ ਆਲੀ ਗੱਲ ਕਾਈ ਨਾ ਰਹੀ। ਫ਼ੂਕ ਦੀ ਚਿਸ ਤਾਂ ਨਾ, ਉਂਜ ਮਫ਼ਹੂਮ ਤਾਂ ਦਿਸ ਈ ਪਾਉਂਦਾ ਹੈ। ਵਣਜਾਰੇ ਬੇਦੀ ਦੇ ਕੰਮ ਵਿਚੋਂ ਮੈਨੂੰ ਹਿੱਕ ਬੜੀ ਮਤ ਮਿਲੀ। ਵਣਜਾਰੇ ਬੇਦੀ ਲਿਖਿਆ ਹੈ। ਮੈਂ ਕਹਾਣੀਆਂ ਇਕੱਠੀਆਂ ਕਰਨ ਨਿਕਲੀਵਮ। ਹਿੱਕ ਬੰਦੇ ਤੋਂ ਕਹਾਣੀਆਂ ਸੁਣੀਆਂ। ਮੈਂ ਨਾਲ ਨਾਲ ਨੋਟਿਸ ਲੈਂਦਾ ਗੀਵਮ। ਜਿਸ ਇਲੇ ਘਰ ਆ ਕੇ ਉਹ ਨੋਟਿਸ ਵੇਖ ਕੇ ਕਹਾਣੀ ਬਨਾਵਨੀ ਸ਼ੁਰੂ ਕੀਤੀ ਲੋਕ ਕਹਾਣੀ ਨਾ ਰਹੇ ਮੇਰੀ ਕਹਾਣੀ ਬਣ ਜਾਵੇ। ਉਸ ਇਲੇ ਸਮਝ ਆਈ ਉਂਜ ਤਾਂ ਲੋਕ ਕਹਾਣੀ ਨਹੀਂ ਹੁੰਦੀ। ਮੈਂ ਵਿੱਤ ਗੀਵਮ। ਉਨ੍ਹਾਂ ਬੰਦਿਆਂ ਤੋਂ ਉਨ੍ਹਾਂ ਦੀ ਜ਼ਬਾਨ ਉੱਚ ਸੁਣੀਆਂ ਤੇ ਨਾਲ ਨਾਲ ਲਿਖਦਾ ਰਹੀਵਮ। ਵਣਜਾਰਾ ਬੇਦੀ ਦੀ ਇਹ ਗੱਲ ਪੜ੍ਹਨ ਮਗਰੋਂ ਘੁੰਡੀ ਮੈਨੂੰ ਵੀ ਸਮਝ ਆ ਗਈ। ਕਟਾਹਨਗੇ ਪੱਧ ਤੋਂ ਬਚ ਗੀਵਮ।
ਇਹਦੇ ਮਗਰੋਂ ਮੀਏਂ ਕਮਾਲ ਦੀਨ ਤੋਂ ਕਹਾਣੀਆਂ ਸੁੰਨੀਆਂ ਸ਼ੁਰੂ ਕਰ ਦਿਤੀਆਂ। ਮੈਂ ਜਦੋਂ ਲਹੌਰੋਂ ਜਾਵਾਂ ਥੀਂਹ ਆਪਣੇ। ਮੀਏਂ ਕਮਾਲ ਦੀਨ ਨੂੰ ਸੱਦ ਲਈਂ। ਉਹ ਬੁੱਢੜਾ ਬੰਦਾ। ਦਿਹਾੜ ਐਚ ਦੋ ਕਹਾਣੀਆਂ ਸੁਣਾਏ ਯਾ ਤਰਾਏ। ਇੰਜ ਕਰ ਕੇ ਮੈਂ ਉਹਦੇ ਕੋਲੋਂ 22 ਕਹਾਣੀਆਂ ਫ਼ੀਤੇ ਬੰਦ ਕਰ ਲਈਆਂ।
ਇਨ੍ਹਾਂ ਕਹਾਣੀਆਂ ਦੀ ਹਿੱਕ ਖ਼ਾਸ ਗੱਲ ਤਾਰੀਖ਼ੀ ਹੋਵਣ ਹੈ। ਇਹ ਗੱਲਾਂ ਨਿਰੀਆਂ ਗੱਲਾਂ ਵੀ ਨਹੀਂ। ਠੀਕ ਹੈ ਕਹਾਣੀ ਵਿਚ ਤਾਰੀਖ਼ ਉਂਜ ਨਹੀਂ ਆਉਂਦੀ ਜਿਵੇਂ ਤਾਰੀਖ਼ ਦੇ ਇਲਮ ਵਿਚ। ਲੋਕ ਕਹਾਣੀਆਂ ਸੈਨਾ ਬਾ ਸੈਨਾ ਹੂਨਦੀਨ। ਗੱਲਾਂ ਐਚ ਵਾਧੇ ਘਾਟੇ ਵੀ ਹੂਨਦਿਨ। ਥੋੜਾ ਬੁਹਤਾ ਜ਼ਮਾਨੇ ਨਾਲ ਜ਼ਬਾਨ ਦਾ ਫ਼ਰਕ ਵੀ ਪੈ ਜਾਂਦਾ ਹੇ। ਹਿੱਕ ਤਾਂ ਇਨ੍ਹਾਂ ਕਹਾਣੀਆਂ ਦੇ ਬਾਹਲੇ ਪਾਤਰਾਂ ਦੀ ਔਲਾਦ ਸਗਵੀਆਂ ਥਾਹਰਾਂ ਤੇ ਬੈਠੀ ਹੈ। ਕਹਾਣੀਆਂ ਦੇ ਪਾਤਰਾਂ ਉਤੇ ਢੋਲੇ, ਵਾਰਾਂ ਤੇ ਸੱਦ ਅੱਜ ਵੀ ਲਭਦਿਨ, ਜਿਹੜੇ ਇਸ ਹਾਜ਼ਰੀ ਤੋਂ ਉਤੋਂ ਛਪਵੀਸਾਂ। ਦੂਈ ਗੱਲ ਇਹ ਕਿ ਇਹ ਪਾਤਰ ਅਜਿਹੇ ਨਹੀਂ ਜਿਹੜੇ ਨਿਰੇ ਮਿਰਾਸੀਆਂ ਦੇ ਪਾਤਰ ਹੋਵਣ ਯਾਂ ਮਿਰਾਸੀਆਂ ਈ ਇਨ੍ਹਾਂ ਨੂੰ ਬਚਾਇਆ ਹੋਵੇ। ਇਹ ਉਸ ਵਸੋਂ ਦੇ ਪਾਤਰ ਹਨ। ਹਰ ਕਹਾਣੀ ਵਿਚ ਹਿੱਕ ਖ਼ਾਸ ਇਖ਼ਲਾਕੀ ਨੁਕਤਾ ਹੈ, ਜਿਹੜੀ ਲੋਕ ਪੱਖ ਨੂੰ ਉਸਾਰਦੀ ਹੈ। ਉਤਲੀ ਨਜ਼ਰੀਂ ਤਾਂ ਇਹ ਕਹਾਣੀਆਂ ਲਗਦੀਆਂ ਹਨ ਫ਼ਿਊਡਲ ਦੀਆਂ ਪਰ ਇਨ੍ਹਾਂ ਦੀ ਹੇਠਲੀ ਪੱਧਰ ਵਿਚ ਰਾਠ ਉਹਨੂੰ ਈ ਮੰਨਿਆ ਗਿਆ ਹੈ ਜਿਹਦੇ ਵਿਚ ਬੰਦਿਆਈ ਹੋਵੇ। ਕਦਾਈਂ ਜ਼ਾਲਮ ਤੇ ਅਨਿਆਈ ਦਾ ਸੋਹਿਲਾ ਨਹੀਂ।
ਇਨ੍ਹਾਂ ਕਹਾਣੀਆਂ ਵਿਚ ਜਿਹੜਾ ਜ਼ੋਰ ਹੈ ਇਹ ਹਕਲੇ ਕਮਾਲ ਦੀਨ ਦਾ ਕਮਾਲ ਨਹੀਂ। ਜ਼ੋਰ ਹੈ ਵਸੇਬ ਦਾ। ਹਜ਼ਾਰਾਂ ਵਰ੍ਹਿਆਂ ਦੀ ਕਹਾਣੀ ਸੁਣਨ ਸੁਨਾਵਨ ਦੀ ਰੀਤ ਹੈ। ਉਹਦੇ ਪਿੱਛੇ ਸੱਥਾਂ ਦਾ ਜ਼ੋਰ ਹੈ। ਜਦੋਂ ਸਥੀ ਬਹਨਦਿਨ ਤਾਂ ਮੁਲਜ਼ਮ ਮੁਦਾਈ ਦੀਆਂ ਗੱਲਾਂ ਸੁਨਦਿਨ। ਸਥੀ ਮੁਲਜ਼ਮ ਤੇ ਮੁਦਾਈ ਕੋਲੋਂ ਹਿੱਕ ਢੰਗ ਨਾਲ ਗੱਲ ਸੁਣਦਾ ਹੈ ਤੇ ਉਹਦੀ ਕੀਤੀ ਗੱਲ ਦੀਆਂ ਪਰਤਾਂ ਖੁੱਲੀ ਜਾਂਦਾ ਹੇ ਤੇ ਉਥਾਈਂ ਬੈਠਿਆਂ ਗੱਲ ਦਾ ਨਿਰਵਾਰ ਕਰ ਲੈਂਦਾ ਹੈ। ਹਿੱਕ ਪਾਸੇ ਤਾਂ ਇਹ ਗੱਲ ਹੈ ਕਿ ਸਥੀ ਕੋਲੋਂ ਬੰਦੇ ਸਿਖਦਿਨ ਗੱਲ ਦੀ ਜਾਚ। ਪਰ ਸਥੀ ਕਿਦੋਂ ਸਿੱਖਦਾ ਹੈ? ਸਥੀ ਪਿੱਛੇ ਵੀ ਲੋਕ ਸਿਆਨਫ਼ ਹੁੰਦੀ ਹੈ। ਉਹ ਦਾਣੇ ਬਿਨੈ ਬੰਦੇ। ਰਾਤਾਂ ਨੂੰ ਬਹਿ ਕੇ ਕਹਾਣੀਆਂ ਸੁੰਨੀਆਂ ਤੇ ਉਨ੍ਹਾਂ ਦੇ ਰਾਹੀਂ ਬੰਦੇ ਨੂੰ ਸਮਝਣਾ। ਇੰਜ ਇਹ ਦੋਹਰਾ ਕੰਮ ਹੁੰਦਾ ਹੈ।
ਅੱਜ ਦਾ ਅਸਾਡਾ ਜਿਹੜਾ ਪੁਆੜਾ ਹੈ ਕਹਾਣੀ ਦਾ, ਇਹਦੇ ਪਿਛੇ ਅੰਗਰੇਜ਼ੀ, ਉਰਦੂ ਦੇ ਅਫ਼ਸਾਨੇ ਦੀ ਸਿਖਲਾਈ ਤੇ ਨਕਾਲੀ ਹੈ। ਅੱਜ ਦਾ ਅਸਾਡਾ ਕਹਾਣੀ ਕਾਰ ਜੇ ਲੋਕ ਕਹਾਣੀ ਤੇ ਲੋਕ ਖ਼ਜ਼ਾਨਿਆਂ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ ਲਫ਼ਜ਼ਾਲੀ, ਬਣਤਰ ਤੇ ਅਸਲੂਬ ਦੀ ਪੱਧਰ ਉਤੇ, ਤਾਂ ਹੀ ਵੱਡੇ ਨਸਰ ਦੇ ਲਿਖਾਰੀ ਜਮ ਸਕਦਨ। ਅਸੀਂ ਜੇ ਰਲ ਕੇ ਲੋਕ ਕਹਾਣੀ ਇਕੱਠੀ ਕਰਨ ਦੇ ਕੰਮ ਨੂੰ ਹਥ ਪਾਈਏ ਤਾਂ ਅਸੀਂ ਨਸਰ ਆਲਾ ਖਪਾ ਵੀ ਪੁਰ ਸਕਦੇ ਹਾਂ। ਇਹਦੀ ਨੀਂਹ ਉਤੇ ਨਵੇਂ ਕਹਾਣੀ ਵੀ ਉਸਾਰ ਸਕਦੇ ਹਾਂ।
More