کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਸ਼ੈਕਸਪੀਅਰ ਇਕ ਯਹੂਦੀ ਜ਼ਨਾਨੀ ਸੀ: ਨਵੇਂ ਕਾਹਡ

ਸ਼ੈਕਸਪੀਅਰ ਇਕ ਯਹੂਦੀ ਜ਼ਨਾਨੀ ਸੀ: ਨਵੇਂ ਕਾਹਡ

ਵਿਚਾਰ ਡੈਸਕ

May 29th, 2008

 

 

ਮਸ਼ਹੂਰ ਅੰਗਰੇਜ਼ੀ ਸ਼ਾਇਰ ਤੇ ਡਰਾਮਾ ਲਿਖਾਰੀ ਸ਼ੈਕਸਪੀਅਰ ਬਾਰੇ ਇਕ ਨਵੀਂ ਕਾਹਡ ਸਾਹਮਣੇ ਆਈ ਹੈ ਜਿਹਦੇ ਮੂਜਬ ਸ਼ੈਕਸਪੀਅਰ ਇਕ ਯਹੂਦੀ ਜ਼ਨਾਨੀ ਸੀ ਜਿਹਨੇ ਆਪਣੀਆਂ ਲਿਖਤਾਂ ਲੰਦਨ ਵਿਚ ਛਪਵਾਉਣ ਲਈ ਬੰਦੇ ਦਾ ਰੂਪ ਵਟਾਇਆ ਸੀ ਕਿਉਂ ਜੇ ਉਸ ਵੇਲ਼ੇ ਜ਼ਨਾਨੀਆਂ ਦਾ ਲਿਖਿਆ ਹੋਇਆ ਅਦਬ ਲੰਦਨ ਵਿਚ ਨਹੀਂ ਛਾਪਿਆ ਜਾਂਦਾ ਸੀ। ਇਕ ਜ਼ਨਾਨੀ ਇਮੀਲੀਆ ਬੀਸੀਨੋ ਲੀਨੀਰ ਇਟਲੀ ਦੀ ਵਸਨੀਕ ਸੀ ਤੇ ਇੰਗਲੈਂਡ ਵਿਚ ਭੇਸ ਵੱਟਾ ਕੇ ਰਹਿੰਦੀ ਸੀ ਬਾਰੇ ਆਖਿਆ ਜਾਂਦਾ ਹੈ ਕਿ ਉਹ ਪਹਿਲੀ ਜ਼ਨਾਨੀ ਸੀ ਜਿਹਦੀ ਸ਼ਾਇਰੀ ਦੀ ਕਿਤਾਬ ਛਪੀ ਸੀ।

ਇਨ੍ਹਾਂ ਵਿਚਾਰਾਂ ਮਗਰ ਬੀਸੀਨੋ ਦੀ ਹਯਾਤੀ ਦੀਆਂ ਵਾਪਰੀਆਂ ਹਨ। ਜਾਣ ਹਡਸਨ ਜਿਹੜਾ ਸ਼ੈਕਸਪੀਅਰ ਦੇ ਕੰਮ ਦਾ ਇਕ ਵੱਡਾ ਜਾਣੂ ਮੰਨਿਆ ਜਾਂਦਾ ਹੈ ਉਹਦਾ ਆਖਣਾ ਹੈ ਕਿ ਬੀਸੀਨੋ ਦੇ ਕੰਮ ਤੇ ਸ਼ੈਕਸਪੀਅਰ ਦੇ ਕੰਮ ਵਿਚ ਬਹੁਤ ਇਕਸਾਰਤਾ ਹੈ। ਇਸ ਮਾਹਿਰ ਨੇ ਉਨ੍ਹਾਂ ਤਕਨੀਕੀ ਬਾਰੀਕੀਆਂ ਨੂੰ ਵੀ ਸਾਹਮਣੇ ਲਿਆਂਦਾ ਹੈ ਜਿਹੜੀਆਂ ਬੀਸੀਨੋ ਤੇ ਸ਼ੈਕਸਪੀਅਰ ਦੇ ਕਲਾਮ ਵਿਚ ਰਲਦੀਆਂ ਮਿਲਦਿਆਂ ਹਨ।

ਜਦੋਂ ਇਸ ਮਾਹਿਰ ਕੋਲੋਂ ਪੁੱਛਿਆ ਗਿਆ ਕਿ ਕੀ ਇਹ ਅਦਬੀ ਦੁਨੀਆ ਵਿੱਚ ਇੱਕ ਵੱਡੀ ਅਫ਼ਵਾਹ ਹੈ ਕਿ ਕਿਸੇ ਬੰਦੇ ਨੇ ਜ਼ਨਾਨੀ ਦੀ ਅਜ਼ਮਤ ਨੂੰ ਵਰਤਿਆ ਹੈ ਤੇ ਉਹਨੇ ਇਸ ਨੂੰ ਇਕ ਵੱਡਾ ਹਰਖ ਦੱਸਿਆ। ਉਹਦਾ ਆਖਣਾ ਸੀ ਕਿ ''ਮੇਰਾ ਵਿਚਾਰ ਹੈ ਕਿ ਇਹ ਕੋਈ ਅਫ਼ਵਾਹ ਨਹੀਂ ਹੈ। ਇਹ ਇਕ ਢੌਂਗ ਸੀ ਜਿਹੜਾ ਉਹਨੇ ਅਪਣੀ ਸ਼ਾਇਰੀ ਛਪਵਾਉਣ ਲਈ ਵਰਤਿਆ ਸੀ ਜਿਵੇਂ ਹੋਰ ਕਈ ਜ਼ਨਾਨੀਆਂ ਨੇ ਵਰਤਿਆ ਤੇ ਅਪਣੀ ਸ਼ਾਇਰੀ ਬੰਦਿਆਂ ਦੇ ਨਾਂ ਨਾਲ ਛਪਵਾਈ। ਕਿਉਂ ਜੇ ਉਸ ਵੇਲ਼ੇ ਲੰਦਨ ਵਿਚ ਜ਼ਨਾਨੀਆਂ ਦੀ ਸ਼ਾਇਰੀ ਨਹੀਂ ਛਾਪੀ ਜਾਂਦੀ ਸੀ ਇਸ ਲਈ ਉਹਨੇ ਇਹ ਸਭ ਕੁੱਝ ਕੀਤਾ''।

ਜਾਣ ਹਡਸਨ ਕੋਲ ਸ਼ੈਕਸਪੀਅਰ ਦੇ ਕੰਮ ਤੇ ਜੱਗ ਦੀਆਂ ਵੱਡੀਆਂ ਅਦਾਰਿਆਂ ਤੋਂ ਮਿਲੀਆਂ ਹੋਈਆਂ ਕਈ ਡਿਗਰੀਆਂ ਤੇ ਸਰਟੀਫ਼ੀਕੇਟ ਹਨ।


 

More

Powered by: PHPCow.com