کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਸੈਕਸ ਐਂਡ ਸਿਟੀ: ਮਰਦਾਂ ਲਈ ਪ੍ਰਹੇਜ਼

ਸੈਕਸ ਐਂਡ ਸਿਟੀ: ਮਰਦਾਂ ਲਈ ਪ੍ਰਹੇਜ਼

ਵਿਚਾਰ ਡੈਸਕ

May 29th, 2008

 

 

ਜੇ ਕਰ ਮਰਦਾਂ ਨੂੰ ਕਿਸੇ ਫ਼ਿਲਮ ਤੋਂ ਪ੍ਰਹੇਜ਼ ਕਰਨਾ ਚਾਹੀਦਾ ਤੇ ਉਹ ਸੈਕਸ ਐਂਡ ਸਿਟੀ ਨਾਂ ਦੀ ਫ਼ਿਲਮ ਕੁਲ ਲੰਦਨ ਵਿਚ ਰਿਲੀਜ਼ ਹੋਗਈ। ਅਮਰੀਕਾ ਦੇ ਮਸ਼ਹੂਰ ਸਟਕਾਮ ਸੈਕਸ ਐਂਡ ਸਿਟੀ ਦੀ ਬੁਨਿਆਦ ਤੇ ਬਣੀ ਇਸੇ ਨਾਂ ਦੀ ਫ਼ਿਲਮ ਜਦੋਂ ਬੁੱਧ ਨੂੰ ਬਰਤਾਨੀਆ ਵਿਚ ਰਿਲੀਜ਼ ਹੋਈ ਤੇ ਉਸ ਤੇ ਵੇਖਣ ਵਾਲੀਆਂ ਔਰਤਾਂ ਨੇ ਸਿਨਮਾ ਘਰਾਂ ਤੇ ਧਾਵਾ ਬੋਲ ਦਿੱਤਾ। ਪਰ ਅਜੀਬ ਗੱਲ ਇਹ ਹੇ ਜੋ ਵੇਖਣ ਵਾਲਿਆਂ ਵਿਚ ਬੰਦਾ ਕੋਈ ਨ੍ਹੀਂ ਸੀ।

ਇਹ ਸਟਕਾਮ ਨਿਊਯਾਰਕ ਵਿੱਚ ਰਹਿੰਦਿਆਂ ਚਾਰ ਸਹੇਲੀਆਂ ਦੇ ਆਲੇ ਦੁਆਲੇ ਘੁਮਦਾ ਹੈ ਜਿਨ੍ਹਾਂ ਦੇ ਕਿਰਦਾਰ ਇਕ ਦੂਜੇ ਤੋਂ ਵਖ ਨੇਂ। ਸਟਕਾਮ ਵਿਚ ਇਹ ਸਹੇਲੀਆਂ ਕਈ ਮਰਦਾਂ ਨਾਲ ਯਾਰੀ ਲਾਵਨਦੀਆਂ ਹਨ ਜਿਹੜੀਆਂ ਟੁੱਟਦੀਆਂ ਭੱਜਦੀਆਂ ਰਹਿੰਦੀਆਂ ਹਨ। ਇਹ ਸਟਕਾਮ ਨਿਊਯਾਰਕ ਦੀਆਂ ਔਰਤਾਂ ਵਿਚ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਸਗੋਂ ਨਿਊਯਾਰਕ ਦੀਆਂ ਔਰਤਾਂ ਨੇ ਇਹਨਾਂ ਚਾਰ ਕਿਰਦਾਰਾਂ ਦੀ ਨਕਲ ਕਰਨੀ ਸ਼ੁਰੂ ਕਰਦਤੀ ਹੈ।

ਇਹ ਫ਼ਿਲਮ ਪਹਿਲਾਂ ਬਰਤਾਨੀਆ ਵਿਚ ਰਿਲੀਜ਼ ਹੋਈ ਹੈ ਤੇ ਕਹਿਆ ਜਾਂਦਾ ਹੈ ਜੋ ਸਾਰੇ ਮੁਲਕ ਦੇ ਸਿਨਮੇ ਕਈ ਦਿਨਾਂ ਤੀਕਰ ਬੁੱਕ ਹੈਂ। ਜਿਨ੍ਹਾਂ ਜ਼ਨਾਨੀਆਂ ਇਹ ਫ਼ਿਲਮ ਵੇਖੀ ਹੈ ਉਹ ਕਹਿੰਦਿਆਂ ਨੇਂ ਜੋ ਇਹ ਉਨ੍ਹਾਂ ਦੀ ਉਮੀਦ ਤੋਂ ਬਹੁਤੀ ਵਧੀਆ ਫ਼ਿਲਮ ਹੈ।


 

More

Powered by: PHPCow.com