ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਬਾਲੀ ਵੁੱਡ ਵਿਚ ਲਹੌਰ ਦੀ ਹੇਰਾ ਮੰਡੀ ਬਣ ਗਈ
ਲਹੌਰ ਦੀ ਹੇਰਾ ਮੰਡੀ ਨੂੰ ਵੇਖਣਾ ਹੋਵੇ ਤੇ ਪਾਕਿਸਤਾਨ ਜਾਵਣ ਦੀ ਲੋੜ ਨਹੀਂ ਹੈ ਇਹਨੂੰ ਤੁਸੀਂ ਫ਼ਿਲਮ ਸਿਟੀ ਵਿਚ ਵੇਖ ਸਕਦੇ ਓ। ਹਾਂ ਜੀ ਫ਼ਿਲਮ ਸਿਟੀ ਵਿਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਪੂਜਾ ਭੱਟ ਤੇ ਟੀ ਸੀਰੀਜ਼ ਨੇ ਲਹੌਰ ਦੀਆਂ ਗਲੀਆਂ ਦਾ ਉੱਕਾ ਉਂਜ ਦਾ ਨਕਸ਼ਾ ਖਲੀਆਰ ਦਿੱਤਾ ਹੈ। ਲਹੌਰ ਦੇ ਲੋਕ ਪੱਕੀ ਗੱਲ ਹੈ ਕਿ ਇਸ ਤੋਂ ਮਾਯੂਸ ਹੋਏ ਹੂਓਨਗੇ ਕਿ ਹੁਣ ਉਨ੍ਹਾਂ ਦੇ ਸ਼ਹਿਰ ਵਿਚ ਸ਼ੂਟਿੰਗ ਨਹੀਂ ਹੋਵੇਗੀ।
ਅਸਲ ਵਿਚ '' ਕਜਰਾਰੇ '' ਕਹਾਣੀ ਲਹੌਰ ਦੀ ਹੇਰਾ ਮੰਡੀ ਦੇ ਪਿਛੋਕੜ ਵਿਚ ਲਿਖੀ ਗਈ ਪਿਆਰ ਦੀ ਇਕ ਅਨੋਖੀ ਦਾਸਤਾਨ ਹੈ ਜਿਸ ਤੇ ਪੂਜਾ ਭੱਟ ਫ਼ਿਲਮ ਬਣਾ ਰਹੀਆਂ ਹਨ ਤੇ ਇਹ ਤੈਅ ਸੀ ਕਿ ਫ਼ਿਲਮ ਦੀ ਸ਼ੂਟਿੰਗ ਲਹੌਰ ਦੇ ਇਸੇ ਇਲਾਕੇ ਵਿਚ ਹੋਵੇਗੀ ਪਰ ਕੁੱਝ ਸ਼ੂਟਿੰਗ ਦੀ ਇਜਾਜ਼ਤ ਦਾ ਮੁਆਮਲਾ ਤੇ ਕੁੱਝ ਹੋਰ ਮਸਅਲੇ।
ਖ਼ੈਰ ਲਹੌਰ ਮੰਡੀ ਬਣਾਉਣ ਵਿੱਚ ਬਹੁਤੀ ਤਕਲੀਫ਼ ਤਾਂ ਨਹੀਂ ਹੋਈ ਕਿਉਂ ਜੋ ਮਹੇਸ਼ ਭੱਟ ਤੇ ਪੂਜਾ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ ਤੇ ਉਨ੍ਹਾਂ ਨੇ ਇਸ ਦਾ ਬਿਲਕੁਲ ਉਂਜ ਦਾ ਹੀ ਖ਼ਾਕਾ ਤਿਆਰ ਕੀਤਾ ਸੀ।
More