کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > 1623 ਵਿਚ ਚੋਰੀ ਹੋਈ ਸ਼ੈਕਸਪੀਅਰ ਦੀ ਲਿਖਤਾਂ ਦੀ ਕਿਤਾਬ ਲੱਭ ਗਈ

1623 ਵਿਚ ਚੋਰੀ ਹੋਈ ਸ਼ੈਕਸਪੀਅਰ ਦੀ ਲਿਖਤਾਂ ਦੀ ਕਿਤਾਬ ਲੱਭ ਗਈ

ਵਿਚਾਰ ਡੈਸਕ

July 12th, 2008

 

 

ਇੰਗਲੈਂਡ ਵਿਚ ਵਲੀਮ ਸ਼ੈਕਸਪੀਅਰ ਦੇ ਇਕ ਮਜਮੋਆਏ ਦੀ ਪਹਿਲੀ ਅਸ਼ਾਆਤ ਦੀ ਚੋਰੀ ਦੇ ਇਲਜ਼ਾਮ ਵਿਚ ਇਕ ਬੰਦੇ ਨੂੰ ਫੜ ਲਿਆ ਗਿਆ ਹੈ। ਇਸ ਮਜਮੋਆਏ ਦੀ ਕੀਮਤ ਤ੍ਰਹਿ ਮਲੀਨ ਡਾਲਰ ਦੇ ਨੇੜੇ ਦੱਸੀ ਗਈ ਹੈ। ਸ਼ੈਕਸਪੀਅਰ ਦੀਆਂ ਲਿਖਤਾਂ ਦਾ ਇਹ ਪਹਿਲਾ ਫ਼ੋਲੀਵ ਐਡੀਸ਼ਨ ਸਨ 1623 ਵਿਚ ਛਪਿਆ ਸੀ ਤੇ ਸ਼ੁਮਾਲੀ ਇੰਗਲੈਂਡ ਵਿਚ ਸਨ 1998 ਵਿਚ ਉਹਦੀ ਚੋਰੀ ਉਸ ਵੇਲ਼ੇ ਹੋਈ ਜਦੋਂ ਡਰਹਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਉਹਦੀ ਨੁਮਾਇਸ਼ ਕੀਤੀ ਗਈ ਸੀ।

ਦੋ ਹਫ਼ਤੇ ਪਹਿਲੋਂ ਇਕ ਬੰਦਾ ਅਮਰੀਕੀ ਦਾਰਲਹਕੋਮਤ ਵਾਸ਼ਿੰਗਟਨ ਡੀ ਸੀ ਦੇ ਫ਼ੋਲਜਰ ਸ਼ੈਕਸਪੀਅਰ ਲਾਇਬਰੇਰੀ ਵਿਚ ਇਕ ਕਿਤਾਬ ਲੈ ਕੇ ਅਪੜਿਆ ਜਿਨੂੰ ਕੀੜਿਆਂ ਨੇ ਖਾਦਾ ਹੋਇਆ ਹੈ। ਉਹਨੇ ਕਹਿਆ ਜੋ ਉਹ ਇਕ ਇੰਟਰਨੈਸ਼ਨਲ ਬਿਜ਼ਨਸ ਮੈਨ ਹੈ ਜਿਨੂੰ ਇਹ ਕਿਤਾਬ ਕਿਊਬਾ ਵਿਚ ਲੱਭੀ ਤੇ ਹੁਣ ਉਹ ਉਹਦੀ ਕੀਮਤ ਦਾ ਗਵੇੜ ਲਾਉਣਾ ਚਾਹੁੰਦਾ ਹੈ।

ਲਾਇਬਰੇਰੀ ਦੇ ਅਮਲੇ ਨੇ ਉਹਨੂੰ ਕਹਿਆ ਜੋ ਉਹ ਕਿਤਾਬ ਉਨ੍ਹਾਂ ਦੇ ਕੋਲ ਛੱਡ ਜਾਵੇ ਤਾਂ ਜੋ ਉਹ ਇਸ ਦੀ ਕੀਮਤ ਬਾਰੇ ਸਹੀ ਕਾਹਡ ਕਿੱਡ ਸਕਣ।ਛੇਤੀ ਹੀ ਇਹ ਗੱਲ ਸਾਹਮਣੇ ਆਗਈ ਜੋ ਲਿਖਤਾਂ ਤੇ ਆਰਟ ਦੀ ਚੋਰੀ ਵੱਲੋਂ ਇਕ ਵੈਬ ਸਾਈਟ ਤੇ ਇਸ ਕਿਤਾਬ ਦਾ ਨਾਂ ਸਬ ਤੋਂ ਉਤੇ ਸੀ।

ਲਾਇਬਰੇਰੀ ਦੇ ਅਮਲੇ ਨੂੰ ਗਵੇੜ ਹੋਇਆ ਜੋ ਇਹ ਕਿਤਾਬ ਇਕ ਅਸ਼ਰੇ ਪਹਿਲੋਂ ਇੰਗਲੈਂਡ ਦੀ ਡਰਹਮ ਯੂਨੀਵਰਸਿਟੀ ਤੋਂ ਚੋਰੀ ਕੀਤੀ ਗਈ ਹੈ। ਉਨ੍ਹਾਂ ਨੇ ਐਫ਼ ਬੀ ਆਈ ਨੂੰ ਇੱਤਲਾਅ ਦਿੱਤੀ ਤੇ ਫਿਰ ਇਹ ਗੱਲ ਬਰਤਾਨਵੀ ਪੁਲਿਸ ਤੀਕਰ ਅੱਪੜ ਗਈ।

ਇਸ ਵਾਕੇ ਦੇ ਦੋ ਹਫ਼ਤੇ ਮਗਰੋਂ ਇੰਗਲੈਂਡ ਵਿਚ ਡਰਹਮ ਦੇ ਨੇੜੇ ਇਕ ਬੰਦੇ ਨੂੰ ਇਸ ਕਿਤਾਬ ਦੀ ਚੋਰੀ ਦੇ ਇਲਜ਼ਾਮ ਵਿਚ ਫੜਿਆ ਗਿਆ ਹੇ। ਇਸ ਤੋਂ ਵਖ ਸਨ ਸੋਲਾਂ ਸੋ ਤਈ ਵਿਚ ਛਪਣ ਵਾਲਾ ਸ਼ੈਕਸਪੀਅਰ ਦੀਆਂ ਕਿਤਾਬਾਂ ਦਾ ਇਹ ਮਜਮੂਆ ਅਮਰੀਕਾ ਦੀ ਫ਼ੋਲਜਰ ਸ਼ੈਕਸਪੀਅਰ ਲਾਇਬਰੇਰੀ ਵਿਚ ਹੈ ਤੇ ਉਹ ਡਰਹਮ ਯੂਨੀਵਰਸਿਟੀ ਇਸ ਕੋਸ਼ਿਸ਼ ਵਿਚ ਹੈ ਜੋ ਇਹ ਇਸ ਨੂੰ ਛੇਤੀ ਤੋਂ ਛੇਤੀ ਮਿਲ ਜਾਵੇ।

ਬੀ ਬੀ ਸੀ ਦੇ ਸ਼ੁਕਰੀਏ ਦੇ ਨਾਲ


 

More

Powered by: PHPCow.com