کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਇਰਾਕ ਜੰਗ ਤੋਂ ਮੁਕਾਬਲਾ ਹਸਨ ਤੀਕਰ

ਇਰਾਕ ਜੰਗ ਤੋਂ ਮੁਕਾਬਲਾ ਹਸਨ ਤੀਕਰ

ਵਿਚਾਰ ਡੈਸਕ

July 12th, 2008

 

 

ਇਰਾਕ ਜੰਗ ਵਿਚ ਹਿੱਸਾ ਲੈਣ ਵਾਲੀ ਇਕ ਜ਼ਨਾਨੀ ਫ਼ੌਜੀ ਮਿਸ ਇੰਗਲੈਂਡ ਦੇ ਫ਼ਾਇਨਲਜ਼ ਤੀਕਰ ਅੱਪੜ ਗਈਆਂ ਹਨ। ਇੱਕੀ ਸਾਲਾਂ ਦੀ ਕਤਰੀਨਾ ਹੌਜ ਪਹਿਲੋਂ ਹੀ ਮਿਸ ਟਨੀਰਜ ਵੇਲਸ ਦਾ ਖ਼ਿਤਾਬ ਪਾ ਚੁੱਕੀਆਂ ਹਨ ਤੇ ਉਹ ਹਨ ਇਸ ਜੁਮੇ ਨੂੰ ਮਿਸ ਇੰਗਲੈਂਡ ਦੇ ਮੁਕਾਬਲੇ ਵਿਚ ਸ਼ਰੀਕ ਹੋਵਣ ਗਈਆਂ। ਹੌਜ ਜੇ ਮਿਸ ਇੰਗਲੈਂਡ ਦਾ ਖ਼ਿਤਾਬ ਪਾ ਲੈਂਦੀਆਂ ਹਨ ਤੇ ਉਹ ਸਨ ਦੋ ਹਜ਼ਾਰ ਅਠ ਦੇ ਮਿਸ ਵਰਲਡ ਮੁਕਾਬਲੇ ਵਿਚ ਹਿੱਸਾ ਲੈ ਸਕਦੀਆਂ ਹਨ।

ਉਨ੍ਹਾਂ ਦਾ ਆਖਣਾ ਸੀ ਜੋ ਮਿਸ ਇੰਗਲੈਂਡ ਦੇ ਫ਼ਾਈਨਲ ਵਿਚ ਚੋਣ ਕੀਤੇ ਜਾਵਣ ਤੇ ਮੈਂ ਬਹੁਤ ਖ਼ੁਸ਼ ਹਾਂ ਤੇ ਮੇਰੇ ਲਈ ਇਹ ਫ਼ਖ਼ਰ ਦੀ ਗੱਲ ਹੈ।' ਉਨ੍ਹਾਂ ਹੋਰ ਆਖਿਆ ਜੋ ਪਾਰਟ ਟਾਈਮ ਮਾਡਲ ਹੋਵਣਾ ਤੇ ਇਕ ਫ਼ੌਜੀ ਦੀ ਜ਼ਿੰਦਗੀ ਦੋ ਵੱਖਰੀਆਂ ਦੁਨੀਆ ਹਨ। ਮੈਂ ਇਸ ਮੁਕਾਬਲੇ ਰਾਹੀਂ ਫ਼ੌਜ ਵੱਲੋਂ ਕੀਤੇ ਜਾਰਹੇ ਕੰਮ ਨੂੰ ਸਾਹਮਣੇ ਲਿਆਵਣਾ ਚਾਹੁਨੀ ਹਾਂ ਤੇ ਨਾਲ ਹੀ ਇਹ ਵੀ ਦੱਸਣਾ ਚਾਹੁਨੀ ਹਾਂ ਜੋ ਫ਼ੌਜ ਨੇ ਮੁਲਕ ਲਈ ਕੀਹ ਕੰਮ ਕੀਤਾ ਹੈ ।'

ਲਾਂਸ ਕਾਰਪੋਰਲ ਹੌਜ ਨੂੰ ਸਾਲ ਦੋਹਜ਼ਾਰ ਪੰਜ ਵਿਚ ਉਸ ਵੇਲ਼ੇ ਜੰਗਜੂ ਬਾਰਬੀ ਦਾ ਨਾਂ ਦਿੱਤਾ ਗਿਆ ਜਦੋਂ ਉਨ੍ਹਾਂ ਨੇ ਬਹਾਦਰੀ ਦਾ ਵਿਖਾਲਾ ਕਰਦਿਆਂ ਹੋਇਆਂ ਇਰਾਕ ਵਿਚ ਅਪਣੀ ਰਜਮਨਟ ਦੇ ਸੰਗੀਆਂ ਦੀ ਜਾਨ ਬਚਾਈ ਸੀ।

ਇਸ ਵਾਕੇ ਵਿਚ ਹੌਜ ਤੇ ਉਨ੍ਹਾਂ ਦੇ ਸੰਗੀਆਂ ਦੀ ਗੱਡੀ ਉਲਟ ਗਈ ਸੀ ਤੇ ਉਨ੍ਹਾਂ ਨੂੰ ਇਕ ਮੁਸੱਲ੍ਹਾ ਬੰਦੇ ਨੇ ਘੇਰ ਲਿਆ ਸੀ। ਇਸ ਵੇਲ਼ੇ ਹੌਜ ਨੇ ਇਸ ਬੰਦੇ ਨੂੰ ਮੁਕਾ ਮਾਰ ਕੇ ਉਹਦੇ ਕੋਲੋਂ ਬੰਦੂਕ ਖੋ ਲਈ ਸੀ।

ਇਸ ਬਾਰੇ ਕਤਰੀਨਾ ਹੌਜ ਦਾ ਕਹਿਣਾ ਸੀ ' ਪਹਿਲੋਂ ਤਾਂ ਮੈਂ ਹੈਰਾਨ ਹੋ ਗਈ ਸੀ। ਹਾਦਸੇ ਕਾਰਨ ਸਾਡੀ ਗੱਡੀ ਨੇ ਤਿੰਨ ਵਾਰ ਤੋਂ ਵੱਧ ਕਲਾਬਾਜ਼ੀ ਖਾਦੀ ਤੇ ਸਾਨੂੰ ਸੂਰਤ ਨਹੀਂ ਰਹੀ ਸੀ।'

ਉਨ੍ਹਾਂ ਹੋਰ ਕਹਿਆ ਜਿਵੇਂ ਹੀ ਉਨ੍ਹਾਂ ਨੇ ਵੇਖਿਆ ਇਕ ਇਰਾਕੀ ਉਨ੍ਹਾਂ ਤੇ ਬੰਦੂਕ ਤਾਣੇ ਖਲੋਤਾ ਹੈ ਤੇ ਉਨ੍ਹਾਂ ਨੇ ਫ਼ੋਰਾ ਸੋਚਿਆ ਜੇ ਇਸ ਵੇਲ਼ੇ ਉਹ ਕੁੱਝ ਨਹੀਂ ਕਰਨ ਗਈਆਂ ਤੇ ਉਨ੍ਹਾਂ ਦੀ ਤੇ ਉਨ੍ਹਾਂ ਦੇ ਸੰਗੀਆਂ ਦੀ ਜਾਨ ਖ਼ਤਰੇ ਵਿਚ ਪੈ ਜਾਵੇਗੀ।ਉਨ੍ਹਾਂ  ਨੇ ਦੱਸਿਆ ਮੈਂ ਇਕ ਮੁਕਾ ਮਾਰਿਆ ਜਿਸ ਦੀ ਤਾਕਤ ਨਾਲ ਉਹ ਬੰਦਾ ਸੰਭਲ ਨਾ ਸਕਿਆ ਤੇ ਮੈਨੂੰ ਰਾਈਫ਼ਲ ਖੂਨ ਦਾ ਮੌਕਾ ਮਿਲ ਗਿਆ।'


 

More

Powered by: PHPCow.com