ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਰੁਸ਼ਦੀ ਲਈ ' ਬੈਸਟ ਆਫ਼ ਬੁੱਕਰ'
ਮਸ਼ਹੂਰ ਅਦਬੀ ਐਵਾਰਡ ਦੀ ਚਾਲੀਵੇਂ ਸਾਲਗਰਾ ਦੇ ਮੌਕੇ ਤੇ ਸਲਮਾਨ ਰੁਸ਼ਦੀ ਦੇ ਨਾਵਲ ' ਮਿਡ ਨਾਈਟ ਚਿਲਡਰਨ ' ਨੂੰ ਬੈਸਟ ਆਫ਼ ਬਿੱਕਰ ਐਵਾਰਡ ਦਿੱਤਾ ਗਿਆ ਹੇ। ਬੈਸਟ ਆਫ਼ ਬੁੱਕਰ ਦਾ ਫ਼ੈਸਲਾ ਅਵਾਮੀ ਵੋਟ ਰਾਹੇਂਹੋਇਆ ਜਿਸ ਦੇ ਨਤੀਜਿਆਂ ਤੇ ਸਨ ਉਨੀ ਸੌ ਅਕੀਆਸੀ ਵਿਚ ਛਪਣ ਵਾਲੇ ਨਾਵਲ ਮਿਡ ਨਾਈਟ ਚਿਲਡਰਨ ਨੂੰ ਪਿਛਲੇ ਚਾਲੀ ਸਾਲ ਵਿਚਕਾਰ ਬੁੱਕਰ ਐਵਾਰਡ ਲੈਣ ਵਾਲੇ ਨਾਵਲਾਂ ਵਿੱਚ ਸਬ ਤੋਂ ਚੰਗਾ ਆਖਿਆ ਗਿਆ।
ਇਹ ਸਲਮਾਨ ਰੁਸ਼ਦੀ ਨੂੰ ਮਿਲਣ ਵਾਲਾ ਤੀਜਾ ਬੁੱਕਰ ਐਵਾਰਡ ਹੈ ਕਿਉਂ ਜੋ ਸਨ ਉਨੀ ਸੌ ਅਕੀਆਸੀ ਵਿਚ ਮਿਡ ਨਾਈਟ ਚਿਲਡਰਨ ਤੇ ਬੁਕਰਾਈਵਾਰਡ ਲੈਣ ਤੋਂ ਮਗਰੋਂ ਉਨ੍ਹਾਂ ਨੇ ਸੁਣ ਉਨੀ ਸੌ ਤਰਾਨੋਏ ਵਿਚ ਇਸੇ ਨਾਵਲ ਤੇ ਬੁੱਕਰ ਆਫ਼ ਬੁਕਰਜ਼ ਐਵਾਰਡ ਵੀ ਲਿਆ ਸੀ।
ਇਸ ਮੌਕੇ ਤੇ ਆਪਣੇ ਸੁਨੇਹਾ ਵਿਚ ਸਲਮਾਨ ਰੁਸ਼ਦੀ ਨੇ ' ਬੈਸਟ ਆਫ਼ ਬੁੱਕਰ ' ਨੂੰ ਇਕ ਚੰਗੀ ਖ਼ਬਰ ਦੱਸਿਆ ਤੇ ਕਹਿਆ ਜੋ ਉਨ੍ਹਾਂ ਨੂੰ ਇਹ ਖ਼ਬਰ ਸੁਣ ਕੇ ਬੜੀ ਖ਼ੁਸ਼ੀ ਹੋਈ ਹੈ। ਉਨ੍ਹਾਂ ਨੇ ਸਾਰੀ ਦੁਨੀਆ ਵਿੱਚ ਆਪਣੇ ਪੜ੍ਹਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਮਿਡ ਨਾਈਟ ਚਿਲਡਰਨ ਦੇ ਹੱਕ ਵਿਚ ਵੋਟ ਦਿੱਤਾ।
ਸਲਮਾਨ ਰੁਸ਼ਦੀ ਨੇ ਲੰਦਨ ਦੇ ਸਾਊਥ ਬੈਂਕ ਸਨਟਰ ਹੋਵਣ ਵਾਲੇ ਐਵਾਰਡ ਇਕੱਠ ਵਿਚ ਸ਼ਿਰਕਤ ਨਹੀਂ ਕੀਤੀ ਕਿਉਂ ਜੋ ਉਹ ਅੱਜਕਲ੍ਹ ਅਮਰੀਕਾ ਦੇ ਦੌਰੇ ਤੇ ਹਨ। ਉਨ੍ਹਾਂ ਦਾ ਐਵਾਰਡ ਉਨ੍ਹਾਂ ਦੇ ਪੁੱਤਰਾਂ ਜ਼ਫ਼ਰ ਤੇ ਮਿਲਾਨ ਨੇ ਲਿਆ।
ਅਠ ਜੁਲਾਈ ਨੂੰ ਦਿਨ ਬਾਰਾਂ ਵਜੇ ਵੋਟਿੰਗ ਬੰਦ ਹੋਵਣ ਤੀਕਰ ਸਤ ਹਜ਼ਾਰ ਅਠ ਸੋ ਇਕ ਬੰਦੇ ਆਨ ਲਾਇਨ ਤੇ ਟੈਕਸਟ ਰਾਹੀਂ ਵੋਟ ਪਾ ਚੁੱਕੇ ਸਨ ਤੇ ਉਨ੍ਹਾਂ ਵਚੋਂਛਤੀ ਫ਼ੀਸਦ ਨੇ ਮਿਡ ਨਾਈਟ ਚਿਲਡਰਨ ਦੇ ਹੱਕ ਵਿਚ ਵੋਟ ਦਿੱਤਾ ਸੀ।
ਬੈਸਟ ਆਫ਼ ਬਿੱਕਰ ਐਵਾਰਡ ਲਈ ਸਲਮਾਨ ਰੁਸ਼ਦੀ ਤੋਂ ਵਖ ਪੀਟਰ ਕੈਰੀ, ਪੇਟ ਬਾਰਕਰ, ਜੇ ਐਮ ਕੋਟਜ਼ੀ, ਨਾਦੀਨ ਗੋਰਡੀਮਰ ਤੇ ਜੇ ਜੀ ਫ਼ੀਰਲ ਨੂੰ ਵੀ ਸ਼ਾਰਟ ਲਿਸਟ ਕੀਤਾ ਗਿਆ ਸੀ। ਨਾਮਜ਼ਦਗੀ ਦਾ ਅਮਲ ਮਾਹਿਰਾਂ ਦੇ ਇਕ ਪੈਨਲ ਦੀ ਰਾਖੀ ਵਿਚ ਹੋਇਆ ਜਿਨ੍ਹਾਂ ਵਿੱਚ ਨਾਵਲ ਨਿਗਾਰ ਵਿਕਟੋਰੀਆ ਗੱਲੀਂ ਡਾਈਨਿੰਗ ਤੇ ਬ੍ਰਾਡ ਕਾਸਟਰ ਮਾਰੀਲਾ ਫ਼ਰਾਸਟਰਬ ਵੀ ਰਲਤੀ ਸਨ।
ਵਕਟੋਰਆ ਗੱਲੀਂ ਡਾਈਨਿੰਗ ਦਾ ਕਹਿਣਾ ਹੈ ਪੜ੍ਹਨ ਵਾਲਿਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਵੋਟ ਪਾਏ ਹਨ ਤੇ ਸਾਡੇ ਖ਼ਿਆਲ ਵਿਚ ਉਨ੍ਹਾਂ ਨੇ ਸਹੀ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਜੋ ਮਿਡ ਨਾਈਟ ਚਿਲਡਰਨ ਨੇ ਇਕ ਲੰਮੇ ਮਾਰਜਨ ਤੋਂ ਐਵਾਰਡ ਜਿੱਤਿਆ ਹੈ,। ਬਕਰਾਈਵਾਰਡ ਸਨ ਓਨੀ ਚੋਹਤਰ ਤੇ ਉਨੀ ਸੌ ਬਾਨੋਏ ਵਿਚ ਦੋ ਦੋ ਅਦੀਬਾਂ ਨੂੰ ਸਾਂਝੀਆਂ ਇਸ ਦਾ ਹੱਕਦਾਰ ਆਖਿਆ ਗਿਆ ਸੀ।
ਬੀ ਬੀ ਸੀ ਦੇ ਸ਼ੁਕਰੀਏ ਦੇ ਨਾਲ
More