ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਵਾਰਿਸ ਸ਼ਾਹ ਦਾ ਉਰਸ 23 ਜੁਲਾਈ ਨੂੰ ਸ਼ੁਰੂ ਹੋਵੇ ਗਾ
ਵਾਰਿਸ ਸ਼ਾਹ ਯਾਦਗਾਰੀ ਕਮੇਟੀ ਦੀ ਪਰਬੰਧੀ ਵਿਚ ਪੰਜਾਬੀ ਅਦਬ ਦੇ ਅਜ਼ੀਮ ਸੂਫ਼ੀ ਸ਼ਾਇਰ ''ਹੀਰ ਰਾਂਝਾ'' ਦੇ ਲਿਖਾਰੀ ਸਈਅਦ ਵਾਰਿਸ ਸ਼ਾਹ ਦਾ 210 ਵਾਂ ਉਰਸ ਤਿੰਨ ਦਿਹਾੜੀਆਂ ਲਈ 23 ਤੋਂ 25 ਜੁਲਾਈ ਤੀਕਰ ਵਾਰਿਸ ਸ਼ਾਹ ਕਮਪਲੀਕਸ ਜੰਡਿਆਲਾ ਸ਼ੇਰ ਖ਼ਾਨ ਜ਼ਿਲ੍ਹਾ ਸ਼ੀਖ਼ੋਪੋਰਾ ਵਿਚ ਮਨਾਇਆ ਜਾਵੇ ਗਾ।
23 ਜੁਲਾਈ ਨੂੰ ਫ਼ਜਰ ਦੀ ਨਮਾਜ਼ ਤੋਂ ਮਗਰੋਂ ਉਰਸ ਹੋਵੇ ਗਾ ਤੇ ਦਿਨੇ ਅੱਠ ਵਜੇ ਵਾਰਿਸ ਸ਼ਾਹ ਦੇ ਦਰਬਾਰ ਨੂੰ ਗੁਲਾਬ ਦੇ ਅਰਕ ਨਾਲ ਗ਼ੁਸਲ ਦਿੱਤਾ ਜਾਵੇ ਗਾ। ਡੀ ਸੀ ਓ ਸ਼ੀਖ਼ੋਪੋਰਾ ਸਲਮਾਨ ਏਜਾਜ਼, ਡੀ ਪੀ ਓ ਜ਼ਾਈਮ ਇਕਬਾਲ ਸ਼ੇਖ਼ ਅਤੇ ਦਰਬਾਰ ਦੇ ਮੈਨੇਜਰ ਅਹਿਸਾਨ ਮਾਲਿਕ ਗ਼ੁਸਲ ਦੀਵਨਗੇ।
ਰਾਤ ਨੂੰ ਮਸ਼ਾਆਰੇ ਦਾ ਇਕੱਠ ਹੋਵੇ ਗਾ ਜਿਹਦੇ ਵਿੱਚ ਪਾਕਿਸਤਾਨ ਤੋਂ ਅੱਡ ਸਾਰੀ ਦੁਨੀਆ ਵਿਚੋਂ ਲਿਖਾਰੀ ਤੇ ਸ਼ਾਇਰੀ ਰਲਤੀ ਹੋ ਕੇ ਅਪਣਾ ਕਲਾਮ ਸੁਣਾਉਣਗੇ। ਰਾਤ ਨੂੰ ਲੰਗਰ ਤੇ ਦੇਸੀ ਘਿਓ ਦੀ ਚੋਰੀ ਵਰਤਾਈ ਜਾਵੇਗੀ।
24 ਜੁਲਾਈ ਨੂੰ ਨਮਾਸ਼ੇਂ ਛੇ ਵਜੇ ਚਾਦਰ ਪੋਸ਼ੀ ਦੀ ਰਸਮ ਹੋਵੇਗੀ ਜਿਹਦੇ ਵਿੱਚ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ, ਖੇਡਾਂ ਦੇ ਸੂਬਾਈ ਵਜ਼ੀਰ ਡਾਕਟਰ ਤਨਵੀਰ ਇਸਲਾਮ, ਲੇਬਰ ਦੇ ਸੂਬਾਈ ਵਜ਼ੀਰ ਅਸ਼ਰਫ਼ ਸੋਹਣਾ, ਜ਼ਿਲ੍ਹਾ ਸ਼ੀਖ਼ੋਪੋਰਾ ਦੇ ਨਾਜ਼ਿਮ ਮੀਆਂ ਜਲੀਲ ਸ਼ਰਕਪੋਰੀ ਉਚੇਚੇ ਪਰੋਹਨੀਆਂ ਦੇ ਤੌਰ ਰਲਤੀ ਹੂਓਨਗੇ।
ਰਾਤ ਦਸ ਵਜੇ ਕੁਲ ਪਾਕਿਸਤਾਨ ਹੀਰ ਪੜ੍ਹਨ ਦਾ ਮੁਕਾਬਲਾ ਹੋਵੇ ਗਾ ਜਿਹਦੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲਿਆਂ ਨੂੰ ਨਕਦ ਇਨਾਮ ਦਿੱਤੇ ਜਾਵਣਗੇ। 25 ਜੁਲਾਈ ਨੂੰ ਮਸ਼ਹੂਰ ਲੋਕ ਫ਼ਨਕਾਰ ਸ਼ੌਕਤ ਅਲੀ ਆਪਣੇ ਫ਼ਨ ਦਾ ਵਿਖਾਲਾ ਕਰਨਗੇ।
More