ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਮੇਰੇ 30 ਆਸ਼ਿਕ ਤੇ ਨਹੀਂ, ਸਿਰਫ਼ 15 ਸੀ: ਕਾਰਲਾ ਬਰੁਨੀ
ਫ਼ਰਾਂਸੀਸੀ ਪ੍ਰਧਾਨ ਨਕੋਲਸ ਸਰਕੋਜ਼ੀ ਦੀ ਘਰ ਵਾਲੀ ਕਾਰਲਾ ਬਰੁਨੀ ਨੇ ਆਪਣੀਆਂ ਨੰਗੀਆਂ ਫ਼ੋਟੋਆਂ ਤੇ 30 ਆਸ਼ਿਕਾਂ ਬਾਰੇ ਸਫ਼ਾਈ ਦਿੱਤੀ ਹੈ ਉਹਦਾ ਆਖਣਾ ਹੈ ਕਿ 30 ਆਸ਼ਿਕ ਤੇ ਸਿਰਫ਼ ਸ਼ਾਇਰੀ ਦੀ ਗੱਲ ਸੀ ਅਸਲ ਵਿਚ ਤੇ ਉਹਦੇ ਸਿਰਫ਼ 15 ਆਸ਼ਿਕ ਸੀ ਤੇ ਗਾਣੇ ਵੀ 30 ਆਸ਼ਿਕ ਲਿਖਣ ਲੱਗਿਆਂ ਉਹਨੇ ਅਪਣੀ ਪੁਰਾਣੀ ਜ਼ਿੰਦਗੀ ਤੇ ਗੌਹ ਈ ਨ੍ਹੀਂ ਕੀਤਾ ਨਹੀਂ ਤੇ ਸਿਰਫ਼ 15 ਈ ਲਿਖਦੀ। 'ਪੈਰਿਸ ਮੈਚ' ਨਾਂ ਦੇ ਰਸਾਲੇ ਨੂੰ ਇੰਟਰਵਿਊ ਦਿੰਦਿਆਂ ਕਾਰਲਾ ਬਰੁਨੀ ਨੇ ਆਖਿਆ ਕਿ ਉਹਨੇ ਗਲੋਕਾਰਾ ਮੈਡੋਨਾ ਤਰ੍ਹਾਂ ਨੰਗੀਆਂ ਫ਼ੋਟੋਆਂ ਕਦੀ ਵੀ ਨਹੀਂ ਬਣਵਾਈਆਂ। ਆਪਣੀਆਂ ਫ਼ੋਟੋਆਂ ਬਾਰੇ ਉਹਦਾ ਆਖਣਾ ਏ ਕਿ 'ਮੈਂ ਬਹੁਤੇ ਕੱਪੜੇ ਨਹੀਂ ਲਾਹੇ ਸੀ। ਉਸ ਵੇਲ਼ੇ ਤੇ ਮੈਂ ਬਾਲੜੀ ਸੀ ਤੇ ਨਾਲੇ ਉਦੋਂ ਤੇ ਮੈਂ ਮਾਡਲ ਸੀ।' 53 ਵਰ੍ਹਿਆਂ ਦੇ ਫ਼ਰਾਂਸੀਸੀ ਪ੍ਰਧਾਨ ਨਕੋਲਸ ਸਰਕੋਜ਼ੀ ਨਾਲ ਇਸ ਸਾਲ ਫ਼ਰਵਰੀ ਵਿਚ ਵਿਆਹ ਤੋਂ ਪਹਿਲੋਂ ਮਸ਼ਹੂਰ ਬੰਦਿਆਂ ਦੀ ਇਕ ਲੰਮੀ ਲਿਸਟ ਏ ਜਿਹਨਾਂ ਨਾਲ ਉਹਦਾ ਮਾਆਸ਼ਕਾ ਚਲਿਆ ਸੀ ਜਿਹਨਾਂ ਵਿੱਚ ਬਰਤਾਨਵੀ ਰਾਕ ਸਟਾਰ ਮਾਇਕ ਜਿਗਰ ਅਤੇ ਐਰਿਕ ਕਲੀਪਟੁਨ ਵੀ ਰਲਤੀ ਨੇਂ। ਲਾਰਨਟ ਫ਼ੀਬੋਸ ਜਿਹੜੇ ਫ਼ਰਾਂਸ ਦੇ ਸੋਸ਼ਲਿਸਟ ਵਜ਼ੀਰ ਆਜ਼ਮ ਰਹੇ ਨੇਂ ਉਹ ਵੀ ਉਹਦੇ ਆਸ਼ਿਕਾਂ ਵਿਚ ਸਨ। ਇਕ ਵਾਰੀ ਉਹਨੇ ਇਹ ਵੀ ਆਖਿਆ ਸੀ ਕਿ ਉਹ ਇਕ ਆਸ਼ਿਕ ਯਾਂ ਖਸਮ ਦੀ ਥਾਂ ਸੈਕਸ ਲਈ ਕਈ ਯਾਰ ਰੱਖਣਾ ਚਾਹੁੰਦੀ ਹੈ। ਹਾਲੀਂ ਕਾਰਲਾ ਬਰੁਨੀ ਨੇ ਆਪਣੇ ਗੀਤਾਂ ਦਾ ਇਕ ਅਲਬਮ ਕੱਢਿਆ ਹੈ ਜਿਹਦੇ ਵਿਚ ਉਹਨੇ ਗੀਤ ਗਾਇਆ ਹੈ ਕਿ '' ਮੈਂ ਹਾਲੇ ਬਾਲੜੀ ਆਂ। ਮੇਰੀ 40 ਵਰ੍ਹੇ ਉਮਰ ਤੇ 30 ਆਸ਼ਿਕਾਂ ਮਗਰੋਂ ਵੀ, ਮੈਂ ਬਾਲੜੀ ਆਂ।'' ਜਦੋਂ ਉਹਦੇ ਕੋਲੋਂ '30 ਆਸ਼ਿਕਾਂ' ਬਾਰੇ ਪੁੱਛਿਆ ਗਿਆ ਤੇ ਉਹਦਾ ਆਖਣਾ ਸੀ ਕਿ 'ਇਹ ਤੇ ਗਾਣੇ ਦੇ ਬੋਲ ਸਨ। 15 ਨਾਲੋਂ 30 ਚੰਗੇ ਨੇਂ। ਜਦੋਂ ਮੈਂ ਇਹ ਗਾਣਾ ਲਿਖਿਆ ਸੀ, ਮੈਂ ਅਪਣੀ ਹਯਾਤੀ ਤੇ ਬਹੁਤਾ ਗੌਹ ਨਹੀਂ ਸੀ ਕੀਤਾ ਬਸ ਉਹ ਲਿਖਿਆ ਸੀ ਜਿਵੇਂ ਮੈਂ ਹਯਾਤੀ ਨੂੰ ਵੇਖਣੀ ਆਂ।'
More