کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਸਾਊਦੀ ਅਰਬ ਵਿਚ ਫ਼ਿਲਮੀ ਮੇਲਾ

ਸਾਊਦੀ ਅਰਬ ਵਿਚ ਫ਼ਿਲਮੀ ਮੇਲਾ

ਵਿਚਾਰ ਡੈਸਕ

July 30th, 2008

 

 

ਇਸ ਹਫ਼ਤੇ ਸਾਊਦੀ ਸ਼ਹਿਰ ਜੁਦਾ ਵਿਚ ਇਕ ਫ਼ਿਲਮੀ ਮੇਲਾ ਸ਼ੁਰੂ ਹੋਇਆ ਹੈ ਜਿਸ ਵਿੱਚ ਸੀਕੜੀਆਂ ਸਾਊਦੀ ਸ਼ਹਿਰੀ ਫ਼ਿਲਮਾਂ ਵੇਖਣ ਆਰਹੇ ਹਨ। ਇਸ ਮੇਲੇ ਵਿਚ ਸਤਾਰਾਂ ਫ਼ਿਲਮਾਂ ਵਿਖਾਈਆਂ ਜਾਰਹੀਆਂ ਹਨ ਜਿਨ੍ਹਾਂ ਵਿੱਚ ਅੱਧੀਆਂ ਤੋਂ ਵੱਧ ਸਾਊਦੀ ਫ਼ਿਲਮਸਾਜ਼ਾਂ ਨੇ ਬਣਾਈਆਂ ਹਨ। ਬੀ ਬੀ ਸੀ ਦੇ ਨਾਮਾ ਨਿਗਾਰ ਰਾਜਰ ਹਾਰਡੀ ਲਿਖਦੇ ਹਨ ਜੋ ਸਾਊਦੀ ਅਰਬ ਇਕ ਅੱਜ ਦਾ ਮੁਲਕ ਹੈ ਜਿਥੇ ਕੋਈ ਸਿਨਮਾ ਘਰ ਮੌਜੂਦ ਨਹੀਂ ਪਰ ਇਥੇ ਫ਼ਿਲਮਸਾਜ਼ਾਂ ਦੀ ਗਿਣਤੀ ਵਧਦੀ ਜਾਰਹੀ ਹੈ। ਅੱਜਕਲ੍ਹ ਸਾਊਦੀ ਸ਼ਹਿਰੀਆਂ ਨੂੰ ਕੁੱਝ ਉਚੇਚੀਆਂ ਥਾਵਾਂ ਤੇ ਫ਼ਿਲਮਾਂ ਵੇਖਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ।

ਤੀਜਾ ਜੁਦਾ ਫ਼ਿਲਮ ਫ਼ੈਸਟੀਵਲ ਦੇ ਇਕੱਠ ਦੇ ਮੌਕੇ ਤੇ ਪੰਜ ਸੌ ਬੰਦੇ ਉਥੇ ਮੌਜੂਦ ਸਨ। ਮੇਲੇ ਵਿਚ ਆਉਣ ਵਾਲੇ ਬਹੁਤੇ ਫ਼ਿਲਮ ਬਿਨ ਨੌਜਵਾਨ ਹਨ ਤੇ ਚੈਂਬਰ ਆਫ਼ ਕਾਮਰਸ ਦੇ ਹਾਲ ਵਿਚ ਮਰਦ ਅੱਗੇ ਤੇ ਜ਼ਨਾਨੀਆਂ ਪਿੱਛੇ ਬਹਿ ਕੇ ਕਈ ਨਿੱਕੀਆਂ ਫ਼ਿਲਮਾਂ ਤੇ ਡਾਕੀਵਮਨਟਰੀਜ਼ ਵੇਖ ਸਕਦੀਆਂ ਹਨ ਜਿਨ੍ਹਾਂ ਵਿੱਚ ਕੁੱਝ ਨੌਜਵਾਨਾਂ ਤੇ ਮਾਅਜ਼ੂਰਾਂ ਦੀਆਂ ਔਕੜਾਂ ਤੇ ਨਸ਼ੇ ਦੇ ਮਸਲਿਆਂ ਵਰਗੇ ਨਾਜ਼ੁਕ ਮੌਜੂਆਂ ਤੇ ਬਣੀਆਂ ਹਨ।

ਮੇਲੇ ਦੇ ਅਖ਼ੀਰ ਤੇ ਚੰਗੇ ਹਦਾਇਤ ਕਾਰ ਫ਼ਨਕਾਰ ਤੇ ਫ਼ੀਚਰ ਫ਼ਿਲਮ ਵਗ਼ੈਰਾ ਦੇ ਐਵਾਰਡ ਵੀ ਦਿੱਤੇ ਜਾਵਣਗੇ। 

ਇਸ ਮੇਲੇ ਦੇ ਪਰਬੰਧੀ ਸਲੀਮ ਕਹਿੰਦੇ ਹਨ ਜੋ ਇਹ ਮੇਲਾ ਸਿਰਫ਼ ਮੁਕਾਮੀ ਫ਼ਨਕਾਰਾਂ ਨੂੰ ਵੇਖਣ ਦਾ ਮੌਕਾ ਹੈ ਸਗੋਂ ਇਕ ਮੁਕਾਮੀ ਫ਼ਿਲਮ ਇੰਡਸਟਰੀ ਬਣਾਉਣ ਦੀ ਕੋਸ਼ਿਸ਼ ਵਿਚ ਵੀ ਮਦਦ ਦੇ ਸਕਦਾ ਹੈ।

ਇਕ ਜਵਾਨ ਸਾਊਦੀ ਫ਼ਿਲਮ ਸਾਜ਼ ਨੇ ਬੀ ਬੀ ਸੀ ਨੂੰ ਦੱਸਿਆ ਜੋ ਇਕ ਇੰਜ ਦੇ ਮੁਲਕ ਵਿਚ ਤਕਨੀਕੀ ਸਲਾਹੀਅਤਾਂ ਹਾਸਲ ਕਰਨਾ ਬਹੁਤ ਹੀ ਔਖਾ ਹੈ ਜਿਥੇ ਕੋਈ ਫ਼ਿਲਮ ਸਕੂਲ ਹੀ ਨਾ ਹੋਵੇ। ਕਈ ਸਾਊਦੀ ਫ਼ਿਲਮਸਾਜ਼ਾਂ ਨੂੰ ਆਪਣੀਆਂ ਫ਼ਿਲਮਾਂ ਮੁਲਕ ਤੋਂ ਬਾਹਰ ਬਨਾਵਨੀਆਂ ਪੈਂਦੀਆਂ ਹਨ ਜਿਨ੍ਹਾਂ ਵਿੱਚ ਪਹਿਲੀ ਫ਼ਿਲਮਸਾਜ਼ ਹੀਫ਼ਾ ਅਲਮਨਸੋਰ ਵੀ ਰਲਤੀ ਹਨ।

ਸਾਊਦੀ ਫ਼ਿਲਮਸਾਜ਼ਾਂ ਦੀ ਵਧਦੀ ਹੋਈ ਗਿਣਤੀ ਦੇ ਮਗਰੋਂ ਵੀ ਇਸ ਵੇਲ਼ੇ ਸਾਊਦੀ ਅਰਬ ਦੇ ਵੱਡੇ ਮਜ਼੍ਹਬੀ ਕਦਾਮਤ ਪਸੰਦਾਂ ਲਈ ਇਕ ਹਨ੍ਹੀਰੇ ਕਮਰੇ ਵਿੱਚ ਮਰਦਾਂ ਤੇ ਜ਼ਨਾਨੀਆਂ ਨੂੰ ਇਕੱਠਾ ਬੀਹਨਾ ਉੱਕਾ ਨਾਕਾਬਲ ਕਬੂਲ ਹੈ।


 

More