کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਮਸਊਦ ਰਾਣਾ: ਪਾਕਿਸਤਾਨ ਦਾ ਮੁਹੰਮਦ ਰਫ਼ੀ

ਮਸਊਦ ਰਾਣਾ: ਪਾਕਿਸਤਾਨ ਦਾ ਮੁਹੰਮਦ ਰਫ਼ੀ

ਵਿਚਾਰ ਡੈਸਕ

October 6th, 2008

 

 

ਚਾਰ ਅਕਤੂਬਰ ਨੂੰ ਹਰ ਮਨ ਪਿਆਰੇ ਕਲਾਕਾਰ ਮਸਊਦ ਰਾਣਾ ਦੀ ਤੇਰ੍ਹਵੀਂ ਬਰਸੀ ਮਨਾਈ ਗਈ। ਉਹ 1995 ਵਿਚ ਚਲਾਣਾ ਕਰ ਗਏ ਸਨ।

ਮਸਊਦ ਰਾਣਾ ਪਾਕਿਸਤਾਨ ਦੇ ਸੂਬੇ ਸਿੰਧ ਤੋਂ ਸਨ। ਉਨ੍ਹਾਂ ਨੇ ਰੇਡੀਓ ਹੈਦਰ ਆਬਾਦ ਤੋਂ ਗਾਉਣ ਦਾ ਮੁੱਢ ਬੰਨਿਆ। ਕਰਾਚੀ ਵਿਚ ਉਨ੍ਹਾਂ ਦੀ ਯਾਰੀ ਇਖ਼ਲਾਕ ਅਹਿਮਦ ਅਤੇ ਨਦੀਮ ਨਾਲ ਪਏ ਗਈ। ਪਰ ਇਹ ਬਾਬਾ ਜੀ ਏ ਚਿਸ਼ਤੀ ਦੀ ਡੂੰਘੀ ਨਜ਼ਰ ਸੀ ਜਿਹਨੇ ਮਸਊਦ ਰਾਣਾ ਦੀ ਅਵਾਜ਼ ਨੂੰ ਪਛਾਣ ਲਿਆ ਸੀ। ਬਾਬਾ ਨੇ ਉਨ੍ਹਾਂ ਦੀ ਫ਼ਿਲਮੀ ਜਹਾਨ ਵਿੱਚ ਪਛਾਣ ਕਰਵਾਈ। 1962 ਈ. ਵਿਚ ਮਸਊਦ ਰਾਣਾ ਨੂੰ ਫ਼ਿਲਮ ਵਿਚ ਗਾਵਣ ਦਾ ਮੌਕਾ ਲੱਭਾ। ਉਨ੍ਹਾਂ ਨੂੰ ਮੁਲਕ ਗੈਰ ਪਛਾਣ ਫ਼ਿਲਮ ਬਨਜਾਰਨ ਤੋਂ ਮਿਲੀ ਜਿਹਦੇ ਮਗਰੋਂ ਉਹ ਵੇਖਦੇ ਈ ਵੇਖਦੇ "ਪਾਕਿਸਤਾਨੀ ਰਫ਼ੀ" ਦੀ ਹੈਸੀਅਤ ਨਾਲ ਮਸ਼ਹੂਰ ਹੋ ਗਏ।

ਰਫ਼ੀ ਵਾਂਗੂੰ ਮਸਊਦ ਰਾਣਾ ਵੀ ਹਰ ਤਰ੍ਹਾਂ ਦਾ ਗਾਣਾ ਗਾਉਣ ਦੇ ਮਾਹਿਰ ਸਨ। ਹਲਕੇ ਫੁਲਕੇ ਇਸ਼ਕ ਮਾਅਸ਼ੂਕੀ ਦੇ ਗਾਣੇ ਹੋਵਣ, ਹਰਖ ਦੇ ਗੀਤ ਹੋਵਣ, ਸ਼ੋਖ਼ ਗਾਣੇ ਯਾਂ ਫਿਰ ਲੰਮਿਆਂ ਤਾਨਾਂ, ਮਸਊਦ ਰਾਣਾ ਹਰ ਪੜਾਅ ਤੋਂ ਸਿੰਗੇ ਸਭਾ ਨਾਲ ਲੰਘਦੇ ਸਨ। ਮੌਸੀਕਾਰ ਉਚੇਚਾ ਇਹੋ ਜਿਹੇ ਗਾਣੇ ਉਨ੍ਹਾਂ ਕੋਲੋਂ ਗਵਾਉਨਦੇ ਸਨ ਜਿਹਨਾਂ ਵਿੱਚ ਉਚੇ ਸੁਰਾਂ ਵਿੱਚ ਗਾਣਾ ਪੈਂਦਾ ਸੀ।

ਉਰਦੂ ਗਾਣਿਆਂ ਦੇ ਨਾਲ ਨਾਲ ਮਸਊਦ ਰਾਣਾ ਨੇ ਪੰਜਾਬੀ ਫ਼ਿਲਮਾਂ ਦੇ ਵੀ ਇਨ ਗਿਣਤ ਗੀਤ ਗਾਏ ਤੇ ਚੰਗੀ ਨਾਮਣਾ ਖੱਟੀ।

ਮਸਊਦ ਰਾਣਾ ਦੇ ਕੁੱਝ ਯਾਦਗਾਰ ਗਾਣੇ ਹੇਠਾਂ ਦਿੱਤੇ ਜਾ ਰਹੇ ਹਨ।
ਟਾਂਗੇ ਵਾਲਾ ਖ਼ੈਰ ਮੰਗਦਾ
ਸੱਜਣਾਂ ਨੇ ਬੂਹੇ ਅੱਗੇ ਚਕ ਤਾਣ ਲਈ
ਤੇਰੀ ਯਾਦ ਆ ਗਈ, ਗ਼ਮ ਖ਼ੁਸ਼ੀ ਮੈਂ ਢਿੱਲ ਗਏ
ਝੂਮ ਏ ਦਿਲ ਵੋਹ ਮੇਰਾ ਜਾਣ ਬਿਹਾਰ ਆਏ ਗਾ

ਮਸਊਦ ਰਾਣਾ ਆਪਣੇ ਲੱਖਾਂ ਚਾਹੀਵਨਦਾਂ ਨੂੰ ਛੱਡ ਕੇ 1995 ਈ. ਵਿਚ ਸਾਡੇ ਤੋਂ ਸਦਾ ਲਈ ਵਿਛੜ ਗਏ ਪਰ ਉਨ੍ਹਾਂ ਦੀਆਂ ਯਾਦਾਂ ਸੰਗੀਤ ਦੇ ਪ੍ਰੇਮੀਆਂ ਦੇ ਦਿਲਾਂ ਵਿਚ ਸਦਾ ਵਸਦੀਆਂ ਰਹਿਣ ਗਿਆਂ।

 

More

Your Name:
Your E-mail:
Subject:
Comments:


Powered by: PHPCow.com