ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਲਾਵਾਂ ਤੇ ਕਲਾਕਾਰ > ਅੱਤ ਵਾਦ ਨਾਲ ਕਲਾਕਾਰਾਂ ਦੀ ਜ਼ਿੰਦਗੀ ਤੰਗ
ਸੂਬਾ ਸਰਹੱਦ ਤੇ ਉਹਦੇ ਨਾਲ ਕਬਾਇਲੀ ਇਲਾਕਿਆਂ ਵਿਚ ਪਿਛਲੇ ਕਈ ਸਾਲਾਂ ਤੋਂ ਜਾਰੀ ਮਾਰਾ ਮਾਰ, ਇੰਤਹਾ ਪਸੰਦੀ, ਤੇ ਅੱਤ ਵਾਦ ਦੇ ਰਜਹਾਨ ਨਾਲ ਕਲਾਕਾਰੀ ਤੇ ਕਲਾਕਾਰਾਂ ਤੇ ਵੀ ਭੈੜੇ ਅਸਰ ਪੈ ਰਹੇ ਹਨ ਇਹਨਾਂ ਇਲਾਕਿਆਂ ਵਿਚ ਵਿਆਹ ਸ਼ਾਦੀ ਦੇ ਮੌਕੇ ਤੇ ਕੀਤੀਆਂ ਜਾਵਣ ਵਾਲਿਆਂ ਮੌਸੀਕੀ ਦੀਆਂ ਮਹਿਫ਼ਲਾਂ ਤਕਰੀਬਾ ਬੰਦ ਹੋ ਚੁੱਕੀਆਂ ਹਨ ਜਦੋਂ ਕਿ ਰੇਡੀਓ ਟੈਲੀ ਵਿਜ਼ਨ ਤੇ ਮੌਸੀਕੀ ਤੇ ਕਲਾਕਾਰੀ ਦੇ ਹੋਰ ਪ੍ਰੋਗਰਾਮ ਨਾ ਹੋਵਣ ਤੇ ਬਰੋਬਰ ਹਨ।
ਸਰਹੱਦ ਦੇ ਮੁੱਢਲੇ ਸ਼ਹਿਰ ਪਿਸ਼ਾਵਰ ਸਣੇ ਮਰਦਾਂ, ਇਬਟ ਆਬਾਦ , ਨੌਸ਼ਹਿਰਾ, ਮੀਨਗੋਰਾ, ਤੇ ਡੇਰਾ ਇਸਮਾਈਲ ਖ਼ਾਨ ਵਿਚ ਦਰਜਨ ਦੇ ਨੇੜੇ ਸਿਨਮਾ ਹਾਲਾਂ ਨੂੰ ਢਾ ਕੇ ਤਜਾਰਤੀ ਇਮਾਰਤਾਂ ਵਿਚ ਬਦਲ ਦਿੱਤਾ ਗਿਆ ਹੈ ਜਦੋਂ ਕਿ ਇਸ ਸ਼ੋਅਬੇ ਦੇ ਕਈ ਬੰਦਿਆਂ ਨੇ ਯਾਂ ਤੇ ਇਲਾਕਾ ਛੱਡ ਦਿੱਤਾ ਹੈ ਯਾਂ ਉਨ੍ਹਾਂ ਕਲਾਕਾਰੀ ਤੇ ਗਲੋਕਾਰੀ ਤੇ ਹੋਰ ਸ਼ੋਅਬਿਆਂ ਨੂੰ ਖ਼ੈਰ ਬਾਦ ਕਹਿ ਦਿੱਤਾ ਹੈ।
ਸਰਕਾਰੀ ਸਰਪ੍ਰਸਤੀ ਵਿਚ ਫ਼ਨ ਤੇ ਸਕਾਫ਼ਤ ਲਈ ਰੱਖੇ ਨਸ਼ਤਰ ਹਾਲ ਨੂੰ ਘੱਟੋ ਘੱਟ ਛੇ ਸਾਲ ਪਹਿਲੋਂ ਮੁਤਹਿਦਾ ਮਜਲਿਸ ਅਮਲ ਦੀ ਹਕੂਮਤ ਨੇ ਬੰਦ ਕਰਦਿੱਤਾ ਸੀ ਪਰ ਮੌਜੂਦਾ ਹਕੂਮਤ ਨੇ ਇਸ ਹਾਲ ਨੂੰ ਕਾਨਫ਼ਰੰਸਾਂ ਤੇ ਜਲਸਿਆਂ ਲਈ ਖੋਲਿਆ ਹੋਇਆ ਹੈ ਪਰ ਮੌਸੀਕੀ ਤੇ ਡਰਾਮਿਆਂ ਦੇ ਪ੍ਰੋਗਰਾਮਾਂ ਤੇ ਰੋਕ ਹਾਲੀ ਤੀਕਰ ਬਰਕਰਾਰ ਹੈ ਇਸ ਵਿਚਕਾਰ ਪਿਸ਼ਾਵਰ, ਸਵਾਤ, ਤੇ ਹੋਰ ਇਲਾਕਿਆਂ ਵਿਚ ਮੌਸੀਕੀ ਤੇ ਫ਼ਨ ਤੇ ਸਕਾਫ਼ਤ ਨਾਲ ਜੁੜੇ ਬਨਦਹਾਂ ਤੇ ਕਾਤਲਾਨਾ ਧਾੜੇ ਕੀਤੇ ਗਏ। ਹਾਲੀਂ ਪਸ਼ਤੋ ਦੇ ਮਸ਼ਹੂਰ ਗੁਲੂਕਾਰ ਗੁਲਜ਼ਾਰ ਆਲਮ ਤੇ ਇਸੇ ਕਿਸਮ ਦਾ ਇਕ ਧਾੜਾ ਪਿਸ਼ਾਵਰ ਵਿਚ ਕੀਤਾ ਗਿਆ। ਗੁਲਜ਼ਾਰ ਆਲਮ ਨੂੰ ਮੁਤਹਿਦਾ ਮਜਲਿਸ ਅਮਲ ਦੀ ਹਕੂਮਤ ਵਿਚ ਫੜਿਆ ਹੀ ਨਹੀਂ ਗਿਆ ਸੀ ਸਗੋਂ ਉਨ੍ਹਾਂ ਨੂੰ ਇਥੋਂ ਕੋਇਟਾ ਤੇ ਲਹੌਰ ਜਾਵਣ ਤੇ ਮਜਬੂਰ ਕਰ ਦਿੱਤਾ।
ਕੁੱਝ ਦਿਹਾੜ ਪਹਿਲੋਂ ਪਿਸ਼ਾਵਰ ਦੇ ਪਸ਼ਤੋ ਤੇ ਉਰਦੂ ਦੇ ਮਸ਼ਹੂਰ ਕਲਾਕਾਰ ਨੂੰ ਇਨ ਡਿਠੇ ਬੰਦਿਆਂ ਨੇ ਅਗ਼ਵਾ ਕਰ ਲਿਆ ਤੇ ਤਕਰੀਬਾ ਤਿੰਨ ਦਿਨ ਯਰਗ਼ਮਾਲ ਬਣਾਉਣ ਤੋਂ ਮਗਰੋਂ ਛੱਡ ਦਿੱਤਾ। ਜ਼ਨਾਨੀ ਕਲਾਕਾਰਾ ਸ਼ਾਜ਼ਮਾ ਹਲੀਮ ਨੇ ਇਸ ਸਿਲਸਿਲੇ ਵਿਚ ਦੱਸਿਆ ਕਿ ਸੂਬਾ ਸਰਹੱਦ ਵਿਚ ਸਾਰੇ ਕਲਚਰ ਦੇ ਪ੍ਰੋਗਰਾਮ ਬੰਦ ਹੋਰਹੇ ਹਨ ਨਸ਼ਤਰ ਹਾਲ ਬੰਦ ਹੈ ਟੈਲੀ ਵਿਜ਼ਨ ਤੇ ਰੇਡੀਓ ਵੱਲ ਕੋਈ ਨ੍ਹੀਂ ਜਾ ਰਿਹਾ ਹੈ ਕਲਾਕਾਰ ਭਾਵੇਂ ਮਰਦ ਹੈ ਯਾਂ ਜ਼ਨਾਨੀ ਡਰ ਦੇ ਮਾਰੇ ਕੰਮ ਨਹੀਂ ਕਰ ਰਹੇ ਉਨ੍ਹਾਂ ਦੀਆਂ ਜਾਨਾਂ ਨੂੰਖ਼ਤਰਾ ਹੈ ਤੇ ਉਨ੍ਹਾਂ ਦੇ ਮੁਆਸ਼ੀ ਮਸਲਿਆਂ ਵਿਚ ਵਾਧਾ ਹੋਰਹਿਆ ਹੈ ਤੇ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਬੰਦ ਹੂਗਏ ਹਨ।
ਹਿੰਦਕੋ ਤੇ ਉਰਦੂ ਬੋਲੀ ਦੇ ਮਸ਼ਹੂਰ ਕਲਾਕਾਰ ਇਜਾਜ਼ ਅਮੀਰ ਨੇ ਕਹਿਆ ਲੋਕਾਂ ਵਿਚ ਖ਼ੌਫ਼ ਹੈ ਸਿਕੋਰਟੀ ਦੀ ਖ਼ਰਾਬ ਸੂਰਤੇਹਾਲ ਨੂੰ ਵੇਖਦਿਆਂ ਹੋਇਆਂ ਕੋਈ ਵੀ ਸਟੇਜ ਤੇ ਕੰਮ ਕਰਨ ਲਈ ਤਿਆਰ ਨਹੀਂ ਇਸੇ ਕਾਰਨ ਸਾਰੇ ਲੋਕ ਬੇ ਰੁਜ਼ਗਾਰ ਹੋਰਹੇ ਹਨ। ਸਟੇਜ ਤੇ ਟੈਲੀ ਵਿਜ਼ਨ ਦੀ ਕਲਾਕਾਰਾ ਨਸ਼ਾ ਖ਼ਾਨ ਨੇ ਨਸ਼ਤਰ ਹਾਲ ਦੇ ਬੰਦ ਹੋਵਣ ਤੇ ਹਰਖ ਦਾ ਵਿਖਾਲਾ ਕਰਦਿਆਂ ਹੋਇਆਂ ਕਹਿਆ ਇਹਦੇ ਨਾਲ ਵਾਲਵਾ ਲੋਕਾਂ ਦੇ ਚੋਲ੍ਹੇ ਚੱਲ ਰਹੇ ਸਨ ਮਹਿੰਗਾਈ ਹੈ ਮੁਆਸ਼ੀ ਬਦਹਾਲੀ ਹੈ ਜਿਹਦੇ ਨਾਲ ਕਲਾਕਾਰਾਂ ਤੇ ਗਲੋਕਾਰਾਂ ਦੀ ਜ਼ਿੰਦਗੀ ਤੇ ਅਸਰ ਪੈ ਰਹੇ ਹਨ।
ਪਸ਼ਤੋ ਦੇ ਕਲਾਕਾਰ ਜਹਾਂਗੀਰ ਆਦਿਲ ਨੇ ਕਹਿਆ ਪਿਸ਼ਾਵਰ ਤੇ ਦੁਆਲੇ ਦੇ ਹਾਲਾਤ ਦੇ ਕਾਰਨ ਮੌਸੀਕੀ ਤੇ ਫ਼ਨ ਤੇ ਸਕਾਫ਼ਤ ਦੇ ਪ੍ਰੋਗਰਾਮ ਨਹੀਂ ਹੋਰਹੇ ਹਨ ਇਸੇ ਕਾਰਨ ਉਨ੍ਹਾਂ ਨੂੰ ਤੇ ਹੋਰ ਸੰਗੀਆਂ ਨੂੰ ਔਕੜਾਂ ਦਾ ਸਾਹਮਣਾ ਹੈ।
ਖ਼ਿਆਲ ਰਵੇ ਕਿ ਮੌਜੂਦਾ ਹਕੂਮਤ ਨੇ ਇਕਤਦਾਰ ਵਿਚ ਆਉਣ ਤੋਂ ਮਗਰੋਂ ਫ਼ਨ ਤੇ ਸਕਾਫ਼ਤ ਤੇ ਮੁਤਹਿਦਾ ਮਜਲਿਸ ਅਮਲ ਦੀ ਹਕੂਮਤ ਵਿਚਕਾਰ ਲਾਈਆਂ ਗਈਆਂ ਰੋਕਾਂ ਨੂੰ ਮੁਕਾ ਦਿੱਤਾ ਪਰ ਅਮਨ ਦੀ ਵਿਗੜ ਦੀ ਹੋਈ ਸੂਰਤੇਹਾਲ ਦੇ ਕਾਰਨ ਇਹਨਾਂ ਰੋਕਾਂ ਦਾ ਹਾਲੀ ਤੀਕਰ ਕੋਈ ਫ਼ਿਦਾ ਨਹੀਂ ਹੋਇਆ।
More