ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਪਾਕਿਸਤਾਨ ਹਿੰਦੁਸਤਾਨ ਸੈਮੀ ਫ਼ਾਈਨਲ: ਜਜ਼ਬਿਆਂ ਦਾ ਮੈਚ
ਮਸ਼ਹੂਰ ਹਿੰਦੁਸਤਾਨੀ ਤਜਜ਼ੀਆ ਕਾਰ ਨੌਵੀ ਕਪਾਡਆ ਨੇ ਕਹਿਆ ਹੈ ਪਈ ਮੁਹਾਲੀ ਕ੍ਰਿਕਟ ਸੈਮੀ ਫ਼ਾਈਨਲ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਵੇਖਣ ਵਾਲਿਆਂ ਦੇ ਜਜ਼ਬਿਆਂ ਦਾ ਮੈਚ ਬਣ ਗਿਆ ਹੈ।
ਵਸੀਲਿਆਂ ਨਾਲ ਗੱਲ ਕਰਦਿਆਂ ਹੋਇਆਂ ਉਨ੍ਹਾਂ ਕਹਿਆ ਹਿੰਦੁਸਤਾਨ ਤੇ ਪਾਕਿਸਤਾਨ ਆਲਮੀ ਕੱਪ ਕ੍ਰਿਕਟ ਦੇ ਸੈਮੀ ਫ਼ਾਈਨਲ ਦੀ ਪੱਧਰ ਤੇ ਇਕ ਦੂਜੇ ਦੇ ਖ਼ਿਲਾਫ਼ ਕਦੀ ਨਹੀਂ ਖੇਡੇ। 1987 ਵਿਚ ਪਾਕਿਸਤਾਨ ਤੇ ਹਿੰਦੁਸਤਾਨ ਨੇ ਪਰੋਹਨਚਾਰੀ ਕੀਤੀ ਸੀ ਤੇ ਬੜੀ ਆਸ ਸੀ ਜੋ ਉਮਰਾਂ ਖ਼ਾਨ ਤੇ ਕਪਿਲ ਦੇਵ ਦੀਆਂ ਟੀਮਾਂ ਫ਼ਾਈਨਲ ਵਿਚ ਖੇਡਣ ਗਿਆਂ, ਪਰ ਦੋਵੇਂ ਟੀਮਾਂ ਸੈਮੀ ਫ਼ਾਈਨਲ ਵਿਚ ਹੀ ਹਾਰ ਗਈਆਂ ਸਨ।
ਨੌਵੀ ਕਪਾਡੀਆ ਨੇ ਕਹਿਆ ਅੱਜ ਦੋਹਾਂ ਟੀਮਾਂ ਦੇ ਹੌਸਲੇ ਉਚੇ ਨੇਂ ਤੇ ਬਹੁਤ ਚੰਗੇ ਮੁਕਾਬਲੇ ਦੀ ਆਸ ਹੈ।ਉਨ੍ਹਾਂ ਕਹਿਆ ਮੁਹਾਲੀ, ਵਾਹਗਾ ਸਰਹੱਦ ਦੇ ਕੋਲ ਹੀ ਹੈ ਇਸ ਲਈ ਪਾਕਿਸਤਾਨ ਤੋਂ ਆਉਣ ਵਾਲੇ ਤਮਾਸ਼ਾਈਆਂ ਲਈ ਬਹੁਤਾ ਦੂਰ ਨਹੀਂ।
ਫ਼ਿਲਮੀ ਦੁਨੀਆ ਦੀ ਜਾਨੀ ਪਛਾਣੀ ਹਸਤੀ, ਮਹੇਸ਼ ਭੱਟ ਦਾ ਕਹਿਣਾ ਸੀ ਜੋ ਲਗਦਾ ਹੈ ਇਕ ਨਵੀਂ ਸਵੇਰ ਚੜ੍ਹੀ ਹੈ। ਉਨ੍ਹਾਂ ਕਹਿਆ ਹਫ਼ਤੇ ਨੂੰ ਹੀ ਖ਼ੈਰ ਸਗਾਲੀ ਦਾ ਇਕ ਹਿੰਦੁਸਤਾਨੀ ਵਫ਼ਦ ਪਾਕਿਸਤਾਨ ਦੇ ਦੌਰੇ ਤੋਂ ਵਾਪਸ ਭਾਰਤ ਅਪੜਿਆ ਹੈ। ਵਫ਼ਦ ਦੇ ਤਜਰਬੇ ਦੱਸਦਿਆਂ ਹੋਈਆਂ ਉਨ੍ਹਾਂ ਕਹਿਆ ਦੋਹਾਂ ਪਾਸੇ ਖ਼ੈਰ ਸਗਾਲੀ ਦੇ ਜਜ਼ਬੇ ਨੇਂ। ਅਸਲ ਵਿਚ ਇਹ ਮੈਚ ਇੱਕ ਪੁੱਜ ਹੈ ਨੇੜੇ ਆਉਣ ਦਾ। ਮੈਚ ਇਕ ਵਸੀਲਾ ਹੈ ਮਕਸਦ ਦਾ ਪਰ ਇਹ ਆਪੋਂ ਕੋਈ ਮਕਸਦ ਨਹੀਂ ਹੈ। ਗੁਜ਼ਰੇਲ ਪਾਕਿਸਤਾਨੀ ਟੈਸਟ ਕ੍ਰਿਕਟਰ ਵਸੀਮ ਬਾਰੀ ਨੇ ਕਹਿਆ ਦੋਸਤੀ ਦਾ ਇਹ ਸਫ਼ਰ ਕਦੀ ਰੁਕਣਾ ਨਹੀਂ ਚਾਹੀਦਾ।
More