کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਹਿੰਦੁਸਤਾਨ ਕ੍ਰਿਕਟ ਟੀਮ ਪਾਕਿਸਤਾਨ ਘੱਲਣ ਲਈ ਰਾਜ਼ੀ ਹੈ: ਨਰਪਮਾ ਰਾਉ

ਹਿੰਦੁਸਤਾਨ ਕ੍ਰਿਕਟ ਟੀਮ ਪਾਕਿਸਤਾਨ ਘੱਲਣ ਲਈ ਰਾਜ਼ੀ ਹੈ: ਨਰਪਮਾ ਰਾਉ

ਵਿਚਾਰ ਡੈਸਕ

April 8th, 2011

5 / 5 (1 Votes)

 

 

ਹਿੰਦੁਸਤਾਨੀ ਖ਼ਾਰਜਾ ਸੈਕਰੇਟਰੀ ਨਰਪਮਾ ਰਾਉ ਦਾ ਆਖਣਾ ਹੈ ਪਈ ਹਿੰਦੁਸਤਾਨ ਦੀ ਕ੍ਰਿਕਟ ਟੀਮ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੈ।

ਇਕ ਟੀ ਵੀ ਇੰਟਰਵਿਊ ਵਿਚ ਭਾਰਤੀ ਸੈਕਰੇਟਰੀ ਖ਼ਾਰਜਾ ਦਾ ਆਖਣਾ ਸੀ ਪਈ ਇਕ ਇਹੋ ਜਿਹੇ ਮੌਕੇ ਤੇ ਜਦੋਂ ਦੁਨੀਆ ਦੇ ਬਾਕੀ ਦੇਸ ਆਪਣੀ ਟੀਮ ਨੂੰ ਪਾਕਿਸਤਾਨ ਘੱਲਣ ਵਿਚ ਝੁਕ ਰਹੇ ਹਨ, ਹਿੰਦੁਸਤਾਨ ਆਪਣੀ ਕ੍ਰਿਕਟ ਟੀਮ ਪਾਕਿਸਤਾਨ ਘੱਲਣ ਲਈ ਰਾਜ਼ੀ ਹੈ।

ਉਨ੍ਹਾਂ ਆਖਿਆ ਪਈ ਕ੍ਰਿਕਟ ਦੋਹਾਂ ਦੇਸਾਂ ਵਿਚਕਾਰ ਸਫ਼ਾਰਤੀ ਸਾਂਗੇ ਚੰਗੇ ਬਣਾਉਣ ਦਾ ਇਕ ਵਧੀਆ ਰਾਹ ਬਣ ਸਕਦੀ ਹੈ। ਦੋਹਾਂ ਦੇਸਾਂ ਦੇ ਕ੍ਰਿਕਟ ਪ੍ਰਬੰਧੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਪਈ ਹਿੰਦੁਸਤਾਨ ਨੂੰ ਆਪਣੀ ਕ੍ਰਿਕਟ ਟੀਮ ਪਾਕਿਸਤਾਨ ਘੱਲਣ ਵਿਚ ਕੋਈ ਉਖਤ ਨਹੀਂ ਹੈ। ਹਿੰਦੁਸਤਾਨ ਨੇ ਕਦੇ ਵੀ ਆਪਣੀ ਟੀਮ ਨੂੰ ਪਾਕਿਸਤਾਨ ਜਾਣ ਤੋਂ ਨਹੀਂ ਰੋਕਿਆ ਉੱਕਾ ਸਿਕੋਰਟੀ ਪਾਰੋਂ ਨਾਂਹ ਕੀਤੀ ਗਈ ਹੈ।

ਨਰਪਮਾ ਰਾਉ ਨੇ ਆਖਿਆ ਪਈ ਕ੍ਰਿਕਟ ਹੀ ਉਹ ਰਾਹ ਹੈ ਜਿਸ ਨਾਲ ਦੋਹਾਂ ਦੇਸਾਂ ਦੇ ਲੋਕ ਨੇੜੇ ਆਏ ਹਨ। ਪਿਛਲੇ ਦਿਨੀਂ ਮੁਹਾਲੀ ਵਿਚ ਦੋਹਾਂ ਦੇਸਾਂ ਦੇ ਵਜ਼ੀਰ ਆਜ਼ਮਾਂ ਵਿਚਕਾਰ ਗੱਲ ਬਾਤ ਬਹੁਤ ਲਾਹੇਵੰਦ ਰਹੀ ਜਿਹਦੇ ਵਿੱਚ ਅਹਿਮ ਫ਼ੈਸਲੇ ਕੀਤੇ ਗਏ। ਉਨ੍ਹਾਂ ਆਖਿਆ ਪਈ ਇਹ ਆਸ ਵੀ ਹੈ ਪਈ ਹਿੰਦੁਸਤਾਨੀ ਵਜ਼ੀਰ ਆਜ਼ਮ ਵੀ ਛੇਤੀ ਹੀ ਪਾਕਿਸਤਾਨ ਦਾ ਦੌਰਾ ਕਰਨਗੇ  ਅਤੇ ਇਹਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪਿਛਲੇ ਮਹੀਨੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਜ਼ੀਰ ਆਜ਼ਮ ਮੁਹਾਲੀ ਵਿਚ ਕ੍ਰਿਕਟ ਵਰਲਡ ਕੱਪ ਦਾ ਸੈਮੀ ਫ਼ਾਈਨਲ ਦੇਖਣ ਲਈ ਇਕੱਠੇ ਹੋਏ ਸਨ।

 

More

Your Name:
Your E-mail:
Subject:
Comments: