کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਕ੍ਰਿਕਟ ਦਾ ਮੈਦਾਨ, ਪਾਕ ਭਾਰਤ ਨੇੜਤਾ ਦਾ ਕਾਰਨ!!

ਕ੍ਰਿਕਟ ਦਾ ਮੈਦਾਨ, ਪਾਕ ਭਾਰਤ ਨੇੜਤਾ ਦਾ ਕਾਰਨ!!

ਵਿਚਾਰ ਡੈਸਕ

April 10th, 2011

 

 

ਵਰਲਡਕਪ ਕ੍ਰਿਕਟ 2011 ਭਾਵੇਂ ਮੁੱਕ ਗਿਆ ਹੈ ਪਰ ਜਾਂਦੀਆਂ ਜਾਂਦੀਆਂ ਇਹ ਦੱਖਣੀ ਏਸ਼ੀਆਈ ਇਲਾਕੇ ਲਈ ਆਸ ਦੀ ਕਿਰਨ ਪੈਦਾ ਕਰ ਗਿਆ ਹੇ ਜਿਹਦੇ ਨਾਲ ਕੋਈ ਡੇਢ ਅਰਬ ਦੀ ਆਬਾਦੀ ਤੇ ਚੰਗੇ ਅਸਰ ਪੈ ਸਕਦੇ ਨੇਂ। ਆਲਮੀ ਕੱਪ ਦੇ ਸੈਮੀ ਫ਼ਾਈਨਲ ਵਿਚ ਕ੍ਰਿਕਟ ਰਾਹੀਂ ਦੋਹਾਂ ਪਾਸਿਆਂ ਦੇ ਆਗੂਆਂ ਨੇ ਜਿਹੜੇ ਜੋਸ਼ ਦਾ ਵਿਖਾਲਾ ਕੀਤਾ ਉਹਦੇ ਵਿਚ ਅਮਨ ਦੀ ਆਸ ਨੂੰ ਹੋਰ ਹਲਾ ਸ਼ੇਰੀ ਮਿਲਦੀ ਹੈ ਪਰ ਮਬਸਰਾਂ ਦਾ ਕਹਿਣਾ ਹੈ ਜੋ ਦੋਹਾਂ ਮੁਲਕਾਂ ਨੂੰ ਮੁਜ਼ਾਕਰਾਤ ਦੀ ਬਹਾਲੀ ਲਈ ਤੀਜੀ ਤਾਕਤ ਯਾਨੀ ਅਮਨ ਦੁਸ਼ਮਣ ਅਨਾਸਰ ਤੋਂ ਹੁਸ਼ਿਆਰ ਰਹਿਣਾ ਪਵੇ ਗਾ।

ਹਿੰਦੁਸਤਾਨੀ ਵਜ਼ੀਰ ਆਜ਼ਮ ਵੱਲੋਂ ਸੈਮੀ ਫ਼ਾਈਨਲ ਵੇਖਣ ਲਈ ਪਾਕਿਸਤਾਨੀ ਆਗੂਆਂ ਨੂੰ ਸਦਨ ਤੇ ਪਾਕਿਸਤਾਨੀ ਹੁਕਮਰਾਨਾਂ ਦਾ ਲਬੀਕ ਕਹਿਣਾ ਇਸ ਗੱਲ ਦੀ ਨਿਸ਼ਾਨੀ ਹੈ ਪਈ ਦੋਵੇਂ ਮੁਲਕ ਇਕ ਦੂਜੇ ਨਾਲ ਚੰਗੇ ਸਾਂਗੇ ਚਾਹੁੰਦੇ ਨੇਂ ਤੇ ਸਾਰੇ ਮਸਲਿਆਂ ਨੂੰ ਆਪੋਂ ਨਿਬੇੜਨ ਲਈ ਤਿਆਰ ਨੇਂ। ਇੰਜ ਤੇ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਕਈ ਸਕਾਫ਼ਤਾਂ ਤੇ ਰੀਤਾਂ ਸਾਂਝੀਆਂ ਨੇਂ ਪਰ ਇਕ ਸ਼ੈਅ ਜਿਹੜੀ ਦੋਹਾਂ ਮੁਲਕਾਂ ਵਿਚ ਸੱਭ ਤੋਂ ਬਹੁਤੀ ਸਾਂਝੀ ਹੈ ਉਹ ਕ੍ਰਿਕਟ ਦਾ ਜ਼ਨੂਨ ਹੈ ਇਸ ਲਈ ਇਹਦਾ ਫ਼ੈਦਾ ਚੁੱਕਦਿਆਂ ਹੋਈਆਂ ਦੋਹਾਂ ਮੁਲਕਾਂ ਨੇ ਕ੍ਰਿਕਟ ਦੇ ਨਾਲ ਨਾਲ ਮੁਜ਼ਾਕਰਾਤ ਦੀ ਮੇਜ਼ ਵੀ ਸਜਾਉਣ ਦਾ ਫ਼ੈਸਲਾ ਕੀਤਾ ਹੈ।

ਮੁਹਾਲੀ ਵਿਚ ਦੋਹਾਂ ਮੁਲਕਾਂ ਦੇ ਆਗੂਆਂ ਦੇ ਸਿਰ ਜੋੜਨ ਦੇ ਕੋਈ ਇਕ ਹਫ਼ਤੇ ਦੇ ਮਗਰੋਂ ਹਿੰਦੁਸਤਾਨੀ ਸੈਕਟਰੀ ਖ਼ਾਰਜਾ ਨਿਰੂਪਮਾ ਰਾਉ ਨੇ ਬਿਆਨ ਦਿੱਤਾ ਹੈ ਜੋ ਹਿੰਦੁਸਤਾਨੀ ਕ੍ਰਿਕਟ ਟੀਮ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਹੈ ਤੇ ਕ੍ਰਿਕਟ ਹੀ ਉਹ ਵਸੀਲਾ ਹੈ ਜਿਹਦੇ ਪਾਰੋਂ ਦੋਹਾਂ ਮੁਲਕਾਂ ਦੇ ਲੋਕ ਨੇੜੇ ਆਏ ਨੇਂ। ਮਬਸਰਾਂ ਮੂਜਬ ਉਨ੍ਹਾਂ ਦਾ ਇਹ ਬਿਆਨ ਬਹੁਤ ਹੀ ਚੰਗਾ ਤੇ ਸਲਾਹੁਣ ਜੋਗ ਹੈ ਜੇ ਇੰਜ ਹੁੰਦਾ ਹੈ ਤੇ ਪਾਕਿਸਤਾਨ ਦੇ ਵੇਰਾਂ ਮੈਦਾਨ ਹੀ ਇਕ ਵਾਰੀ ਫਿਰ ਆਬਾਦ ਨਹੀਂ ਹੋ ਜਾਣਗੇ  ਸਗੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਵੀ ਨੇੜੇ ਆਉਣ ਦਾ ਮੌਕਾ ਮਿਲੇ ਗਾ ਜਿਹਦੇ ਨਾਲ ਆਗੂ ਭਰੋਸੇ ਨਾਲ ਚੰਗੇ ਫ਼ੈਸਲੇ ਕਰਨ ਦੀ ਪੁਜ਼ੀਸ਼ਨ ਵਿਚ ਆ ਸਕਦੇ ਹਨ।

ਕ੍ਰਿਕਟ ਤੋਂ ਅੱਡ ਦੋਹਾਂ ਮੁਲਕਾਂ ਦੇ ਕੌਮੀ ਖੇਡ ਹਾਕੀ ਰਾਹੀਂ ਵੀ ਲੋਕਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਵਾਲੇ ਨਾਲ ਪਾਕਿਸਤਾਨੀ ਹਾਕੀ ਫ਼ੈਡਰੇਸ਼ਨ ਦੇ ਸੈਕਟਰੀ ਜਨਰਲ ਆਸਿਫ਼ ਬਾਜਵਾ ਦਾ ਕਹਿਣਾ ਹੈ ਜੋ ਇੰਡੀਅਨ ਹਾਕੀ ਫ਼ੈਡਰੇਸ਼ਨ ਦੇ ਸੈਕਟਰੀ ਨਰਿੰਦਰ ਬੱਤਰਾ ਨਾਲ ਰਾਬਤਾ ਹੋਇਆ ਹੈ ਪਰ ਉਨ੍ਹਾਂ ਦਾ ਕਹਿਣਾ ਸੀ ਪਈ ਇਸ ਸੀਰੀਜ਼ ਦੇ ਸ਼ੈਡਿਊਲ ਦਾ ਐਲਾਨ ਦੋਹਾਂ ਮੁਲਕਾਂ ਦੀਆਂ ਹਕੂਮਤਾਂ ਤੋਂ ਇਜਾਜ਼ਤ ਦੇ ਮਗਰੋਂ ਜਾਰੀ ਕੀਤਾ ਜਾਵੇ ਗਾ।

ਮਬਸਰਾਂ ਮੂਜਬ ਖੇਡਾਂ ਦੇ ਮਗਰੋਂ ਹਕੂਮਤੀ ਸਾਂਗੇ ਵੀ ਬਹਾਲ ਹੋਣ ਦੀ ਆਸ ਹੈ ਤੇ ਆਉਣ ਵਾਲਾ ਵੇਲਾ ਦੋਹਾਂ ਮੁਲਕਾਂ ਵਿਚ ਪਾੜ ਦੀ ਥਾਂ ਸੰਗਤ ਦਾ ਸੁਨੇਹਾ ਲਿਆ ਸਕਦਾ ਹੈ। ਪਰ ਇੱਥੇ ਇਹ ਗੱਲ ਦੱਸਣ ਜੋਗ ਹੈ ਪਈ ਜਦੋਂ ਵੀ ਦੋਹਾਂ ਮੁਲਕਾਂ ਦੇ ਆਗੂ ਮਸਲਿਆਂ ਦੇ ਹੱਲ ਲਈ ਸਿਰ ਜੋੜਦੇ ਹਨ ਤੇ ਤੀਜੀ ਤਾਕਤ ਉਹਨਾਂ ਵਿਚਕਾਰ ਇੰਜ ਦੇ ਭੁਲੇਖੇ ਪੈਦਾ ਕਰ ਦਿੰਦੀ ਹੈ ਜਿਹਦੇ ਨਾਲ ਦੌਰਿਆਂ ਹੀ ਨਹੀਂ ਵੱਧ ਜਾਂਦੀਆਂ ਸਗੋਂ ਲੋਕ ਵੀ ਇਕ ਦੂਜੇ ਤੋਂ ਦੂਰ ਹੋ ਜਾਂਦੇ ਨੇਂ।

ਨਵੰਬਰ 2008 ਵਿੱਚ ਜਦੋਂ ਹਿੰਦੁਸਤਾਨੀ ਸ਼ਹਿਰ ਮੁੰਬਈ ਤੇ ਅੱਤ ਵਾਦ ਧਾੜੇ ਵਜੇ ਤੇ ਉਸ ਵੇਲ਼ੇ ਦੇ ਪਾਕਿਸਤਾਨੀ ਵਜ਼ੀਰ ਖ਼ਾਰਜਾ ਸ਼ਾਹ ਮਹਿਮੂਦ ਕੁਰੈਸ਼ੀ ਵੀ ਹਿੰਦੁਸਤਾਨ ਦੇ ਦੌਰੇ ਤੇ ਸਨ। ਇਨ੍ਹਾਂ ਸ਼੍ਰ ਪਸੰਦ ਅਨਾਸਰ ਦੇ ਧਾੜੀਆਂ ਦੇ ਮਗਰੋਂ ਇਹ ਸਿਲਸਿਲਾ ਮੁੱਕ ਗਿਆ ਤੇ ਦੋਹਾਂ ਮੁਲਕਾਂ ਦੇ ਹੱਥ ਕੁੱਝ ਨਾ ਆਇਆ। ਹੁਣ ਜਦੋਂ ਕਿ ਇਕ ਵਾਰੀ ਫਿਰ ਬਰਫ਼ ਪਿਘਲ ਰਹੀ ਹੈ ਤੇ ਦੋਹਾਂ ਮੁਲਕਾਂ ਨੂੰ ਇਹਦੇ ਤੋਂ ਭਰਵਾਂ ਫ਼ੈਦਾ ਚੁੱਕਣਾ ਚਾਹੀਦਾ ਹੈ।

ਦੋਹਾਂ ਮੁਲਕਾਂ ਦੇ ਸਾਂਗੀਆਂ ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਜੇ ਦੋਵੇਂ ਮੁਲਕ ਇਲਾਕੇ ਵਿਚ ਵਾਕਈ ਪਾਏਦਾਰ ਅਮਨ ਚਾਹੁੰਦੇ ਨੇਂ ਤੇ ਉਨ੍ਹਾਂ ਨੂੰ ਤਕਰੀਬਨ ਡੇਢ ਅਰਬ ਦੀ ਅਵਾਮ ਲਈ ਚੰਗੀ ਨੀਅਤ ਨਾਲ ਇਕ ਦੂਜੇ ਦੇ ਸਾਹਮਣੇ ਬੈਠਣਾ ਹੋਵੇ ਗਾ ਤੇ ਇਕ ਦੂਜੇ ਤੇ ਭਰੋਸਾ ਕਰਨਾ ਹੋਵੇ ਗਾ ਤਾਂ ਜੋ ਤੀਜੀ ਤਾਕਤ ਆਪਣੀਆਂ ਸਾਜ਼ਿਸ਼ਾਂ ਵਿਚ ਨਾਕਾਮ ਹੂਸਕੇ। ਦੋਹਾਂ ਮੁਲਕਾਂ ਦਾ ਅਸਲੀ ਟੀਚਾ ਚੰਗੇ ਸਾਂਗੇ ਨਹੀਂ ਸਗੋਂ ਤੀਜੀ ਤਾਕਤ ਮੁਕਾਉਣੀ ਚਾਹੀਦੀ ਹੈ।

 

More

Your Name:
Your E-mail:
Subject:
Comments: