کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਪਾਕਿਸਤਾਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਰਗਾ ਟੋਰਨਾਮਨਟ ਕਰਵਾਉਣ ਤੇ ਗੋਹ

ਪਾਕਿਸਤਾਨ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਵਰਗਾ ਟੋਰਨਾਮਨਟ ਕਰਵਾਉਣ ਤੇ ਗੋਹ

ਵਿਚਾਰ ਡੈਸਕ

April 16th, 2011

 

 

ਪਾਕਿਸਤਾਨ ਵਿੱਚ ਸਿਰੀ ਲੰਕਾ ਦੀ ਕ੍ਰਿਕਟ ਟੀਮ ਤੇ ਧਾੜੇ ਦੇ ਮਗਰੋਂ ਮੁਲਕ ਵਿਚ ਬਿਨ ਅਲਾਕਵਾਮੀ ਕ੍ਰਿਕਟ ਮੁੱਕ ਗਈ ਹੈ। ਪਾਕਿਸਤਾਨ ਵਿੱਚ ਕ੍ਰਿਕਟ ਨੂੰ ਵਧਾਉਣ ਲਈ ਇੰਡੀਅਨ ਪ੍ਰੀਮੀਅਰ ਲੀਗ ਵਾਂਗੂੰ ਟੋਅਨਟੀ ਟੋਅਨਟੀ ਮੁਕਾਬਲੇ ਸ਼ੁਰੂ ਕਰਨ ਦਾ ਮਨਸੂਬਾ ਬਣਾਇਆ ਜਾ ਰਿਹਾ ਹੈ।

ਕ੍ਰਿਕਟ ਦੀ ਦੁਨੀਆ ਵਿੱਚ ਪਾਕਿਸਤਾਨ ਇਸ ਵੇਲ਼ੇ ਉਹ ਇਕੱਲਾ ਮੁਲਕ ਹੈ ਜਿੱਥੇ ਕੋਈ ਵੀ ਗ਼ੈਰ ਮੁਲਕੀ ਟੀਮ ਖੇਡਣ ਤੇ ਤਿਆਰ ਨਹੀਂ ਹੈ। ਮੁਲਕ ਦੀ ਮੰਦੀ ਦਾਖ਼ਲੀ ਸੂਰਤੇਹਾਲ ਪਾਰੋਂ ਹੀ ਵਰਲਡ ਕੱਪ ਦੀ ਸਾਂਝੀ ਪਰੋਹਨਚਾਰੀ ਵੀ ਪਾਕਿਸਤਾਨ ਕੋਲੋਂ ਵਾਪਸ ਲੈ ਲਈ ਗਈ ਸੀ। ਇਸੇ ਪਾਰੋਂ ਪਾਕਿਸਤਾਨ ਕ੍ਰਿਕਟ ਤੇ ਮੰਨਦਾ ਅਸਰ ਪੈ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਸੋਚ ਵਿਚਾਰ ਵਿਚ ਰੁਝਿਆ ਹੈ ਪਈ ਇੰਡੀਅਨ ਪ੍ਰੀਮੀਅਰ ਲੀਗ ਵਾਂਗੂੰ ਇਕ ਟੋਰਨਾਮਨਟ ਪਾਕਿਸਤਾਨ ਵਿੱਚ ਵੀ ਕਰਵਾਇਆ ਜਾਵੇ।

ਪੀ ਸੀ ਬੀ ਦੇ ਜਨਰਲ ਮੈਨਜਰ ਸੁਲਤਾਨ ਰਾਣਾ ਮੂਜਬ ਹਾਲੀਂ ਹੋਣ ਵਾਲੇ ਬੋਰਡ ਦੇ ਇਕ ਇਜਲਾਸ ਵਿਚ ਇਸ ਮੋਜ਼ੂਅ ਤੇ ਗੱਲ ਹੋਈ। "ਮੇਰੇ ਖ਼ਿਆਲ ਵਿਚ ਬੋਰਡ ਇੰਜ ਦੇ ਮੁਕਾਬਲੇ ਸ਼ੁਰੂ ਕਰਾਉਣ ਦਾ ਫ਼ੈਸਲਾ ਕਰ ਲਵੇ ਗਾ"। ਉਨ੍ਹਾਂ ਹੋਰ ਕਹਿਆ ਜੋ ਇਸ ਟੋਰਨਾਮਨਟ ਵਿਚ ਗ਼ੈਰ ਮੁਲਕੀ ਖਿਡਾਰੀਆਂ ਨੂੰ ਵੀ ਸੱਦਿਆ ਜਾਵੇ। ਇਹਦਾ ਇਕ ਫ਼ੈਦਾ ਇਹ ਹੋਵੇ ਗਾ ਪਈ ਪਾਕਿਸਤਾਨ ਦੀ ਕ੍ਰਿਕਟ ਮੁਕਾਬਲੇ ਕਰਾਉਣ ਦੇ ਹਵਾਲੇ ਨਾਲ ਸਾਖ ਚੰਗੀ ਹੋਵੇਗੀ  ਤੇ ਦੂਜੇ ਇਹ ਪਈ ਨਵੀਆਂ ਗੁਣਾਂ ਵਾਲੇ ਖਿਡਾਰੀ ਸਾਹਮਣੇ ਆਉਣਗੇ।  ਸੁਲਤਾਨ ਰਾਣਾ ਨੇ ਦੱਸਿਆ ਜੋ ਇਹ ਮਨਸੂਬਾ ਹਾਲੀ ਪਹਿਲੇ ਪੜਾਵਾਂ ਵਿਚ ਹੈ ਤੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਪਈ ਇਸ ਟੋਰਨਾਮਨਟ ਨੂੰ ਕਦੋਂ ਤੇ ਕਿਵੇਂ ਸ਼ੁਰੂ ਕੀਤਾ ਜਾਵੇ।

 

More

Your Name:
Your E-mail:
Subject:
Comments: