ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਸ਼ੋਇਬ ਅਖ਼ਤਰ ਪਾਕਿਸਤਾਨ ਤੋਂ ਸਿਵਾ ਕਿਤੇ ਵੀ ਖੇਡ ਸਕਦੇ ਹਨ:ਅਪੀਲਟ ਟਰੀਬੋਨਲ
ਸ਼ੋਇਬ ਅਖ਼ਤਰ ਨੂੰ ਆਈ ਪੀ ਐਲ ਖੇਡਣ ਦੀ ਇਜਾਜ਼ਤ ਮਿਲ ਗਈ ਹੈ। ਇਪਲੀਟ ਕਮੇਟੀ ਦੇ ਚੇਅਰ ਮੈਂ ਜਸਟਿਸ (ਰ) ਆਫ਼ਤਾਬ ਫ਼ਰਖ਼ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਹੋਇਆਂ ਦੱਸਿਆ ਕਿ ਸ਼ੋਇਬ ਅਖ਼ਤਰ ਪੰਜ ਸਾਲ ਲਈ ਪਾਕਿਸਤਾਨ ਵਿਚ ਤੇ ਪਾਕਿਸਤਾਨ ਵੱਲੋਂ ਨਹੀਂ ਖੇਡ ਸਕਦੇ ਪਰ ਉਨ੍ਹਾਂ ਦੇ ਬਾਹਰਲੇ ਮੁਲਕ ਖੇਡਣ ਤੇ ਕੋਈ ਰੋਕ ਨਹੀਂ ਹੈ ਤੇ ਆਈ ਪੀ ਐਲ ਖੇਡਣਾ ਚਾਹੁਣ ਤੇ ਖੇਡ ਸਕਦੇ ਹਨ ਤੇ ਡਸਪਲਜ਼ੀ ਕਮੇਟੀ ਨੇ ਸ਼ੋਇਬ ਤੇ ਸਿਰਫ਼ ਪਾਕਿਸਤਾਨ ਵਿੱਚ ਖੇਡਣ ਤੇ ਰੋਕ ਲਾਈ ਹੈ।
ਉਨ੍ਹਾਂ ਆਖਿਆ ਕਿ ਸ਼ੋਇਬ ਨੂੰ ਪਾਕਿਸਤਾਨੀ ਟੀਮ ਵਿੱਚ ਪੰਜ ਸਾਲ ਤੀਕਰ ਕੋਈ ਸਿਲੈਕਸ਼ਨ ਨਹੀਂ ਮਿਲੇਗੀ। ਆਫ਼ਤਾਬ ਫ਼ਰਖ਼ ਨੇ ਇਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਸ਼ੋਇਬ ਤੇ ਰੋਕ ਵਿਚ ਨਰਮੀ ਦਾ ਫ਼ੈਸਲਾ ਕਿਸੇ ਪ੍ਰੈਸ਼ਰ ਹੇਠ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਆਈ ਪੀ ਐਲ ਦਾ ਮਿਲਾ ਸਜਿਆ ਹੋਇਆ ਹੈ ਤੇ ਕਿਸੇ ਖਿਡਾਰੀ ਨੂੰ ਇਸ ਤੋਂ ਦੂਰ ਰੱਖਣਾ ਸਹੀ ਨਹੀਂ। ਚੇਤੇ ਰਵੇ ਕਿ ਇਸ ਤੋਂ ਪਹਿਲਾਂ ਪਿਛਲੇ ਟੈਸਟ ਫ਼ਾਸਟ ਬਾਲਰ ਸਰਫ਼ਰਾਜ਼ ਨਵਾਜ਼ ਨੇ ਇਲਜ਼ਾਮ ਲਾਇਆ ਹੈ ਕਿ ਸ਼ੋਇਬ ਅਖ਼ਤਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਲਈ ਪਾਕਿਸਤਾਨ ਕ੍ਰਿਕਟ ਬੋਰਡ ਤੇ ਸ਼ਾਹ ਰੁਖ਼ ਖ਼ਾਨ ਵਿਚ ਗਜੀ ਡੀਲ ਹੋਈ ਹੈ।
More