ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਸ਼ਾਹ ਰੁਖ਼ ਖ਼ਾਨ ਤੇ ਗੰਗੋਲੀ ਵਿਚਕਾਰ ਫਿੱਡਾ
ਕੋਲਕਤਾ ਨਾਈਟ ਰਾਈਡਰਜ਼ ਦੇ ਕਪਤਾਨ ਸਰੋਓ ਗੰਗੋਲੀ ਤੇ ਟੀਮ ਦੇ ਮਾਲਿਕ ਸ਼ਾਹ ਰੁਖ਼ ਖ਼ਾਨ ਵਿਚਕਾਰ ਟੀਮ ਦੇ ਮਾਆਮਲਾਤ ਬਾਰੇ ਕੋਈ ਫਿੱਡਾ ਚੱਲ ਰਿਹਾ ਹੈ ਪਰ ਗੰਗੋਲੀ ਕੋਲੋਂ ਜਦੋਂ ਪੁੱਛਿਆ ਗਿਆ ਤੇ ਉਹਨੇ ਆਖਿਆ ਕਿ ''ਇਹ ਝੂਠੀ ਗੱਲ ਹੈ ਮੈਂ ਇਸ ਤੋਂ ਵੱਧ ਕੁੱਝ ਨਹੀਂ ਆਖਣਾ''। ਸ਼ਾਹ ਰੁਖ਼ ਖ਼ਾਨ ਨੇ ਵੀ ਇਸ ਬਾਰੇ ਹਾਲੇ ਤੀਕਰ ਕੁੱਝ ਨਹੀਂ ਆਖਿਆ ਹੈ।
ਪਰ ਅੰਦਰ ਦੇ ਮੁਖ਼ਬਰਾਂ ਨੇ ਦਸ ਪਾਈ ਹੈ ਕਿ ਕੋਲਕਤਾ ਨਾਈਟ ਰਾਈਡਰਜ਼ ਦਾ ਕੈਂਪ ਖਿਲਰਨ ਵਾਲਾ ਹੈ। 'ਦਾਦਾ' ਗੰਗੋਲੀ ਅਤੇ 'ਬਾਦਸ਼ਾਹ' ਸ਼ਾਹ ਰੁਖ਼ ਖ਼ਾਨ ਹਨ ਇਕ ਦੂਜੇ ਦੇ ਨਾਲ ਬਹੁਤਾ ਚਿਰ ਨਹੀਂ ਚੱਲ ਸਕਦੇ। ਦੋਹੀਂ ਧਿਰਾਂ ਹੁਣ ਕਈ ਥਾਵਾਂ ਤੇ ਇਕ ਦੂਜੇ ਦੀਆਂ ਅੱਖਾਂ ਵਿਚ ਅੱਖਾਂ ਵੀ ਨਹੀਂ ਪਾ ਸਕਦੀਆਂ। ਜਾਪਦਾ ਹੈ ਕਿ ਇਹ ਝੇੜਾ ਉਸ ਅਨਟਰਟੀਨਮਨਟ ਟੈਕਸ ਤੋਂ ਮਗਰੋਂ ਸ਼ੁਰੂ ਹੋਇਆ ਹੈ ਜਿਹੜਾ ਸ਼ਾਹ ਰੁਖ਼ ਖ਼ਾਨ ਈਡਨ ਗਾਰਡਨਜ਼ ਵਿਚ ਖੇਡੇ ਜਾਵਣ ਵਾਲੇ ਮੈਚਾਂ ਲਈ ਦੇ ਰਹੇ ਹਨ।
ਸ਼ਾਹ ਰੁਖ਼ ਖ਼ਾਨ ਚਾਹੁੰਦੇ ਹਨ ਕਿ ਗੰਗੋਲੀ ਲਹਿੰਦੇ ਬੰਗਾਲ ਦੇ ਵਜ਼ੀਰ ਆਲਾ ਨੂੰ ਕਹਿ ਕੇ ਇਸ ਟੈਕਸ ਨੂੰ ਖ਼ਤਮ ਕਰਵਾ ਦੇਵਨ। ਕਪਤਾਨ ਗੰਗੋਲੀ ਜਿਹੜੇ ਵਜ਼ੀਰ ਆਲਾ ਦੇ ਨੇੜਲੇ ਬੰਦੇ ਸਮਝੇ ਜਾਂਦੇ ਹਨ ਨੇ ਇਹ ਸਿਫ਼ਾਰਸ਼ ਕਰਨ ਤੋਂ ਨਾਂਹ ਕਰ ਦਿੱਤੀ।
ਸਵਾਦੀ ਗੱਲ ਇਹ ਹੈ ਕਿ ਇਡਨਜ਼ ਗਾਰਡਨ ਹਿੰਦੁਸਤਾਨ ਦਾ ਉਹ ਇਕੱਲਾ ਸਟੀਡੀਮ ਹੈ ਜਿਹਦੇ ਵਿਚ ਕੋਈ ਆਈ ਪੀ ਐਲ ਟੀਮ ਅਨਟਰਟੀਨਮਨਟ ਟੈਕਸ ਦੇ ਰਹੀ ਹੈ। ਗੱਲ ਏਥੇ ਈ ਨ੍ਹੀਂ ਮੁਕਦੀ ਹੈ ਇਕ ਹੋਰ ਵੱਡਾ ਪੁਆੜਾ ਪਿਛਲੇ ਕੁੱਝ ਮੈਚਾਂ ਵਿਚ ਟੀਮ ਦੀ ਖੇਡ ਵੀ ਹੈ ਜਿਹੜੀ ਰੋਜ਼ ਦਿਹਾੜੇ ਭੈੜੀ ਹੋ ਰਹੀ ਹੈ। ਸ਼ਾਹ ਰੁਖ਼ ਦੇ ਨੇੜਲੇ ਬੰਦਿਆਂ ਦਾ ਆਖਣਾ ਹੈ ਕਿ ਉਹ ਟੀਮ ਦੇ ਖੇਡ ਤੋਂ ਰਾਜ਼ੀ ਨਹੀਂ ਹੈ ਪਰ ਉਹਨੇ ਖੁੱਲ ਕੇ ਇਸ ਗੱਲ ਦਾ ਵਿਖਾਲਾ ਨਹੀਂ ਕੀਤਾ।
ਦੂਜੇ ਪਾਸੇ ਗੰਗੋਲੀ ਮੁੱਢ ਤੋਂ ਈ ਟੀਮ ਵਿੱਚ ਖਿਡਾਏ ਜਾਵਣ ਵਾਲੇ ਖਿਡਾਰੀਆਂ ਤੋਂ ਰਾਜ਼ੀ ਨਹੀਂ ਹੈ। ਇਹ ਪਾੜ ਬੋਲੀ ਲਾਉਣ ਵੇਲ਼ੇ ਈ ਸਾਹਮਣੇ ਆ ਗਿਆ ਸੀ। ਗੰਗੋਲੀ ਟੀਮ ਵਿੱਚ ਬਹੁਤੇ ਬੱਲੇ ਬਾਜ਼ ਚਾਹੁੰਦਾ ਸੀ ਜਦੋਂ ਕਿ ਟੀਮ ਦੇ ਪਰਬੰਧੀ ਬਹੁਤੇ ਗੇਂਦ ਬਾਜ਼ਾਂ ਨੂੰ ਟੀਮ ਵੀ ਰਲਾਉਨਾ ਚਾਹੁੰਦੇ ਸਨ। ਪਾੜ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ ਟੀਮ ਦੇ ਕੋਚ ਨੂੰ ਕਪਤਾਨ ਨਾਲੋਂ ਬਹੁਤੇ ਇਖ਼ਤਿਆਰ ਦੇ ਦਿੱਤੇ ਗਏ। ਤੇ ਬਲਦੀ ਤੇ ਤੇਲ ਸ਼ਾਹ ਰੁਖ਼ ਖ਼ਾਨ ਨੇ ਇਹ ਆਖ ਕੇ ਪਾ ਦਿੱਤਾ ਕਿ ਅਗਲੇ ਵਰ੍ਹੇ ਵੀ ਸਾਰੇ ਫ਼ੈਸਲੇ ਕੋਚ ਈ ਕਰੇ ਗਾ।
More