ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਫ਼ਾਸਟ ਬਾਵਲਰ ਮੁਹੰਮਦ ਆਸਿਫ਼ ਦੁਬਈ ਵਿੱਚ ਫੜਿਆ ਗਿਆ
ਪਾਕਿਸਤਾਨੀ ਫ਼ਾਸਟ ਬਾਲਰ ਮੁਹੰਮਦ ਆਸਿਫ਼ ਨੂੰ ਮਨਸ਼ੀਆਤ ਰੱਖਣ ਦੇ ਇਲਜ਼ਾਮ ਵਿਚ ਦੁਬਈ ਅਈਰ ਪੋਰਟ ਤੇ ਪ੍ਰਬੰਧੀਆਂ ਨੇ ਫੜ ਲਿਆ ਹੈ। ਪੰਝੀ ਸਾਲਾਂ ਦੇ ਮੁਹੰਮਦ ਆਸਿਫ਼ ਪੈਰ ਨੂੰ ਹਿੰਦੁਸਤਾਨ ਵਿਚ ਹੋਵਣ ਵਾਲੇ ਆਈ ਪੀ ਐਲ ਟੋਰਨਾਮਨਟ ਤੋਂ ਮਗਰੋਂ ਦੁਬਈ ਰਾਹੀਂ ਪਾਕਿਸਤਾਨ ਮੁੜ ਰਹੇ ਸੀ ਕਿ ਦੁਬਈ ਹਵਾਈ ਅੱਡੇ ਤੇ ਤਲਾਸ਼ੀ ਵਿਚਕਾਰ ਉਨ੍ਹਾਂ ਕੋਲੋਂ ਕੋਈ ਮਮਨੂਅ ਸ਼ੈਅ ਨਕਲੀ।
ਬੀ ਸੀ ਪੀ ਦੇ ਚੀਫ਼ ਆਪਰੇਟਿੰਗ ਅਫ਼ਸਰ ਸ਼ਫ਼ਕਤ ਨਗ਼ਮੀ ਨੇ ਲਹੌਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਕਹਿਆ ਕਿ ਮੁਹੰਮਦ ਆਸਿਫ਼ ਦੇ ਮਾਮਲੇ ਵੱਲੋਂ ਹਾਲੀ ਸੂਰਤੇਹਾਲ ਸਾਫ਼ ਪਤਾ ਨਹੀਂ ਲੱਗੀ ਤੇ ਉਨ੍ਹਾਂ ਦੇ ਖ਼ਿਲਾਫ਼ ਹਾਲੀ ਚਾਰਜ ਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਉਨ੍ਹਾਂ ਕਹਿਆ ਕਿ ਇਹ ਗੱਲ ਵੀ ਜ਼ਾਹਰ ਨਹੀਂ ਹੈ ਕਿ ਮੁਹੰਮਦ ਆਸਿਫ਼ ਕੋਲੋਂ ਨਿਕਲਣ ਵਾਲੀ ਸ਼ੈਅ ਕਿਹੜੀ ਹੈ।
ਉਨ੍ਹਾਂ ਕਹਿਆ ਕਿ ਸਾਨੂੰ ਪੂਰੀ ਆਸ ਹੈ ਕਿ ਇਹ ਸਾਰਾ ਮੁਆਮਲਾ ਇਕ ਗ਼ਲਤੀ ਯਾਂ ਭੁਲੇਖੇ ਦਾ ਤੱਤ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਸੂਰਤੇਹਾਲ ਨਾਲ ਨਿੱਬੜਨ ਲਈ ਆਪਣੇ ਡਾਇਰੈਕਟਰ ਹਿਊਮਨ ਰੀਸੋਰਸਜ਼ ਨਦੀਮ ਅਕਰਮ ਨੂੰ ਦੁਬਈ ਘੱਲਿਆ ਹੈ ਤੇ ਦੁਬਈ ਦੀ ਇਕ ਕਨੁਨੀ ਫ਼ਰਮ ਦੀਆਂ ਖ਼ਿਦਮਤਾਂ ਵੀ ਲਈਆਂ ਹਨ।
ਮੁਹੰਮਦ ਆਸਿਫ਼ ਨੂੰ ਦੁਬਈ ਏਅਰ ਪੋਰਟ ਤੇ ਹੀ ਬਣੇ ਹਰਾਸਤੀ ਮਰਕਜ਼ ਵਿਚ ਰੱਖਿਆ ਗਿਆ ਹੇ ਤੇ ਸ਼ਫ਼ਕਤ ਨਗ਼ਮੀ ਮੂਜਬ ਨਦੀਮ ਅਕਰਮ ਤੇ ਮੁਹੰਮਦ ਆਸਿਫ਼ ਦੇ ਵਕੀਲ ਨੇ ਹਰਾਸਤੀ ਮਰਕਜ਼ ਵਿਚ ਆਸਿਫ਼ ਨਾਲ ਮਿਲਣੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਹਿਆ ਕਿ ਇਸ ਮਾਮਲੇ ਦੇ ਹੱਲ ਲਈ ਮੁਤਹਿਦਾ ਅਰਬ ਅਮਾਰਾਤ ਵਿਚ ਪਾਕਿਸਤਾਨੀ ਸਫ਼ੀਰ ਨਾਲ ਵੀ ਰਾਬਤਾ ਕੀਤਾ ਗਿਆ ਹੈ।
ਇਸ ਤੋਂ ਪਹਿਲੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਹੁਦੇਦਾਰ ਨਦੀਮ ਅਕਰਮ ਨੇ ਦੁਬਈ ਤੋਂ ਬੀ ਬੀ ਸੀ ਨੂੰ ਦੱਸਿਆ ਕਿ ਮੁਹੰਮਦ ਆਸਿਫ਼ ਦਾ ਯੂਰਿਨ ਟੈਸਟ ਲਿਆ ਗਿਆ ਹੇ ਤੇ ਉਨ੍ਹਾਂ ਦੇ ਬਟੂਏ ਤੋਂ ਨਿਕਲਣ ਵਾਲੀ ਮਮਨੂਅ ਸ਼ੈਅ ਨੂੰ ਟੈਸਟ ਲਈ ਲੈਬਾਰਟਰੀ ਘੱਲਿਆ ਗਿਆ ਹੈ।'
ਮੁਹੰਮਦ ਆਸਿਫ਼ ਕੋਲੋਂ ਨਿਕਲਣ ਵਾਲੀ ਮਨਸ਼ੀਆਤ ਵੱਲੋਂ ਪਾਕਿਸਤਾਨੀ ਮੀਡੀਆ ਤੋਂ ਕਈ ਕਿਸਮ ਦੀਆਂ ਖ਼ਬਰਾਂ ਆਰਹੀਆਂ ਹਨ ਜਦੋਂ ਕਿ ਖ਼ਬਰਾਂ ਦੇ ਅਦਾਰੇ ਏ ਐਫ਼ ਪੀ ਨੇ ਪੀ ਸੀ ਬੀ ਦੇ ਹੀ ਇਕ ਅਹੁਦੇਦਾਰ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਆਸਿਫ਼ ਨੂੰ ਦੁਬਈ ਏਅਰ ਪੋਰਟ ਤੇ ਅਫ਼ੀਮ ਰੱਖਣ ਦੇ ਇਲਜ਼ਾਮ ਵਿਚ ਫੜਿਆ ਗਿਆ ਹੈ।
More