کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਨਸੀਮ ਅਸ਼ਰਫ਼ ਦੀ ਕ੍ਰਿਕਟ ਟੀਮ ਤੇ ਕਾਵੜ

ਨਸੀਮ ਅਸ਼ਰਫ਼ ਦੀ ਕ੍ਰਿਕਟ ਟੀਮ ਤੇ ਕਾਵੜ

ਵਿਚਾਰ ਡੈਸਕ

June 13th, 2008

 

 

ਬੰਗਲਾ ਦੇਸ਼ ਵਿੱਚ ਹੋਵਣ ਵਾਲੇ ਸਾ ਕੌਮੀ ਕ੍ਰਿਕਟ ਟੋਰਨਾਮਨਟ ਵਿਚ ਹਿੰਦੁਸਤਾਨ ਦੇ ਹੱਥੋਂ ਪਾਕਿਸਤਾਨ ਦੀ ਭੈੜੀ ਹਾਰ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰ ਮੈਨ ਨਸੀਮ ਅਸ਼ਰਫ਼ ਟੀਮ ਦੇ ਪ੍ਰਬੰਧੀਆਂ ਤੇ ਬੜਾ ਕਾਵੜੇ। ਨਸੀਮ ਅਸ਼ਰਫ਼ ਨੇ ਟੀਮ ਦੇ ਮੈਨਜਰ ਤਲਅਤ ਅਲੀ, ਕੋਚ ਜੀਫ਼ ਲਾਸਨ ਤੇ ਕਪਤਾਨ ਸ਼ੋਇਬ ਮੁਲਕ ਨੂੰ ਈ ਮੇਲ ਘੱਲੀ ਹੈ ਜਿਸ ਵਿੱਚ ਸਵਾਲ ਕੀਤਾ ਗਿਆ ਹੇ ਕਿ ਜੇ ਕਪਤਾਨ ਸ਼ੋਇਬ ਮੁਲਕ ਸੋ ਫ਼ੀਸਦ ਫ਼ੁੱਟ ਨਹੀਂ ਸੀ ਤੇ ਉਨ੍ਹਾਂ ਨੂੰ ਇਸ ਮੈਚ ਵਿਚ ਖਿਡਾਇਆ ਕਿਉਂ ਗਿਆ। ਤੇ ਜੇ ਫ਼ੁੱਟ ਸਨ ਤੇ ਉਨ੍ਹਾਂ ਬਾਉਲਨਗ ਕਿਉਂ ਨਾ ਕੀਤੀ?

ਪੀ ਸੀ ਬੀ ਦੇ ਚੇਅਰ ਮੈਨ ਨੇ ਹਿੰਦੁਸਤਾਨ ਦੇ ਖ਼ਿਲਾਫ਼ ਮੈਚ ਵਿਚ ਪਾਕਿਸਤਾਨ ਦੀ ਮਜਮੋਆਈ ਕਾਰਕਰਦਗੀ ਤੇ ਟੀਮ ਦੀ ਹਕੁਮਤ ਅਮਲੀ ਵੱਲੋਂ ਸਖ਼ਤ ਸਵਾਲ ਚੁੱਕੇ। ਉਨ੍ਹਾਂ ਸਾਫ਼ ਦੱਸ ਦਿੱਤਾ ਅਗਲੇ ਮੈਚ ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਪਤਾਨ ਸ਼ੋਇਬ ਮੁਲਕ ਪੂਰੀ ਤਰ੍ਹਾਂ ਫ਼ੁੱਟ ਹਨ ਤੇ ਪੂਰੇ ਦਸ ਉਓਰ ਗੇਂਦਾਂ ਕਰਵਾ ਸਕਦੇ ਹਨ।

ਡਾਕਟਰ ਨਸੀਮ ਅਸ਼ਰਫ਼ ਨੇ ਇਹ ਵੀ ਕਹਿਆ ਕਿ ਹਿੰਦੁਸਤਾਨ ਦੇ ਖ਼ਿਲਾਫ਼ ਮੈਚ ਵਿਚ ਵਿਕਟ ਕੀਪਰ ਕਾਮਰਾਨ ਅਕਮਲ ਨੇ ਕੈਚ ਡਰਾਪ ਕਰਨ ਤੋਂ ਮਗਰੋਂ ਵੀ ਕੈਚ ਲੈਣ ਦਾ ਦਾਅਵਾ ਕੀਤਾ ਜਿਹੜਾ ਖੇਡ ਦੀ ਅਸਲੀ ਰੂਹ ਦੇ ਖ਼ਿਲਾਫ਼ ਹੈ। ਉਨ੍ਹਾਂ ਟੀਮ ਪ੍ਰਬੰਧੀਆਂ ਨੂੰ ਖ਼ਬਰਦਾਰ ਕੀਤਾ ਕਿ ਮੁਸਤਕਬਿਲ ਵਿਚ ਕਿਸੇ ਵੀ ਖਿਡਾਰੀ ਵੱਲੋਂ ਇੰਜ ਦੇ ਵਰਤਾਰੇ ਦਾ ਵਿਖਾਲਾ ਨਹੀਂ ਹੋਵਣਾ ਚਾਹੀ ਦਾ।

ਇਸੇ ਵਿਚਕਾਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਪਿਛਲੇ ਕਪਤਾਨ ਤੇ ਕੋਚ ਇੰਤਖ਼ਾਬ ਆਲਮ ਨੇ ਆਸਟਰੀਲਵੀ ਕੋਚ ਜੀਫ਼ ਲਾਸਨ ਨੂੰ ਹਟਾਵਨ ਦੀ ਮੰਗ ਕੀਤੀ ਹੈ। ਕ੍ਰਿਕਟ ਦੇ ਹਵਾਲੇ ਨਾਲ ਇਕ ਹੋਰ ਖ਼ਬਰ ਇਹ ਹੇ ਕਿ ਨਵੇਂ ਬਜਟ ਵਿੱਚ ਹਕੂਮਤ ਨੇ ਕ੍ਰਿਕਟ ਬੋਰਡ ਦੀ ਆਮਦਨ ਤੇ ਟੈਕਸ ਲਾਵਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲੋਂ ਪੀ ਸੀ ਬੀ ਦੀ ਆਮਦਨ ਨੂੰ ਟੈਕਸ ਦੀ ਛੋਟ ਸੀ।


 

More

Powered by: PHPCow.com