کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਚੀਨ ਦੇ ਵੈਰੀਆਂ ਵੱਲੋਂ ਉਲਮਪਕ ਖੇਡਾਂ ਬਰਬਾਦ ਕਰਨ ਦਾ ਡਰ

ਚੀਨ ਦੇ ਵੈਰੀਆਂ ਵੱਲੋਂ ਉਲਮਪਕ ਖੇਡਾਂ ਬਰਬਾਦ ਕਰਨ ਦਾ ਡਰ

ਵਿਚਾਰ ਡੈਸਕ

July 5th, 2008

 

 

ਚੀਨ ਦੇ ਉਚ ਪੱਧਰੀ ਸਕਿਉਰਿਟੀ ਅਫ਼ਸਰਾਂ ਨੇ ਖ਼ਬਰਦਾਰ ਕੀਤਾ ਹੈ ਕਿ ਚੀਨ ਦੇ ਵੈਰੀ ਅਗਲੇ ਮਹੀਨੇ ਬੀਜਿੰਗ ਵਿਚ ਹੋਵਣ ਵਾਲਿਆਂ ਉਲਮਪਕ ਖੇਡਾਂ ਨੂੰ ਬਰਬਾਦ ਕਰ ਸਕਦੇ ਹਨ। ਪਬਲਿਕ ਸਕਿਉਰਿਟੀ ਦੇ ਨਾਇਬ ਵਜ਼ੀਰ ਯਾਂਗ ਹਾਨਨਗ ਨੇ ਚੀਨੀ ਆਗੂਆਂ ਨੂੰ ਇਸ ਬਾਰੇ ਖ਼ਬਰਦਾਰ ਕਰ ਦਿੱਤਾ ਹੈ।

ਪਿਛਲੇ ਕੁੱਝ ਮਹੀਨਿਆਂ ਵਿਚ ਚੀਨ ਜਾਵਣ ਵਾਲਿਆਂ ਲਈ ਵੀਜ਼ੇ ਦੇ ਕਾਨੂੰਨ ਸਖ਼ਤ ਕਰ ਦਿੱਤੇ ਗਏ ਹਨ। ਲਹਿੰਦੇ ਦੇ ਕੁੱਝ ਮੈਨ ਮੇਖ਼ ਕੱਢਣ ਵਾਲੇ ਪਹਿਲੋਂ ਈ ਖੱਪ ਪਾ ਰਹੇ ਹਨ ਕਿ ਇਹ 'ਬੇ ਸਵਾਦੀਆਂ' ਖੇਡਾਂ ਹੋਵਣ ਗਿਆਂ। ਪਰ ਚੀਨ ਇਹਨਾਂ ਖੇਡਾਂ ਦੀ ਮਸ਼ਹੂਰੀ ਲਈ ਬੜਾ ਪੈਸਾ ਲਾ ਰਿਹਾ ਹੈ।

ਪਬਲਿਕ ਸਕਿਉਰਿਟੀ ਦੀ ਵੈਬ ਸਾਈਟ ਤੇ ਯਾਂਗ ਦਾ ਬਿਆਨ ਲੱਗਾ ਹੈ ਕਿ ''ਜਿਵੇਂ ਜਿਵੇਂ ਉਲਮਪਕ ਖੇਡਾਂ ਦੇ ਦਿਹਾੜੇ ਨੇੜੇ ਆ ਰਹੇ ਹਨ ਚੀਨ ਦੇ ਵੈਰੀਆਂ ਵੱਲੋਂ ਕਾਰਵਾਈਆਂ ਵਿੱਚ ਤੇਜ਼ੀ ਆ ਰਹੀ ਹੈ ਤੇ ਉਹ ਇਹਨਾਂ ਨੂੰ ਬਰਬਾਦ ਕਰਨ ਲਈ ਪੂਰਾ ਟਿੱਲ ਲਾ ਰਹੇ ਹਨ।''

ਚੀਨ ਨੇ ਹਾਲੀਂ ਬਾਹਰਲੇ ਮੁਲਕਾਂ ਤੋਂ ਆਉਣ ਵਾਲੀਆਂ ਲਈ ਕਾਨੂੰਨ ਸਖ਼ਤ ਕਰ ਦਿੱਤੇ ਹਨ ਤੇ ਜਿਹਨਾਂ ਸ਼ਹਿਰਾਂ ਵਿਚ ਖੇਡਾਂ ਹੋਣੀਆਂ ਨੇਂ ਉਥੇ ਐਂਟੀ ਨਾਰਕੋਟਕਸ ਨੇ ਛਾਪੇ ਮਾਰੇ ਹਨ। ਇਸ ਤੋਂ ਅੱਡ ਬੀਜਿੰਗ ਵਿਚ ਖੇਡ ਵਾਲੀਆਂ ਥਾਵਾਂ ਤੇ ਜਹਾਜ਼ਾਂ ਨੂੰ ਮਾਰਨ ਵਾਲੇ ਮਿਜ਼ਾਈਲ ਵੀ ਲਾ ਦਿੱਤੇ ਗਏ ਹਨ।

ਜੁਮੇ ਦੇ ਦਿਹਾੜੇ ਫ਼ਰਾਂਸ ਦੇ ਮੀਡੀਆ ਨੇ ਦੱਸਿਆ ਸੀ ਕਿ ਪ੍ਰਧਾਨ ਨਕੋਲਸ ਸਰਕੋਜ਼ੀ ਇਹਨਾਂ ਖੇਡਾਂ ਦੇ ਮੁੱਢ ਬੱਝਣ ਦੇ ਇਕੱਠ ਵਿਚ ਅਮਰੀਕੀ ਪ੍ਰਧਾਨ ਬੁਸ਼ ਨਾਲ ਰਲਤੀ ਹੂਓਨਗੇ। 


 

More

Powered by: PHPCow.com