ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖੇਡ ਤੇ ਖਿਡਾਰੀ > ਇਕ ਬਗ਼ਾਵਤ ਦੀ ਯਾਦ
ਤੁਸੀਂ ਲਾਲ ਕਿਲੇ ਮੁਗ਼ਲੀਆ ਵਸੇਬ ਨੂੰ ਪਛੜਿਆ, ਜਾਗੀਰਦਾਰਾਨਾ, ਤਬਕਿਆਂ ਵਿਚ ਵੰਡਿਆ, ਵੇਲ਼ੇ ਤੋਂ ਦੁਰਾਡਾ ਜੋ ਮਰਜ਼ੀ ਆਖੋ ਪਰ ਇਸ ਵਿਚ ਪਿਛਲੀਆਂ ਪੀੜ੍ਹੀਆਂ ਦੀਆਂ ਰਸਮਾਂ ਤੇ ਕਦਰਾਂ ਸਨ। ਭਾਂਵੇਂ ਇਹਨੇ ਅਪਣੀ ਤਖ਼ਲੀਕੀ ਸਲਾਹੀਅਤ ਗੁਆ ਦਿਤੀ ਸੀ ਤੇ ਸਮਾਜ ਨੂੰ ਇਕ ਥਾਂਵੇਂ ਈ ਖਿਲਾਰੀ ਰੱਖਿਆ ਪਰ ਇਹਦੀ ਇਸ ਕਮਜ਼ੋਰੀ ਤੋਂ ਵੱਖ ਇਹ ਭਰਵਾਂ, ਖੁੱਲੇ ਦਿਲ ਦਾ, ਰਵਾਦਾਰੀ ਰੂਹ ਰੱਖਣ ਵਾਲਾ ਤੇਦੋਜੀਆਂ ਦੇ ਆਦਰ ਦੀ ਸੂਝ ਸੀ। ਦਰਅਸਲ ਇਹ ਰਲੀ ਮਿਲੀ ਰਹਿਤਲ ਸੀ ਜੂੰ ਵੱਖੋ ਵਖ ਬਰਾਦਰੀਆਂ ਨਾਲ ਮਜ਼ਹਬ ਧਰਮ ਤੋਂ ਵੱਖਰਾ ਹੋਕੇ ਪ੍ਰਫੁੱਲਤ ਹੋਇਆ ਸੀ। ਇਸ ਰਹਿਤਲ ਨੇ ਦਿਲੀ ਦੇ ਸਾਰਿਆਂ ਵਸਨੀਕਾਂ ਨੂੰ ਇਕ ਭਿਆਲੀ ਵਿਚ ਗੰਢ ਦਿੱਤਾ ਸੀ। ਅਸ਼ਰਾਫ਼ੀਆ ਯਾਂ ਐਲੀਅਟ ਕਲਾਸ ਸਿਆਸੀ ਤਬਦੀਲੀਆਂ ਤੋਂ ਵਖ ਅਪਣੀ ਰਹਤਲੀ ਮਾਹੌਲ ਵਿਚ ਚੋਖੀ ਖ਼ੁਸ਼ ਸੀ। ਕੁੱਝ ਨੂੰ ਅਪਣੀ ਜਾਗੀਰਾਂ ਤੋਂ ਚੋਖੀ ਰਕਮ ਮਿਲੀ ਸੀ ਜਦਕਿ ਦੂਜਿਆਂ ਨੂੰ ਕਿਲੇ ਦੀ ਸੇਵਾ ਕਰਨ ਤੇ ਤਨਖ਼ਵਾਹਾਂ ਤੇ ਵਜ਼ੀਫ਼ੇ ਲੱਭਦੇ ਸਨ। ਕੁੱਝ ਵਫ਼ਾਦਾਰ ਈਸਟ ਇੰਡੀਆ ਕੰਪਨੀ ਵਿਚ ਕੰਮ ਕਰਦੇ ਸਨ ਤੇ ਸਮਾਜ ਵਿਚ ਇਕ ਇੱਜ਼ਤ ਦਾਰ ਪੱਧਰ ਰੱਖਦੇ ਸਨ। ਜਦੋਂ ਬਰਤਾਨੀਆ ਨੇ ਸ਼ਹਿਰ ਨੂੰ ਫ਼ਤਿਹ ਕੀਤਾ ਉਨ੍ਹਾਂ ਖ਼ਿਲਾਫ਼ ਕੋਈ ਮੁਜ਼ਾਹਰਾ ਨਹੀਂ ਹੋਇਆ। ਲੋਕਾਈ ਨੇ ਨਵੇਂ ਕਬਜ਼ੇ ਨੂੰ ਕਿਸੇ ਉਖਤ ਬਿਨਾਂ ਕਬੂਲ ਕਰਲੀਆ ਸੀ। ਬਰਤਾਨੀਆ ਵਾਲਿਆਂ ਨੂੰ ਸ਼ਹਿਰ ਬਹੁਤ ਭਾਈਆ ਤੇ ਉਹਦੀ ਰਹਿਤਲ ਨੂੰ ਅਪਣਾ ਲਿਆ। ਉਹਨਾਂ ਹਿੰਦੁਸਤਾਨੀ ਜ਼ਨਾਨੀਆਂ ਨਾਲ ਵਿਆਹ ਕੀਤੇ ਤੇ ਹਿੰਦੁਸਤਾਨੀ ਉਚੇਚਾਂ ਹਾਰ ਹਰਮਾਂ ਵਿਚ ਰੱਖਿਆ, ਫ਼ਾਰਸੀ ਤੇ ਉਰਦੂ ਸਿਖੀ, ਉਨ੍ਹਾਂ ਚੋਂ ਕੁੱਝ ਨੇ ਇਨ੍ਹਾਂ ਬੋਲੀਆਂ ਵਿਚ ਸ਼ਾਇਰੀ ਵੀ ਕੀਤੀ। ਉਨ੍ਹਾਂ ਨੇ ਹੱਕਾ ਪੈਣਾ ਤੇ ਮੁਕਾਮੀ ਹਾਰ ਲੀੜੇ ਪਾਉਣੇ ਸ਼ੁਰੂ ਕਰਦਿਤੇ। ਇਹ ਨਵੀਂ ਐਂਗਲੋ ਇੰਡੀਅਨ ਰਹਿਤਲ ਦਾ ਮੁੱਢ ਸੀ। ਜਦੋਂ 1857ਈ. ਮਈ ਦੇ ਮਹੀਨੇ ਵਿਚ ਬਾਗ਼ੀ ਸਿਪਾਹੀਆਂ ਦਾ ਜਥਾ ਮੀਰੋਤ ਤੋਂ ਦਿਲੀ ਮੁਗ਼ਲ ਬਾਦਸ਼ਾਹ ਦੀ ਮਦਦ ਤੇ ਹਿਫ਼ਾਜ਼ਤ ਲਈ ਅਪੜਿਆ ਤਾਂ ਸ਼ਹਿਰ ਦੇ ਵਸਨੀਕਾਂ ਨੇ ਇਸ ਅੱਤ ਨੂੰ ਪਸੰਦ ਨਾਂ ਕੀਤਾ। ਸ਼ਹਿਰ ਦੀ ਮਹਜ਼ਬ ਲੋਕਾਈ ਨੇੜੇ ਇਹ ਸਿਪਾਹੀ ਗ਼ੈਰ ਮਹਜ਼ਬ ਤੇ ਗੰਵਾਰ ਵਹਿਸ਼ੀ ਸਨ। ਸਦੀਆਂ ਪੁਰਾਣੀ ਮੁਗ਼ਲ ਰੇਤ ਰਿਵਾਜ ਤੋਂ ਅਣਜਾਣ ,ਆਪਣੇ ਆਉਣ ਤੋਂ ਥੋੜਾ ਚਿਰ ਮਗਰੋਂ ਉਨ੍ਹਾਂ ਸ਼ਾਹੀ ਪ੍ਰੋਟੋਕੋਲ ਤੇ ਕਿਲੇ ਦੀਆਂ ਕਦਰਾਂ ਦੀ ਖ਼ਿਲਾਫ਼ ਵਰਜ਼ੀ ਕਰਨੀ ਸ਼ੁਰੂ ਕਰਦਿਤੀ। ਉਨ੍ਹਾਂ ਉਚੇਚੀਆਂ ਯਾਂ ਬਾਦਸ਼ਾਹ ਨੂੰ ਨਾਹੀਂ ਠੁਕਵੇਂ ਇੱਜ਼ਤ ਦਿਤੀ ਨਾਹੀਂ ਆਦਰ ਨਾਲ ਬੁਲਾਇਆ। ਥੋੜੇ ਇਈ ਚਿਰ ਬਾਗ਼ੀਆਂ ਨੇ ਉਚੇਚਾਂ ਨੂੰ ਪਿਆਰਿਆਂ ਸਾਰੀਆਂ ਕਦਰਾਂ ਨੂੰ ਤਬਾਹ ਕਰਛਡੀਆ। ਕਿਲੇ ਤੇ ਦਰਬਾਰਾਂ ਵਿਚ ਪ੍ਰਚਲਤ ਖ਼ਾਲਸ ਉਰਦੂ ਵਾਹਕ ਫ਼ੌਜ ਦੀ ਹੋਂਦ ਵਿਚ ਅਪਣੀ ਅਹਿਮੀਅਤ ਗੁਆ ਬੈਠੀ ਜੋ ਵੱਖਰਾ ਲਹਿਜਾ ਬੋਲਦੇ ਸੀ। ਇਹ ਮੁਗ਼ਲ ਉਚੇਚਾਂ ਦੀ ਰਹਿਤਲ ਤੇ ਰਸਮਾਂ ਨੂੰ ਵੱਡਾ ਝਟਕਾ ਸੀ, ਸਿਆਸੀ ਹਾਰ ਤੋਂ ਵੱਧ ਇਹ ਉਨ੍ਹਾਂ ਦੀ ਪਛਾਣ ਤੇ ਉੱਘੇ ਹੋਣ ਦਾ ਅਖ਼ੀਰਲੀ ਅਲਾਮਤ ਸੀ। ਇਸ ਨੇ ਉਨ੍ਹਾਂ ਨੂੰ ਦੁਖਾਂਤ ਤੇ ਦਰਦ ਵਿੱਚ ਲ੍ਹਵੇਟ ਲਿਆ ਤੇ ਉਹ ਅਪਣੀ ਰਹਿਤਲ ਤੇ ਕਦਰਾਂ ਨੂੰ ਬਚਾਉਣ ਵਿਚ ਕਿੱਲੇ ਰਹਿ ਗਏ ਸਨ। ਬਾਗ਼ੀ ਫ਼ੌਜਾਂ ਦੀ ਹਾਰ ਮਗਰੋਂ ਬਰਤਾਨੀਆ ਨੇ ਓੜਕ ਸ਼ਹਿਰ ਨੂੰ ਫ਼ਤਿਹ ਕਰਲੀਆ ਤਾਂ ਉਹਦੀ ਹੋਰ ਤਬਾਹੀ ਹੋਈ। ਬਰਤਾਨਵੀ ਫ਼ੌਜੀਆਂ ਨੇ ਬਗ਼ੈਰ ਕਿਸੇ ਲਿਹਾਜ਼ ਦੇ ਲੋਕਾਂ ਨੂੰ ਕਤਲ ਕੀਤਾ, ਜ਼ਨਾਨੀਆਂ ਦੀ ਇੱਜ਼ਤ ਲੁੱਟੀ ਤੇ ਸ਼ਹਿਰੀਆਂ ਦੀ ਦੌਲਤ ਦੀ ਲੁਟ ਮਾਰ ਕੀਤੀ। ਇਹ ਬਾਗ਼ੀਆਂ ਲਈ ਸਜ਼ਾ ਸੀ ਜੋ ਸ਼ਹਿਰ ਨੂੰ ਭੋਗਣੀ ਪਈ। ਲੋਕਾਂ ਨੂੰ ਟੰਗ ਕੇ, ਦੌਲਤ ਲੁਟ ਕੇ ਵੀ ਜੀ ਨਾਂ ਭਰਿਆ ਤਾਂ ਬਰਤਾਨਵੀ ਹਾਕਮਾਂ ਨੇ ਸ਼ਹਿਰ ਦੀ ਖੁਦਾਈ ਦਾ ਹੁਕਮ ਦੇ ਦਿਤਾ। ਇਕ ਤਰੀਕੇ ਨਾਲ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਇਆ ਗਿਆ, ਲਾਲ ਕਿਲੇ ਨੂੰ ਆਰਮੀ ਹੈਡਕਵਾਟਰ ਵਿਚ ਬਦਲ ਦਿਤਾ ਜੋ ਇਹਦੀ ਸਮਾਜੀ ਤੇ ਸਕਾਫ਼ਤੀ ਅਹਿਮੀਅਤ ਦੀ ਮੌਤ ਸੀ। ਜਾਮਾਹ ਮਸਜਿਦ ਆਰਮੀ ਕੈਂਪ ਬਣ ਗਈ। ਦਿਲੀ ਦੀਆਂ ਮਸੀਤਾਂ ਤੋਂ ਨਮਾਜ਼ੀ ਖੁਸ ਗਏ, ਬਾਜ਼ਾਰਾਂ ਦੀ ਰੌਣਕ ਰੁਲ ਗਈ ਤੇ ਹਰੇ ਭਰੇ ਬਾਗ਼ ਰੜੇ ਬਣ ਗਏ। ਜ਼ਹਿਰ ਦਹਲਵੀ ਅਪਣੀ ਕਿਤਾਬ ਦਾਸਤਾਨਿ ਗ਼ਦਰ ਵਿਚ ਲਿਖਦਾ ਹੈ ਕਿ ਕਿਲੇ ਨੂੰ ਜਾਣ ਵਾਲਾ ਕਾਬਲੀ ਦਰਵਾਜ਼ਾ, ਜਾਮਾਹ ਮਸਜਿਦ ਤੋਂ ਦਿਲੀ ਦਰਵਾਜ਼ੇ ਸੁਣੇ ਬਲਕੀ ਬੇਗਮ ਮਹਲਾ, ਖ਼ਾਨਮ ਦਾ ਬਾਜ਼ਾਰ, ਖ਼ਾਸ ਬਾਜ਼ਾਰ, ਹਵੇਲੀ ਖ਼ਾਨਿ ਦੌਰਾਂ, ਤੇ ਹਜ਼ਾਰਾਂ ਦੀ ਗਿੰਤਰੀ ਵਿਚ ਦੂਜੇ ਘਰ ਡਿੱਗ ਕੇ ਜ਼ਮੀਨ ਬਰਾਬਰ ਕਰਦਿਤੇ ਗਏ। ਸ਼ਹਿਰ ਤੇ ਵਸਨੀਕਾਂ ਦੋਵਾਂ ਨੂੰ ਬਗ਼ਾਵਤ ਦਾ ਮੂਲ ਤਾਰਨਾ ਪਿਆ। ਜੋ ਸ਼ਹਿਰ ਛੱਡ ਗਏ ਉਹ ਪੂਰੇ ਹਿੰਦੁਸਤਾਨ ਵਿਚ ਈਮਾਨ ਵਾਸਤੇ ਖਿਲਰਗਏ। ਇਹਦੇ ਲਿਖਾਰੀ, ਸ਼ਾਇਰ, ਚਿੱਤਰਕਾਰ, ਕਲਾਕਾਰ, ਕਥਾ ਸੁਨਾਵਨ ਵਾਲੇ,ਨਾਚੇ ਤੇ ਸੰਗੀਤ ਕਾਰ ਤਾਰੀਖ਼ ਦੀ ਧੂੜ ਵਿਚ ਗ਼ਾਇਬ ਹੂਗਏ। ਬਗ਼ਾਵਤ ਤੇ ਮੁੱਕ ਗਈ ਪਰ ਇਸ ਤੋਂ ਫੱਟੜ ਹੋਣ ਵਾਲੀਆਂ ਆਪਣੇ ਗੋੜ੍ਹੇ ਫੱਟਾਂ ਨੂੰ ਲੁਕਾ ਕੇਚੁਪ ਚੁਪੀਤੇ ਇਹਦੀਆਂ ਯਾਦਾਂ ਨੂੰ ਤੁਰੀ ਰੱਖਿਆ। ਉਹ ਆਪਣੇ ਅਹਸਾਸਾਤ ਯਾਂ ਫੱਟਾਂ ਦਾ ਵਿਖਾਲਾ ਨਹੀਂ ਕਰਸਕਦੇ ਸੀ, ਉਨ੍ਹਾਂ ਇਸ ਦੁਖਾਂਤ ਨੂੰ ਜਰਲੀਆ ਸੀ। ਕਿਸੇ ਵਿਚ ਅਪਣੀ ਖਵਾਹਨ ਦੇ ਅੰਦਰਲੇ ਦੁਖਣ ਨੂੰ ਲਿਖਣ ਯਾਂ ਬਿਆਨ ਕਰਨ ਦੀ ਹਿੰਮਤ ਨਹੀਂ ਕਰ ਸੀ ਪਰ ਉਨ੍ਹਾਂ ਯਾਦਗਾਰਾਂ ਬਣਾਈਆਂ ਤੇ ਅਪਣੀ ਮੁੜ ਹਯਾਤੀ ਦੀ ਹਰ ਵੇਰਵੇ ਨੂੰ ਯਾਦ ਕਰਦਿਆਂ ਹੋਇਆਂ ਹਾਲੀ, ਦਾਗ਼, ਆਰਜ਼ਦਾ ਤੇ ਮੀਰ ਮਹਿਦੀ ਮਜਰੂਹ ਹੋਰਾਂ ਨੇ ਦਿਲੀ ਦੇ ਨੂਹੇ ਲਿਖੇ। ਤਾਰੀਖ਼ ਦੱਸਦੀ ਹੈ ਹਰ ਵੱਡੀ ਵਾਪਰੀ ਜਿਵੇਂ ਖ਼ਾਨਾ ਜੰਗੀ, ਬਗ਼ਾਵਤ ਯਾਂ ਫ਼ਸਾਦ ਮਗਰੋਂ ਨਾਂ ਸਿਰਫ਼ ਸਮਾਜੀ ਤੇ ਰਹਤਲੀ ਕਦਰਾਂ ਨਿਮਾਣਿਆਂ ਪੈਂਦੀਆਂ ਹਨ ਸਗੋਂ ਅਮਨ ਤੇ ਖ਼ੁਸ਼ਹਾਲੀ ਵੀ। ਲਾਅ ਐਂਡ ਆਰਡਰ ਮੁੱਕ ਜਾਂਦਾ ਜਿਸ ਤੋਂ ਹਫ਼ੜਾਤਫ਼ੜੀ ਮੱਚਦੀ ਹੈ। ਟੱਬਰ ਬਰਾਦਰੀ ਮਾਣ ਨਹੀਂ ਰਹਿੰਦੀ ਜਦਕਿ ਅਮੀਰ ਤੇ ਗ਼ਰੀਬ ਵਿਚਕਾਰ ਵਿੱਥ ਘੱਟ ਜਾਂਦੀ ਹੇ। ਭਰਵੀਂ ਕਲਚਰ ਦੀਆਂ ਸਾਰੀਆਂ ਨਿਸ਼ਾਨੀਆਂ ਗ਼ਾਇਬ ਹੂਜਾਨਦੀਆਂ ਹਨ, ਨਿਮਾਣਿਆਂ ਨਾਲ ਅਮੀਰ ਤੇ ਭਾਰੋਂ ਹੋਣ ਲਈ ਦੌਲਤ ਇਕੱਠੀ ਕਰਨ ਤੇ ਧਰੂ ਹੁੰਦਾ ਹੈ। ਪਰ ਕੁੱਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਮਰੀਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਸੁਖ ਪਹੁੰਚਾਂਦੇ ਹਨ। ਇਹ ਵੀ 1857ਈ. ਵਿਚ ਹੋਇਆ।
ਹਾਰ ਮਗਰੋਂ ਮੁਗ਼ਲ ਸ਼ਹਿਜ਼ਾਦੀਆਂ ਤੇ ਉਨ੍ਹਾਂ ਦੇ ਟੱਬਰਾਂ ਨੇ ਕਿਲਾ ਛੱਡ ਦਿਤਾ, ਉਹ ਬੇ ਯਾਰੋ ਮਦਦਗਾਰ ਤੇ ਭੈੜੇ ਹਾਲਾਂ ਵਿੱਚ ਸਨ। ਉਨ੍ਹਾਂ ਕਿਲੇ ਵਿਚ ਅਸਲੀ ਜ਼ਿੰਦਗੀ ਦਾ ਤਜਰਬਾ ਨਾਂ ਕੀਤੇ ਬਿਨਾਂ ਇਕ ਟੋਰਟਪੇ ਦੀ ਮਹਿਫ਼ੂਜ਼ ਹਯਾਤੀ ਲੰਘਾਈ ਸੀ। 1857ਈ. ਮੁਗ਼ਲ ਖ਼ਾਨਦਾਨ ਦਾ ਹੋਣਾ ਬਦਨਾਮੀ ਬਣ ਗਿਆ ਸੀ। ਖ਼ੁਆਜਾ ਹਸਨ ਨਿਜ਼ਾਮੀ ਜੋ 1879 ਈ. ਨੂੰ ਬਗ਼ਾਵਤ ਦੇ 22 ਵਰ੍ਹਿਆਂ ਮਗਰੋਂ ਜਮੈ, ਨੇ ਅਜੇ ਵੀ ਜਿਉਂਦੇ ਲੁਕ ਕੇ ਬੇ ਨਾਂਵੇਂ ਹਯਾਤੀ ਲੰਘਾਵਣ ਵਾਲੇ ਮੁਗ਼ਲ ਸ਼ਹਿਜ਼ਾਦੇ ਤੇ ਸ਼ਹਿਜ਼ਾਦੀਆਂ ਦੀਆਂ ਦੀ ਕਹਾਣੀਆਂ ਇਕੱਠੀਆਂ ਕੀਤੀਆਂ। ਹਸਨ ਨਿਜ਼ਾਮੀ ਦੀਆਂ ਲਿਖਤਾਂ ਵਿਚ ਇਨਸਾਨੀ ਦੁਖਾਂਤ ਦੇ ਨਾਲ ਨਾਲ ਇਕ ਰਹਿਤਲ ਦੀ ਮੌਤ ਦਾ ਨੂਹ ਵੀ ਹੈ। 1857ਈ. ਦੇ ਗ਼ਦਰ ਨੇ ਨਾਂ ਸਿਰਫ਼ ਇੱਕ ਸ਼ਹਿਰ ਦੇ ਗੁਣਾਂ ਸਗੋਂ ਉਹਦੀ ਰਹਿਤਲ ਦਾ ਵੀ ਖ਼ਾਤਮਾ ਕਰਦਿੱਤਾ।
More