کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਅੰਗਰੇਜ਼ ਵਾਰੇ ਦਾ ਲਾਹੌਰ:ਬੁਣਤਰ ਤੇ ਸਮਾਜ

ਅੰਗਰੇਜ਼ ਵਾਰੇ ਦਾ ਲਾਹੌਰ:ਬੁਣਤਰ ਤੇ ਸਮਾਜ

ਵਿਚਾਰ ਡੈਸਕ

December 2nd, 2008

 

 

ਇੰਜ ਤੇ ਰਣਜੀਤ ਸਿੰਘ ਦਾ ਰਾਜ ਆਉਣ ਨਾਲ ਲਾਹੌਰ ਸ਼ਾਂਤ ਹੋ ਗਿਆ ਸੀ ਤੇ ਸ਼ਮਾਲ ਤੋਂ ਹੋਵਣ ਵਾਲੇ ਹਮਲੇ ਬੰਦ ਹੂਗਏ ਸਨ ਪਰ ਮਹਾਰਾਜਾ ਦੇ ਮਰਨ ਤੋਂ ਮਗਰੋਂ ਦਸ ਸਾਲ (1839-1849) ਵਿਚ ਬਹੁਤ ਹੀ ਅਫ਼ਰਾਤਫ਼ਰੀ ਸੀ। ਦਿਨ ਨੂੰ ਇਕ ਸਰਦਾਰ ਦਾ ਰਾਜ ਹੁੰਦਾ ਤੇ ਸ਼ਾਮ ਨੂੰ ਦੂਜੇ ਦਾ। ਇਸੇ ਵਾਰੇ ਲਈ ਸ਼ਾਇਦ ਸਿਖਾ ਸ਼ਾਹੀ ਦਾ ਲਫ਼ਜ਼ ਬਣਿਆ ਸੀ ਨਹੀਂ ਤੇ ਰਣਜੀਤ ਸਿੰਘ ਦਾ ਅਪਣਾ ਵਾਰਾ ਵਾਹਵਾ ਪੱਧਰਾ ਤੇ ਚੰਗੇ ਰਾਜ ਸੀ।

ਪਰ ਲਾਹੌਰ ਦੀ ਅਸਲ ਤਰੱਕੀ ਅੰਗਰੇਜ਼ਾਂ ਦੇ ਆਉਣ ਨਾਲ ਹੋਈ। ਅਜੋਕੇ ਲਾਹੌਰ ਦੇ ਬਹੁਤ ਵਢਾ ਹਿੱਸਾ ਅੰਗਰੇਜ਼ਾਂ ਦੇ ਵਾਰੇ ਵਿਚ ਬਣਿਆ ਤੇ ਉਨੀ ਸੌ ਸਤਰ ਦੀ ਦੁਹਾਈ ਤੀਕਰ ਉਸ ਵਿਚ ਕੋਈ ਬਹੁਤ ਵਢਾ ਵਾਧਾ ਨਹੀਂ ਸੀ ਹੋਇਆ। ਲਾਹੌਰ ਸ਼ਹਿਰ ਦਾ ਮਤਲਬ ਸੀ ਅਨਦਰੁਨ ਸ਼ਹਿਰ ਤੇ ਮਾਲ ਨਾਲ ਲਗਦੇ ਦੂਜੇ ਇਲਾਕੇ। ਮਾਲ ਤੇ ਉਸ ਦੇ ਆਲੇ ਦੁਆਲੇ ਪੰਜਾਬ ਯੂਨੀਵਰਸਿਟੀ, ਟਾਊਨ ਹਾਲ, ਮਿਊਜ਼ੀਅਮ, ਪਬਲਿਕ ਲਾਇਬਰੇਰੀ ਤੇ ਮੀਵ ਤੇ ਇਚੀ ਸਨ ਹਸਪਤਾਲ ਅੰਗਰੇਜ਼ ਹਕੂਮਤ ਦੇ ਦਫ਼ਤਰ ਸੀਕਰਟੀਰੀਟ, ਡਾਕ ਖ਼ਾਨਾ, ਹਾਈ ਕੋਰਟ ਤੇ ਹੋਰ ਅਦਾਲਤਾਂਤੇ ਗਵਰਨਰ ਹਾਊਸ ਵਗ਼ੈਰਾ। ਅਨਾਰ ਕੱਲੀ ਬਾਜ਼ਾਰ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਵੀ ਨਵੇਂ ਤੇ ਪੁਰਾਣੀ ਤਰਜ਼ ਦਾ ਮੇਲ ਸੀ ਜਿਥੇ ਭਲੇ ਤੇ ਰਾਜਾ ਬਰਾਦਰਜ਼ ਦਾ ਨਾਂ ਬੜਾ ਵਜਦਾ ਸੀ।

ਜਿਵੇਂ ਜਿਵੇਂ ਲਾਹੌਰੀ ਸੌਖੇ ਹੁੰਦੇ ਗਏ ਤਿਵੇਂ ਤਿਵੇਂ ਉਹ ਨਵੀਆਂ ਕਾਲੁਨੀਆਂ ਜਿਨ੍ਹਾਂ ਵਿੱਚ ਮਜ਼ਨਗ ਤੇ ਕਿਲਾ ਗੁੱਜਰ ਸਿੰਘ ਤੇ ਗਵਾਲਮੰਡੀ ਵਰਗੇ ਇਲਾਕਿਆਂ ਵਿਚ ਵਸਦੇ ਗਏ। ਉਸ ਜ਼ਮਾਨੇ ਦੀ ਗਵਾਲਮੰਡੀ ਉਪਰਲੇ ਤਬਕੇ ਦੇ ਫ਼ੈਸ਼ਨ ਲਈ ਮਸ਼ਹੂਰ ਸੀ । ਹੁੰਦੀ ਦੇ ਮਸ਼ਹੂਰੀ ਨਾਵਲਿਸਟ ਯਸ਼ਪਾਲ ਆਪਣੇ ਇਕ ਸੀਨ ਵਿਚ ਗਵਾਲਮੰਡੀ ਦੀਆਂ ਕੁੜੀਆਂ ਦੇ ਫ਼ੈਸ਼ਨੀ ਹੋਵਣ ਦਾ ਬੜਾ ਚਰਚਾ ਕਰਦਾ ਹੈ। ਉਸ ਵੇਲ਼ੇ ਫ਼ੇਨ ਰੋਡ ਤੇ ਲਾਹੌਰ ਹਾਈ ਕੋਰਟ ਦੇ ਮਨੇ ਪਰਮਨੇ ਵਕੀਲ ਤੇ ਬੈਰਿਸਟਰ ਰਹਿੰਦੇ ਸਨ।

ਲਾਹੌਰ ਇਕ ਬਹੁਤ ਵੱਢੇ ਸੂਬੇ ਦਾ ਰਾਜ ਗੜ੍ਹ ਸੀ ਤੇ ਉਥੇ ਨਵੇਂ ਪੇਸ਼ੀਆਂ ਦੇ ਲੱਖਾਂ ਲੋਕ ਰਹਿੰਦੇ ਸਨ। ਉਨੀ ਸੌ ਪਹਿਲੀ ਦੁਹਾਈ ਤੀਕਰ ਆਉਂਦੀਆਂ ਆਉਂਦੀਆਂ ਲਾਹੌਰ ਦੀ 280,000ਕੁੱਲ ਆਬਾਦੀ ਵਿਚੋਂ 45,000ਲੋਕਾਂ ਰਹਿਣ ਸਹਿਣ ਕਾਰੋਬਾਰ ਤੇ ਬਿਉਪਾਰ ਨਾਲ ਜੁੜਿਆ ਹੋਇਆ ਸੀ। ਸਿਵਲ ਸਰਵਿਸ ਤੇ ਦੂਜੇ ਚੱਟ ਕੱਪੜੇ ਪੇਸ਼ੀਆਂ ਨਾਲ 42,000ਲੋਕ ਜੁੜੇ ਹੋਏ ਸਨ ਜਿਹਨਾਂ ਵਿਚੋਂ 10,00ਸਿਵਲ ਸਰਵਿਸ 3,500ਜ਼ਿਲਾਈ ਅਦਾਲਤਾਂ ਤੇ ਹਾਈ ਕੋਰਟ ਦੀਆਂ ਨੌਕਰੀਆਂ ਦਾ ਖਾਂਦੇ ਹਨਡਵਾਨਦੇ ਸਨ । ਮੈਡੀਕਲ ਦੇ ਪੇਸ਼ੇ ਵਿਚ 5000ਲੋਕ ਸਨ।

ਇਕ ਗੌਹ ਵਾਲੀ ਗੱਲ ਤੇ ਇਹ ਹੈ ਜੋ ਲਾਹੌਰ ਦੇ ਇਹਨਾਂ ਨਵੀਆਂ ਪੁੰਗਰੀਆਂ ਤੇ ਵਧਦੇ ਤਬਕਿਆਂ ਦਾ ਸਮਾਜੀ ਪਿਛੋਕੜ ਕੀਹ ਸੀ। ਇਹ ਨਵਾਂ ਵਿਚਲਾ ਤਬਕਾ ਤੇ ਉਸ ਨਾਲ ਜੁੜਿਆ ਪੇਟੀ ਬੋਰਜ਼ਵਾ ਤਬਕਾ ਕਿਨ੍ਹਾਂ ਲੋਕਾਂ ਦਾ ਸੀ?

ਸਬ ਤੋਂ ਮੁੱਢਲੀ ਗੱਲ ਤੇ ਇਹ ਹੈ ਉਸ ਵੇਲ਼ੇ ਲਾਹੌਰ ਦੀ 280,00ਆਬਾਦੀ ਵਿਚੋਂ 149,044 ਯਾ ਤਰੋਨਜਾ ਫ਼ੀਸਦ ਮੁਸਲਮਾਨ ਸਨ ਪਰ ਉਨ੍ਹਾਂ ਵਿਚੋਂ ਕੋਈ ਟਾਵਾਂ ਟਾਂਵਾਂ ਬੰਦਾ ਹੀ ਨਵੇਂ ਵਿਚਲੇ ਮਿੱਲ ਵਿਚ ਰਲਤੀ ਹੋਇਆ ਸੀ। ਇਹਨਾਂ ਵਿਚੋਂ ਬਹੁਤੇ ਯਾ ਤੇ ਮਜ਼ਦੂਰ, ਦਿਹਾੜੀ ਦਾਰ ਤੇ ਯਾਂ ਫਿਰ ਕਾਰੀਗਰ ਸਨ। ਬਹੁਤੇ ਮੁਸਲਮਾਨ ਵਧਦੇ ਫੁਲਦੇ ਹਿੰਦੂ ਸਰਮਾਇਆ ਕਾਰਾਂ ਤੇ ਅਮੀਰ ਲੋਕਾਂ ਲਈ ਕੰਮ ਕਰਦੇ ਸਨ। ਸ਼ਹਿਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਵਿਚੋਂ ਦੋ ਟੱਬਰ, ਕਜ਼ਲਬਾਸ਼ ਤੇ ਮੁਹੰਮਦ ਸ਼ਫ਼ੀ ਹੀ ਸਨ ਜਿਹੜੇ ਸਿਰ ਕੱਢਵੀਂ ਸਨ ਪਰ ਉਹ ਵੀ ਅੰਗਰੇਜ਼ ਦੀਆਂ ਬਹਾਲ ਕੀਤੀਆਂ ਜਾਗੀਰਾਂ ਦੇ ਰੀਸ ਸਨ।ਮੁਹੰਮਦ ਸ਼ਫ਼ੀ ਦਾ ਟੱਬਰ ਪੜ੍ਹਿਆ ਲਿਖਿਆ ਸੀ , ਸਿਰ ਮੁਹੰਮਦ ਸ਼ਫ਼ੀ ਆਪ ਵੀ ਲੰਦਨ ਪੁਲਟ ਬੈਰਿਸਟਰ ਸੀ ਤੇ ਸਿਆਸਤ ਵਿਚ ਬਹੁਤ ਮੋਹ ਰੱਖਦਾ ਸੀ। ਕਜ਼ਲਬਾਸ਼ ਟੱਬਰ ਮੁਕਾਮੀ ਜ਼ਬਾਨ ਹੀ ਨਹੀਂ ਸੀ ਬੋਲਦਾ ਤੇ ਸਿਰਫ਼ ਅੰਗਰੇਜ਼ ਦੀ ਜੀ ਹਜ਼ੂਰੀ ਕਰਦਾ ਸੀ।

ਬਹੁਤਾ ਵਿਚਲਾ ਮਿਲ ਹਿੰਦੂਆਂ ਦਾ ਹੀ ਸੀ ਜਿਹੜੇ ਕਾਰੋਬਾਰ ਤੇ ਨੌਕਰੀਆਂ ਵਿਚ ਵੜ ਗਏ ਸਨ।ਮੁਸਲਮਾਨਾਂ ਦੇ ਰਾਜ ਪਾਰੋਂ ਲਾਹੌਰ ਵਿਚ ਬ੍ਰਹਮਣ ਦਾ ਹਿੰਦੂ ਸਮਾਜ ਤੇ ਗ਼ਲਬਾ ਨਹੀਂ ਸੀ ਜਿਵੇਂ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਵਿਚ ਸੀ।ਵਿਚਲਾ ਤਬਕਾ ਖੱਤਰੀ, ਅਰੋਰਾ ਯਾ ਬਣੀਏ ਸਨ।ਪਰਪਨਜਾਬ ਦੇ ਖੱਤਰੀ ਨੀਵੀਂ ਨਹੀਂ ਸਨ ਜਿਵੇਂ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਵਿਚ ਕਾਰੋਬਾਰੀ ਲੋਕ ਸਨ।

ਖੱਤਰੀਆਂ ਦਾ ਪੇਸ਼ਾ ਬਿਉਪਾਰ ਸੀ ਪਰ ਇਹਨਾਂ ਦੀਆਂ ਹੋਰ ਵਧੀਰੀਆਂ ਖ਼ੂਬੀਆਂ ਸਨ। ਪੰਜਾਬ ਦੇ ਬਿਉਪਾਰ ਤੇ ਅਜਾਰਾ ਦਾਰੀ ਦੇ ਨਾਲ ਨਾਲ ਉਹ ਚੀਫ਼ ਐਡ ਮਨਸਟਰੀਟਰ ਵੀ ਸਨ ਤੇ ਅਦਬ ਤੇ ਵੀ ਉਹੋ ਛਾਏ ਹੋਏ ਸਨ। ਉਹ ਪੰਜਾਬ ਵਿੱਚ ਇੰਜ ਹੀ ਸਨ ਜਿਵੇਂ ਮਰਾਠਾ ਵਿਚ ਮਰਾਠੀ ਬ੍ਰਹਮਣ ਸਨ। ਸਿਰਫ਼ ਇੱਕ ਫ਼ਰਕ ਜੋ ਜੋ ਮਰਾਠੀ ਬਰਹਮਨਾਂ ਨੂੰ ਬਿਉਪਾਰ ਨਹੀਂ ਆਉਂਦਾ ਜਿਹੜਾ ਇਹਨਾਂ ਨੂੰ ਆਉਂਦਾ ਸੀ। ਉਹ ਲੜਾਕਾ ਲੋਕ ਨਹੀਂ ਪਰ ਜੇ ਤਲਵਾਰ ਚਿਕਨੀ ਪੈ ਜਾਵੇ ਤੇ ਚਕ ਲੈਂਦੇ ਸਨ। ਮੁਲਤਾਨ ਦਾ ਗਵਰਨਰ ਦਿਵਾਨ ਸਾਵਣ ਮਿਲ ਤੇ ਉਸਦਾ ਵਾਰਿਸ ਬਦਨਾਮ ਮੂਲ ਰਾਜ ਤੇ ਰਣਜੀਤ ਸੰਗ ਦੇ ਦਰਬਾਰ ਬੜੇ ਆਗੂ ਖੱਤਰੀ ਹੀ ਸਨ। ਮੁਸਲਮਾਨਾਂ ਦੇ ਵਾਰੇ ਵਿਚ ਵੀ ਉਹ ਉੱਚੀਆਂ ਅਹੁਦਿਆਂ ਤੇ ਪੁੱਜ ਗਏ ਸਨ ।। ਇਸ ਵਿਚ ਕੋਈ ਸ਼ੱਕ ਨਹੀਂ ਜੋ ਖੱਤਰੀ ਹਨਦੋਸਤਾਂ ਦੀ ਸਬ ਤੋਂ ਚੜ੍ਹਵੇਂ ਜ਼ਾਤ ਸੀ।

ਬਣਿਆ ਤੇ ਅਰੋਰਾ ਵੀ ਇਹਨਾਂ ਦੇ ਮੁਕਾਬਲੇ ਵਿਚ ਸਨ ਪਰ ਅਰੋਰੇ ਬਹੁਤਾ ਕਾਰੋਬਾਰ ਵਿਚ ਹੀ ਸਨ ਉਹ ਸਿਆਸਤ ਤੇ ਹਕੂਮਤੀ ਮਸ਼ੀਨਰੀ ਵਿਚ ਕਦੀ ਨਹੀਂ ਗਏ ਸਨ।ਮੁਸਲਮਾਨਾਂ ਵਿਚ ਖ਼ੋਜੇ ਕਾਰੋਬਾਰ ਵਿਚ ਸਨ ਪਰ ਉਹ ਵੀ ਪਹਿਲਾਂ ਖੱਤਰੀ ਯਾ ਅਰੋਰਾ ਜ਼ਾਤਾਂ ਦੇ ਸਨ। ਪਰ ਉਨ੍ਹਾਂ ਕੋਈ ਵਢਾ ਕਾਰੋਬਾਰੀ ਯਾ ਮਾਲਯਾਤੀ ਦਿਮਾਗ਼ ਨਹੀਂ ਪੈਦਾ ਕੀਤਾ ਜਿਵੇਂ ਖੱਤਰੀਆਂ ਨੇ ਹਰ ਕਿਸ਼ਨ ਲਾਲ ਯਾ ਰਾਮ ਸਾਰਾਂ ਦਾਸ ਸਨ।ਇਹਨਾਂ ਦਾ ਜ਼ਿਕਰ ਅੱਗੇ ਜਾ ਕੇ ਕਰਾਂਗੇ। 

ਅੰਗਰੇਜ਼ਾਂ ਦੇ ਆਉਣ ਨਾਲ ਹਕੋਤ, ਕਾਨੂੰਨ, ਮੈਡੀਕਲ ਦਾ ਸ਼ੁਅਬਾ ਤੇ ਤਾਲੀਮ ਵਿਚ ਬੜੀਆਂ ਥਾਵਾਂ ਬਣ ਗਿਆਂ ਸਨ ਤੇ ਲਾਹਵੀਆਂ ਵਿਚ ਇਹੋ ਜਿਹੇ ਲੋਕਾਂ ਦੀ ਘਾਟ ਨਹੀਂ ਸੀ ਜੋ ਇਸ ਤੋਂ ਲਾਭ ਲੈ ਸਕਣ। ਕੁੱਝ ਹੀ ਦਹਾਕਹਾਂ ਵਿਚ ਲਾਹੌਰ ਦੀ ਹੂਸ਼ੀਆ ਰ ਮਿਡਲ ਕਲਾਸ ਹਰ ਸ਼ੋਅਬੇ ਵਿਚ ਫੈਲਰ ਗਈ ਸੀ । ਬੈਰਿਸਟਰ, ਵਕੀਲ, ਡਾਕਟਰ ਸਾਇੰਸ ਦਾ ਨ, ਪਰੋਫ਼ੀਸਰਜ਼ ।। ਇਹਨਾਂ ਵਿਚੋਂ ਬਹੁਤੇ ਥੁੱਲੀਆਂ ਮਿਹਨਤ ਕਰਕੇ ਉੱਤੇ ਗਏ ਸਨ। ਇਹਨਾਂ ਵਿਚੋਂ ਬਹੁਤ ਸਾਤੇ ਹੋਰ ਮੌਕਿਆਂ ਦੇ ਲਾਭ ਲਈ ਸਤ ਸਮੁੰਦਰੋਂ ਪਾਰ ਵੀ ਗਏ।

ਇਹਨਾਂ ਸਾਰੀਆਂ ਪੇਸ਼ੀਆਂ ਵਿੱਚ ਜਾਵਣ ਲਈ ਤਾਲੀਮ ਦੀ ਲੋੜ ਸੀ ਤੇ ਲਾਹੌਰ ਵਿਚ ਸਕੂਲ ਕਾਲਜ ਸਾਰੇ ਸ਼ੁਮਾਲੀ ਹਨਦੋਸਤਾਂ ਨਾਲੋਂ ਵੱਧ ਸਨ।ਲਾਹੌਰ ਦੇ ਤਾਲੀਮੀ ਅਦਾਰਿਆਂ ਦੀ ਤਾਰੀਖ਼ ਕੁੱਝ ਇੰਜ ਹੈ।
ਮੈਡੀਕਲ ਕਾਲਜ 1860 ਵਿਚ ਤੇ ਲਾਅ ਕਾਲਜ 1870 ਵਿਚ ਕਾਇਮ ਹੋਇਆ।
ਗੌਰਮਿੰਟ ਕਾਲਜ 1888 ਵਿਚ ਤੇ ਫ਼ਾਰਮੀਨ ਕ੍ਰਿਸਚੀਅਨ ਕਾਲਜ ਅਮਰੀਕੀ ਪਰੀਸਬੀਟੀਰੀਨ ਮਿਸ਼ਨ ਨੇ 1866ਵਿੱਚ ਬਣਿਆ ਸੀ।
ਮਜ਼੍ਹਬੀ ਪੱਧਰ ਤੇ ਤਿੰਨ ਕਾਲਜ ਬਣੇ ਸਨ :ਦੀਆ ਨੰਦ ਐਂਗਲੋ ਵੈਦਿਕ ਕਾਲਜ 1888ਆਰਿਆ ਸਮਾਜ ਨੇ ਬਣਾਇਆ, ਇਸਲਾਮੀਆ ਕਾਲਜ ਅੰਜਮਨ ਹਮਾਇਤ ਇਸਲਾਮ ਨੇ 1892ਵਿੱਚ ਬਣਾਇਆ ਤੇ ਦਿਆਲ ਸਿੰਘ ਕਾਲਜ ਬ੍ਰਹਮੋ ਸਮਾਜ ਵਾਲਿਆਂ ਨੇ ਖੜਾ ਕੀਤਾ।
ਕਨੀਰਡ ਕਾਲਜ ਫ਼ਾਰ ਵੋਮਨ 3191 ਵਿਚ ਬਣਿਆ
ਇਚੀ ਸਨ ਚੀਫ਼ਸ ਕਾਲਜ ਪੰਜਾਬ ਦੇ ਰੀਸਾਂ ਲਈ ਬਣਾਇਆ ਗਿਆ ਸੀ।

 

More

Your Name:
Your E-mail:
Subject:
Comments:


Powered by: PHPCow.com