کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਕਿਸਤ ਨੰਬਰ 8: ਅੰਗਰੇਜ਼ਾਂ ਪੰਜਾਬ ਤੇ ਕਬਜ਼ਾ ਕਿਉਂ ਕੀਤਾ?

ਕਿਸਤ ਨੰਬਰ 8: ਅੰਗਰੇਜ਼ਾਂ ਪੰਜਾਬ ਤੇ ਕਬਜ਼ਾ ਕਿਉਂ ਕੀਤਾ?

ਆਮਿਰ ਰਿਆਜ਼

May 7th, 2012

 

 

ਇਸ ਤੋ ਪਹਿਲਾਂ ਕਿ ''ਲਾਹੌਰ ਦਰਬਾਰ'' ਵੀ ਸਰਕਾਰ ਬਾਰੇ ਵਿਚਲੀ ਗੱਲ ਛੇੜਾਂ, ਇਹ ਦੀ ਲੋੜੀਦਾ ਹੈ ਬਈ ਜ਼ਰਾ ਰੋਸ, ਬਰਤਾਨੀਆ, ਜਰਮਨੀ ਆਸਟਰੀਆ ਤੇ ਫ਼ਰਾਂਸ ਦੀ ਪਾਦਸ਼ਾਹੀਆਂ ਬਾਰੇ ਗੱਲ ਪੂਰੀ ਤਰ੍ਹਾਂ ਖੋਲ ਕੇ ਸਾਮਣੇ ਰੱਖੀ ਜਾਏ।
ਇਹ ਗੱਲ ਪੱਲੇ ਬੰਨ੍ਹ ਲੋ ਬਈ ਇਸੀ 18 ਵੀਂ ਸਦੀ ਦਾ ਵੇਰਵਾ ਤਾਂ ਮਾਰੇ ਕਰ ਰਹੇ ਆਂ ਕਿ ਸਾਨੂੰ 19 ਵੀਂ ਸਦੀ ਦੀ ਸਿਆਸਤਾਂ ਬਾਰੇ ਚਾਨਣ ਹੋ ਜਾਏ। ਇਹ ਉਹ ਵੇਲਾ ਸੀ ਜਿੱਥੇ ਹਿੱਕ ਪਾਸੇ ਪੁਰਾਣੀਆਂ ਪਾਦਸ਼ਾਹੀਆਂ ਤਰਟ ਰਹੀਆਂ ਸਨ ਤੇ ਦੂਜੇ ਪਾਸੇ ਕੌਮੀ ਰਿਆਸਤਾਂ ਯਾ ਸੂਬਿਆਂ ਦੀ ਗੱਲ ਤਗੜੀ ਹੋ ਰਹੀ ਸੀ। ਸਾਡੇ ਇੱਥੇ ਵੀ ਮੁਗ਼ਲਾਂ ਦੀ ਕਹਾਣੀ ਔਰੰਗ ਜ਼ੇਬ ਤੇ ਆ ਕੇ 1707 ਵਿਚ ਮੁੱਕ ਗਈ ਸੀ ਪਰ ਮਦਾਰੀ ਦਾਨਿਸ਼ਵਰ ਇਸ ਨੂੰ ਬਦੋ ਬਦੀ ਖਿੱਚ ਧਰੋਕੇ ਡੇੜ੍ਹ ਸੋ ਵਰ੍ਹਿਆਂ ਤੀਕ ਯਾਨੀ 1857 ਤੀਕ ਲਿਆਂਦੇ ਨੇਂ।

ਪਾਦਸ਼ਾਹੀਆਂ ਤਰੋਟਨ ਨਾਲ ਕੌਮੀ ਰਿਆਸਤਾਂ ਬਣਨ ਦਾ ਕੰਮ ਸਾਰੀ ਦੁਨੀਆ ਵਿੱਚ ਤਰੈ ਚਾਰ ਸੌ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਯੂਰਪ ਵਿਚ ਇਸ ਕੰਮ ਨੂੰ ਚਲਾਉਣ ਲਈ ਆਈਨੀ ਪਾਦਸ਼ਾਹਤਾਂ ਦਾ ਵਿਚਲਾ ਰਸਤਾ ਲੱਭਿਆ ਗਿਆ। ਇਸ ਵਿਚ ਹਕਮਰਾਨੀਆਂ ਬਾਰੇ ਫ਼ੈਸਲਿਆਂ ਦੇ ਇਖ਼ਤਿਆਰਾਂ ਨੂੰ ਹੋਲੇ ਹੋਲੇ ਕਬਜ਼ਾ ਗਿਰਾਂ ਤੇ ਬਣਾਈ ਗਈ ਜਿੱਥੇ ਬੰਦਿਆਂ ਵੱਲ ਟੁਰਿਆ ਗਿਆ। ਉਹ ਪਾਰਲੀਮਿੰਟਾਂ ਦੀ ਸ਼ੁਰੂ ਦੀ ਬੂਥੀ ਸੀ ਪਰ ਹੱਲੇ ਇੱਥੇ ਹਿੱਕ ਬੰਦਾ। ਹਿੱਕ ਵੋਟ ਦੀ ਗੱਲ ਸ਼ੁਰੂ ਨਹੀਂ ਹੋਈ ਸੀ। ਹੱਲੇ 21 ਵਰ੍ਹੇ ਦੇ ਲੋਕਾਂ ਨੂੰ ਵੋਟ ਦਾ ਹੱਕ ਵੀ ਨਹੀਂ ਮਿਲਿਆ ਸੀ। ਹੈਰਾਨ ਨਾ ਹੋਣਾ, ਜ਼ਨਾਨੀਆਂ ਨੂੰ ਵੋਟ ਦਾ ਹੱਕ ਮਿਲਦੇ ਮਿਲਦੇ 20 ਵੀਂ ਸਦੀ ਆ ਗਈ ਸੀ ਅਤੇ ਪਹਿਲੀ ਵੱਡੀ ਲਾਮ (1914 ਤਾ 1918) ਤੀਕ ਯੂਰਪ ਦੀ ਵੱਡੀ ਤਾਕਤਾਂ ਜਰਮਨੀ, ਫ਼ਰਾਂਸ, ਬਰਤਾਨੀਆ ਹੀ ਨਹੀਂ ਸਗੋਂ ਅਮਰੀਕਾ ਵੀ ਔਰਤਾਂ ਨੂੰ ਵੀ ਵੱਟਾਂ ਦਾ ਹੱਕ ਨਹੀਂ ਮਿਲਿਆ ਸੀ।

ਖ਼ੈਰ 18 ਵੀਂ ਸਦੀ ਦਾ ਪਹਿਲਾ ਦਹਾਕਾ ਯਾਨੀ 1701 ਤੋਂ 1710 ਤੀਕ ਦੋ ਨਵੇਕਲੀਆਂ ਪਾਦਸ਼ਾਹਤਾਂ ਲੈ ਕੇ ਆਇਆ। 1701 ਵਿਚ ਜਰਮਨ ਬੋਲਣ ਵਾਲਿਆਂ ਦੀ ਪਰੋਸ਼ੀਆਈ ਸਰਕਾਰ ਬਣੀ ਤੇ 1707 ਵਿੱਚ ਸਕਾਟ ਲੈਂਡ ਤੇ ਇੰਗਲੈਂਡ ਦੀ ਪਾਦਸ਼ਾਹਤਾਂ ਨੇਂ Kingdom of Great Britain ਬਣਾਈ। ਇਕ ਪਾਸੇ ਸੀ ਗਰੇਟ ਬਰੀਟਨ (ਸਲਤਨਤ ਬਰਤਾਨੀਆ) ਤੇ ਦੂਜੇ ਪਾਸੇ ਸੀ ਪਰਵੀਸ਼ੀਆਈ ਸਲਤਨਤ ਜਿਹੜੀ ਜਰਮਨ ਜ਼ਬਾਨ ਬੋਲਣ ਵਾਲਿਆਂ ਦੇ ਸਿਰ ਤੇ ਬਣੀ ਸੀ ਅਤੇ ਇਸ ਦਾ ਕਪੀਟਲ ਬਰਲਿਨ ਸੀ। ਜੇ ਝਾਤ ਪਾਉ ਤਾਂ ਲੱਗ ਪਤਾ ਜਾ ਸੀ ਬਈ 20 ਵੀਂ ਸਦੀ ਦੇ ਸ਼ੁਰੂ ਤੀਕ ਇਹਨਾਂ ਦੋਹਾਂ ਯੂਰਪੀ ਤਾਕਤਾਂ ਦੀ ਲੜਾਈਆਂ ਨੇਂ ਦੁਨੀਆ ਨੂੰ ਕਝਲ ਕੀਤੀ ਰੱਖਿਆ। ਬਰਤਾਨੀਆ ਵਾਲਿਆਂ ਬੜੀ ਹਸ਼ਾਰੀ ਨਾਲ ਜਰਮਨਾਂ, ਰੂਸੀਆਂ, ਫ਼ਰਾਂਸੀਸੀਆਂ ਨੂੰ ਲੜਾਇਆ ਅਤੇ ਉਹਾਦਂ ਦਾ ਟੀਚਾ ਇਹੋ ਸੀ ਬਈ ਕਿਸੇ ਨੂੰ ਵੀ ਸਿਰ ਕੱਢਣ ਨਾ ਦਿਓ।

ਕੰਗ ਆਫ਼ ਪਰੋਸ਼ੀਆ ਆਖਵਾਨ ਵਾਲੇ ਫ਼੍ਰੈਡ੍ਰਿਕ 1 ਦੀ ਤਾਕਤਾਂ ''ਬਰੀਡਨ ਬਰਾਗ'' ਫ਼ੈਮਲੀ ਵਿਚ ਸੀ ਕਿ ਜਿਸ ਬਾਰੇ ਤਾਨੋਂ ਅੰਦਰ ਦੀ ਗੱਲ 20 ਵੀਂ ਸਦੀ ਦੀ ਦਾਸਤਾਨ ਵਿਚ ਮੱਲ ਸੀ। ਫਿਰ ਤਾਨੋਂ ਲੱਗ ਪਤਾ ਜਾ ਸੀ ਬਈ ਬਰੀਡਨ ਬਰਾਗ ਫ਼ੈਮਲੀ ਅਤੇ ਜਰਮਨਾਂ ਨਾਲ ਜੋ ਕੁਛ ਅੰਗਰੇਜ਼ਾਂ ਕੀਤਾ ਉਸ ਤੋਂ ਬਾਅਦ ਹਿਟਲਰ ਹੀ ਆਣਾ ਸੀ। ਇਹ ਕਹਾਣੀ ਅਲੈਗਜ਼ੈਂਡਰ ਤਨਜ਼ਲੀਮਾਨ ਨੇ ਅਪਣੀ ਕਿਤਾਬ ''ਇੰਡੀਅਨ ਸਮਰ''(ਅੰਗਰੇਜ਼ੀ )ਵਿਚ ਲਿਖੀ ਏ। ਪਰਵੀਸ਼ੀਆਈ ਰਿਆਸਤ ਵਿਚ ਨਿਰੇ ਜਰਮਨ ਜ਼ਬਾਨ ਬੋਲਣ ਵਾਲੇ ਹੀ ਨਹੀਂ ਸਨ ਸਘੋਂ ਪੌਲਿਸ਼, ਡੈਨਿਸ਼, ਲੀਥਵੀਨ ਸਮੇਤ ਕਈ ਜ਼ਬਾਨਾਂ ਬੋਲਣ ਵਾਲੇ ਰਲਤੀ ਸਨ। ਪਰਵੀਸ਼ੀਆਈ ਪਾਦਸ਼ਾਹੀ ਵਿਚ ਬਾਅਦ ਵਿੱਚ ਹੁਕਮਰਾਨ ਬਣਨ ਵਾਲੇ ਫ਼੍ਰੈਡ੍ਰਿਕ ਦੀ ਗਰੇਟ ਆਪਣੇ ਦਾਦਾ ਅਤੇ ਪਰਵੀਸ਼ੀਆਈ ਸਰਕਾਰ ਦੇ ਬਾਨੀ ਫ਼੍ਰੈਡ੍ਰਿਕ 1 ਨੂੰ The Mercenary King ਆਖਿਆ ਸੀ ਜਿਹੜਾ ਅਪਣੀ ਫ਼ੌਜਾਂ ਨੂੰ ਕਿਸੇ ਵੀ ਥਾਂ ਘੱਲ ਕੇ ਰਕਮ ਕਮਾਂਦਾ ਸੀ। ਇਕ ਮਿਸਾਲ ਫ਼ਰਾਂਸ ਦੇ ਖ਼ਿਲਾਫ਼ ਜੰਗ ਸੀ ਜਿਸ ਵਿੱਚ ਪਰਵੀਸ਼ੀਆਈ ਫ਼ੌਜਾਂ ਨੇ ਇਟਲੀ ਦਾ ਸਾਥ ਦਿੱਤਾ ਸੀ। ਚੇਤਾ ਰਹੋਏ ਬਈ ਸਾਰੀਆਂ ਯੂਰਪੀ ਤਾਕਤਾਂ ਇਹੋ ਕੁੱਝ ਕਰਦੀਆਂ ਸਨ।

 ਪਰ ਨਾਲ ਨਾਲ ਇਹ ਹੁਕਮਰਾਨ ਹੋਰ ਕੰਮ ਵੀ ਕਰਦੇ ਸਨ। ਇਹੋ ਫ਼੍ਰੈਡ੍ਰਿਕ ਉਲ ਆਰਟ ਤੇ ਨਵੇਂ ਸਾਇੰਸ ਵਿਚ ਵੀ ਦਿਲਚਸਪੀਆਂ ਲੈਂਦਾ ਸੀ। ਚੇਤੇ ਰੱਖਣ ਵਾਲੀ ਗਾਲ ਇਹ ਹੇ ਬਈ 18 ਵੀਂ ਸਦੀ ਦੇ ਅਖ਼ੀਰ ਤੀਕ ਅੰਗਰੇਜ਼ਾਂ ਲਈ ਵੱਡਾ ਖ਼ਤਰਾ ਫ਼ਰਾਂਸ ਤੋਂ ਸੀ ਨਾ ਕਿ ਪਰਵੀਸ਼ੀਆਈ ਜਰਮਨੀ ਕੋਲੋਂ। ਜਦੋਂ 1792 ਵਿੱਚ ਫ਼ਰਾਂਸ ਨੇ ਆਸਟਰੀਆ ਦੀ ਪਾਦਸ਼ਾਹੀ ਦੇ ਖ਼ਿਲਾਫ਼ ਯੁੱਧ ਦਾ ਨਾਅਰਾ ਲਾਇਆ ਤੇ ਬਰਤਾਨੀਆ ਵਾਲਿਆਂ ਨੇਂ ਆਸਟਰੀਆ, ਪਰੋਸ਼ੀਆ ਨਾਲ ਰਲ ਕੇ ਜਿੱਥੇ ਬਣਦੀ ਕੀਤੀ। ਇਹ ਨਵੀਂ ਕਿਸਮ ਦੀ ਜਿੱਥੇ ਬਣਦੀ ਸੀ ਜਿਸ ਵਿੱਚ ਇੱਕ ਤੋਂ ਵੱਧ ਪਾਦਸ਼ਾਹਤਾਂ ਰਲ ਕੇ ਕਿਸੇ ਇਕ ਤੇ ਹਮਲੇ ਕਰੇਂਦੇ ਸਨ। 18 ਵੀਂ ਸਦੀ ਦੇ ਅਖ਼ੀਰ ਤੇ ਜਦੋਂ ਸਾਡੀ ਥਾਂ ਤੇ ਅੰਗਰੇਜ਼ ਕਲਕੱਤਾ ਤੋਂ ਦਿੱਲੀ ਵੱਲ ਵਧ ਰਿਹਾ ਸੀ ਅਤੇ ਬਕਸਰ (1864) ਵਰਗੀਆਂ ਲੜਾਈਆਂ ਤੋਂ ਬਾਅਦ ਅਪਣੀ ਹਕਮਰਾਨੀਆਂ ਨੂੰ ਤਗੜਾ ਕਰਦੇ ਹੋਏ ਜਿਹੜੀ ਲੜਾਈਆਂ ਕਰ ਰਿਹਾ ਸੀ ਉਸ ਵਿਚ ਵੀ ਇਸ ਦਾ ਫ਼ਰਾਂਸੀਸੀਆਂ ਨਾਲ ਵੱਡਾ ਟਾਕਰਾ ਸੀ। 1792 ਨੂੰ ਜਿਹੜੇ ਟਾਕਰੇ ਸ਼ੁਰੂ ਹੋਏ ਇਸ ਵਿੱਚੋਂ ਨਿਪੋਲੀਅਨ ਬੌਣਾ ਪਾਰਟ ਪੈਦਾ ਹੋਇਆ।

 1799 ਉਹ ਸਾਲ ਹੈ ਜਦੋਂ ਅੰਗਰੇਜ਼ਾਂ ਟੀਪੂ ਸੁਲਤਾਨ ਵਰਗੇ ਹੁਕਮਰਾਨਾਂ ਨੂੰ ਨੁਕਰੇ ਲਾ ਕੇ ਦਿੱਲੀ ਵੱਲ ਵਧਣਾ ਸ਼ੁਰੂ ਕੀਤਾ। ਇਹ ਸਾਲ ਦੋ ਨਿਵੇਕਲੇ ਪੰਗਿਆਂ ਤੋਂ ਵੀ ਯਾਦ ਰੱਖਿਆ ਜਾਂਦਾ ਹੇ। ਇਕ ਪਾਸੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਸਰਕਾਰ ਦੀ ਪਾਦਸ਼ਾਹਤ ਬਣਨਾ ਸ਼ੁਰੂ ਹੋਈ ਅਤੇ ਦੂਜੇ ਬੰਨੇ ਯੂਰਪ ਵਿਚ ਨਿਪੋਲੀਅਨ ਆਪਣੇ ਆਪ ਨੂੰ ਇਕ ਬਗ਼ਾਵਤ ਪਾਰੋਂ ਹੁਕਮਰਾਨ ਬਣਾ ਲਿਆ। 1803 ਤੀਕ ਅੰਗਰੇਜ਼ ਦਿੱਲੀ ਨ ਨੂ ਢਾ ਚੁੱਕੇ ਸਨ ਅਤੇ ਦਿੱਲੀ ਦਾ ਪਾਦਸ਼ਾਹ ਬਹਾਦਰ ਸ਼ਾਹ ਉਲ ਅੰਗਰੇਜ਼ ਕੋਲੋਂ ਪਨਸ਼ਨ ਲੈਣਾ ਸ਼ੁਰੂ ਥੀ ਗਿਆ ਸੀ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਏਡਾ ਤਾਕਤਵਰ ਹੋ ਰਿਹਾ ਸੀ ਕਿ ਜਨਰਲ ਲੀਕ ਨਾਲ ਰਲ ਕੇ ਅੰਗਰੇਜ਼ਾਂ ਦੇ ਝੇੜੇ ਮਕਾਨਦੇ ਹੋਏ ਅਪਣੀ ਤਾਕਤਾਂ ਮਨਵਾ ਰਿਹਾ ਸੀ। ਇੰਜ ਹੀ 1804 ਉਹ ਸਾਲ ਹੈ ਜਦੋਂ ਫ਼ਰਾਂਸ ਦੀ ਸੈਨੇਟ ਨੇਂ ਨਿਪੋਲੀਅਨ ਨੂੰ ਹੁਕਮਰਾਨ ਮਨ ਲਿਆ। ਜ਼ਰਾ ਗ਼ੌਰ ਕਰੋ ਕਿ ਅਗਲੇ ਵਰ੍ਹੇ ਯਾਨੀ 1805 ਵਿਚ ਬਰਤਾਨੀਆ ਦੀ ਪਾਦਸ਼ਾਹਤ, ਆਸਟਰੀਆ ਤੇ ਰੋਸ ਨੂੰ ਰਲਾ ਕੇ ਫ਼ਰਾਂਸ ਦੇ ਖ਼ਿਲਾਫ਼ ਵੱਡੀ ਜੰਗ ਦੀ ਤਿਆਰੀਆਂ ਕਰ ਰਹੀ ਸੀ। ਕਿਉਂਜੇ 1803 ਵਿਚ ਹੀ ਅੰਗਰੇਜ਼ ਫ਼ਰਾਂਸ ਨੂੰ ਸੱਭ ਤੋਂ ਵੱਡਾ ਦੁਸ਼ਮਣ ਕਰਾਰ ਦੇ ਚੁੱਕੇ ਸਨ। ਅੰਗਰੇਜ਼ਾਂ ਦੇ ਕੰਨ ਉਦੋਂ ਖੜੇ ਹੋਏ ਜਦੋਂ ਸਲਤਨਤ ਅਸਮਾਨਆ ਦੇ ਸਲੀਮ II ਨੇ0618 ਵਿੱਚ ਨਿਪੋਲੀਅਨ ਦੀ ਪਾਦਸ਼ਾਹਤ ਨੂੰ ਮਨ ਲਿਆ। ਇਸ ਤਰੀਖ਼ੀ ਮੋੜ ਤੇ ਸਾਫ਼ ਪਿਆ ਦੱਸਦਾ ਏ ਬਈ ਅੰਗਰੇਜ਼ਾਂ ਨੂੰ ਭਰ ਤੋ ਪਏ ਗਏ ਸਨ । ਇਸ ਦਾ ਪੰਜਾਬ ਸਰਕਾਰ ਤੇ ਕੀਹ ਅਸਰ ਹੋਇਆ ਇਸ ਬਾਰੇ ਗੱਲ ਹੋਏਗੀ। 

 

More

Your Name:
Your E-mail:
Subject:
Comments: