ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਵਾਰ ਬਾਰੇ 8: ਤਾਰਿਕ ਅਲੀ ਤੇ ਓਲੀਵਰ ਸਟੋਨ ਗੱਲ ਬਾਤ
(ਇਸ ਲਿਖਤ ਵਿਚ ਵਾਰ ਦਾ ਮਤਲਬ ਤਵਾਰੀਖ਼ , ਹਿਸਟਰੀ ਏ) (ਲੜੀ ਜੋੜਨ ਲਈ ਪਿਛਲੀਆਂ ਲੜੀਆਂ ਵੇਖੋ) ਦੂਜਾ ਅੰਗ : ਦੂਜੀ ਜਗਤ ਲਾਮ ਮਗਰੋਂ ਦਾ ਅਵਡਰ
ਸਟੋਨ: ਤੁਸਾਂ ਲਿਖਿਆ ਏ ਪਈ ਅਮਰੀਕਾ ਕੋਲ ਮੁੱਢਲੇ ਖ਼ਾਮ ਮਾਲ ਵਿਚ ਚੋਖਾ ਹੋਵਣ ਜੋ ਉਸ ਦਾ ਖ਼ਾਸਾ ਸੀ ਦੂਜੀ ਲਾਮ ਮਗਰੋਂ ਮੁੱਕ ਗਿਆ ਸੀ। ਅਮਰੀਕਾ ਨੂੰ ਪਤਾ ਲੱਗਾ ਇਸ ਨੂੰ ਲੋੜ ਏ ਬਾਹਰੋਂ ਮਨਗਾਵਨ ਦੀ ਤੇਲ , ਖ਼ਾਸ ਲੋਹਾ, ਬਾਕਸਾਇਟ,ਤਾਂਬਾ, ਮੈਗਨੀਜ਼(ਲੋਹਾ) ਤੇ ਨਿਕਲ ਦੀ। ਕੀ ਤੁਸੀਂ ਅਮਰੀਕਾ ਦੀ ਦੂਜੀ ਲਾਮ ਪਿੱਛੋਂ ਖ਼ਾਮ ਮਾਲ ਦੀ ਲੋੜ ਤੇ ਅਮਰੀਕਾ ਦੀ ਜੱਗ ਦੇ ਸੱਭ ਤੋਂ ਅਮੀਰ ਮੁਲਖ ਬਣਨ ਦੀ ਗੱਲ ਕਰ ਸਕਦੇ ਉਹ? ਤਾਰਿਕ: ਲਾਮ ਮਗਰੋਂ ਲੋਕਾਂ ਦੀ ਆਸਾਂ ਉਸ ਤੋਂ ਬਹੁੰ ਉਚੇਰੀਆਂ ਸਨ ਜਣਿਆਂ ਉਹ ਪਹਿਲੋਂ ਰੱਖਦੇ ਸਨ।ਮਿਸਾਲ ਵਜਹੋਂ ਕਾਰਾਂ ਦਾ ਬਣਾਉਣ ਤੇ ਮੁੜ ਉਸ ਸਨਾਤ ਦਾ ਧਮਾਕਾ, ਫ਼ੌਜੀ ਸਨਅਤੀ ਕਮਪਲਸ ਦਾ ਧਮਾਕਾ, ਇਹ ਸੱਭ ਕੁੱਝ ਇਹਨੀ ਵੱਢੀ ਪੱਧਰ ਉੱਤੇ ਸੀ ਕਿ ਕਿਸੇ ਅਮਰੀਕੀ ਆਗੂ ਨੂੰ ਇਸ ਦਾ ਪਹਿਲੀ ਵੱਡੀ ਲਾਮ ਤੋਂ ਪਹਿਲਾਂ ਖ਼ਿਆਲ ਵੀ ਨਹੀਂ ਆਇਆ ਹੋਣਾ। ਇਸ ਲਈ ਉਹ ਪੱਕ ਕਰਦੇ ਪਏ ਸਨ ਪਈ ਮੁਲਖ ਚਲਾਉਣ ਲਈ ਮਾਲ ਦੀ ਥੁੜ ਨਹੀਂ ਆਵਣੀ ਚਾਹੀਦੀ, ਖ਼ਾਸ ਕਰ ਤੇਲ ਦੀ ਤਾਂ ਜੋ ਅਮਰੀਕਾ ਸ਼ਾਹੀ ਦੀ ਰਾਖੀ ਤੇ ਸੰਭਾਲ ਹੋ ਸਕੇ। ਆਜ਼ਨ ਹਾਵਰ ਨੇ ਅਸਲੋਂ ਇਕ ਵਾਰੀ ਵਿੱਤ ਨਾਮ ਦੀ ਅਮਰੀਕਾ ਨੂੰ ਲੋੜਨੀਦੇ ਖ਼ਾਮ ਮਾਲ ਪਾਰੋਂ ਗੱਲ ਵੀ ਕੀਤੀ ਸੀ। ਅਤੇ ਸਾਊਦੀ ਅਰਬ ਨਾਲ ਤੇਲ ਦੇ ਮਾਮਲੇ ਦਾ ਪੱਕਾ ਹੋਣਾ , ਜੋ ਮਗਰੋਂ ਇੱਕਵੀਂ ਸਦੀ ਤੀਕ ਉਨ੍ਹਾਂ ਲਈ ਇਕ ਡਰਵਾਨਾ ਪਿੱਛਾ ਏ, ਇਹ ਮੁਆਮਲਾ ਬੜਾ ਖਿੱਚ ਪਾਉਂਦਾ ਏ ਜੋ ਦੱਸਦਾ ਏ ਇਕ ਸ਼ਾਹੀ ਤੋਂ ਦੂਜੀ ਸ਼ਾਹੀ ਦੀ ਬਦਲੀ, ਜਦ ਕੇ ਪਹਿਲੀ ਬਾਦਸ਼ਾਹੀ ਅਜੇ ਸਰਕਾਰੀ ਪੱਖੋਂ ਮੁੱਕੀ ਵੀ ਨਹੀਂ ਸੀ। ਅਮਰੀਕਾ ਨੇ ਸਾਊਦੀ ਸ਼ਾਹੀ ਟੱਬਰ ਦੀ ਰਾਖੀ ਤੇ ਉਨ੍ਹਾਂ ਦੇ ਸਾਰੇ ਨਫ਼ਾਈਆਂ ਕਨਫ਼ੀਆਂ ਦੀ ਰਾਖੀ ਦੂਜੀ ਲਾਮ ਵੇਲ਼ੇ ਬਰਤਾਨੀਆ ਤੋਂ ਲੈ ਲਈ ਸੀ। ਜਿਸ ਇਕੱਠ ਵਿਚ ਇਹ ਮਿਥਿਆ ਗਿਆ ਉਹ ਇਕ ਬੇੜੀ ਵਿਚ ਹੋਇਆ, ਨਹਿਰ ਸਵੀਜ਼ ਵਿੱਚ। ਇੱਥੇ ਈ ਇਹ ਮੁਆਮਲਾ ਮਿਥਿਆ ਗਿਆ। ਸਟੋਨ: ਕੀਹਦੇ ਤੋਂ ਟੱਬਰ ਦੀ ਰਾਖੀ ਕਰਨੀ ਸੌਂ ਨੇਂ? ਤਾਰਿਕ: ਟੱਬਰ ਦੀ ਆਪਣੇ ਲੋਕਾਂ ਤੋਂ ਰਾਖੀ। ਸਟੋਨ: ਤਾਂ ਫਿਰ ਵੀ ਤਾਰਿਕ: ਤਾਂ ਫਿਰ। ਸਾਊਦੀ ਸ਼ਾਹੀ ਟੱਬਰ, ਖ਼ਾਸ ਕਰ ਉਨ੍ਹਾਂ ਦੇ ਮਜ਼ਹਬ ਦਾ ਫ਼ਿਰਕਾ, ਵਹਾਬੀ ਅਕੀਦਾ, ਇਹ ਫ਼ਿਰਕਾ ਮੁਲਖ ਵਿਚ ਬਹੁੰ ਥੋੜਾ ਸੀ। ਇਸ ਲਈ ਸਾਊਦੀ ਸ਼ਾਹੀ ਨੇ ਪਹਿਲਾਂ ਬਰਤਾਨਵੀ ਸ਼ਾਹੀ ਨਾਲ ਆਪਣੇ ਮਾਮਲੇ ਨਬੇੜ ਕੇ ਜੋ ਤਾਕਤ ਲਈ ਤੇ ਮੁੜ ਇਹੋ ਤਾਕਤ ਅਮਰੀਕਾ ਤੋਂ ,ਉਹ ਸੀ ਲੋਕਾਂ ਉੱਤੇ ਆਪਣਾ ਰਾਜ ਤਗੜਾ ਕਰਨ ਦੀ, ਤੇ ਸਾਊਦੀ ਅਰਬ ਉੱਤੇ ਮਜ਼ਹਬ ਦਾ ਉਹ ਰੰਗ ਲਾਗੂ ਕਰਨ ਦਾ ਜਿਸ ਦੀ ਲੋਕਾਂ ਨਾਲ ਸਾਂਝ ਨਹੀਂ ਸੀ। ਇਸ ਲਈ ਕਹਾਣੀ ਮੁੜ ਦੂਜੀ ਲਾਮ ਵੱਲ ਪਰਤਦੀ ਏ। ਪਰ ਅਮਰੀਕਾ ਕਾਹਲੀ ਕਾਹਲੀ ਇਹ ਸੋਚੀਨਦਾ ਪਿਆ ਸੀ, ਭਾਵੇਂ ਅਜੇ ਲਾਮ ਮੁੱਕੀ ਨਹੀਂ ਸੀ, ਫ਼ਰਾਂਸੀ ਢਆ ਪਏ ਨੇਂ ਇਨ੍ਹਾਂ ਦੀਆਂ ਕਾਲੁਨੀਆਂ ਦਾ ਕੀ ਬੰਸੀ? ਡੱਚਾਂ ਨੀਂ ਲੜਾਈ ਨਹੀਂ ਕੀਤੀ, ਉਨ੍ਹਾਂ ਉੱਤੇ ਜਰਮਨਾਂ ਦਾ ਕਬਜ਼ਾ ਏ। ਅਨਡੋਨਸ਼ੀਆ ਵਿਚ ਕੀ ਹੋਣ ਜਾ ਰਿਹਾ ਏ? ਹਿੰਦ ਚੀਨੀ ਵਿਚ ਕੀ ਹੋਵਣਾ ਏ? ਹਿੰਦੁਸਤਾਨ ਵਿਚ ਕੀ ਹੋਵਣਾ ਏ? ਕੀ ਅਸੀਂ ਜਾਪਾਨੀਆਂ ਨੂੰ ਹਿੰਦੁਸਤਾਨ ਲੈਣ ਦਈਏ? ਕਿਉਂ ਜੇ ਇਕ ਵੇਲ਼ੇ ਇਸ ਦਾ ਅਸਲੋਂ ਡਰ ਸੀ। ਸਟੋਨ: ਕੀ ਤੁਸੀਂ ਇਸ ਬਾਰੇ ਥੋੜਾ ਜਿਹਾ ਦੱਸ ਸਕਦੇ ਉਹ? ਤਾਰਿਕ: 1942ਵਿਚ ਸਿੰਗਾਪੁਰ ਦੇ ਢੀਨ ਪਿੱਛੋਂ, ਹਿੰਦੁਸਤਾਨੀ ਕੌਮ ਪੁਜਾਰੀ , ਖ਼ਾਸ ਕਰ ਗਾਂਧੀ ਤੇ ਨਹਿਰੂ, ਇਹ ਮਹਿਸੂਸਿਆ ਪਈ ਭਾਵੇਂ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਬਾਤ ਕਿੱਥੇ ਬਰਤਾਨੀਆ ਦੀ ਥਾਂ ਜਾਪਾਨੀਆਂ ਨਾਲ ਨਾ ਮੁਕਾਨੀ ਪੋਵੇ। ਇਸ ਲਈ ਪਹਿਲੀ ਵਾਰ ਗਾਂਧੀ ਨੇ ਗ਼ਲਤ ਚਾਲ ਚਲੀ ਯਾਂ ਗ਼ਲਤ ਪੈਂਤੜਾ । ਉਸ ਆਖਿਆ ਆਉ ਬਰਤਾਨੀਆ ਨੂੰ ਕਹੀਏ ਪਈ ਹਿੰਦੁਸਤਾਨ ਛੱਡ ਜਾਵਣ। ਅਤੇ ਬਰਤਾਨੀਆ ਨੇ ਉਸ ਨੂੰ ਆਖਿਆ ਥੋੜਾ ਉਡੀਕੋ ਤਾਂ ਜੋ ਲਾਮ ਮੁੱਕ ਜਾਵੇ। ਅਸਾਂ ਜਾਣਾ ਤਾਂ ਹੈ ਈ। ਉਸ ਆਖਿਆ ਨਹੀਂ ਤੁਸੀਂ ਹੁਣੇ ਜਾਉ। ਇਸ ਲਈ ਉਨ੍ਹਾਂ ਸਰਕਾਰ ਚੋਂ ਹਿੰਦੁਸਤਾਨੀ ਸੂਬਿਆਂ ਚੋਂ ਆਪਣੇ ਸਾਰੇ ਬੰਦੇ ਕੱਢ ਲਏ ਤੇ ' ਸਿਵਲ ਨਾਫ਼ਰਮਾਨੀ ਦੀ ਲਹਿਰ ਛੂਈ ਜਿਸ ਦਾ ਨਾਂ ਸੀ 'ਹਿੰਦੁਸਤਾਨ ਛੋੜ ਦੋ' । ਅੱਜ ਲੋਕੀਂ ਇਸ ਨੂੰ ਨਿਰੀ ਕੌਮੀ ਲਹਿਰ ਸਮਝਦੇ ਨੇਂ, ਜਿਹੜੀ ਇਹ ਸੀ ਵੀ, ਪਰ ਇਸ ਦਾ ਤਾਅਲੁੱਕ ਉਸ ਵੱਡੇ ਜਾਪਾਨੀ ਧਾਵੈ ਨਾਲ ਸੀ ਜੋ ਸਿੰਗਾਪੁਰ ਦੇ ਢੀਨ ਪਿੱਛੋਂ ਹੋਇਆ, ਅਤੇ ਜਿਸ ਨੂੰ ਏਸ਼ੀਆ ਵਿਚ ਬਰਤਾਨੀਆ ਦੀ ਸੱਭ ਤੋਂ ਵੱਡੀ ਫ਼ੌਜੀ ਹਾਰ ਆਖਿਆ ਗਿਆ । ਉਤੇ ਬਰਤਾਨੀਆ ਨੇ ਵਿਚਾਰਿਆ ਜਾਪਾਨੀ ਅਗਾਂਹ ਵਧਦੇ ਪਏ ਨੇਂ, ਉਹ ਬਰਮਾ ਅੱਪੜਦੇ ਪਏ ਨੇਂ। ਛੇਤੀ ਉਨ੍ਹਾਂ ਬੰਗਾਲ ਮਲ ਲੈਣਾ ਏ। ਹਲਾ ਤੇ ਮੁੜ ਬੰਗਾਲ ਮਿਲਣ ਪਿੱਛੋਂ, ਕਿਹਨੂੰ ਸਾਰ ਏ? ਭਾਵੇਂ ਉਹ ਦਿਹਲੀ ਮਲ ਲੈਣ। ਇਸ ਲਈ ਬਰਤਾਨਵੀ ਸਰਕਾਰ, ਖ਼ਾਸ ਕਰ ਚਰਚਿਲ ਦਾ ਤਾਂ ਤੋਰਾ ਨਿਕਲ ਗਿਆ ਅਤੇ ਉਸ ਖੱਬੇ ਪੱਖੀ ਸਿਆਸਤ ਕਾਰ ਬਰਤਾਨੀਆ ਤੋਂ ਗਾਂਧੀ ਨੂੰ ਮਿਲਣ ਲਈ ਘੱਲੇ ਤਾਂ ਜੋ ਉਹ ਉਸ ਨੂੰ ਕਹਿਣ, ਵੇਖ , ਅਸੀਂ ਤੈਨੂੰ ਉਹ ਸਭੇ ਕੁੱਝ ਦੇ ਦੇਵਾਂਗੇ ਜੋ ਤੋਂ ਚਾਹਨਾ ਏਂ, ਪਰ ਥੋੜੀ ਜਿਹੀ ਉਡੀਕ ਕਰ ਲੈ।ਅਸੀਂ ਤੈਨੂੰ ਖ਼ਾਲੀ ਚੈੱਕ ਦੇਣੇ ਪਏ ਆਂ।ਅਤੇ ਗਾਂਧੀ ਨੇ ਜਵਾਬ ਦਿੱਤਾ, ਉਸ ਬੰਕ ਦੇ ਚੈੱਕ ਦਾ ਕੀ ਕਰੀਏ ਜੋ ਮੁਕਦਾ ਪਿਆ ਏ? ਉਸ ਅਸਲੋਂ ਸੋਚਿਆ ਬਰਤਾਨਵੀ ਮੁੱਕ ਗਏ ਨੇਂ। ਬਹਿਰ ਹਾਲ ਜਾਪਾਨੀ ਕਦੀ ਦਿਹਲੀ ਨਾ ਅੱਪੜੇ, ਪਰ ਇਹ ਚੇਤੇ ਰੱਖਣ ਦੀ ਗੱਲ ਏ ਕਿ ਬਹੁੰ ਗਿੰਤਰੀ ਦੇ ਹਿੰਦੁਸਤਾਨੀ ਸਿਪਾਹੀ ਜੋ ਜਾਪਾਨੀਆਂ ਹੱਥ ਆਏ, ਉਨ੍ਹਾਂ ਸਿਪਾਹੀਆਂ ਦੀ ਇੰਡੀਅਨ ਨੈਸ਼ਨਲ ਫ਼ੌਜ ਬਣਾ ਦਿੱਤੀ ਗਈ। ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਇਕ ਆਗੂ ਸੀ , ਸਭਾਸ ਚੰਦਰ ਬੋਸ, ਜਿਹੜਾ ਕੌਮੀ ਨਾਅਰੇ ਉੱਤੇ ਟੋਕੀਵ ਤੇ ਬਰਲਿਨ ਗਿਆ ' ਸਾਡੇ ਵੈਰੀ ਦਾ ਵੈਰੀ ਸਾਡਾ ਦੋਸਤ ਏ' ਅਤੇ ਉਸ ਹਿਟਲਰ ਤੇ ਜਾਪਾਨੀਆਂ ਨਾਲ ਮਾਮਲੇ ਜੁੜੇ ਤਾਂ ਜੋ ਹਿੰਦੁਸਤਾਨ ਅੰਦਰ ਬਰਤਾਨੀਆ ਵਿਰੁੱਧ ਧਾਵੈ ਕੀਤੇ ਜਾਣ। ਇਹ ਇੰਡੀਅਨ ਨੈਸ਼ਨਲ ਆਰਮੀ ਸੀ ਜਿਹਦੀ ਬੜੀ ਧੂਮ ਸੀ। ਸਟੋਨ :ਫਿਰ ਕੀ ਹੋਇਆ? ਤਾਰਿਕ: ਉਹ ਬਹੁਤੀ ਦੂਰ ਤੀਕ ਨਹੀਂ ਗਏ। ਉਨ੍ਹਾਂ ਬਰਤਾਨੀਆ ਵਿਰੁੱਧ ਲੜਾਈ ਲੜੀ।ਕਈ ਫੜੇ ਗਏ। ਅਤੇ ਲਾਮ ਮਗਰੋਂ ਉਨ੍ਹਾਂ ਉੱਤੇ ਮੁਕੱਦਮੇ ਤੁਰੇ ਗਏ, ਉਚੇ ਹਿੰਦੁਸਤਾਨੀ ਸਿਆਸਤ ਕਾਰਾਂ, ਨਹਿਰੂ ਸਣੇ, ਵਕੀਲਾਂ ਦੇ ਭਾਣੇ ਪਾਏ, ਅਤੇ ਉਨ੍ਹਾਂ ਦਾ ਦਫ਼ਾ ਕੀਤਾ ਤੇ ਇਹ ਕਹਿਆ ਇਹ ਕੌਮ ਪਿਆਰੇ ਨੇਂ। ਅਸੀਂ ਇਨ੍ਹਾਂ ਨਾਲ ਸਹਿਮਤ ਨਹੀਂ ਆਂ ਪਰ ਇਨ੍ਹਾਂ ਜੋ ਕੀਤਾ ਉਸ ਮੁਲਖ ਵਿਰੋਧ ਕੀਤਾ ਜਿਹੜਾ ਵਹਿਣਾਂ ਦੇ ਮੁਲਖ ਉੱਤੇ ਮਲ ਮਾਰੀ ਬੈਠਾ ਏ। ਸਟੋਨ: ਜਾਪਾਨੀਆਂ ਕੋਲ ਬਰਮਾ ਤਾਂ ਹੈ ਸੀ, ਉਨ੍ਹਾਂ ਹਿੰਦੁਸਤਾਨ ਹੋਰ ਫ਼ੌਜ ਕਿਉਂ ਨਾ ਘੱਲੀ? ਤਾਰਿਕ: ਇਹ ਵੀ ਇਕ ਹੋਰ ਭੇਤ ਏ ਪਈ ਉਨ੍ਹਾਂ ਹਿੰਦੁਸਤਾਨ ਕਿਉਂ ਛੱਡ ਦਿੱਤਾ, ਉਨ੍ਹਾਂ ਸਵੀਟ ਯੂਨੀਅਨ ਉੱਤੇ ਧਾਵਾ ਕਿਉਂ ਨਾ ਕੀਤਾ। ਉਨ੍ਹਾਂ ਇਕ ਵੇਲ਼ੇ ਸਭੁ ਛੱਡ ਦਿੱਤਾ ਅਤੇ ਮਹਿਸੂਸਿਆ ਪਈ ਉਨ੍ਹਾਂ ਨੂੰ ਸਾਰਾ ਜ਼ੋਰ ਕਿੱਥੇ ਹੋਰ ਲਾਉਣਾ ਚਾਹੀਦਾ ਏ। ਮੇਰਾ ਖ਼ਿਆਲ ਏ ਖ਼ੋਰੇ ਉਨ੍ਹਾਂ ਇਹ ਸੋਚਿਆ ਅਸਾਂ ਲਾਮ ਲਈ ਲੋੜਨੀਦੀ ਰਸਦ ਉੱਤੇ ਬਹੁਤਾ ਏ ਭਾਰ ਪਾ ਦਿੱਤਾ ਏ। ਸਟੋਨ:ਕੀ ਹਿੰਦੁਸਤਾਨ ਕੋਲ ਜਾਪਾਨ ਲਈ ਕੋਈ ਦੌਲਤ ਸੀ? ਤਾਰਿਕ: ਬਿਲਕੁੱਲ, ਹਿੰਦੁਸਤਾਨ ਕੋਲ ਚੋਖੀ, ਤਗੜੀ ਦੌਲਤ ਸੀ। ਸਟੋਨ: ਤਗੜੀ, ਪਰ ਉਸ ਵੇਲ਼ੇ ਨਹੀਂ। ਤਾਰਿਕ: ਉਸ ਵੇਲ਼ੇ ਨਹੀਂ। ਇਹ ਉਹ ਦੌਲਤ ਸੀ ਜਿਹੜੀ ਕੱਢਣੀ ਪੈਣੀ ਸੀ, ਪਰ ਉਨ੍ਹਾਂ ਕੋਲ ਡਾਢੇ ਚੋਖੇ ਕਮੀਰੀਆਂ ਦੀ ਤਾਕਤ ਏ। ਸਟੋਨ: ਹਾਂ, ਪਰ ਉਨ੍ਹਾਂ ਨੂੰ ਖਵਾਣਾ ਵੀ ਪੈਣਾ ਸੀ ਤੇ ਜਾਪਾਨੀਆਂ ਨੂੰ ਖ਼ੁਰਾਕ ਦੇ ਮਸਲੇ ਸਨ।
(ਚਲਦਾ)
More