کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਵਾਰ ਬਾਰੇ 11:ਤਾਰਿਕ ਅਲੀ ਤੇ ਓਲੀਵਰ ਸਟੋਨ ਗੱਲ ਬਾਤ

ਵਾਰ ਬਾਰੇ 11:ਤਾਰਿਕ ਅਲੀ ਤੇ ਓਲੀਵਰ ਸਟੋਨ ਗੱਲ ਬਾਤ

ਪੰਜਾਬੀ ਰੂਪ:ਜ਼ੁਬੈਰ ਅਹਿਮਦ

August 3rd, 2012

 

 

(ਇਸ ਲਿਖਤ ਵਿਚ ਵਾਰ ਦਾ ਮਤਲਬ ਤਵਾਰੀਖ਼ , ਹਿਸਟਰੀ ਏ)
(ਲੜੀ ਜੋੜਨ ਲਈ ਪਿਛਲੀਆਂ ਲੜੀਆਂ ਵੇਖੋ)
ਦੂਜਾ ਅੰਗ : ਦੂਜੀ ਜਗਤ ਲਾਮ ਮਗਰੋਂ ਦਾ ਅਵਡਰ
ਸਟੋਨ: ਤੁਸਾਂ ਵਿਖਾਇਆ ਏ ਪਈ ਇੰਗਲੈਂਡ ਅਫ਼ਰੀਕਾ ਨੂੰ ਕਾਲੋਨੀ ਗਿਰੀ ਹੇਠ ਲਿਆਉਣ ਲਈ ਗ਼ੁਲਾਮੀ ਵਿਰੁੱਧ ਚਬੂਤਰਾ ਵਰਤਣ ਵਿਚ ਚੰਗੀ ਚਤੁਰਾਈ ਵਰਤੀ।
ਤਾਰਿਕ: ਇਹ ਬੜੀ ਖਿੱਚਵੇਂ ਗੱਲ ਏ ਪਈ ਜੋ ਦਲੀਲ ਬਰਤਾਨੀਆ ਨੇ ਅਫ਼ਰੀਕਾ ਦੀ ਕਾਲੋਨੀ ਗਿਰੀ ਤੇ ਫ਼ੌਜਾਂ ਘੱਲਣ ਲਈ ਦਿੱਤੀ, ਉਹ ਇਹ ਸੀ ਪਈ ਇਹੋ ਰਾਹ ਏ ਜਿਸ ਰਾਹੀਂ ਅਸੀਂ ਗ਼ੁਲਾਮੀ ਮੁਕਾ ਸਕਣੇ ਆਂ। ਇਸ ਹਕੀਕਤ ਨੂੰ ਭੁੱਲਦੇ ਹੋਏ ਪਈ ਬਰਤਾਨੀਆ ਨੇ ਕਈ ਧਾਕੇ ਪਹਿਲਾਂ ਗ਼ੁਲਾਮਾਂ ਦੇ ਵਪਾਰ ਰਾਹੀਂ ਆਪਣੀ ਕਿਸਮਤ ਬਣਾਈ ਸੀ। ਪਰ ਇਹ ਦਲੀਲ ਜੋ ਉਨ੍ਹਾਂ ਨੇ ਦਿੱਤੀ ਤੇ ਮੈਂ ਇਸ ਦਲੀਲ ਦਾ ਅਮਰੀਕਾ ਦੀ ਦਲੀਲ ਨਾਲ ਟਕਰਾ ਕਰਨਾ ਆਂ ਕਿ ਅਸੀਂ ਇਸ ਮੁਲਕ ਨੂੰ ਯਾਂ ਉਸ ਮੁਲਕ ਨੂੰ ਇਨਸਾਨੀ ਹੱਕਾਂ ਦੀ ਰਾਖੀ ਪਾਰੋਂ ਲਏ ਰਹੇ ਆਂ(ਕਬਜ਼ਾ ਕਰਦੇ ਪਏ ਆਂ)। ਇਹ ਉਹ ਵੱਢੇ ਵਿਚਾਰੀ ਬਹਾਨੇ ਸਨ ਜਿਹੜੇ ਉਹ ਲੋਕਾਂ ਨੂੰ ਆਪਣੇ ਮੁਲਕਾਂ ਵਿਚ ਦਨੀਦੇ ਨੇਂ, ਤਾਂ ਜੇ ਉਸ ਸ਼ੈਅ ਨੂੰ ਮੰਨਣ ਜੋਗ ਬਣਾਇਆ ਜਾ ਸਕੇ ਜੋ ਨਾ ਮੰਨਣ ਜੋਗ ਏ।
ਸਟੋਨ: ਕੀ ਗ਼ੁਲਾਮੀ ਨੇ ਫਿਰ ਵੀ ਮੁੱਕ ਜਾਣਾ ਸੀ, ਯਾਂ ਬਰਤਾਨੀਆ ਨੇ ਅਸਲੋਂ ਇਸ ਨੂੰ ਮੁਕਾਇਆ।
ਤਾਰਿਕ: ਨਹੀਂ ਗ਼ੁਲਾਮੀ ਕਿਸੀ ਨਾ ਕਿਸੀ ਤਰਾਂ ਮੁੱਕਣ ਉੱਤੇ ਸੀ। ਇਹ ਅਮਲ ਉਨਹਵੇਂ ਸਦੀ ਵਿਚ ਅਮਰੀਕੀ ਘਰੋਕੀ ਜੰਗ ਵਿੱਚ ਦੱਖਣ ਦੀ ਭਾਜ ਨਾਲ ਛੋਹ ਪਿਆ ਸੀ। ਅਤੇ ਯੂਰਪ ਵਿਚ ਇਹ ਮੁਕਦਾ ਪਿਆ ਸੀ। ਫ਼ਰਾਂਸੀ ਉਥਲ ਨੇ ਇਸ ਨੂੰ ਮੁਕਾ ਦਿੱਤਾ ਸੀ। ਕੀਰੋਬੀਨ ਦੇ ਹੇਅਤੀ (Haitian ) ਨਾਬਰ ਹੋ ਗਏ ਸਨ। ਇਸ ਲਈ ਬਰਤਾਨੀਆ ਨੇ ਜੋ ਆਖਿਆ ਇਹ ਆਖਣ ਅੰਗਰੇਜ਼ ਸ਼ਾਹੀ ਉਨ੍ਹਾਂ ਦੀ ਖ਼ਾਸ ਸਿਫ਼ਤ ਏ , ਬਹੁਤਾ ਕੂੜ ਤੇ ਦੋਗ਼ਲਾ। ਜਿਵੇਂ ਉਨ੍ਹਾਂ ਅਫ਼ਰੀਕਾ ਉੱਤੇ ਰਾਜ ਕੀਤਾ ਉਹ ਉੱਕਾ ਨਸਲ ਵਾਹ ਸੀ। ਮੇਰੇ ਆਖਣ ਦਾ ਮਤਲਬ ਏ ਵੇਖੋ ਜਿਵੇਂ ਉਨ੍ਹਾਂ ਅਫ਼ਰੀਕਾ ਉੱਤੇ ਰਾਜ ਕੀਤਾ, ਉਨ੍ਹਾਂ ਨਸਲੀ ਵਿਤਕਰੇ ਦਾ ਨਿਜ਼ਾਮ ਮੁਲਕ ਉੱਤੇ ਲਾਗੂ ਕੀਤਾ। ਉਨ੍ਹਾਂ ਨਿਰੇ ਗੋਰਿਆਂ ਲਈ ਕਲੱਬ ਤੇ ਨਿਰੇ ਗੋਰਿਆਂ ਲਈ ਇਲਾਕੇ ਬਣਾਏ। ਲੋਕ ਕਹਿੰਦੇ ਨੇਂ ਅਫ਼ਰੀਕੀਆਂ ਨੇ ਇਹ ਨਿਰਾ ਦੱਖਣੀ ਅਫ਼ਰੀਕਾ ਵਿਚ ਕੀਤਾ, ਪਰ ਬਰਤਾਨੀਆ ਨੇ ਇਹ ਸਾਰੇ ਜੱਗ ਵਿਚ ਕੀਤਾ, ਹਿੰਦੁਸਤਾਨ ਵਿਚ, ਤੇ ਅਫ਼ਰੀਕਾ ਵਿਚ ਵੀ।
ਸਟੋਨ: ਮੈਨੂੰ ਜ਼ਰੀ ਟੋਹ ਰਹਿੰਦੀ ਏ ਤੁਹਾਡਾ ਡਾਕਟਰ ਲਵੀਨਗਸਟਨ, ਸਕਾਟੀ ਮਿਸ਼ਨਰੀ ਬਾਰੀ ਕੀ ਵਿਚਾਰ ਏ?
ਤਾਰਿਕ: ਇਕ ਵਾਰੀ ਜੇ ਤੁਸੀਂ ਸ਼ਾਹੀ(ਸਾਮਰਾਜੀ) ਮੁਲਕ ਦੇ ਹੋਵ, ਸ਼ਾਹੀ ਨਸਲ ਤੋਂ, ਤੁਸੀਂ ਖ਼ੀਆਲਦੇ ਉਹ ਜੱਗ ਤੁਹਾਡਾ ਏ। ਅਤੇ ਚੰਗੇ ਲੋਕ ਵੀ, ਤੁਹਾਨੂੰ ਪਤਾ ਏ, ਉਹ ਮਿਥਦੇ ਨੇਂ ਪਈ ਉਹ ਜਾ ਸਕਦੇ ਨੇਂ ਤੇ ਦੁਨੀਆ ਦੀ ਖੋਜ ਕਰ ਸਕਦੇ ਨੇਂ, ਤੇ ਸ਼ੈਵਾਂ ਲੱਭ ਸਕਦੇ ਨੇਂ। ਉਨ੍ਹਾਂ ਦੇ ਦਿਮਾਗ਼ ਵਿਚ ਇਹ ਗੱਲ ਫਸੀ ਏ ਅਸੀਂ ਸ਼ਾਹੀ ਆਂ, ਤੇ ਜੋ ਕੁੱਝ ਵੀ ਮੈਂ ਕਰਦਾ ਪਿਆ ਆਂ,ਸ਼ਾਹੀ ਲਈ ਏ। ਤੇ ਡਾਕਟਰ ਲਵੀਨਗਸਟਨ ਇਸ ਤੋਂ ਬਚਿਆ ਹੋਇਆ ਨਹੀਂ ਸੀ। ਸਕਾਟੀ ਹੁਣ ਇੰਗਲੈਂਡ ਦੇ ਬਹੁੰ ਵੈਰੀ ਨੇਂ। ਪਰ ਬਰਤਾਨਵੀ ਸ਼ਾਹੀ ਦੇ ਪੱਖੋਂ, ਸਕਾਟੀ ਇਕ ਵੇਲ਼ੇ ਸ਼ਾਹੀ ਲਈ ਜਾਨਾਂ ਵਾਰਨ ਨੂੰ ਫਿਰਦੇ ਸਨ। ਉਨ੍ਹਾਂ ਬਰਤਾਨਵੀ ਸ਼ਾਹੀ ਨੂੰ ਉਸਾਰਨ ਤੇ ਮੁੜ ਇਸ ਦੇ ਪ੍ਰਬੰਧ ਵਿੱਚ ਉਚੇਚਾ ਕੰਮ ਕੀਤਾ।
ਅਤੇ ਇਸ ਵਿਚ ਇਕ ਮਜ਼੍ਹਬੀ ਅੰਗ ਵੀ ਸੀ।ਜਿਹੜਾ ਇਸ ਦਾ ਹਮੇਸ਼ ਹਿੱਸਾ ਸੀ। ਅਸੀਂ ਵਸੇਬ ਤੇ ਈਸਾਈ ਧਰਮ ਕਾਫ਼ਰਾਂ ਤੀਕ ਲੈ ਜਾ ਰਹੇ ਆਂ। ਅਸੀਂ ਉਨ੍ਹਾਂ ਦਾ ਹੱਥ ਵਨਡਵਾਂਗੇ  ਪਰ ਇਸ ਦੇ ਬਦਲੇ ਉਨ੍ਹਾਂ ਨੂੰ ਈਸਾਈ ਹੋਣਾ ਪੋਓਸੀ। ਚੋਖੇ ਮਿਸ਼ਨਰੀ ਇਸ ਨੂੰ ਮੰਦੇ ਸਨ ਤੇ ਉਹ ਇਸ ਨੂੰ ਸੱਚਾ ਮੰਦੇ ਸਨ,ਕਿਸੇ ਭੈੜੇ ਕਾਰਨ ਤੋਂ ਬਿਨਾਂ। ਇਨ੍ਹਾਂ ਰੂਹਾਂ ਨੂੰ ਬਚਾਉਣ ਲਈ ,ਸਾਨੂੰ ਇਨ੍ਹਾਂ ਦੇ ਸਰੀਰਾਂ ਦੇ ਜਿਉਂਦੇ ਹੋਵਣ ਦਾ ਪੱਕ ਵੀ ਕਰਨਾ ਪੋਓਸੀ। ਬਰਤਾਨੀਆ ਨੇ ਇਹ ਆਸਟਰੇਲੀਆ ਵਿਚ ਕਿਸੀ ਹੱਦ ਤੀਕ ਕੀਤਾ, ਥਲੋਚੀਆਂ ਨੂੰ ਈਸਾਈ ਕੀਤਾ, ਤੇ ਆਪਣੇ ਵਾਂਗਰ ਬਣਾਉਣ ਦਾ ਆਹਰ ਕੇਤੂ ਨੇਂ। ਅਤੇ ਇਹ ਵੀ ਸੱਚ ਏ ਪਈ ਬਹੁਤੀਆਂ ਦਾ ਸਫ਼ਾਇਆ ਕਰਦਿੱਤਾ ਗਿਆ।
ਸਟੋਨ: ਕੀ ਸਿਰ ਰਿਚਰਡ ਬਰਟਨ ਵੀ ਤੁਹਾਡੀ ਭੈੜੀਆਂ ਦੀ ਗਿੰਤਰੀ ਵਿਚ ਏ?
ਤਾਰਿਕ: ਜੀ, ਬਰਟਨ ਬੜਾ ਮਜ਼ੇ ਦਾਰ ਜੀ ਸੀ, ਅਤੇ ਮੇਰੀ ਭੈੜੇ ਜੀਆਂ ਦੀ ਗਿੰਤਰੀ ਕੋਈ ਲੰਮੀ ਚੋਖੀ ਨਹੀਂ, ਮੇਰੇ ਆਖਣ ਦਾ ਮਤਲਬ ਏ, ਚੋਖੇ ਬਰਤਾਨਵੀ ਪੰਡਤ ਜਿਹੜੇ ਜੱਗ ਦੀ ਖੋਜ ਵਿਚ ਗਏ ਜਿਹਨਾਂ ਚੰਗੇ ਕੰਮ ਵੀ ਕੀਤੇ, ਬੋਲੀਆਂ ਲੱਭੀਆਂ, ਉਨ੍ਹਾਂ ਬਾਰੇ ਲਿਖਿਆ। ਇਨ੍ਹਾਂ ਵਿੱਚੋਂ ਕੁੱਝ ਜੀ ਜੱਗ ਵਿੱਚ ਕਿਸੇ ਹਵਾਲੇ ਨਾਲ ਸ਼ਾਨਦਾਰ ਮੁਹੱਕਕੀਨ ਉਲੂਮ ਸ਼ਰਕਆ ਸਨ, ਅਤੇ ਉਹ 'ਮਸ਼ਰਕੀ' ਰਹਿਤਲ ਬਾਰੇ ਜਾਨਣਾ ਚਾਹੁੰਦੇ ਸਨ, ਬੋਲੀਆਂ ਸਿੱਖਣਾ ਚਾਹੁੰਦੇ ਸਨ ਤੇ ਉਸ ਦਾ ਉਲਥਾ ਅੰਗਰੇਜ਼ੀ ਵਿਚ ਕਰਨਾ ਚਾਹੁੰਦੇ ਸਨ। ਅਤੇ ਮੇਰੇ ਲਈ, ਇਹ ਹਮੇਸ਼ ਬੜੀ ਚੰਗੀ ਗੱਲ ਏ ਜਦ ਤੁਸੀਂ ਇਹ ਸਿੱਖਣਾ ਛੋਹਨਦੇ ਉਹ ਪਈ ਦੂਜੇ ਲੋਕ ਕੀ ਪਈ ਸੋਚਦੇ ਨੇਂ। ਪਵੰਦ ਦੇ ਮਤਸ਼ਰਕੀਨ ਜੋ ਚੀਨਗੇ  ਉਨ੍ਹਾਂ ਸਾਨੂੰ ਉਸ ਨਸਰ ਦੀ ਦੱਸ ਪਾਈ ਜਿਹੜੀ ਉਸ ਵੇਲ਼ੇ ਯਾਰ੍ਹਵੀਂ ਸਦੀ ਵਿਚ ਚੀਨ ਵਿਚ ਲਿਖੀ ਜਾਂਦੀ ਪਈ ਸੀ ,ਇਸ ਲਈ ਮਿਸਾਲ ਵਜਹੋਂ ਜਿਸ ਦਾ ਸਾਨੂੰ ਮੁੜਕਦੀ ਪਤਾ ਨਾ ਚਲਦਾ ।ਇਸ ਲਈ ਮੇਰੇ ਲਈ ਇਹ ਖੋਜੀ ਚੰਗੇ ਲੋਕ ਸਨ।

(ਚਲਦਾ)

 

More

Your Name:
Your E-mail:
Subject:
Comments: