کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਵਾਰ ਬਾਰੇ:13 ਤਾਰਿਕ ਅਲੀ ਤੇ ਓਲੀਵਰ ਸਟੋਨ ਗੱਲ ਬਾਤ

ਵਾਰ ਬਾਰੇ:13 ਤਾਰਿਕ ਅਲੀ ਤੇ ਓਲੀਵਰ ਸਟੋਨ ਗੱਲ ਬਾਤ

ਪੰਜਾਬੀ ਰੂਪ:ਜ਼ੁਬੈਰ ਅਹਿਮਦ

September 30th, 2012

 

 

 (ਇਸ ਲਿਖਤ ਵਿਚ ਵਾਰ ਦਾ ਮਤਲਬ ਤਵਾਰੀਖ਼ , ਹਿਸਟਰੀ ਏ)
(ਲੜੀ ਜੋੜਨ ਲਈ ਪਿਛਲੀਆਂ ਲੜੀਆਂ ਵੇਖੋ)
ਦੂਜਾ ਅੰਗ : ਦੂਜੀ ਜਗਤ ਲਾਮ ਮਗਰੋਂ ਦਾ ਅਵਡਰ

ਸਟੋਨ: ਲਾਮ ਮਗਰੋਂ ਅਮਰੀਕਾ ਵਿਚ ਫ਼ਰਾਂਸ ਤੇ ਦੂਜੇ ਯੂਰਪੀ ਮੁਲਕਾਂ ਦੇ ਉਲਟ ਕੀਮੋਨਜ਼ਮ ਵਿਰੁੱਧ ਗੱਲ ਦੇ ਪੈਰ ਬਹੁਤੇ ਪੱਕੇ ਸਨ?
ਤਾਰਿਕ:ਮੇਰਾ ਖ਼ਿਆਲ ਏ ਫ਼ਰਾਂਸ ਵਿਚ ਦੂਜੀ ਲਾਮ ਵੇਲ਼ੇ ਮਜ਼ਾਹਮਤੀ ਲਹਰਸੀ। ਅਤੇ ਇਸ ਲਹਿਰ ਦੇ ਦੋ ਹਿੱਸੇ ਸਨ। ਜਰਨਲ ਡੀਗਾਲ ਦੇ ਹੇਠ ਕੌਮ ਪੂਜਾ ਲਹਿਰ ਸੀ। ਉਸ ਦੀ ਬਹੁੰ ਸਲਾਹੁਣਾ ਸੀ ਕਿਉਂ ਜੇ ਉਹ ਪੱਕੇ ਪੈਰੀਂ ਰਿਹਾ ਸੀ ਜਦ ਫ਼ਰਾਂਸ ਢੀਆ ਅਤੇ ਉਸ ਆਖਿਆ ਅਸੀਂ ਅਖ਼ੀਰ ਤੀਕ ਲੜਸਾਂ। ਅਤੇ ਫਿਰ ਜਦ ਸਵੀਟ ਯੂਨੀਅਨ ਉੱਤੇ ਧਾੜਾ ਹੋਇਆ ਤਦ ਈ ਫ਼ਰਾਂਸ ਦੀ ਕੀਮੋਨਸਟ ਪਾਰਟੀ ਦਿਲ ਤੇ ਰੂਹ ਨਾਲ ਮੁਜ਼ਾਹਮਤ ਵਿਚ ਆਈ ਤੇ ਉਨ੍ਹਾਂ ਬੇਸ਼ੁਮਾਰ ਬੰਦੇ ਖੁਨਜਾਏ। ਇਸ ਲਈ ਫ਼ਰਾਂਸ ਅੰਦਰ 1980ਤੀਕ ਮੁਜ਼ਾਹਮਤ ਦੀ ਰੀਤ ਬਹੁੰ ਤਗੜੀ ਸੀ। ਅਤੇ ਕੀਮੋਨਸਟਾਂ ਦੀ ਇਸ ਮੁਜ਼ਾਹਮਤ ਵਿਚ ਜਿੰਨੀ ਥਾਂ ਸੀ ਇਸ ਦਾ ਮਤਲਬ ਸੀ ਪਈ ਉਨ੍ਹਾਂ ਨੂੰ ਭੰਡਣਾ ਤੇ ਭੂਤ ਫੇਰੀ ਦੇਣੀ ਸੌਖੀ ਨਹੀਂ ਸੀ। ਅਤੇ ਫ਼ਰਾਂਸ ਦੇ ਸੂਝਵਾਨ ਜੋ ਇਸ ਉਚੇਚੇ ਵੇਲ਼ੇ ਵਿਚ ਉਸਰੇ, ਪੁੰਗਰੇ, ਭਾਵੇਂ ਉਹ ਕੀਮੋਨਸਟ ਪਾਰਟੀ ਦੇ ਮੈਂਬਰ ਸਨ ਯਾਂ ਨਾ , ਉਨ੍ਹਾਂ ਦੀ ਮਾਰਕਸੀ ਵਿਚਾਰਾਂ ਨਾਲ ਅਮੂਮੀ ਹਮਦਰਦੀ ਸੀ। ਮੈਂ ਖ਼ਾਸ ਕਰ ਯਾਂ ਪਾਲ ਸਾਰਤਰ, ਸਮੁਨ ਦੀ ਬਵਾਰ , ਤੈ ਗਭਰਵਾਂ ਦੇ ਉਸ ਸਾਰੀ ਠਾਨੀ ਦੀ ਗੱਲ ਕਿਰਸਾਂ ਜੋ ਲਾ ਟਮਪਸ ਮੋਡਰਨਸ(Les temps Modernes ) ਦੁਆਲੇ ਇਕੱਠੇ ਸਨ, ਰਸਾਲਾ ਜੋ ਉਨ੍ਹਾਂ ਜੋੜਿਆ। ਇਸ ਤੋਂ ਅੱਡ, ਤੁਹਾਡੇ ਕੋਲ ਡੀਗਾਲ ਵਰਗਾ ਅਜਿਹਾ ਸਦਰ ਸੀ, ਜਿਹੜਾ ਠੰਡੀ ਲਾਮ ਦੇ ਬਾਅਦ ਦੇ ਵੇਲ਼ੇ ਵਿਚ, ਜੱਗ ਨੂੰ ਨਿਪੁਣ ਲਈ ਅਮਰੀਕੀ ਪ੍ਰਬੰਧਾਂ ਦਾ ਹੱਥ ਨਹੀਂ ਵਨਡਾਨਾ ਚਾਹੁੰਦਾ ਸੀ। ਉਹ ਫ਼ਰਾਂਸ ਨੂੰ ਨੀਟੂ ਤੋਂ ਕੱਢ ਲੈ ਗਿਆ ਤੇ ਉਸ ਵੀਤਨਾਮ ਦੀ ਜੰਗ ਦਾ ਵਿਰੋਧ ਕੀਤਾ। ਉਹ ਮੋਨਟੀਰੀਆਲ ਆਇਆ ਜਿਹੜਾ ਅਮਰੀਕਾ ਤੋਂ ਬਹੁਤਾ ਦੂਰ ਨਹੀਂ ਸੀ ਤੇ ਆਖਿਓਸ ' ਜਿਵੇ ਜਿਵੇ ਕਿਊਬਿਕ ਦੀ ਆਜ਼ਾਦੀ' , ਤੁਹਾਨੂੰ ਸਾਰ ਏ ਇਸ ਤੋਂ ਵੱਧ ਉਹ ਕੀ ਕਰ ਸਕਦਾ ਸੀ? ਇਸ ਦਾ ਮਤਲਬ ਏ ਫ਼ਰਾਂਸ ਉਂਜ ਠੰਡੀ ਲਾਮ ਦੀ ਵਿਚਾਰ ਧਾਰਾ ਦਾ ਹਿੱਸਾ ਨਹੀਂ ਸੀ ਜੰਜ ਅਮਰੀਕਾ ਸੀ।
ਮੀਕਾਰਥੀ ਮੱਤ ਅਸਲੋਂ ਆਪਣੀ ਸ਼ਕਲ ਵਿਚ ਜਿਵੇਂ ਅਮਰੀਕਾ ਵਿੱਚ ਜੰਮਿਆ ਇੰਜ ਯੂਰਪ ਦੇ ਦੂਜੇ ਕਈ ਮੁਲਕਾਂ ਵਿਚ ਇਹ ਸ਼ਕਲ ਨਹੀਂ ਧਾਰ ਸਕਦਾ ਸੀ, ਸੀਕਨਡੇ ਨੀਓਇਆ ਨੂੰ ਛੱਡ ਕੇ। ਇਟਲੀ ਦੀ ਵੱਡੀ ਕੀਮੋਨਸਟ ਪਾਰਟੀ ਸੀ, ਮਜ਼ਾਹਮਤੀ ਲਹਿਰ ਵਿਚ ਆਪਣੇ ਵੱਡੇ ਤੇ ਚੋਖੇ ਕੰਮ ਪਾਰੋਂ।
ਸਟੋਨ: ਫਿਰ ਵੀ ਦੂਜੀ ਵੱਡੀ ਲਾਮ ਵਿਚ ਅਮਰੀਕਾਵਚ ਬਸ਼ਮਾਰ ਹੜਤਾਲਾਂ ਹੋਈਆਂ, ਅਤੇ ਸਵਾਲ ਏ ਅਸੀਂ 1944 ਤੋਂ 1947 ਤੀਕ ਕਿਵੇਂ ਏਨਾ ਬਦਲ ਗਏ ਜਦ ਟਰੋਮੀਨ ਨੇ ਐਂਟੀ ਟਾਫ਼ਟ ਹਾੜਟਲੇ ਕਨੂੰਨ ਉੱਤੇ ਦਸਖ਼ਤ ਕੀਤੇ। ਪਿੱਛੇ ਮੁੜ ਕੇ ਵੀਖਏ ਯੋਜੀਨ ਡਬਜ਼ ਸਦਰ ਲਈ ਚੋਣ ਲੜੀ ਤੇ ਉਸ ਦਾ ਅਖ਼ੀਰ ਜੇਲ੍ਹ ਵਿੱਚ ਹੋਇਆ। ਬਿੱਗ ਬਲ ਹੇਓਡ ਨੂੰ ਅਖ਼ੀਰ ਅਮਰੀਕਾ ਤੋਂ ਨੱਸਣਾ ਪਿਆ ਕਿਉਂ ਜੇ ਉਸ ਨੂੰ ਕੈਦ ਬੋਲ ਗਈ ਸੀ।ਇੰਜ ਜਾਪਦਾ ਏ ਪਈ ਅਸਾਂ ਕਾਮਿਆਂ ਦੀ ਲਹਿਰ ਦਾ ਲੱਕ ਤੋੜ ਦਿੱਤਾ ਸੀ ਜਦ ਅਸਾਂ ਐਮਾ ਗੋਡਮੀਨ ਨੂੰ ਅਮਰੀਕਾ ਤੋਂ ਦੇਸ ਨਿਕਾਲਾ ਦਿੱਤਾ ਤੇ ਪਾਲਮਰ ਛਾਪੇ ਮਾਰੇ।
ਤਾਰਿਕ: ਅਮਰੀਕੀ ਲੇਬਰ ਲਹਿਰ ਦੇ ਵਿਰੁੱਧ ਉੱਕਾ ਜੰਗ ਸੀ, ਖ਼ਾਸ ਕਰ 1920 ਤੋਂ ਲਾ ਅੱਗੇ ਤੀਕ। ਅਤੇ ਜੇ ਤੁਸੀਂ ਹੜਤਾਲੀ ਕਾਮਿਆਂ ਉੱਤੇ ਧਾੜੀਆਂ ਦੇ ਅੰਕੜੇ ਵੇਖੋ, ਭਾਵੇਂ ਪੁਲਿਸ ਦੇ ਭਾਵੇਂ ਨਿੱਜੀ ਕੰਪਨੀਆਂ ਦੇ ਤੇ ਕਾਰਪੋਰੇਸ਼ਨਾਂ ਜਿਵੇਂ ਗ਼ੁੰਡੇ ਕਿਰਾਏ ਉੱਤੇ ਲੈਂਦੀਆਂ ਸਨ, ਇਹ ਵੇਖ ਹਰੀਆਨੀ ਹੁੰਦੀ ਏ। ਦਬੀੜ ਰਿਆਸਤ ਦੇ ਥਾਪੜੇ ਨਾਲ ਯਾਂ ਰਿਆਸਤ ਦੀ ਮਨਜ਼ੂਰੀ ਨਾਲ, ਇਸ ਨੂੰ ਮੁਲਕ ਵਿਚ ਕਾਮਿਆਂ ਦੀ ਲਹਿਰ ਨੂੰ ਮਧੋਲਨ ਲਈ ਵਰਤਿਆ ਗਿਆ। ਇਸ ਵੇਲ਼ੇ 'ਬੋਲਸ਼ਵੀਕ ਭੋ' ਨੇ ਵੀ ਕੰਮ ਪਾਇਆ। ਅਤੇ ਇਹੀ ਵੇਲਾ ਏ ਜਦ ਅਮਰੀਕਾ ਦੇ ਆਗੂਆਂ ਨੇ ਮਜ਼੍ਹਬੀ ਖ਼ਿਆਲੀ ਉਡਾਰੀ ਵਰਤਣੀ ਛੋਹੀ। ਆਦਰਸ਼ ਮੰਤਰ ' ਰੱਬ ਵਿਚ ਸਾਨੂੰ ਵਿਸਾਹ ਏ' 1950 ਦੇ ਦਹਾਕੇ ਵਿੱਚ ਡਾਲਰਾਂ ਉੱਤੇ ਛਪਣਾ ਛੋਹਿਆ।ਤੇ ਛੇਤੀ ਈ ਤ੍ਰਿਖੇ ਪੈਰੀਂ ਉਹ ਸਦਰ ਜੋ ਡੋਹਨਗੀਆਈ ਵਿਚ ਮਜ਼੍ਹਬੀ ਨਹੀਂ ਸਨ ਉਹ ਮਜ਼ਹਬ ਲਈ ਜੀਭ ਵਰਤਣ ਲੱਗ ਪਏ। ਕਿਉਂ? ਇਸ ਲਈ ਪਈ ਮਜ਼ਹਬ ਕੀਮੋਨਜ਼ਮ ਲਈ ਵਢਾ ਰਿੱਛ ਸੀ। ਅਤੇ ਰਿਆਸਤ ਨੇ ਵੀ ਮਜ਼੍ਹਬੀ ਨਿਸ਼ਾਨ ਵਰਤਣੇ ਛੋਹ ਦਿੱਤੇ। ਇਸ ਠੰਡੀ ਲਾਮ ਦੀ ਬੜੀ ਖਿੱਚ ਪਾਂਧੀ ਭਲਕ ਏ ਜਿਹੜੀ ਸਾਨੂੰ ਇਕ ਪੱਖ ਨਾਲ ਉਥੇ ਅਪੜਾਨਦੀ ਏ ਜਿੱਥੇ ਹੁਣ ਅਸੀਂ ਆਏ ਖੜੇ ਆਂ। ਅਮਰੀਕਾ ਹੁਣ ਉਸ ਤੋਂ ਬਹੁੰ ਵੱਧ ਮਜ਼੍ਹਬੀ ਮੁਲਕ ਬਣ ਗਿਆ ਏ ਜਿਨਾਂ ਇਹ ਕਦੀ ਹੁੰਦਾ ਸੀ ਤੇ ਹੁਣ ਮਜ਼ਹਬ ਨੂੰ ਬੜੀ ਘਬੀਰਤਾ ਨਾਲ ਲਿਆ ਜਾਂਦਾ ਏ। ਠੰਡੀ ਲਾਮ ਤੋਂ ਪਹਿਲਾਂ ਮਜ਼ਹਬ ਨਿੱਜੀ ਮੁਆਮਲਾ ਸੀ ਅਤੇ ਇਹ ਰਿਆਸਤ ਦੇ ਕੰਮ ਵਿਚ ਦਖ਼ਲ ਨਹੀਂ ਦਿੰਦਾ ਸੀ।
ਸਟੋਨ: ਪਰ ਵਾਲਕਸ ਦੀ ਥਾਂ ਅਸਾਡਾ ਸਦਰ ਟਰੋਮੀਨ ਹੋਇਆ।
ਤਾਰਿਕ: ਹੁਨਰੀ ਵਾਲਕਸ ਨੂੰ ਕਡਨ ਤੇ ਹੈਰੀ ਟਰੋਮੀਨ ਦੀ ਚੋਣ ਦਾ ਮਤਲਬ ਸੀ ਅਮਰੀਕਾ ਨੇ ਹੁਣ ਖ਼ਾਸ ਰਾਹ ਉੱਤੇ ਜਾਣ ਦਾ ਮਿੱਥ ਲਿਆ ਏ। ਇਹ ਰਾਹ ਸੀ ਲੜਾਕਾ ਖ਼ਾਰਜੀ ਪਾਲਿਸੀ ਤੇ ਰੂਸੀਆਂ ਨੂੰ ਟਕਰਨ ਦਾ। ਜਾਪਾਨੀਆਂ ਦੀ ਹਾਰ ਨਾਲ, ਕੋਰੀਆ ਕੌਮ ਪ੍ਰਸਤਾਂ, ਕੀਮੋਨਸਟਾਂ ਤੇ ਦੂਜਿਆਂ ਤੱਤੀਆਂ ਲਹਿਰਾਂ ਦਾ ਬਹੁੰ ਸੌਖਾ ਨਿਸ਼ਾਨਾ ਸੀ। ਜੇ ਅਮਰੀਕਾ ਪੰਗਾ ਨਾ ਲੈਂਦਾ ਤੇ ਇਸ ਵਿਚ ਕੋਈ ਸ਼ੱਕ ਨਹੀਂ ਪਈ ਇਹ ਪੂਰਾ ਟਾਪੂ ਕੀਮੋਨਸਟ ਲਈ ਬੈਠੇ ਸਨ ਜਿਹਨਾਂ ਦੀ ਅਚਰਜ ਗੱਲ ਏ ਪਈ ਹੁਣ ਦੇ ਦੱਖਣੀ ਕੋਰੀਆ ਵਿਚ ਬਹੁਤੀ ਧੂਮ ਸੀ ਸਗੋਂ ਉਸ ਦੇ ਜਿਹੜਾ ਹੁਣ ਉੱਤਰ ਕੋਰੀਆ ਏ। ਵਿੰਗੀ ਵਜਹੋਂ ਸਿਵਲ ਵਿਚ ਕੀਮੋਨਸਟਾਂ ਦੀ ਬਹੁਤੀ ਧੂਮ ਸੀ। ਕੰਮ ਐਲ ਸੰਗ ll ਸਿਵਲ ਦੇ ਬਹੁਤੇ ਕੀਮੋਨਸਟਾਂ ਨੂੰ ਪਸੰਦ ਨਹੀਂ ਕਰਦਾ ਸੀ ਕਿਉਂ ਜੇ ਉਹ ਉਸ ਨੂੰ ਉਸ ਵੇਲ਼ੇ ਦਾ ਚੇਤਾ ਕਰਾਂਦੇ ਸਨ ਜਦ ਕੀਮੋਨਸਟਾਂ ਦੀ ਅਸਲੋਂ ਧੂਮ ਸੀ ਤੇ ਉਸ ਨੂੰ ਇਹ ਚਿਤਾਵਨੀ ਪਸੰਦ ਨਹੀਂ ਸੀ। ਇਸ ਲਈ ਦੱਖਣ ਦੇ ਬਹੁਤੇ ਕੀਮੋਨਸਟਾਂ ਨੂੰ ਕੰਮ ਐਲ ਸੰਗ ll ਨੇ ਦਬੀੜ ਦਤਾਜਦ ਉਸ
ਆਪਣੀ ਮਖ਼ੋਲੀ ਸਟਾਲਨਨਸਟ ਆਮਰੀਅਤ ਉੱਤਰ ਕੋਰੀਆ ਵਿਚ ਉਸਾਰੀ, ਡੈਮੋਕਰੇਟ ਪਪਲਜ਼ ਰਿਪਬਲਿਕ ਆਫ਼ ਕੋਰੀਆ। ਦੱਖਣ ਦੇ ਕਈ ਕੀਮੋਨਸਟਾਂ ਨੂੰ ਕੋਈ ਰੁਤਬੇ ਨਾ ਦਿੱਤੇ ਗਏ। ਕਈਆਂ ਨੂੰ ਮਾਰ ਦਿੱਤਾ ਗਿਆ, ਕੁੱਝ ਨੂੰ ਕੈਦ ਬੋਲ ਦਿੱਤੀ ਗਈ।
ਇਸ ਲਈ ਅਮਰੀਕਾ ਨੇ ਮਿਥਿਆ ਪਈ ਇਹ ਕੋਰੀਆ ਨੂੰ ਕੀਮੋਨਸਟਾਂ ਦੇ ਹੱਥ ਵਿਚ ਨਹੀਂ ਜਾਣ ਦੇਗਾ। ਅਮਰੀਕਾ ਨੇ ਕੋਰੀਆ ਵਿਚ ਫ਼ੌਜਾਂ ਘੁਲ ਦਿੱਤੀਆਂ ਸਨ ਤੇ ਉਤੇ 1949 ਵਿਚ ਇਕ ਸਰਹੱਦ ਉੱਤਰ ਤੇ ਦੱਖਣੀ ਕੋਰੀਆ ਵਿਚ ਉਸਾਰ ਲਈ ਗਈ ਸੀ। ਉੱਤਰ ਕੋਰੀਆ ਨੇ ਧਾਵੈ ਦਾ ਮਿਥਿਆ ਤੇ ਸਰਹੱਦ ਪਾਰ ਕਰਲਈ ਜਿਸ ਤੂੰਾਮਰੀਕਾਨੋਂ ਲੜਾਈ ਦਾ ਭੱਜ ਮੱਲ ਗਿਆ। ਇਹ ਲੜਾਈ ਤਿੰਨ ਵਰ੍ਹੇ ਲੱਗੀ ਰਹੀ। ਠੰਡੀ ਲਾਮ ਦੀ ਇਹ ਪਵੰਦ ਤੱਤੀ ਲੜਾਈਆਂ ਵਿੱਚੋਂ ਸੀ। ਅਤੇ ਜੇ ਚੀਨੀ ਫ਼ੌਜਾਂ ਨਾ ਆਉਂਦੀਆਂ, ਉੱਤਰ ਕੋਰੀਆ ਨੂੰ ਮੀਕਾਰਥਰ ਲਈ ਬੈਠਾ ਸੀ। ਮੀਕਾਰਥਰ ਇਹ ਆਖਣ ਲੱਗ ਪਿਆ ਸੀ ਅਸੀਂ ਉੱਤਰ ਕੋਰੀਆ ਦੇ ਕੀਮੋਨਸਟਾਂ ਵਿਰੁੱਧ ਜਿੱਤ ਜਾਵਾਂਗੇ  ਅਤੇ ਜੇ ਲੋੜ ਹੋਈ ਤਾਂ ਅਸੀਂ ਯਾਲੋ ਦਰਿਆ ਉਲੰਘ ਕੇ ਚੀਨ ਜਾਵਾਂਗੇ।  ਇਸ ਤਰਾਂ ਦੀਆਂ ਗੱਲਾਂ ਬਹੁਤ ਡਰਾ ਦੇਣ ਵਾਲੀਆਂ ਸਨ। ਚੀਨ ਦਾ ਉਥਲ ਅਕਤੂਬਰ 1949 ਵਿਚ ਸਫਲ ਹੋਇਆ ਸੀ। ਅਸੀਂ ਪਹਿਲਾਂ ਯੂਰਪ ਵਿਚ ਰੂਸੀ ਉਥਲ ਲਈ ਜੋਸ਼ ਦੀ ਗੱਲ ਕਰੀ ਬੈਠੇ ਆਂ। ਇੰਜ ਦਾਆ ਈ ਜੋਸ਼ ਤੇ ਉਮਾਹ ਦੀਆਂ ਲਹਿਰਾਂ ਚੀਨੀ ਉਥਲ ਲਈ ਏਸ਼ੀਆ ਵਿਚ ਸਨ, ਚੀਨੀ ਰਾਹ, ਚੀਨੀ ਰਸਤਾ।ਮਾਉਜ਼ਏ ਡੰਗ ਦੀਆਂ ਧੁਮਾਂ ਸਨ। ਉਨ੍ਹਾਂ ਜੱਗ ਦਾ ਸੱਭ ਤੋਂ ਵੱਡਾ ਮੁਲਕ ਲੈ ਲਿਆ ਸੀ ਜਿਹੜੀ ਇਕ ਐਵੇਂ ਜਿਹੀ ਗੱਲ ਨਹੀਂ ਸੀ। ਇਸ ਲਈ ਜਦ ਕੋਰੀਆ ਦੀ ਲੜਾਈ ਛਿੜੀ, ਚੀਨੀਆਂ ਇਹ ਮਿਥਿਆ ਅਸੀਂ ਉੱਤਰ ਕੋਰੀਆ ਨੂੰ ਢੀਨ ਨਹੀਂ ਦੇਣਾ ਤੇ ਚੀਨੀ ਘੁਲ ਦਿੱਤੇ। ਚੀਨੀ ਫ਼ੌਜ ਅਮਰੀਕੀਆਂ ਨਾਲ ਜਮ ਕੇ ਲੜੀ ਤੇ ਅਖ਼ੀਰ 1953ਵਿਚ ਲੜਾਈ ਮੁੱਕੀ। ਪਰ ਇਸ ਲੜਾਈ ਪਾਰੋਂ ਚੋਖੀਆਂ ਮੌਤਾਂ ਹੋਈਆਂ। ਮਾਉਜ਼ਏ ਡੰਗ ਦਾ ਪੁਤਰਕੋਰੀਨ ਲੜਾਈ ਵਿਚ ਲੜਦਾ ਮਾਰਿਆ ਗਿਆ। ਇਸ ਲਈ ਇਹ ਪਵੰਦ ਲੜਾਈਆਂ ਵਿੱਚੋਂ ਸੀ। ਠੰਡੀ ਲਾਮ ਦੀ ਪਵੰਦ ਵੇਲ਼ੇ ਵਿਚ ਪੁਰਾਣੀਆਂ ਸ਼ਾਹੀਆਂ ਟੁੱਟ ਗਿਆਂ ਤੇ ਅਮਰੀਕਾ ਨੇ ਅਸਲੋਂ ਪੁਰਾਣੀਆਂ ਦੀ ਥਾਂ ਲੈ ਕੇ ਨਵੇਂ ਸ਼ਾਹੀ ਦਾ ਕੰਮ ਸਾਂਭ ਲਿਆ। ਕੋਰੀਆ ਦੀ ਲੜਾਈ ਪਾਰੋਂ ਜਾਪਾਨ ਦੀ ਸ਼ਾਹੀ ਟੁੱਟੀ ਤੇ ਵਿੱਤ ਨਾਲ ਦੀ ਲੜਾਈ ਪਾਰੋਂ ਫ਼ਰਾਂਸ ਦੀ ਸ਼ਾਹੀ ਮੁੱਕੀ।
(ਚਲਦਾ)

 

More

Your Name:
Your E-mail:
Subject:
Comments: