کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ---------(੩)

ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ---------(੩)

Jaspal Singh

October 3rd, 2013

 

 

ਇਸਤਰੀ ਰਾਜ ਅਤੇ ਔਰਤਾਂ ਦੇ ਬੋਲ਼ ਬਾਲ਼ੇ ਨੂੰ  ਮਰਦਸ਼ਾਹੀ ਨੇ ਕਿਸ ਤਰਾਂ ਖ਼ਤਮ ਕੀਤਾ ਇਸ ਬਾਰੇ ਹਿੰਦੁਸਤਾਨ ਵਿਚ ਕੋਈ ਖਾਸ ਖੋਜ ਨਹੀਂ ਹੋਈ ਹੈ।ਪਰ ਕੁਝ ਵਿਦਵਾਨਾਂ ਅਤੇ ਦਾਨਿਸ਼ਵਰਾਂ ਦਾ ਖ਼ਿਆਲ਼ ਹੈ ਕਿ ਇਹ ਤਬਦੀਲ਼ੀ ਇਕ ਵੱਡੇ ਖ਼ੁਨ ਖ਼ਰਾਬੇ ਅਤੇ ਜ਼ੋਰ ਨਾਲ਼ ਹੀ ਹੋਈ ਜਾਪਦੀ ਹੈ। ਉਨ੍ਹਾਂ ਮੁਤਾਬਿਕ ਤਿਨ ਰਸਮਾਂ ਜਿਹੜੀਆਂ ਕਿ ਹਿੰਦੁਤਾਨ ਵਿਚ ਬਰਕਰਾਰ ਹਨ ਇਸ ਜਬਰ ਅਤੇ ਖ਼ੁਨ ਖਰਾਬੇ ਦੀਆਂ ਹੀ ਰਹਿੰਦ ਖੁੰਦ ਹਨ:

ਸਤੀ
ਬੇਵਾ ਔਰਤਾਂ ਨਾਲ਼ ਬੁਰਾ ਸਲ਼ੁਕ ਅਤੇ ਉਨ੍ਹਾਂ ਤੇ ਪਾਬੰਦੀਆਂ
ਕੁੜੀਆਂ ਨੂੰ ਜੱਮਦੇ ਹੀ ਮਾਰ ਦੇਣਾ

ਸਤੀ:

ਸਤੀ ਕਦੋਂ ਤੇ ਕਿਸ ਵਕਤ ਸ਼ੁਰੁ ਹੋਈ ਇਸਦਾ  ਕੁਝ ਪੱਕਾ ਪਤਾ ਨਹੀਂ ਚਲ਼ਦਾ।ਰਿਗਵੇਦ ਦੇ ਦਸਵੇਂ ਸੁਕਤ ਵਿਚ ਸਤੀ ਦਾ ਜ਼ਿਕਰ ਦਿਸਦਾ  ਹੈ:

ਈਮਾ ਨਾਰੀਰਵਿਧਵਾ ਸੁਪਤਨੀ ਰਾਂਜਨੇਨ ਸਪ੍ਰਿਸ਼ਾਂਮ ਸੰਵਿਸ਼ੰਤੁ
ਅਨਸ਼੍ਰਵੋਹ ਅਨਮੀਵਾ ਸੁਰਤਨਾ ਆ ਰੋਹੰਤੁ ਜਨਯੋਯੋਨਿਅਗ੍ਰੇ ।।(ਰਿਗਵੇਦ ੧੦-੧੮-੭)

(ਉਹ ਬੇਵਾ ਔਰਤਾਂ ਜਿਹੜੀਆਂ ਕਿ ਚੰਗੀਆਂ ਪਤਨੀਆਂ ਹਨ ਉਨ੍ਹਾਂ ਨੂੰ ਹਰ ਤਰਾਂ ਦਾ ਸ਼ਿਗਾਰ ਕਰਕੇ ਆਪਣੇ ਘਰ/ਅੱਗ ਵਿਚ ਬੈਠਣਾ ਚਾਹੀਦਾ ਹੈ)

ਕੁਝ ਵਿਦਵਾਨ ਇਸ ਸੁਕਤ ਦੇ ਸ਼ਲ਼ੋਕ ਨੂੰ ਸਤੀ ਦੀ ਹਿਮਾਅਤ ਕਰਦਾ ਦੱਸਦੇ ਹਨ  ਅਤੇ ਕੁਝ ਵਿਦਵਾਨ ਇਸ ਸੁਕਤ ਨੂੰ ਸਤੀ ਦੇ ਖ਼ਿਲ਼ਾਫ਼ ਦੱਸਦੇ ਹਨ। ਜਿਹੜੇ ਵਿਦਵਾਨ ਇਸ ਨੂੰ ਹਿਮਾਅਤ ਕਰਦਾ ਦਿਸਦੇ ਹਨ ਉਹ ਕਹਿੰਦੇ ਹਨ ਕਿ  ਸ਼ਲ਼ੋਕ ਵਿਚ ਲ਼ਫਜ਼ ਅਗ੍ਰੇ ਹੈ ਅਗਨੇ ਨਹੀਂ। ਪਰ ਸਾਇਣਾਚਾਰਿਆ ਇਸ ਨੂੰ ਅਗਨੇ ਦੱਸਦਾ ਹੈ। ਭਾਂਵੇ ਇਹ ਹਿਮਾਅਤ ਕਰਦਾ ਹੈ ਜਾਂ ਇਸ ਦੇ ਖ਼ਿਲ਼ਾਫ਼ ਹੈ,  ਇਸ ਤੋਂ ਇਹ ਗੱਲ਼ ਸਾਫ਼ ਹੁੰਦੀ ਹੈ ਕਿ ਰਿਗਵੇਦ ਦੇ ਸਮਾਜ ਵਿਚ ਸਤੀ ਹੁੰਦੀ ਸੀ ਅਤੇ ਕਾਫ਼ੀ ਵਿਦਵਾਨ ਇਸ ਗੱਲ਼ ਦੇ ਕਾਇਲ਼ ਹਨ ਕਿ ਇਹ ਰਸਮ ਬਹੁਤ ਹੀ ਪੁਰਾਤਨ ਹੈ।

ਸਤੀ ਬਾਰੇ ਜਿਹੜੀ ਕਹਾਣੀ ਸ਼ਾਸਤਰਾਂ ਅਤੇ ਪੁਰਾਣਾਂ ਵਿਚ ਕਹਾਨੀ ਮਿਲ਼ਦੀ ਹੈ ਉਸ ਮੁਤਾਬਿਕ ਪਾਰਵਤੀ ਦੇ ਬਾਪ ਦਕਸ਼ ਨੇ ਇਕ ਬਹੁਤ ਵੱਡਾ ਜੱਗ ਕੀਤਾ ਜਿਸ ਵਿਚ ਉਸਨੇ ਸਾਰੇ ਹੀ ਦੇਵਤਿਆਂ ਨੂੰ ਸੱਦਿਆ ਪਰ ਪਾਰਵਤੀ ਦੇ ਘਰਵਾਲ਼ੇ ਸ਼ਿਵ ਨੂੰ ਨਹੀਂ ਸੱਦਿਆ। ਆਪਣੇ ਖਾਵੰਦ ਦੀ ਇਸ ਬੇਜ਼ਤੀ ਨੂੰ ਪਾਰਵਤੀ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸਨੇ ਆਪਣੇ ਆਪਨੂੰ ਜੱਗ ਦੀ ਅੱਗ ਵਿਚ ਜਲ਼ਾ ਕੇ ਸਤੀ ਕਰ ਲ਼ਿਆ।ਇਸ ਲ਼ਈ 
ਉਹ ਸਤੀ ਸਾਰੀ ਹੀ ਪਤੀਵਰਤਾ ਯਾਨੀ ਕਿ ਆਪਣੇ ਖਾਵੰਦ ਨੂੰ ਪਿਆਰ ਕਰਣ ਵਾਲ਼ੀ ਹਰ ਔਰਤ ਲ਼ਈ ਉਹ ਇਕ ਮਿਸਾਲ਼ ਹੋ ਗਈ ਅਤੇ ਘਰਵਾਲ਼ੇ ਦੀ ਮੌਤ ਦੇ ਬਾਦ ਉਸ ਦਾ ਇਹ ਫਰਜ਼ ਬਣ ਜਾਂਦਾ ਹੈ ਕਿ ਉਹ ਅੱਗ ਵਿਚ ਆਪਣੇ ਪਤੀ ਦੀ ਚਿਖਾ ਨਾਲ਼ ਹੀ ਆਪਣੇ ਆਪ ਨੂੰ ਸਾੜ ਲ਼ਵੇ।

ਸ਼ਾਸਤਰਾਂ,ਸਿਮਰੀਆਂ ਅਤੇ ਪੁਰਾਣਾਂ ਵਿਚ ਸਤੀ ਚੜਣ ਬਾਰੇ ਬਹੁਤ ਹੀ ਵਿਸਤਾਰਪੁਰਵਕ ਵੇਰਵੇ ਮਿਲ਼ਦੇ ਹਨ। ਸਤੀ ਨੂੰ ਇਕ ਦੁਲ਼ਹਨ ਜਾਂ ਲ਼ਾੜੀ ਵਾਂਗ ਸਜਾਇਆ ਜਾਂਦਾ ਸੀ ਅਤੇ ਹਰ ਤਰਾਂ ਦਾ ਸ਼ਿਗਾਰ ਕਰਕੇ ਉਸਨੂੰ ਚਿਖਾ ਦੀ ਅੱਗ ਵਿਚ ਬਿਠਾਇਆ ਜਾਂਦਾ ਸੀ। ਗਰੁੜ ਪੁਰਾਣ ਦੇ ਦਸਵੇਂ ਹਿੱਸੇ ਵਿਚ ਸਤੀ ਚੜਣ ਲ਼ਈ ਬਹੁਤ ਹੀ ਬਾਰੀਕੀ ਨਾਲ਼ ਹੁਕਮ ਦਿਤੇ ਗਏ ਹਨ।ਇਹ ਸਤੀ ਦੀ ਰਸਮ ਬਹੁਤ ਦੇਰ ਤਕ ਚਲ਼ਦੀ ਰਹੀ। ਮੁਗਲ਼ਾਂ ਨੇ ਇਸ ਨੂੰ ਬੰਦ ਕਰਨ ਲ਼ਈ ਜ਼ੋਰ ਲ਼ਾਇਆ ਸੀ। ਅਕਬਰ ਅਤੇ ਔਰੰਗਜ਼ੇਬ ਨੇ  ਇਸ ਤੇ ਪਾਬੰਦੀ ਲ਼ਾ ਦਿਤੀ ਸੀ। ਪਰ ਇਹ ਰਸਮ ਖ਼ਤਮ ਨਹੀਂ ਹੋਈ। ਦੱਸਿਆ ਜਾਂਦਾ ਹੈ ਕਿ ਰਣਜੀਤ ਸਿੰਘ ਦੀ ਮੌਤ ਦੇ ਬਾਦ ਉਸਦੀ ਕਈ ਰਾਣੀਆਂ  ਉਸਦੀ ਚਿਖਾ ਵਿਚ ਸਤੀ ਹੋ ਗਈਆਂ ਸਨ।ਰਾਜਸਥਾਨ ਵਿਚ ਰੁਪ ਕੰਵਾਰ ੧੯੮੭ ਵਿਚ ਸਤੀ ਹੋਈ ਸੀ।

ਹਿੰਦੁਸਤਾਨ ਵਿਚ ਬਹੁਤ ਇਲ਼ਾਕਿਆਂ ਵਿਚ ਸਤੀ ਮੰਦਰ ਵੀ ਕਾਇਮ ਹਨ ਜਿਹੜੇ ਕਿ ਬਹੁਤ ਹੀ ਪੁਰਾਣੇ ਅਤੇ ਪਰਾਚੀਨ ਹਨ। ਇਸ ਤੋਂ ਇਹ ਪਤਾ ਚਲ਼ਦਾ ਹੈ ਕਿ ਇਹ ਰਸਮ ਬਹੁਤ ਹੀ ਪੁਰਾਣੀ ਹੈ।

ਬੇਵਾ ਅਤੇ ਵਿਧਵਾ ਔਰਤਾਂ ਤੇ ਪਾਬੰਦੀਆਂ:

ਸ਼ਾਸਤਰਾਂ, ਸਿਮਰਤੀਆਂ ਅਤੇ ਪੁਰਾਣਾਂ ਵਿਚ ਦੱਸਿਆ ਗਿਆ ਹੈ ਕਿ ਜਿਸ ਔਰਤ ਦਾ ਘਰਵਾਲ਼ਾ ਮਰ ਗਿਆ ਹੈ ਜੇ ਉਹ ਸਤੀ ਨਹੀਂ ਹੋ ਸਕਦੀ ਤਾਂ ਉਸ ਨੂੰ ਪਰਿਵਾਰ ਤੋਂ ਅਲ਼ਗ ਰਹਿ ਕੇ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ।ਬੇਵਾ ਔਰਤ ਨੂੰ ਆਪਣੇ ਘਰਵਾਲ਼ੇ ਦੀ ਮੌਤ ਲ਼ਈ ਜ਼ਿੱਮੇਵਾਰ ਦੱਸਕੇ ਆਪਣੇ ਪਤੀ ਨੂੰ ਖਾਣ ਵਾਲ਼ੀ ਦੱਸਿਆ ਗਿਆ। ਉਸਦਾ ਘਰ ਵਿਚ ਹੁੱਕਾ ਪਾਣੀ ਬੰਦ ਕਰ ਦਿਤਾ ਜਾਂਦਾ ਸੀ ਅਤੇ ਉਸ ਨੂੰ ਘਰ ਦੇ ਕਿਸੇ ਵੀ ਕਾਰ ਵਿਹਾਰ, ਵਿਆਹ ਸ਼ਾਦੀ ਵਗੈਰਹ ਵਿਚ ਸ਼ਾਮਿਲ਼ ਹੋਣ ਤੇ ਪਾਬੰਦੀ ਲ਼ਾ ਦਿਤੀ ਗਈ। ਉਸ ਨੂੰ ਅਲ਼ਗ ਕੋਠੜੀ ਵਿਚ ਰਖਣ ਦਾ ਹੁਕਮ ਸੀ ਅਤੇ ਉਸ ਨਾਲ਼ ਕਲ਼ਾਮ ਵੀ ਭੈੜਾ ਸਮਝਿਆ ਜਾਂਦਾ ਸੀ। ਉਸ ਦੇ ਭਾਂਡੇ ਅਤੇ ਬਰਤਨ ਵੀ ਅਲ਼ੱਗ ਹੀ ਹੁੰਦੇ ਸਨ।

ਵਿਧਵਾ ਅਤੇ ਬੇਵਾ ਔਰਤਾਂ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਸਮਾਜ ਵਿਚ ਵਿਧਵਾ ਨਾਲ਼ ਕਲ਼ਾਮ ਕਰਨ ਵਾਲ਼ੇ ਬੰਦੇ ਨੂੰ ਵੀ ਮਾੜਾ ਸਮਝਿਆ ਜਾਣ ਦਾ ਹੁਕਮ ਅਤੇ ਰਿਵਾਜ ਸੀ।ਉਹ ਮੁਕੱਮਲ਼ ਇਕਲ਼ਾਪੇ ਦੀ ਜ਼ਿੰਦਗੀ ਬਸਰ ਕਰਨ ਲ਼ਈ ਮਜਬੁਰ ਸਨ। ਉਨ੍ਹਾਂ ਨੂੰ ਆਪਣੇ ਮਰਦ ਦੀ ਮੌਤ ਦੀ ਇਹ ਸਜ਼ਾ ਦਿਤੀ ਜਾਂਦੀ ਸੀ।

ਬੇਵਾ ਔਰਤਾਂ ਅਤੇ ਵਿਧਵਾ ਔਰਤਾਂ ਖ਼ਿਲ਼ਾਫ ਅਜੇ ਵੀ ਸਮਾਜ ਵਿਚ ਬਹੁਤ ਹੀ ਵਹਸ਼ੀ ਖ਼ਿਆਲ਼ ਅਤੇ ਰਿਵਾਅਤਾਂ ਕਾਇਮ ਹਨ।

ਕੁੜੀਆਂ ਨੂੰ ਜੱਮਦੇ ਹੀ ਮਾਰਣਾ:

ਹਿੰਦੁਸਤਾਨ ਵਿਚ ਅੱਜ ਵੀ ਕੁੜੀਆਂ ਨੂੰ ਜੱਮਣ ਤੋਂ ਪਹਿਲ਼ਾਂ ਖ਼ਤਮ ਕਰਨ ਦਾ ਰਿਵਾਜ ਹੈ। ਇਕ ਖੋਜ ਵਿਚ ਦੱਸਿਆ ਗਿਆ ਹੈ ਕਿ ਪਿਛਲ਼ੇ ਕੁਝ ਸਾਲ਼ਾਂ ਵਿਚ ਤਕਰੀਬਨ ੬ ਕਰੋੜ ਕੁੜੀਆਂ ਨੂੰ ਜੱਮਣ ਤੋਂ ਪਹਿਲ਼ਾਂ ਹੀ ਭਰੁਣ ਹਤਿਆ ਕਰਕੇ ਖ਼ਤਮ ਕੀਤਾ ਜਾ ਚੁੱਕਾ ਹੈ। ਇਸ ਕਰਕੇ ਪੰਜਾਬ ਅਤੇ ਹੋਰਨਾਂ ਹਿੱਸਿਆਂ ਵਿਚ ਮਰਦਾਂ ਦੇ ਮੁਕਾਬਲ਼ੇ ਕੁੜੀਆਂ ਦੀ ਗਿਨਤੀ ਘਟਦੀ ਜਾ ਰਹੀ ਹੈ।

ਕੁੜੀਆਂ ਨੂੰ ਮਾਰਣ ਦਾ ਸਿਲ਼ਸਿਲ਼ਾ ਬਹੁਤ ਹੀ ਪੁਰਾਣਾ ਹੈ ਅਤੇ ਇਸ ਬਾਰੇ ਬਹੁਤ ਹੀ ਪੁਰਾਣੀਆਂ ਕਹਾਨੀਆਂ ਦਿੱਸਦੀਆਂ ਹਨ।

ਇਹ ਸਾਰੀਆਂ ਰਸਮਾਂ ਅਤੇ ਰਿਵਾਅਤਾਂ ਨੂੰ ਦੇਖਦੇ ਹੋਏ ਦਾਨਿਸ਼ਵਰ ਅਤੇ ਵਿਦਵਾਨ ਸੋਚਦੇ ਹਨ ਕਿ ਇਸਤਰੀ ਰਾਜ ਨੂੰ ਖ਼ਤਮ ਕਰਣ ਵਿਚ ਅਤੇ ਮਰਦਸ਼ਾਹੀ ਨੂੰ ਕਾਇਮ ਕਰਨ ਲ਼ਈ   ਬਹੁਤ ਹੀ ਜਬਰ ਅਤੇ ਤਸ਼ੱਦਦ  ਦਾ ਸਹਾਰਾ  ਲ਼ਿਆ ਗਿਆ ਹੋਣਾ ਇਹ ਸਾਰੀਆਂ ਹੀ  ਰਸਮਾਂ ਮਰਦਸ਼ਾਹੀ ਦੀ ਤਾਨਾਸ਼ਾਹੀ ਦਾ ਹੀ ਸਬੁਤ ਹਨ ਅਤੇ ਬਿਨਾਂ ਜ਼ੋਰ ਦੇ  ਕਦੇ ਵੀ ਕਾਇਮ  ਨਹੀਂ ਹੋ ਸਕਦੀਆਂ ਸਨ।ਇਕ ਲ਼ੰਮੇ ਸਮੇਂ ਬਾਦ ਸਮਾਜ ਇਸਨੂੰ ਕੁਦਰਤੀ ਅਤੇ ਗੈਬੀ ਹੁਕਮ ਤਸਲ਼ੀਮ ਕਰਨ ਲ਼ੱਗ ਪਿਆ ਜਿਸ ਤਰਾਂ ਕਿ ਹੁਣ ਮਰਦਸ਼ਾਹੀ ਨੂੰ ਕੁਦਰਤੀ ਅਤੇ ਕਾਇਨਾਤ ਦੇ ਨੇਮ ਦਾ ਹਿੱਸਾ ਸਮਝਿਆ ਜਾਂਦਾ ਹੈ। 

ਇਸਤਰੀ ਰਾਜ ਦੇ ਜਿਹੜੇ ਵੀ ਜ਼ਿਕਰ ਸਾਨੂੰ ਮਹਾਭਾਰਤ ਅਤੇ ਹੋਰਨਾਂ ਕਿਤਾਬਾਂ ਵਿਚ ਮਿਲ਼ਦੇ ਹਨ ਉਨ੍ਹਾਂ ਵਿਚ ਇਨ੍ਹਾਂ  ਤਿਨਾਂ ਰਸਮਾਂ ਦਾ ਕੋਈ ਜ਼ਿਕਰ ਨਹੀਂ। ਹਿੱਦੁਸਤਾਨ ਦੇ ਉਨ੍ਹਾਂ ਹਿੱਸਿਆਂ ਵਿਚ ਜਿਨ੍ਹਾਂ ਵਿਚ ਅਜੇ ਵੀ ਔਰਤ ਪ੍ਰਧਾਨ ਸਮਾਜ ਕਾਇਮ ਹਨ ਉਨ੍ਹਾਂ ਵਿਚ ਇਹ ਰਸਮਾਂ ਨਹੀਂ ਮਿਲ਼ਦੀਆਂ।ਇਹ ਰਸਮਾਂ ਮਰਦਸ਼ਾਹੀ ਦਿਆਂ ਹੀ ਦੇਣ ਹਨ ਅਤੇ ਔਰਤਾਂ ਤੇ ਜ਼ਬਰਦਸਤੀ ਹੀ ਠੋਸੀਆਂ ਗਈਆਂ ਹੋਣੀਆਂ ਜਿਹੜੀਆਂ ਕਿ ਬਾਦ ਵਿਚ ਇਕ ਰਵਾਇਅਤ ਬਣ ਗਈਆਂ।

 

More

Your Name:
Your E-mail:
Subject:
Comments: