کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ-----4

ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ-----4

Jaspal Singh

October 18th, 2013

3.5 / 5 (2 Votes)

 

 

ਇਸਤਰੀ ਸੁਭਾਅ ਜਾਂ ਔਰਤਾਂ ਦਾ ਕੁਦਰਤੀ ਸੁਭਾਅ

ਹਾਕਮ ਧਿਰਾਂ ਅਕਸਰ ਇਕ ਖ਼ਾਸ ਜਮਾਤ ਜਾਂ ਲੋਕਾਂ ਨੂੰ ਕੁਝ ਕੁਦਰਤੀ ਗੁਣਾਂ ਜਾਂ ਕਦੀ ਵੀ ਨਾਂ ਬਦਲਣ ਵਾਲੇ ਸੁਭਾਅ ਵਾਲੇ ਦੱਸ ਕੇ ਉਨ੍ਹਾਂ ਨੂੰ ਦਬਾਉਣ ਅਤੇ ਕੁਚਲਣ ਲਈ ਇਕ ਵਿਚਾਰਧਾਰਕ ਭੰਡਾਰ ਤਿਆਰ ਕਰ ਲੈਂਦੀਆਂ ਹਨ।ਮਿਸਾਲ ਦੇ ਤੌਰ ਤੇ ਅਮਰੀਕਾ ਵਿਚ  ਕਾਲੇ ਲੋਕਾਂ ਨੂੰ ਗੁਲਾਮੀ ਵਿਚ ਰੱਖਣ ਲਈ ਕਾਲੇ ਲੋਕਾਂ ਖ਼ਿਲਾਫ਼ ਕਈ ਫਾਸ਼ ਅਤੇ ਘਟੀਆ ਵਿਚਾਰ ਅਤੇ ਖ਼ਿਆਲ ਪ੍ਰਚਲਿਤ ਕੀਤੇ ਗਏ ਸੀ ਜੋ ਅਜੇ ਵੀ ਕਾਫੀ ਪ੍ਰਚਲਤ ਹਨ।ਮਿਸਾਲ ਦੇ ਤੌਰ ਤੇ ਇਹ ਕਿਹਾ ਜਾਂਦਾ ਸੀ ਕਿ ਕਾਲੇ ਲੋਕ ਪੁਰੇ ਇਨਸਾਨ ਨਹੀਂ ਉਹ ਤਾਂ ਸਿਰਫ਼ ਦੋ ਤਿਹਾਈ ਹੀ ਇਨਸਾਨ ਹਨ।ਜੇ ਕੋਈ ਕਿਸੇ ਕਾਲੇ ਇਨਸਾਨ ਦਾ ਕਤਲ ਕਰ ਦਿੰਦਾ ਸੀ ਤਾਂ ਉਸ ਤੇ ਕਤਲ ਦਾ ਮੁਕੱਦਮਾ ਨਹੀਂ ਚਲਦਾ ਸੀ। ਇਹ ਕਿਹਾ ਜਾਂਦਾ ਸੀ ਕਤਲ ਕਰਨ ਵਾਲੇ ਨੇ ਬੰਦਾ ਨਹੀਂ ਮਾਰਿਆ। ਇਸੇ ਤਰਾਂ  ਅਜਕਲ ਅਮਰੀਕਾ ਅਤੇ ਹੋਰਨਾਂ ਯੁਰਪੀਅਨ ਮੁਲਕਾਂ ਵਿਚ ਮੁਸਲਮਾਨਾਂ ਦੇ ਖ਼ਿਲਾਫ਼ ਵੀ  ਬਹੁਤ ਪਰੌਪਾਗੰਡਾ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ  ਕਿ ਉਹ  ਕੁਦਰਤਨ ਹੀ ਦਹਿਸ਼ਤਗਰਦ ਹਨ, ਇਸ ਲਈ ਉਨ੍ਹਾਂ ਤੇ ਕੰਟਰੋਲ ਰਖਣਾ ਬਹੁਤ ਜ਼ਰੀਰੀ ਹੈ।ਨਿਯੁਯਾਰਕ ਵਰਗੇ ਸ਼ਹਿਰਾਂ ਵਿਚ ਮੁਸਲਮਾਨ ਨੌਜਵਾਨਾਂ ਨੂੰ ਪੁਲੀਸ ਜਦੋਂ ਵੀ ਚਾਹਵੇ ਉਨ੍ਹਾਂ ਨੁੰ ਰੋਕ ਕੇ ਤਲਾਸ਼ੀ ਲੈ ਸਕਦੀ ਹੈ  ਅਤੇ ਪਰੇਸ਼ਾਨ ਕਰ ਸਕਦੀ ਹੈ ਅਤੇ ਕਰਦੀ ਹੈ।

ਇਸੇ ਤਰਾਂ ਇਹ ਕੁਦਰਤੀ ਸੁਭਾਅ ਦੀ  ਦਲੀਲ ਮਰਦਸ਼ਾਹੀ ਦੇ ਹਿਮਾਅਤੀਆਂ ਨੇ ਔਰਤਾਂ ਖ਼ਿਲਾਫ਼ ਉਨ੍ਹਾਂ ਨੂੰ ਥੱਲੇ ਲਾਉਣ  ਲਈ ਹਜ਼ਾਰਾਂ ਹੀ ਸਾਲਾਂ ਤੋਂ ਵਰਤੀ ਹੈ।ਗ੍ਰੰਥਾਂ, ਵੇਦਾਂ, ਪੁਰਾਣਾ, ਸਿਮਰੀਤੀਆਂ ਵਿਚ ਔਰਤਾਂ ਦੇ ਕੁਦਰਤੀ ਸੁਭਾਅ ਜਾਂ ਇਸਤਰੀ ਸੁਭਾਅ ਬਾਰੇ ਬਹੁਤ ਹੀ  ਤਫਸੀਲ ਨਾਲ ਦਲੀਲਾਂ ਦਿਤੀਆਂ ਗਈਆਂ  ਹਨ। ਇਨ੍ਹਾਂ ਸਾਰੀਆਂ ਦਲੀਲਾਂ ਦਾ  ਮਕਸਦ ਸਿਰਫ ਇਹ ਹੈ ਕਿ ਔਰਤਾਂ ਦੇ ਕੁਦਰਤੀ ਸੁਭਾਅ ਦੀ  ਵਜ੍ਹਾ ਨਾਲ ਉਨ੍ਹਾਂ ਤੇ ਨਕੇਲ ਪਾ ਕੇ ਰਖਣਾ  ਬਹੁਤ ਜ਼ਰੁਰੀ ਹੈ ਅਤੇ ਉਨ੍ਹਾਂ ਦੇ ਜਿਸਮ ਅਤੇ ਜਾਂ ਤੇ  ਮਰਦਾਂ ਨੂੰ ਹੀ ਕੰਟਰੋਲ ਰਖਣਾ ਚਾਹੀਦਾ ਹੈ।ਇਹ ਵਿਚਾਰ ਅਜਕਲ ਵੀ ਪੰਜਾਬ ਅਤੇ ਹਿੰਦੁਸਤਾਨ ਵਿਚ ਆਮ ਤੌਰ ਤੇ ਪ੍ਰਚਲਿਤ ਹਨ।

ਰਿਗਵੇਦ ਵਿਚ  ਕਿਹਾ ਗਿਆ ਹੈ ਕਿ ਔਰਤਾਂ ਦੇ ਦਿਲ ਬਘਿਆੜਾਂ  ਅਤੇ ਕੁੱਤਿਆਂ ਵਾਲੇ ਹੁੰਦੇ ਹਨ ਅਤੇ ਉਹ ਕਿਸੇ ਦੀਆਂ ਦੋਸਤ ਨਹੀਂ ਹੋ ਸਕਦੀਆਂ।

ਮਨੁ ਸਿਮਰੀਤੀ ਵਿਚ  ਇਸ ਸੋਚ ਨੂੰ ਹੋਰ ਵਧਾ ਕੇ ਦੱਸਿਆ ਗਿਆ ਹੈ:

ਔਰਤਾਂ ਦਾ ਸੁਭਾਅ ਪੁੱਠੇ ਰਾਹ ਪਾਉਣ ਦਾ ਹੈ ਇਸ ਲਈ ਸਿਆਣੇ ਮਰਦ ਉਨ੍ਹਾਂ ਨਾਲ ਵਰਤਦੇ ਨਹੀਂ।(2-113)

ਮਰਦ ਕੁਦਰਤੀ ਤੌਰ ਤੇ ਹੀ ਕਾਮ ਵਾਸਨਾ ਵਾਲੇ ਹੁੰਦੇ ਹਨ ਇਸ ਲਈ ਔਰਤਾਂ ਤਾਂ ਸਿਆਣਿਆਂ  ਨੂੰ ਵੀ ਪੁੱਠੇ ਰਾਹ ਤੋਰ ਲੈਂਦੀਆਂ ਹਨ,  ਬੇਵਕੁਫਾਂ ਦੀ ਤਾਂ ਗੱਲ ਹੀ ਕੀ ਹੈ।(2-114)

ਜੁਆਣ ਕੁੜੀ, ਜੁਆਨ ਔਰਤ ਅਤੇ ਵਿਰਧ ਜਾਂ ਬੁੱਢੀ ਔਰਤ ਨੂੰ ਕਦੇ ਵੀ ਕੋਈ ਕੰਮ ਆਜ਼ਾਦੀ ਨਾਲ ਨਹੀਂ ਕਰਨਾ ਚਾਹੀਦਾ ਭਾਂਵੇਂ ਉਹ  ਆਪਣੇ ਘਰ ਵਿਚ ਹੀ ਹੋਵੇ।(5-147)

ਔਰਤ ਨੂੰ ਆਪਣੇ ਪਿਉ, ਪਤੀ ਜਾਂ ਪੁੱਤਰ ਦੇ ਅਧੀਨ ਹੀ ਰਹਿਨਾ ਚਾਹੀਦਾ ਹੈ। ਇਨਾਂ ਤੋਂ ਵੱਖ ਹੋਕੇ ਉਨ੍ਹਾਂ ਦੀ ਦੋਹਾਂ ਟੱਬਰਾਂ ਵਿਚ ਨਿਖੇਧੀ ਹੀ  ਹੁੰਦੀ ਹੈ।(5-149)

ਔਰਤ ਜੇ ਆਪਣੀ ਖ਼ੁਬਸੁਰਤੀ  ਅਤੇ ਰਿਸ਼ਤੇਦਾਰਾਂ ਦਾ ਮਾਣ ਕਰਕੇ ਕਿਸੇ ਪਰਾਏ ਮਰਦ ਨਾਲ ਜਾਂਦੀ ਹੈ ਤਾਂ ਰਾਜੇ ਦਾ ਫਰਜ਼ ਹੈ ਕਿ ਸ਼ਰੇ ਆਮ ਉਸ ਨੂੰ ਕੁੱਤਿਆਂ ਤੋਂ ਫੜਵਾਇਆ ਜਾਵੇ।(8-371)ੁ

ਔਰਤ ਦੀ ਰਾਖੀ ਬਚਪਨ ਵਿਚ ਪਿਉ ਕਰਦਾ ਹੈ, ਜੁਆਨੀ ਵਿਚ ਘਰਵਾਲਾ ਕਰਦਾ ਹੈ ਅਤੇ ਬੁੜਾਪੇ ਵਿਚ ਪੁੱਤਰ ਕਰਦਾ ਹੈ। ਉਸਨੂੰ ਕਿਸੇ ਵੀ ਹਾਲ ਵਿਚ ਖੁੱਲਾ ਨਹੀਂ ਛੱਡਿਆ ਚਾਹੀਦਾ।(9-3)

ਔਰਤਾਂ ਨਾਂ ਤਾਂ ਖ਼ੁਬਸੁਰਤੀ ਦੇਖਦੀਆਂ ਹਨ ਅਤੇ ਨਾਂ ਹੀ ਜੁਆਨੀ, ਉਹ ਤਾਂ ਮਰਦਾਂ ਨਾਲ ਸੰਭੋਗ ਕਰਣ ਨੂੰ ਕਾਲ੍ਹੀਆਂ ਹੁੰਦੀਆਂ ਹਨ। ਮਰਦ ਭਾਂਵੇ ਸੋਹਣਾਂ ਹੋਵੇ ਜਾਂ ਬਦਸੁਰਤ(9-14)

ਆਪਣੀ ਕਾਮ ਵਾਸਨਾ ਦੇ ਸੁਫਨਿਆਂ ਅਤੇ ਖਿਆਲਾਂ ਕਰਕੇ ਔਰਤਾਂ ਦੀ ਭਾਂਵੇ ਕਿਨੀ ਵੀ ਰਾਖੀ ਕੀਤੀ ਜਾਵੇ, ਉਹ ਆਪਣੇ  ਕੁਦਰਤੀ ਚੰਚਲ ਸੁਭਾਅ ਕਰਕੇ ਹੋਰਨਾਂ ਮਰਦਾਂ ਨਾਲ ਖੇਹ ਖਾਣ ਲੱਗ ਪੈਂਦੀਆਂ ਹਨ।(9-15)

ਔਰਤਾਂ ਦੇ ਇਸ ਸੁਭਾਅ ਨੂੰ ਜੋ ਕਿ ਪਰਜਾਪਤੀ ਨੇ ਬਣਾਇਆ ਹੈ ਇਸ ਸੁਭਾਅ ਨੂੰ ਮੱਦੇਨਜ਼ਰ ਰਖਦੇ ਹੋਏ ਮਰਦ ਨੂੰ ਆਪਣੀ ਘਰਵਾਲੀ ਨੂੰ ਬਚਾ ਕੇ ਰਖਣਾ ਚਾਹੀਦਾ ਹੈ।(9-16)

ਸਿਆਣਿਆਂ ਅਤੇ ਗਿਆਨੀ ਧਿਆਨੀਆਂ ਦਾ ਨਿਰਨਾ ਹੈ ਕਿ ਔਰਤਾਂ ਨੂੰ ਸ਼ੁੱਧ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਨੂੰ ਕੋਈ ਮੰਤ੍ਰ  ਨਹੀਂ ਸਿਖਾਏ  ਜਾ ਸਕਦੇ।ਇਸ ਲਈ ਉਹ ਝੁਠੀਆਂ ਹਨ। ਇਹ ਸਿਆਣਿਆਂ ਨੇ ਤੱਤ ਕੱਡੇ ਹਨ।(9-18)

ਔਰਤਾਂ ਦੀ ਬੇਵਫ਼ਾਈ ਦੇ ਜ਼ਿਕਰ ਵੇਦਾਂ ਵਿਚ ਅਤੇ ਹੋਰਨਾਂ ਨਿਗਾਮਾਂ ਗ੍ਰੰਥਾਂ ਵਿਚ ਵਿਸਤਾਰ ਨਾਲ ਮਿਲਦਾ ਹੈ ਜਿਸ ਨਾਲ ਅਸੀਂ ਉਨ੍ਹਾਂ ਦੇ ਅਸਲੀ ਖ਼ਾਸੇ ਦੇ ਜਾਂਣੂੰ ਹੁਨੇ ਹਾਂ।(9-19)

ਸਕੰਦ ਪੁਰਾਣ ਵੀ ਔਰਤਾਂ ਦੇ ਕੁਦਰਤੀ ਸੁਭਾਅ ਅਤੇ ਜਮਾਂਦਰੁ ਖ਼ਾਸੇ ਬਾਰੇ ਇਹੋ ਜਿਹੀ ਸੋਚ ਦਿਸਦੀ ਹੈ:


ਹੇ ਸੌਣਕ ਇਕ ਸੁਨੱਖੇ ਮਰਦ ਨੂੰ ਵੇਖ ਕੇ ਹੀ ਭਾਂਵੇ ਉਹ ਭਰਾ ਜਾਂ ਪੁੱਤਰ ਹੋਵੇ ਔਰਤ ਦੇ ਗੁਪਤ ਅੰਗ ਗਿੱਲੇ ਹੋ ਜਾਂਦੇ ਹਨ। ਇਹ ਸੱਚ ਹੈ।(1-116)

ਔਰਤਾਂ ਤਾਂ ਹੀ ਪਾਕ ਅਤੇ ਕੁੰਆਰੀਆਂ ਰਹਿੰਦੀਆਂ ਹਨ ਜੇ ਉਨ੍ਹਾਂ ਨੂੰ ਕੋਈ ਮਰਦ ਨਾ ਮਿਲੇ ਜਾਂ ਮੌਕਾ ਨਾਂ ਮਿਲੇ।(1-117)

ਕੋਈ ਵੀ ਐਸਾ ਮਰਦ ਨਹੀਂ ਹੈ ਜਿਸਨੂੰ ਔਰਤ ਪਸੰਦ ਨਹੀਂ ਕਰਦੀ ਅਤੇ ਨਾਂ ਹੀ ਕੋਈ ਐਸਾ ਹੈ ਜਿਸਨੂੰ ਉਹ ਪਿਆਰ ਕਰਦੀ ਹੈ। ਉਸਨੂੰ ਤਾਂ ਇਕ ਦੇ ਬਾਰ ਦੁਜਾ ਮਰਦ ਪਸੰਦ ਹੈ ਜਿਸ ਤਰਾਂ ਗਾਂ ਜੰਗਲ ਵਿਚ ਘਾ ਚਰਦੀ ਹੈ।(1-119)

ਸ਼ਰਮ ਜਾਂ ਹਯਾ ਕਰਕੇ ਜਾਂ ਸਿਆਣਪ ਕਰਕੇ ਔਰਤ ਪਾਕ ਜਾਂ ਕੁੰਆਰੀ ਨਹੀਂ ਰਹਿੰਦੀ, ਲੇਕਿਨ ਮੌਕਾ ਨਾ ਮਿਲਣ ਕਰਕੇ ਹੀ ਉਹ ਪਾਕ ਰਹਿੰਦੀ ਹੈ।(1-121)

ਬੇਵਫਾਈ,ਧੋਖਾ,ਫਰੇਬ,ਝੁਠ,ਲਾਲਚ ਅਤੇ ਗੰਦਗੀ ਇਹ ਸੱਭ ਔਰਤਾਂ ਦੇ ਕੁਦਰਤੀ ਅਵਗੁਣ ਹਨ।(1-196)

ਪੰਚਤੰਤ੍ਰ ਦੀ ਕਹਾਣੀਆਂ ਜੋ ਕਿ ਹਿੰਦੁਸਤਾਨ ਅਤੇ ਦੁਨੀਆਂ ਵਿਚ ਬਹੁਤ ਹੀ ਮਕਬੁਲ ਹਨ, ਉਨ੍ਹਾਂ ਵਿਚ ਵੀ ਔਰਤਾਂ ਦੇ ਖ਼ਿਲਾਫ਼ ਮਰਦਸ਼ਾਹੀ ਦੀ ਸੋਚ ਦਿਸਦੀ ਹੈ:

ਔਰਤਾਂ ਇਕ ਮਰਦ ਨਾਲ ਗੱਲ ਕਰਦੀਆਂ ਹਨ, ਦੁਸਰੇ ਵੱਲ ਵਾਸਨਾ ਨਾਲ ਝਾਕਦੀਆਂ ਹਨ ਅਤੇ ਤਜਿੇ ਬਾਰੇ ਦਿਲ ਵਿਚ ਸੋਦੀਆਂ ਹਨ।ਔਰਤਾਂ ਕਿਸ ਨੂੰ ਪਿਆਰ ਕਰ ਸਕਦੀਆਂ ਹਨ?(1-136)

ਮੁਰਖ ਬੰਦਾ ਜੋ ਭਲੇਖਾ ਖਾ ਕੇ ਸੋਚਦਾ ਹੈ ਕਿ ਮੇਰੀ ਪਿਆਰੀ ਔਰਤ ਮੇਰੇ ਨਾਲ ਬਹੁਤ ਲਗਾਉ ਕਰਦੀ ਹੈ,ਹਮੇਸ਼ਾ ਲਈ ਔਰਤ ਦੇ ਹੱਥ ਦਾ ਖਿਲੌਣਾ ਬਣ ਜਾਂਦਾ ਹੈ।(1-140)

ਜਿਵੇਂ ਲਾਖ ਨੂੰ ਨਿਚੋੜ ਕੇ ਪੈਰਾਂ ਚ ਸਿੱਟ ਦਿੱਤਾ ਜਾਂਦਾ ਹੈ ਇਸੇ ਤਰਾਂ ਔਰਤਾਂ ਉਸ ਬੰਦੇ ਨੂੰ ਜੋ ਉਨ੍ਹਾਂ ਨਾਲ ਲਗਾਉ ਕਰਦਾ ਹੈ ਉਸਨੂੰ ਸੱਭ ਕੁਝ ਨਿਚੋੜ ਕੇ ਆਪਣੇ ਪੈਰਾਂ ਵਿਚ ਸਿੱਟ ਦਿੰਦੀਆਂ ਹਨ।(1-146)

ਬਾਹਰੋਂ ਖ਼ੁਬਸੁਰਤ ਅਤੇ ਅੰਦਰੋਂ ਜ਼ਹਿਰ ਨਾਲ ਭਰੇ ਗੁੰਜਾ ਫਲ ਵਾਂਗ ਔਰਤਾਂ ਨੂੰ ਕਿਸ ਨੇ ਬਣਾਇਆ ਹੈ?(1-196)

ਜਦੋਂ ਕਿਸੇ ਦੇ ਕੁੜੀ ਜੱਮਦੀ ਹੈ ਤਾਂ ਉਹ ਮਾਂ ਦੇ ਦਿਲ ਨੂੰ ਦੁਖਾਂਉਦੀ ਹੈ।ਜਦੋਂ ਜੁਆਨ ਹੁੰਦੀ ਹੈ ਤਾਂ ਉਸਨੂੰ ਪਿਆਰ ਕਰਨ ਵਾਲੇ ਦੁਖੀ ਹੁੰਦੇ ਹਨ।ਵਿਆਹ ਦੇ ਬਾਦ ਉਹ ਸ਼ਰਮਵਾਲੇ ਕੰਮ ਕਰਦੀ ਹੈ। ਕੁੜੀਆਂ ਦਾ ਜੱਮਣਾ ਹੀ ਮੁਸੀਬਤ ਹੈ।(1-206)

ਜੋ ਉਨ੍ਹਾਂ ਦੇ ਦਿਲ ਵਿਚ ਹੈ ਉਹ ਉਨ੍ਹਾਂ ਦੀ ਜ਼ੁਬਾਨ ਤੇ ਨਹੀਂ ਹੁੰਦਾ।ਜੋ ਉਨ੍ਹਾਂ ਦੀ ਜ਼ੁਬਾਨ ਤੇ ਹੈ ਉ੍ਹਸਨੂੰ ਉਹ ਕਹਿੰਦੀਆਂ ਨਹੀਂ।ਜੋ ਉਹ ਕਹਿੰਦੀਆਂ ਹਨ ਉਹ ਕਰਦੀਆਂ ਨਹੀਂ। ਔਰਤਾਂ ਦਾ ਸੁਭਾਅ ਅਤੇ ਅਮਲ ਅਜਬਿ ਹੀ ਹੈ।(4-83) 


ਮਰਦਸ਼ਾਹੀ ਦੀ ਇਹੋ ਜੀ ਸੋਚ ਔਰਤਾਂ ਤੇ ਦਬਾਅ ਰੱਖਣ ਲਈ ਹਜ਼ਾਰਾਂ  ਹੀ ਗ੍ਰੰਥਾਂ, ਰਿਵਾਜਾਂ ਅਤੇ ਰੀਤਾਂ ਵਿਚ ਮਿਲਦੀ ਹੈ। ਵਾਰਸ ਸ਼ਾਹ ਭੀ ਆਪਣੀ ਹੀਰ ਵਿਚ ਮਰਦਸ਼ਾਹੀ ਦੀ ਇਹ ਸ਼ੋਚ ਇੰਜ ਦਿਖਾਂਉਦੇ ਹਨ:

ਮਰਦ ਕਰਮ ਦੇ ਨੇਕ ਹਨ ਸਹਿਤੀਏ ਨੀ, ਰੰਨਾਂ ਦੁਸ਼ਮਨਾਂ ਨੇਕ ਕਮਾਈਆਂ ਦੀਆਂ
ਤੁਸੀਂ ਇਸ ਜਹਾਨ ਵਿਚ ਹੋਇ ਰਹੀਆਂ,ਪੰਜ ਸੇਰੀਆਂ ਘੱਟ ਧੜਵਾਈਆਂ ਦੀਆਂ।
ਮਰਦ ਹੈਨ ਜਹਾਜ਼ ਜੋ ਨੇਕੀਆਂ ਦੇ,ਰੰਨਾਂ ਬੇੜੀਆਂ ਹੈਨ ਬੁਰਾਈਆਂ ਦੀਆਂ।
ਮਾਂਉ ਬਾਪ ਦਾ ਨਾਂਉ ਨਾਮੁਸ ਡੋਬਣ, ਪੱਤਾਂ ਲਾਹ ਸੁੱਟਣ ਭਲਿਆਂ ਭਅਈਆਂ ਦੀਆਂ।
ਬਡ, ਮਾਸ, ਹਲਾਲ, ਹਰਾਮ ਕੱਪਣ,ਇਹ ਕੁਹਾੜੀਆਂ ਹਨ ਕਸਾਈਆਂ ਦੀਆਂ।
ਲਬਾਂ ਲੈਂਦਿਆਂ ਸਾਫ਼ ਕਰ ਦੇਣ ਦਾੜੀ,ਜਿਵੇਂ ਕੈਂਚੀਆਂ ਅਹਿਮਕਾਂ ਨਾਈਆਂ ਦੀਆਂ।


ਅਸੀਂ ਦੇਖਦੇ ਹਾਂ ਕਿ ਹਜ਼ਾਰਾਂ ਸਾਲਾਂ ਤੋਂ ਮਰਦਸ਼ਾਹੀ ਅਤੇ ਉਨ੍ਹਾਂ ਦੇ ਦਾਨਿਸ਼ਵਰਾਂ ਨੇ ਔਰਤਾਂ ਨੂੰ ਦਬਾਉਣ ਅਤੇ ਗੁਲਾਮ ਰੱਖਣ ਲਈ ਔਰਤਾਂ ਖ਼ਿਲਾਫ਼ ਬਹੁਤ ਹੀ ਦਲੀਲਾਂ ਘੜੀਆਂ ਹਨ ਅਤੇ ਇਕ ਬਹੁਤ ਵੱਡਾ ਖ਼ਿਆਲਾਂ ਅਤੇ ਵਿਚਾਰਾਂ ਦਾ ਇਕ ਭੰਡਾਰ ਔਰਤਾਂ ਦੇ ਸੁਭਾਅ ਬਾਰੇ ਘੜਿਆ ਮਿਲਦਾ ਹੈ ਜਿਸ ਵਿਚ ਕੁਝ ਵੀ ਸੱਚਾਈ ਨਹੀਂ ਹੈ। ਮਰਦਾਂ ਅਤੇ ਔਰਤਾਂ ਨੇ ਇਹ ਦਲੀਲਾਂ ਨੂੰ ਆਪਣੇ ਜ਼ਿਹਨ ਅਤੇ ਦਿਮਾਗ ਵਿਚ ਬਿਠਾ ਲਿਆ ਅਤੇ ਜ਼ੋਰ ਅਤੇ ਜਬਰ ਨਾਲ ਕਈ ਵਹਸ਼ੀ ਰੀਤਾਂ ਰਿਵਾਜਾਂ ਨੂੰ ਕਬੁਲ ਕਰ ਲਿਆ ਜੋ ਅੱਜ ਵੀ ਜਾਰੀ ਹਨ।ਮਿਸਾਲ ਦੇ ਤੌਰ ਤੇ ਜਦੋਂ ਕਿਸੇ ਔਰਤ ਨਾਲ ਜ਼ਬਰਦਸਤੀ ਕੀਤੀ  ਜਾਂਦੀ ਹੈ ਜਾਂ ਉਸਦਾ ਬਲਾਤਕਾਰ ਹੁੰਦਾ ਹੈ ਤਾਂ ਅਕਸਰ ਦਲੀਲ ਦਿਤੀ ਜਾਂਦੀ ਹੈ ਕਿ ਇਹ  ਤਾਂ ਉਸਦਾ ਆਪਣਾ ਕਸੁਰ ਸੀ।ਉਸ ਨੂੰ ਭੜਕੀਲੇ ਕਪੜੇ ਨਹੀਂ ਪਹਿਨਣੇ ਚਾਹੀਦੇ ਜਾਂ ਉਸਨੂੰ ਨੇਹਰੇ ਸਵੇਰੇ ਘਰੋਂ ਨਹੀਂ ਨਿਕਲਣਾ ਚਾਹੀਦਾ।ਇਹ ਸੱਭ ਸਦੀਆਂ ਤੋਂ ਆ ਰਹੀਆਂ ਮਰਦਸ਼ਾਹੀ ਦੀਆਂ ਹੀ ਦਲੀਲਾਂ ਹਨ।
 

More

Your Name:
Your E-mail:
Subject:
Comments: