ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਸ਼ੇਰ ਸ਼ਾਹ ਸੌਰੀ ਦਾ ਮਜ਼ਾਰ ਭੈੜੇ ਹਾਲਾਂ ਵਿਚ
ਆਤਿਸ਼ ਨੇ ਆਖਿਆ ਸੀ:
ਨਾ ਗੁਰ ਸਿਕੰਦਰ ਨਾ ਹੈ ਕਬਰ ਦਾਰਾ ਮਿਟੇ ਨਾਮੀਉਂ ਕੇ ਨਿਸ਼ਾਂ ਕਿਸੇ ਕਿਸੇ
ਇਸ ਸ਼ਿਅਰ ਦੀ ਜਿਊਂਦੀ ਤਾਬੀਰ ਸ਼ੇਰ ਸ਼ਾਹ ਸੌਰੀ ਦਾ ਮਜ਼ਾਰ ਹੈ। ਜਿਹੜਾ ਇਸ ਵੇਲੇ ਲਾਪਰਵਾਈ ਦੇ ਹੱਥੋਂ ਮਿੱਟੀ ਦਾ ਰਿਜ਼ਕ ਬਣਦਾ ਜਾ ਰਿਹਾ ਹੈ। ਸ਼ੇਰ ਸ਼ਾਹ ਸੌਰੀ (1545-1476) ਇੰਜ ਦਾ ਹੁਕਮਰਾਨ ਸੀ ਜਿਸ ਦੀ ਤਾਰੀਫ਼ ਵੱਡੇ ਤਾਰੀਖ਼ ਦਾਨਾਂ ਤੇ ਆਲਮੀ ਮਬਸਰਾਂ ਵੀ ਕੀਤੀ ਹੈ, ਉਹ ਹਿੰਦੁਸਤਾਨ ਦਾ ਪਹਿਲਾ ਹੁਕਮਰਾਨ ਸੀ ਜਿਸ ਨੇ ਅਵਾਮੀ ਭਲਿਆਈ ਵੱਲ ਅਪਣੀ ਭਰਵੀਂ ਤੱਵਜਾ ਦਿੱਤੀ ਤੇ ਇੰਜ ਦੇ ਕਾਰਨਾਮੇ ਕੀਤੇ ਜਿਹੜੇ ਤਾਰੀਖ਼ ਦੀਆਂ ਕਿਤਾਬਾਂ ਵਿਚ ਸੁਨਹਿਰੀ ਹਰਫ਼ਾਂ ਵਿਚ ਤਾਂ ਲਿਖੇ ਹੀ ਗਏ' ਉਨ੍ਹਾਂ ਦੇ ਨਕਸ਼ ਤੀਕਰ ਮੌਜੂਦ ਹਨ।
ਸਾਢੇ ਪੰਜ ਸੌ ਸਾਲ ਪਹਿਲਾਂ ਉਨ੍ਹਾਂ ਜ਼ਰੱਈ ਅਸਲਾਹਵਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ, ਜਿਸ ਦੀ ਪੈਰਵੀ ਮਗਰੋਂ ਦੇ ਹੁਕਮਰਾਨਾਂ ਨੇ ਕੀਤੀ। ਸ਼ੇਰ ਸ਼ਾਹ ਸੌਰੀ ਨੇ ਸਹਸਰਾਮ ਤੋਂ ਪਿਸ਼ਾਵਰ ਤੀਕਰ ਗਰੈਂਡ ਟਰੰਕ ਰੋਡ ਯਾਨੀ ਜਰਨੈਲੀ ਸੜਕ ਬਣਵਾਈ ਸੀ ਤੇ ਇਸ ਦੇ ਕੰਡੇ ਕੰਡੇ ਛਾਂ ਵਾਲੇ ਤੇ ਫੁੱਲ ਦਾਰ ਰੁਖ ਲਵਾਏ ਸਰਾਵਾਂ ਬਣਵਾਈਆਂ ਤੇ ਸਬ ਤੋਂ ਪਹਿਲਾਂ ਡਾਕ ਦਾ ਨਿਜ਼ਾਮ ਬਣਾਇਆ ਸੀ।
ਭਾਵੇਂ ਫ਼ਰੀਦ ਖ਼ਾਨ ਸੁਰ ਉਲ ਮਾਰੂਫ਼ ਸ਼ੇਰ ਸ਼ਾਹ ਇਕ ਮਾਅਮੂਲੀ ਜਾਗੀਰਦਾਰ ਦਾ ਪੁੱਤਰ ਸੀ। ਉਸ ਦੇ ਪਿਓ ਹੁਸਨ ਖ਼ਾਨ ਸੂਰ ਦਾ ਖ਼ਾਨਦਾਨ ਅਫ਼ਗ਼ਾਨਿਸਤਾਨ ਤੋਂ ਹਿਜਰਤ ਕਰ ਕੇ ਹਿੰਦੁਸਤਾਨ ਆਇਆ ਸੀ ਤੇ ਉਹ ਬਾਬਰ ਦੇ ਮਾਅਮੂਲੀ ਜਾਗੀਰਦਾਰ ਸਨ ਪਰ ਦਲੇਰ ਜੋਸ਼ੀਲੇ ਤੇ ਜਵਾਂ ਮਰਦ ਤੇ ਉਚੇ ਇਰਾਦਿਆਂ ਦੇ ਮਾਲਿਕ ਸ਼ੇਰ ਸ਼ਾਹ ਨੇ ਮੁਗ਼ਲ ਸਲਤਨਤ ਦਾ ਮੁੱਢ ਰੱਖਣ ਵਾਲੇ ਬਾਬਰ ਦੇ ਪੁੱਤਰ ਹਿਮਾਯੂੰ ਨੂੰ ਇਕ ਵਾਰ ਨਹੀਂ ਦੋ ਵਾਰ ਸ਼ਿਕਸਤ ਦਿੱਤੀ।
ਪਹਿਲੀ ਵਾਰ ਚੋਨਸਾ ਦੇ ਮੈਦਾਨ ਵਿਚ ਤੇ ਦੂਜੀ ਵਾਰ ਕਨੌਜ ਦੇ ਮੈਦਾਨ ਵਿਚ।ਉਸ ਤੋਂ ਮਗਰੋਂ ਹਿਮਾਯੂੰ ਨੂੰ ਵਰ੍ਹਿਆਂ ਦਰਬਦਰੀ ਦੀ ਜ਼ਿੰਦਗੀ ਲੰਘਾਉਣੀ ਪਈ ਤੇ ਇਸ ਦਰ ਬਦਰੀ ਦੇ ਦੌਰ ਵਿਚ ਹੀ ਅਕਬਰ ਜੰਮਿਆ ਸੀ ਜਿਹੜਾ ਮਗਰੋਂ ਤਾਰੀਖ਼ ਦਾ ਅਕਬਰ ਆਜ਼ਮ ਬਣਿਆ।
ਅਪਣੀ ਜਦੋਜਹਿਦ ਤੋਂ ਸ਼ੇਰ ਸ਼ਾਹ ਨੇ ਅਜ਼ੀਮ ਸਲਤਨਤ ਬਣਾਈ ਸੀ। ਪਰ ਉਹਨੇ ਅਪਣੀ ਕਬਰ ਲਈ ਸਹਸਰਾਮ ਨੂੰ ਹੀ ਪਸੰਦ ਕੀਤਾ ਸੀ ਇਸ ਲਈ ਅਪਣੀ ਜ਼ਿੰਦਗੀ ਵਿਚ ਹੀ ਕਮੀਵਰ ਦੀ ਪਹਾੜੀ ਤੇ ਮਕਬਰਾ ਬਣਵਾਇਆ ਸੀ ਜਿਸ ਦੇ ਚੌਹਾਂ ਪਾਸੇ ਝੀਲ ਖਿੱਲਰੀ ਹੋਈ ਹੈ।ਪਰ ਅੱਜ ਉਸ ਦੇ ਮਕਬਰੇ ਦੇ ਹਰ ਪਾਸੇ ਵਿਚਾਰਗੀ ਹੈ। ਉਹ ਸੁਲਤਾਨ ਜਿਨ੍ਹਾਂ ਦੀ ਅੱਖ ਦੇ ਇਸ਼ਾਰਿਆਂ ਤੇ ਜ਼ਮਾਨੇ ਦੀ ਨਬਜ਼ ਧੜਕਦੀ ਸੀ, ਜਿਨ੍ਹਾਂ ਦੀ ਜ਼ਬਾਨ ਤੋਂ ਨਿਕਲਿਆ ਹੋਇਆ ਹਰ ਲਫ਼ਜ਼ ਕਨੂੰਨ ਹੁੰਦਾ ਸੀ। ਅੱਜ ਉਨ੍ਹਾਂ ਦੀ ਅਖ਼ੀਰਲੀ ਆਰਾਮ ਗਾਹ ਬੇ ਕਿਸੀ ਦਾ ਮਜ਼ਾਰ ਬਣ ਕੇ ਰਹਿ ਗਈ ਹੈ।
ਸ਼ੇਰ ਸ਼ਾਹ ਦਾ ਮਜ਼ਾਰ ਫ਼ਨ ਉਸਾਰੀ ਦਾ ਵੱਡਾ ਨਮੁਨਾ ਵੀ ਹੈ। ਭਾਵੇਂ ਇਸ ਦੀ ਰਾਖੀ ਤੇ ਰੇਖ ਦੇਖ ਦੀ ਜ਼ਿੰਮੇ ਵਾਰੀ ਆਰਕੀਵਲੋਜੀਕਲ ਸਰਵੇ ਆਫ਼ ਇੰਡੀਆ ਦੇ ਹੱਥਾਂ ਵਿਚ ਹੈ ਜਿਹੜਾ ਪੁਰਾਣੀਆਂ ਤਾਰੀਖ਼ੀ ਇਮਾਰਤਾਂ ਦੀ ਰਾਖੀ ਲਈ ਬਣਾਇਆ ਗਿਆ ਹਿੰਦੁਸਤਾਨ ਸਰਕਾਰ ਦਾ ਅਦਾਰਾ ਹੈ ਤੇ ਜਿਨੂੰ ਆਈਨੀ ਇਖ਼ਤਿਆਰ ਵੀ ਹਨ। ਪਰ ਇਸ ਦੇ ਮਗਰੋਂ ਵੀ ਸ਼ੇਰ ਸ਼ਾਹ ਦਾ ਮਕਬਰਾ ਭੈੜੇ ਹਾਲਾਂ ਵਿੱਚ ਹੈ ਤੇ ਡਿੱਗ ਰਿਹਾ ਹੈ ਇਸ ਦੇ ਚੌਹਾਂ ਪਾਸੇ ਗੰਦ ਦੇ ਡਿੱਗ ਹਨ, ਇਸ ਦੇ ਚੌਹਾਂ ਪਾਸੇ ਖਿੱਲਰੀ ਹੋਈ ਝੀਲ ਗੰਦਾ ਤਲਾਅ ਬਣ ਗਈ ਹੈ ਉਥੇ ਇਲਾਕੇ ਦੀਆਂ ਜ਼ਨਾਨੀਆਂ ਲੀੜੇ ਤੇ ਗੰਦ ਧੋਂਦੀਆਂ ਰਹਿੰਦੀਆਂ ਹਨ।
ਪਿਛਲੇ ਵੀਹ ਪੰਝੀ ਵਰ੍ਹਿਆਂ ਵਿਚ ਮਰਕਜ਼ੀ ਵਜ਼ੀਰ ਸਕਾਫ਼ਤ ਤੋਂ ਲੈ ਕੇ ਵੱਡੇ ਅਹੁਦੇ ਦਾਰ ਤੀਕਰ ਇਹ ਦਾਵੀ ਕਰਦੇ ਰਹੇ ਹਨ ਕਿ ਸ਼ੇਰ ਸ਼ਾਹ ਦੇ ਮਕਬਰੇ ਦੀ ਰਾਖੀ ਵਿਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੋਵਣ ਦਿੱਤੀ ਜਾਵੇਗੀ ਕਿਉਂ ਕਿ ਇਹ ਆਪਣੇ ਫ਼ਨ ਉਸਾਰੀ ਦਾ ਇਕ ਨਾਦਰ ਨਮੁਨਾ ਹੈ ਪਰ ਹੁੰਦਾ ਇਸ ਦੇ ਉਲਟ ਰਿਹਾ ਹੈ।
ਪਟਨਾ ਵਿਚ ਮਿੱਥੇ ਆਰਕੀਵਲੋਜੀਕਲ ਸਰਵੇ ਆਫ਼ ਇੰਡੀਆ ਦੇ ਡਾਇਰਕਟਰ ਡਾਕਟਰ ਇਸ ਐਨ ਮਿਸ਼ਰਾ ਦਾ ਕਹਿਣਾ ਹੈ ਕਿ ਸ਼ੇਰ ਸ਼ਾਹ ਦੇ ਮਕਬਰੇ ਦੀ ਰੇਖ ਦੇਖ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਪਰ ਇਹ ਜ਼ਰੂਰ ਹੈ ਕਿ ਕੁੱਝ ਗ਼ੈਰ ਸਮਾਜੀ ਅਨਾਸਰ ਨੇ ਇਸ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕਰ ਕੇ ਇਹਨੂੰ ਨੁਕਸਾਨ ਅਪੜਾਵਨ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਇਹਨੂੰ ਸਹੀ ਕਰ ਕੇ ਮੁਰੰਮਤ ਦਾ ਕੰਮ ਕੀਤਾ ਗਿਆ ਹੈ।
ਉਥੇ ਖ਼ੁਦਾ ਬਖ਼ਸ਼ ਲਾਇਬਰੇਰੀ ਦੇ ਡਾਇਰੈਕਟਰ ਤੇ ਵੱਡੇ ਤਾਰੀਖ਼ ਦਾਨ ਪ੍ਰੋਫ਼ੈਸਰ ਡਾਕਟਰ ਇਮਤਿਆਜ਼ ਅਹਿਮਦ ਨੇ ਵਾਈਸ ਆਫ਼ ਅਮਰੀਕਾ ਨੂੰ ਇਕ ਇੰਟਰਵਿਊ ਵਿਚ ਆਖਿਆ ਕਿ ਸ਼ੇਰ ਸ਼ਾਹ ਦਾ ਮਕਬਰਾ ਹਿੰਦੁਸਤਾਨੀ ਫ਼ਨ ਉਸਾਰੀ ਦਾ ਇਕ ਬਹੁਤ ਹੀ ਵੱਡਾ ਨਮੁਨਾ ਹੈ ਤੇ ਇਸਲਾਮੀ ਉਸਾਰੀ ਤੇ ਹਿੰਦੂ ਉਸਾਰੀ ਦੀ ਜਿਹੜੀ ਇਕ ਰਲਵੇਂ ਮਿਲਵੇਂ ਸ਼ਕਲ ਹਿੰਦੁਸਤਾਨ ਦੇ ਗਭਲੇ ਦੌਰ ਵਿੱਚ ਚਲੀ ਉਹ ਸ਼ੇਰ ਸ਼ਾਹ ਦੇ ਮਕਬਰੇ ਵਿੱਚ ਨਜ਼ਰ ਆਉਂਦੀ ਹੈ। ਦੋ ਤਿੰਨ ਗੱਲਾਂ ਅਹਿਮ ਹਨ। ਇਕ ਤੇ ਅੱਠ ਪਹਿਲੂ ਉਸਾਰੀ ਦਾ ਇਹ ਅਖ਼ੀਰਲਾ ਨਮੁਨਾ ਹੈ। ਭਾਵੇਂ ਇਸਲਾਮ ਸ਼ਾਹ ਦਾ ਮਕਬਰਾ ਵੀ ਇਸੇ ਵਿਹਾਰ ਦਾ ਬਣ ਰਿਹਾ ਸੀ ਪਰ ਉਹ ਪੂਰਾ ਨਹੀਂ ਹੋ ਸਕਿਆ। ਦੂਜਾ ਇਹ ਕਿ ਇਹ ਮਕਬਰਾ ਝੀਲ ਦੇ ਵਿਚਕਾਰ ਬਣਾਇਆ ਗਿਆ ਹੈ ਤੇ ਇਕ ਤਰ੍ਹਾਂ ਮੁਗ਼ਲਾਂ ਦੇ ਚਾਰ ਬਾਗ਼ ਦਾ ਡਿਜ਼ਾਈਨ ਆਖਿਆ ਜਾਸਕਦਾ ਹੈ ਇਸ ਲਈ ਕਿ ਇਸ ਵਿਚ ਚੌਹਾਂ ਪਾਸੇ ਬਾਗ਼ ਨਹੀਂ ਝੀਲ ਹੈ।
ਉਨ੍ਹਾਂ ਨੇ ਇਕ ਹੋਰ ਸਵਾਦੀ ਗੱਲ ਦੱਸੀ ਕਿ ਇਸ ਮਕਬਰੇ ਦੀ ਇਕ ਅਹਿਮੀਅਤ ਹੈ ਕਿ ਇਸ ਦਾ ਗੁੰਬਦ ਇਸ ਦੀ ਪੱਧਰ ਤੋਂ ਨਾਪਿਆ ਜਾਵੇ ਤੇ ਇਹ ਹਿੰਦੁਸਤਾਨ ਦਾ ਸਾਰਿਆਂ ਤੋਂ ਉਚਾ ਗੁੰਬਦ ਆਖਿਆ ਜਾਵੇ ਗਾ। ਇਹਨੂੰ ਹਿੰਦੁਸਤਾਨ ਵਿਚ ਹਿੰਦ ਅਫ਼ਗ਼ਾਨ ਫ਼ਨ ਉਸਾਰੀ ਦੀ ਸਿਖ਼ਰ ਮੰਨਿਆ ਜਾਸਕਦਾ ਹੈ।
ਪ੍ਰੋਫ਼ੈਸਰ ਇਮਤਿਆਜ਼ ਅਹਿਮਦ ਨੇ ਇਸ ਦੀ ਅਜੋਕੇ ਭੈੜੀ ਸੂਰਤੇਹਾਲ ਬਾਰੇ ਆਖਿਆ ਕਿ ਹੁਣ ਸੂਰਤ ਹਾਲ ਬਹੁਤ ਚਿੰਤਾ ਵਾਲੀ ਹੈ ਇਸ ਦੀ ਦੇਖ ਰੇਖ ਜਿਵੇਂ ਹੋਣੀ ਚਾਹੀ ਦੀ ਹੈ ਉਹ ਨਹੀਂ ਹੋ ਰਹੀ। ਝੀਲ ਦਾ ਪਾਣੀ ਬਹੁਤ ਗੰਦਾ ਰਹਿੰਦਾ ਹੈ। ਵਿਚ ਕਦੀ ਇਸ ਦੀ ਸਫ਼ਾਈ ਹੋ ਜਾਂਦੀ ਹੈ ਪਰ ਇਸ ਦੇ ਮਗਰੋਂ ਵੀ ਉਥੇ ਬਹੁਤ ਗੰਦ ਹੈ। ਫਿਰ ਨਜ਼ਾਆਈ ਮਸਅਲਾ ਇਹ ਵੀ ਖਲੋ ਗਿਆ ਹੈ ਕਿ ਅਹਾਤੇ ਵਿਚ ਇਕ ਨਿੱਕਾ ਜਿਹਾ ਮੰਦਿਰ ਬਣਾ ਦਿੱਤਾ ਗਿਆ ਹੈ ਜਿਹੜਾ ਇਕ ਪਾੜ ਦੀ ਸ਼ਕਲ ਫੜ ਗਿਆ ਹੈ। ਤੇ ਇਹ ਸਾਰੀਆਂ ਇੰਜ ਸ਼ੈਵਾਂ ਹਨ ਕਿ ਇਹ ਮਕਬਰਾ ਹਾਲੀ ਚੰਗੀ ਹਾਲਤ ਵਿਚ ਨਹੀਂ ਆਖਿਆ ਜਾਸਕਦਾ ਹੈ ਇਸ ਤੋਂ ਵਖ ਹੁਸਨ ਖ਼ਾਨ ਦਾ ਮਕਬਰਾ ਵੀ ਇਸੇ ਹਾਲਤ ਵਿਚ ਹੈ ਜਿਥੇ ਚੌਹਾਂ ਪਾਸੇ ਗੰਦੀਆਂ ਵਸਤੀਆਂ, ਝੁੱਗੀ ਝੌਂਪੜੀਆਂ ਹਨ ਜਿਸ ਦੇ ਕਾਰਨ ਸੀਆਹਵਾਂ ਦਾ ਉਥੇ ਅਪੜਨਾ ਔਖਾ ਹੈ। ਖ਼ੋਰੇ ਇਹੋ ਕਾਰਨ ਹੈ ਕਿ ਇਸ ਮਕਬਰੇ ਦੀ ਚੰਗੀ ਤਰ੍ਹਾਂ ਦੇਖ ਰੇਖ ਨਹੀਂ ਹੋਸਕਦੀ।
ਪਰ ਇਸ ਦਾ ਕੀ ਕੀਤਾ ਜਾਵੇ ਕਿ ਕੁੱਝ ਮਜ਼ਾਰਾਂ ਤੇ ਮਕਬਰੀਆਂ ਦਾ ਇਹੋ ਮੁਕੱਦਰ ਹੈ: ਗੁੰਬਦ ਕਬਰ ਦੋਸਤਾਂ ਟੋਟੇ ਏ ਜ਼ਿਮੀਂ, ਤੁਝ ਪਾ ਆਸਮਾਂ ਟੋਟੇ
More