ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਆਈਨ ਸਟਾਈਨ: ਯਹੂਦੀ ਰੱਬ ਦੇ ਖ਼ਾਸ ਲੋਕ ਨਹੀਂ
ਸ਼ੈਵਾਂ ਦੀਆਂ ਬੋਲੀਆਂ ਲਵਾਉਣ ਵਾਲੇ ਇਕ ਵਿਚੋਲੇ ਨੇ ਦੱਸਿਆ ਹੈ ਕਿ ਇਸ ਹਫ਼ਤੇ ਲੰਦਨ ਵਿਚ ਅਲਬਰਟ ਆਨ ਸਟਾਈਨ ਦੀ ਇਕ ਚਿੱਠੀ ਦੀ ਬੋਲੀ ਲਵਾਈ ਜਾਵੇਗੀ ਜਿਹਦੇ ਵਿੱਚ ਉਹਨੇ ਰੱਬ ਤੇ ਯਕੀਨ ਨੂੰ ਇਕ ਬਾਲਾਂ ਵਾਲਾ ਭੁਲੇਖਾ ਦੱਸਿਆ ਹੈ ਤੇ ਲਿਖਿਆ ਹੈ ਕਿ ਯਹੂਦੀ ਰੱਬ ਦੇ ਚੋਣਵੇਂ ਬੰਦੇ ਨਹੀਂ ਸਨ।
ਆਨ ਸਟਾਈਨ ਨਜ਼ਰੀਆ ਜ਼ਰੂਰਤ ਦਾ ਜਦ ਅਮਜਦ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਉਹਦੇ ਮਜ਼੍ਹਬੀ ਵਿਚਾਰਾਂ ਬਾਰੇ ਜਾਣਕਾਰੀ ਰੌਲੇ ਰੱਪੇ ਵਿਚ ਸੀ ਤੇ ਇਸ ਤੇ ਬੜੀ ਬਹਿਸ ਹੁੰਦੀ ਰਹੀ ਹੈ। ਉਹਨੇ ਇਹ ਗੱਲ 1954 ਵਿੱਚ ਇੱਕ ਫ਼ਿਲਾਸਫ਼ਰ ਦੀ ਗੱਲ ਦੇ ਜਵਾਬ ਵਿੱਚ ਆਖੀ ਸੀ।
ਆਨ ਸਟਾਈਨ ਆਪ ਵੀ ਯਹੂਦੀ ਹੈ ਤੇ ਉਹਦਾ ਆਖਣਾ ਹੈ ਕਿ ਉਹਨੂੰ ਯਹੂਦੀ ਲੋਕਾਂ ਨਾਲ ਪਿਆਰ ਹੈ ਪਰ ਉਹਦਾ ਇਹ ਵੀ ਆਖਣਾ ਹੈ ਕਿ ਉਹਨੂੰ ਯਹੂਦੀਆਂ ਵਿਚ ਜੱਗ ਦੇ ਬਾਕੀ ਲੋਕਾਂ ਤੋਂ ਵੱਧ ਕੋਈ ਉਚੇਚੀ ਗੱਲ ਨਜ਼ਰ ਨਹੀਂ ਆਉਂਦੀ। ਉਹਦਾ ਆਖਣਾ ਹੈ ਕਿ ''ਮੇਰੇ ਲਈ 'ਰੱਬ' ਦਾ ਲਫ਼ਜ਼ ਇਕ ਵਿਖਾਲੇ ਦੇ ਵਸੀਲੇ ਤੇ ਬੰਦੇ ਦੀ ਕਮਜ਼ੋਰੀ ਤੋਂ ਅੱਡ ਕੁੱਝ ਵੀ ਨਹੀਂ ਹੈ। ਬਾਈਬਲ ਇਕ ਆਦਰ ਜੋਗ ਕਿਤਾਬ ਹੈ ਪਰ ਇਹਦੇ ਵਿਚ ਬਹੁਤ ਸਾਰੀਆਂ ਗੱਲਾਂ ਬਾਲਾਂ ਵਾਲੀਆਂ ਹਨ।''
ਇਸ ਚਿੱਠੀ ਵਿੱਚ ਆਨ ਸਟਾਈਨ ਲਿਖਦਾ ਹੈ ਕਿ ''ਮੇਰੇ ਲਈ ਯਹੂਦੀ ਮਜ਼ਹਬ ਬਾਲਾਂ ਦੀ ਭੁਲੇਖੇ ਵਾਲੀ ਹਯਾਤੀ ਵਰਗਾ ਈ ਹੈ। ਤੇ ਯਹੂਦੀ ਲੋਕ ਜਿਹਨਾਂ ਨਾਲ ਮੇਰਾ ਸਾਂਗਾ ਏ ਉਹਨਾਂ ਵਿਚ ਜੱਗ ਦੇ ਦੂਜੇ ਲੋਕਾਂ ਤੋਂ ਚੰਗੀ ਕੋਈ ਵੀ ਗੱਲ ਨ੍ਹੀਂ ਹੈ।''
ਇਸ ਤੋਂ ਪਹਿਲੋਂ ਆਨ ਸਟਾਈਨ ਦੀ ਇਸ ਗੱਲ ਤੇ ਵੀ ਬੜੀ ਬਹਿਸ ਹੋਈ ਸੀ ਜਿਹਦੇ ਵਿਚ ਉਹਨੇ ਆਖਿਆ ਸੀ ਕਿ '' ਸਾਇੰਸ ਮਜ਼ਹਬ ਤੋਂ ਬਿਨਾ ਲੰਗੜੀ ਹੈ ਤੇ ਮਜ਼ਹਬ ਸਾਇੰਸ ਤੋਂ ਬਿਨਾ ਅੰਨ੍ਹਾ ਹੈ''।
More