ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਟੋਡਰ ਮਲ: ਲਾਹੌਰ ਦਾ ਸਿਆਣਾ
ਜਿਸ ਵੇਲ਼ੇ ਕਿਸੇ ਨੂੰ ਇਕ ਬਹੁੰ ਤਾਕਤਵਰ ਤੇ ਭਾਰੂ "ਬੀਵਰੋਕਰੀਟ" ਯਾਨੀ ਪਟਵਾਰੀ ਨਾਲ ਵਾਹ ਪੈਂਦਾ ਹੈ ਯਾਂ ਜਦ ਕਦੀ ਕਿਸੇ ਦੀ ਨਜ਼ਰ ਲਹੌਰ ਕਿਲੇ ਤੇ ਪੈਂਦੀ ਏ ਯਾਂ ਫਿਰ ਲਹੌਰ ਦੇ ਚਾਰਦੀਵਾਰੀ ਵਿਚ ਵਸੇ ਸ਼ਹਿਰ ਦਾ ਖ਼ਿਆਲ ਆਉਂਦਾ ਏ, ਜ਼ਿਹਨ ਵਿਚ ਹਿੰਦੁਸਤਾਨ ਵਿਚ ਅਕਬਰ ਦੇ ਤਾਕਤਵਰ ਦਿਵਾਨ ਰਾਜਾ ਟੋਡਰ ਮਲ ਦਾ ਚੇਤਾ ਆਉਂਦਾ ਹੈ ਜਿਹਨੇ "ਪਟਵਾਰ" ਨਿਜ਼ਾਮ ਕੱਢਿਆ ਜੋ ਅਜੇ ਵੀ ਚੱਲ ਰਿਹਾ ਏ।
ਸ਼ਹਿਨਸ਼ਾਹ ਔਰੰਗਜ਼ੇਬ ਦਾ ਆਖਣਾ ਏਂ ਪਈ ਉਹਨੇ ਆਪਣੇ ਪਿਓ ਸ਼ਾਹਜਹਾਂ ਤੋਂ ਸੁਣਿਆ ਸੀ ਉਹ ਕਿਹਾ ਕਰਦਾ ਸੀ ਕਿ ਉਹਦਾ ਪਿਓ ਅਕਬਰ ਹਮੇਸ਼ਾਂ ਟੋਡਰ ਮਲ ਦੀ" ਖੁਲ੍ਹ", ਮਾਨ ਤੇ ਮਤਾਸਬੀ ਹਿੰਦੂ ਹੋਵਣ ਦੀ ਸ਼ਿਕਾਇਤ ਕਰਿਆ ਕਰਦਾ ਸੀ। ਇੰਜ ਦੀ ਰਾਅ ਦੀ ਔਰੰਗਜ਼ੇਬ ਤੋਂ ਤਾਂਘ ਕੀਤੀ ਜਾਸਕਦੀ ਹੈ। ਮੁਗ਼ਲ ਹਿੰਦੁਸਤਾਨ ਉਤੇ ਉਹਦੀ ਅਜਿਹੀ ਪਕੜ ਸੀ ਪਈ ਬਾਦਸ਼ਾਹ ਹਮੇਸ਼ਾਂ ਉਹਦੇ ਫ਼ੈਸਲਿਆਂ ਨੂੰ ਸਿਰ ਮੱਥੇ ਤੇ ਰੱਖਦੇ ਸਨ। ਵਜ੍ਹਾ ਸੱਧੀ ਸਾਹਵੇਂ ਸੀ। ਉਹ ਸ਼ੱਕ ਸ਼ੁਬ੍ਹੇ ਤੋਂ ਵੀ ਵੱਧ ਇਮਾਨਦਾਰ ਤੇ ਆਪਣੇ ਬਾਦਸ਼ਾਹ ਦਾ ਵਫ਼ਾਦਾਰ ਸੀ। ਉਹ ਖ਼ਉਰੇ ਅਕਬਰ ਦੀ "ਕਿਚਨ ਕਾਬੀਨਾ " ਦਾ ਇਕੱਲਾ ਬੰਦਾ ਸੀ ਜਿਸ ਨੇ ਦੀਨ ਇਲਾਹੀ ਨੂੰ ਕਬੂਲਣ ਤੋਂ ਇਨਕਾਰ ਕਰਦਿੱਤਾ ਸੀ, ਇਹ ਅਕਬਰ ਦਾ ਇਸਲਾਮ ਸੀ ਜਿਹਨੇ ਮੁੱਲਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਇਹ ਸਿਰਫ਼ ਉਹਦੀ ਮੌਤ ਤਾਈਂ ਜਿਊਂਦਾ ਰਿਹਾ।
ਰਾਜਾ ਟੋਡਰ ਮਲ ਲਹੌਰ ਵਿਚ ਪਾਣੀ ਵਾਲੇ ਤਲਾਅ ਤੋਂ ਥੋੜਾ ਕੂ ਪਰਾਂਹ ਹਵੇਲੀ ਬਾਰਦੋ ਖ਼ਾਨਾ ਵਿਚ ਜਮੀਆ। ਉਹਦੇ ਮਾਪਿਆਂ ਦਾ ਸਾਂਗਾ ਲਹੌਰ ਨਾਲ ਸੀ ਤੇ ਉਸ ਦਾ ਪਿਓ ਉਹਦੀ ਜਵਾਨੀ ਵਿੱਚ ਮੋਗੀਆ। ਉਹਦੀ ਮਾਂ ਨੇ ਪਾਲਣ ਵਾਸਤੇ ਉਹਨੂੰ ਹਿੰਦੂ ਸੂਝਵਾਨ ਦੇ "ਆਸ਼ਰਮ" ਘੁਲ ਦਿਤਾ ਜਿਹੜਾ ਲਾਹੌਰੀ ਗੇਟ ਵਿਚ ਵਾਕਿਅ ਸੀ।
" ਦੀ ਇਟੀਨ ਇਅਰਜ਼ ਆਫ਼ ਅਕਬਰਜ਼ ਰਿਣ" ਵਿਚ ਜ਼ਿਕਰ ਏ ਪਈ ਅਬੂ-ਅਲ-ਫ਼ਜ਼ਲ ਲਾਹੌਰ ਦੇ ਇਸ ਸਿਆਣੇ ਟੋਡਰ ਮਲ ਤੋਂ ਵਾਹਵਾ ਖਿਝ ਖਾਂਦਾ ਸੀ ਜਦਕਿ ਟੋਡਰਮਲ ਦਾ ਸਭ ਤੋਂ ਪਹਿਲਾ ਤਜ਼ਕਰਾ ਅਬੂ-ਅਲ-ਫ਼ਜ਼ਲ ਦੀ "ਆਈਨਿ ਅਕਬਰੀ" ਵਿਚ ਆਇਆ ਹੈ।
ਅਕਬਰ ਨੇ ਉਹਨੂੰ ਪਹਿਲੀ ਵਾਰ ਯੂਸੁਫ਼ ਜ਼ਈਆਂ ਖ਼ਿਲਾਫ਼ ਫ਼ੌਜ ਕਸ਼ੀ ਵੇਲ਼ੇ ਵਰਤਿਆ ਫਿਰ ਪਟਨਾ, ਬੰਗਾਲ ਤੇ ਗੁਜਰਾਤ ਦੀਆਂ ਫ਼ੌਜਾਂ ਖ਼ਿਲਾਫ਼। ਉਹ ਆਪਣੇ ਦੁਸ਼ਮਣ ਤੇ ਉਹਦੀ ਤਾਕਤ ਦਾ ਚੋਖਾ ਜਾਣੂੰ ਸੀ। ਇਕ ਵਾਰੀ ਉਹਦੀ ਫ਼ੌਜੀ ਦੀ ਗਿੰਤਰੀ ਘੱਟ ਗਈ ਤਾਂ ਉਹ ਛੇ ਮਹੀਨਿਆਂ ਤਾਈਂ ਲੁਕਿਆ ਰਿਹਾ ਓੜਕ ਇਕ ਬਹੁਤੀ ਤਾਕਤਵਰ ਫ਼ੌਜ ਤੇ ਕਬਜ਼ਾ ਕਰਲੀਆ। ਉਸ ਦੇ ਛੋਟੇ ਛੋਟੇ ਅਪ੍ਰੇਸ਼ਨਾਂ ਦਾ ਅੱਜ ਤਾਈਂ ਆਦਰ ਜੋਗ ਮਿਲਟਰੀ ਪਰਚਿਆਂ ਵਿਚ ਹਵਾਲਾ ਦਿਤਾ ਜਾਂਦਾ ਏ। ਮੱਕਾਰੀ ਤੋਂ ਵਿਖ, ਉਹਦੇ ਵਿਚ ਬੰਦਿਆਂ ਵਾਲੀ ਜਰਾਤ ਤੇ ਮਰਦਾਨਗੀ ਸੀ। ਸ਼ਹਿਨਸ਼ਾਹ ਇਹਨੂੰ "ਲਹੋਰੀ ਚਾਲ" ਕਿਹਾ ਕਰਦਾ ਸੀ।
ਹਰ ਮੁਹਿਮ ਦੇ ਮਗਰੋਂ ਉਹ ਸੋਨੇ ਤੇ ਚਾਂਦੀ ਤੋਂ ਅੱਡ ਸਭ ਤੋਂ ਅਹਿਮ ਮਕਬੂਜ਼ਾ ਸਲਤਨਤ ਦੇ ਵੇਰਵੇ ਨਾਲ ਨਕਸ਼ੇ ਲਿਆਂਦਾ। ਛੇਤੀ ਇਈ ਉਹਨੂੰ " ਚਹਾਰ ਹਜ਼ਾਰੀ" ਯਾਨੀ ਆਦਰ ਜੋਗੀ ਜਿਹੜੇ ਚਾਰ ਹਜ਼ਾਰ ਚੌਕਸ ਫ਼ੌਜ ਰੱਖਦੇ ਸਨ, ਬਣਾ ਦਿਤਾ ਗਿਆ।
ਜਦੋਂ ਉਹ ਬੰਗਾਲੋਂ ਪਰਤਿਆ ਉਹ ਤਿਨ ਸੋ ਹਾਥੀ ਸੋਨੇ ਤੇ ਚਾਂਦੀ ਨਾਲ ਢੋ ਕੇ ਪਰਤਿਆ। ਟੋਡਰ ਮਲ ਨੂੰ ਪੱਕ ਸੀ ਜਦ ਤਾਈਂ ਸ਼ਹਿਨਸ਼ਾਹ ਮਾਲ ਨਾਲ ਭਾਰੂ ਹੈ ਉਦੋਂ ਤਾਈਂ ਉਸ ਦੀ ਸਲਤਨਤ ਦੀ ਆਦਰ ਹੈ। ਇਹੀ ਮਨਜ਼ਮ ਆਪ੍ਰੇਸ਼ਨ ਸੀ ਜਿਸ ਪਾਰੋਂ ਉਹਨੂੰ ਵਧੇਰ ਇੱਜ਼ਤ ਲੱਭੀ। ਛੇਤੀ ਇਈ ਉਸ ਨੇ ਅਕਬਰ ਦੇ ਹਿੰਦੁਸਤਾਨ ਦੇ ਮਾਲੀ ਕੱਮਾਂ ਦਾ ਭਾਰ ਚੁਕ ਲਿਆ ਤੇ ਉਹਦਾ ਪਹਿਲਾ ਕਮ ਰਵਾਇਤੀ ਸੰਸਕ੍ਰਿਤ ਅਤੇ ਹਿੰਦੀ "ਪਟਵਾਰ" ਨਿਜ਼ਾਮ ਨੂੰ ਫ਼ਾਰਸੀ ਵਿਚ ਬਦਲਣਾ ਸੀ ਇਹ ਉਹ ਕੰਮ ਸੀ ਜਿਹਨੇ ਮਗਰੋਂ ਉਰਦੂ ਬੋਲੀ ਦੀ ਨੈਣਾ ਰੱਖੀ ਲੇਕਿਨ ਬਹੁਤ ਘੱਟ ਉਹਨੂੰ ਇਸ ਗੱਲ ਉਤੇ ਸ਼ਾਬਾਸ਼ੀ ਦਿੰਦੇ ਨੇਂ।
ਰਾਜਾ ਟੋਡਰ ਮਲ ਦਾ ਲਿਕਿਆ ਹੋਇਆ ਡਿਜ਼ਾਈਨ ਤੇ ਫ਼ਾਰਮੀਟ ਅਜੇ ਵੀ ਪ੍ਰਚਲਿਤ ਹੈ ਉਹਦੇ ਹਿੱਸੇ ਤੇ ਹਦਾਇਤਾਂ ਦਾ ਰਿਕਾਰਡ ਐਨ।ਸੀ।ਏ ਪਿੱਛੇ ਪੰਜਾਬ ਗੌਰਮਿੰਟ ਦੇ ਰੀਵੀਨੀਵ ਡਿਪਾਰਟਮੈਂਟ ਦੀ ਲਾਇਬ੍ਰੇਰੀ ਵਿਚ ਲੱਭ ਜਾਂਦਾ ਏ ਅਜੇ ਤਾਈਂ ਉਹਦੀ ਜ਼ਮੀਨ ਤੇ ਮਾਲੀਆ ਨੂੰ ਇਕੱਠਾ ਕਰਨ ਵਿਚ ਉਸ ਦੀ ਚੋਖੀ ਸਿਆਨਫ਼ ਤੇ ਸਮਝਦਾਰੀ ਦਾ ਮੁਤਾਲਾ ਕੀਤਾ ਜਾਸਕਦਾ ਹੈ।
ਲੇਕਿਨ ਉਸ ਦੀ ਪਹਿਲੀ ਜ਼ਿੰਮੇ ਵਾਰੀ ਪਕਾਈ ਇੱਟਾਂ ਦੇ ਲਹੌਰ ਕਿਲੇ ਦੀ ਇਮਾਰਤ ਵਾਸਤੇ ਰਕਮ ਦਾ ਸਰਬੰਧ ਸੀ। ਜਦੋਂ ਇਕ ਵਾਰ ਹੋਗਿਆ ਤੇ ਫਿਰ ਉਹਨੇ ਲਾਹੌਰ ਸ਼ਹਿਰ ਦੀ ਚਾਰਦੀਵਾਰੀ ਇਮਾਰਤ ਤੇ ਰਕਮ ਲਾਈ। ਉਸ ਨੇ ਅਕਬਰ ਨੂੰ ਫ਼ੌਜੀ ਤੌਰ ਤੇ ਮਗਰੋਂ ਮਾਲੀ ਤੌਰ ਤੇ ਸੰਭਾਲਿਆ। ਫਿਰ ਮਾਸ਼ੀਤ ਦਾ ਸਰਬੰਧ ਤੇ ਮਹਿੰਗਾਈ ਤੇ ਅੱਖ ਰੱਖਣ ਲਈ ਉਹਨੇ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਮੁਤਾਅਰਫ਼ ਕਰਵਾਏ। ਖ਼ਜ਼ਾਨੇ ਤੇ ਚੋਖੀ ਪਕੜ ਪਾਰੋਂ ਉਹਨੂੰ ਬਰ-ਏ-ਸਗ਼ੀਰ ਦੇ ਮੁਲਕਾਂ ਦੇ ਸਟੇਟ ਬੰਕ ਦਾ ਪਿਓ ਵੀ ਆਖਿਆ ਜਾਸਕਦਾ ਹੈ।
ਉਹਦੇ ਸੋਨੇ ਦੇ ਸਿੱਕਿਆਂ ਚੋਂ ਸਭ ਤੋਂ ਵੱਡਾ "ਸ਼ਾਹਨਸਾ" ਸੀ 101 ਤੋਲਾ, 9 ਮਾਸ਼ੇ ਤੇ 7 ਸੁਰਖ਼ਾਂ ਵਾਲਾ ਪੰਜ ਨੁਕੜਾਂ ਵਾਲਾ ਗੋਲ ਸੀ ਯਾਂ "ਸਰਸਈ" ਜਿਹਨੂੰ ਲਾਹੌਰੀ ਸੁਨਿਆਰਾ ਕੀਹਾਜਾਨਦਾ ਸੀ ਉਸ ਦੇ ਇਕ ਬੰਨੇ ਸ਼ਹਿਨਸ਼ਾਹ ਅਕਬਰ ਦਾ ਪੂਰਾ ਨਾਂ ਤੇ ਦੂਜੇ ਬਣੇ ਇਹ ਫ਼ਿਕਰਾ " ਇਜ਼ ਸੁਲਤਾਨ ਅਲਾਆਜ਼ਮਿ ਮੁਅੱਜ਼ਮ ਖ਼ਲਾਦ ਅੱਲ੍ਹਾ ਗ ਮੁਕਤਾ ਸਲਤਾਨਹਿ ਜ਼ਰਬ ਉਲ ਖ਼ਫ਼ਤ ਆਗਰਾ" ਖੁਦੀਆ ਸੀ। ਦੂਜੇ "ਸ਼ਾਹਨਸਾ" ਦਾ ਭਾਰ 91 ਤੋਲੇ ਤੇ 8 ਮਾਸ਼ੇ ਸੀ। ਦੋਵਾਂ ਦਾ ਮੂਲ 100 ਮੁਹਰਾਂ ਦੇ ਬਰਾਬਰ ਸੀ।
ਦੂਜੇ ਸੋਨੇ ਦੇ ਸਿੱਕਿਆਂ ਵਿਚ "ਰਹੱਸ" ਅੱਧੇ "ਸ਼ਹਾਨਸਾ " ਦੇ ਬਰਾਬਰ, "ਅਤਮਾ" ਇੱਕ ਚੌਥਾਈ "ਸ਼ਾਹਨਸਾ" ਬਰਾਬਰ, ਇਕ "ਬਨਸਤ" "ਸ਼ਾਹਨਸਾ" ਦੀ ਪੰਜਵਾਂ ਹਿੱਸਾ ਤੇ ਇਕ "ਇਲਾਹੀ" ਦਸ ਰੁਪਏ ਬਰਾਬਰ ਸੀ ਜੋ ਕਿ 12 ਮਾਸ਼ੀਆਂ ਤੇ ਇਕ ਤਿਹਾਈ "ਸਰਸਈ" ਦੇ ਬਰਾਬਰ ਸੀ। ਮਸ਼ਹੂਰ "ਅਦਲ ਗੁਟਗਾ" 9 "ਰੁਪਿਆਂ" ਯਾਂ ਸੋਨੇ ਦੇ 11 ਮਾਸ਼ੀਆਂ ਬਰਾਬਰ ਸੀ। "ਅਦਲ ਗੁਟਕਾ" "ਮਹਿਰਾਬੀ" ਤੋਂ ਵੀ ਜਾਣਿਆ ਜਾਂਦਾ ਸੀ। 23 ਤਰ੍ਹਾਂ ਦੇ ਸੋਨੇ ਦੇ ਸਿੱਕੇ ਬਰ-ਏ-ਸਗ਼ੀਰ ਵਿੱਚ ਸਿਰਫ਼ ਚਾਰ ਥਾਵਾਂ ਲਾਹੌਰ, ਕਾਬਲ, ਬੰਗਾਲ ਤੇ ਗੁਜਰਾਤ ਵਿਚ ਅਹਿਮਦ ਆਬਾਦ ਦੇ ਟੀਕਸਾਲਾਂ ਵਿਚ ਬੰਦੇ ਸਨ।
ਫਿਰ ਚਾਂਦੀ ਦੇ ਸਿੱਕੇ ਆਉਂਦੇ ਸਨ ਜਿਹਨਾਂ ਚੋਂ ਸਭ ਤੋਂ ਵੱਡਾ " ਰੁਪਿਆ" ਸੀ ਜੋ ਸਾਢੇ ਗਿਆਰਾਂ ਮਾਸ਼ੀਆਂ ਬਰਾਬਰ ਸੀ। ਇਕ "ਰੁਪਿਆ" ਚਾਰ " ਦਾਮਾਂ" ਯਾਂ ਇਕ " ਜਲਾਲਾ" ਬਰਾਬਰ ਸੀ। ਇਕ " ਦਰਬ" ਅੱਧੇ "ਜਲਾਲੇ" ਤੇ ਫਿਰ "ਚਰਨ" (ਇੱਕ ਚੌਥਾਈ), "ਪਾਨਡਾਉ" (ਪੰਜਵਾਂ ਹਿੱਸਾ), "ਅਸ਼ਤ" (ਅੱਠਵੀਂ ਹਿੱਸੇ", "ਦਾਸਾ"(ਦਸਵੇਂ ਹਿੱਸੇ)", ਇਕ ਕਾਲਾ " (ਸੋਲ੍ਹਵੇਂ ਹਿੱਸਾ) ਤੇ ਓੜਕ ਇਕ "ਸੁੱਕੀ" (ਵੀਹਵੀਂ ਹਿੱਸੇ) ਬਰਾਬਰ ਸੀ।
ਚਾਂਦੀ ਦੇ ਸਿੱਕਿਆਂ ਮਗਰੋਂ ਤਾਂਬੇ ਦੇ ਸਿੱਕੇ ਆਉਂਦੇ ਸਨ ਜਿਹੜੇ ਉਠਾਈ ਸ਼ਹਿਰਾਂ ਸੁਣੇ ਪਾਕਿਸਤਾਨ ਵਿੱਚ ਲਾਹੌਰ,ਭਕਰ ਤੇ ਸਿਆਲਕੋਟ ਵਿੱਚ ਬੰਦੇ। ਲਾਹੌਰ ਦਾ ਟੀਕਸਾਲੀ ਗੇਟ ਉਹ ਥਾਂ ਸੀ ਜਿਥੇ ਸਾਰੇ ਤਿਨੈ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਬੰਦੇ ਸਨ। ਅਸਲੀ ਟੈਕਸਾਲ ਮਸਜਿਦ ਵਜ਼ੀਰ ਖ਼ਾਨ ਦੇ ਨੇੜੇ ਉਚੇ ਟਿੱਬੇ ਤੇ ਸੀ ਅਜੇ ਵੀ ਇਸੇ ਨਾਂ ਤੋਂ ਬੁਲਾਇਆ ਜਾਂਦਾ ਹੈ। ਸਭ ਤੋਂ ਵੱਡਾ ਤਾਂਬੇ ਦਾ ਸਿੱਕਾ ਇਕ "ਦਾਮ" ਸੀ ਜਿਹਦਾ ਭਾਰ ਇਕ ਤੌਲਾ, ਅਠ ਮਾਸ਼ੇ ਤੇ ਸਤ ਸਰਸਈ ਹੁੰਦਾ ਤੇ ਇਕ "ਰੁਪੀਏ" ਦਾ ਚਾਲ੍ਹੀਵੀਆਂ ਬੰਦਾ ਸੀ। "ਅਦਹੀਲਾ" "ਦਾਮ" ਦਾ ਅੱਧਾ, " ਪਾਲੂ (ਇੱਕ ਚੌਥਾਈ) ਤੇ "ਦਮੜੀ" ਇਕ ਦਾਮ ਦਾ ਅੱਠਵਾਂ ਹਿੱਸਾ ਸੀ। ਅਸੀਂ ਅਜੇ ਵੀ ਇਹ ਨਾਂ ਮੁੱਢ ਨੂੰ ਜਾਣੇ ਬਿਨਾਂ ਵਰਤ ਰਹੇ ਹਾਂ। ਇਹ ਕਹਿਣਾ ਪਈ ਉਹਦੇ ਕੋਲ ਇਕ "ਦਮੜੀ" ਵੀ ਨਹੀਂ ਏ ਦਾ ਮਤਲਬ ਇਹ ਜੇ ਪਈ ਉਹਦੇ ਕੋਲ ਮਾੜੇ ਤੋਂ ਮਾੜੇ ਮੂਲ ਦਾ ਸਿੱਕਾ ਤੱਕ ਨਹੀਂ ਏ।
ਜਦੋਂ ਅਕਬਰ ਤੇ ਉਹਦੀ "ਕਿਚਨ ਕਾਬੀਨਾ" ਦਾ ਮਸਅਲਾ ਟੋਡਰ ਮਲ ਨਾਲ ਪਿਆ ਜਿਹਨੇ ਸੁਣਨ ਹਾਰਾਂ ਨੂੰ ਦਸ ਪਾਈ ਪਈ ਨਬੀ ਪਾਕ ਇਕ ਦਰਹਮ ਵਰਤਿਆ ਕਰਦੇ ਸਨ ਜਿਹੜਾ ਚਾਂਦੀ ਦੀ ਕਝੋਰ ਦੀ ਗਿਠਕ ਹਾਰ ਪੱਥਰ ਦਾ ਸਿੱਕਾ ਸੀ। ਹਜ਼ਰਤ ਉਮਰ ਨੇ ਇਹਨੂੰ ਪੱਧਰਾ ਕਰਕੇ ਇਸ ਤੋਂ ਬਹੁਤੇ ਤੋਂ ਬਹੁਤੇ ਸਿੱਕੇ ਬਣਾਏ। ਉਨ੍ਹਾਂ ਦਿਨਾਂ ਵਿੱਚ ਦੀਨਾਰ ਇਕ ਸੋਨੇ ਦਾ ਸਿੱਕਾ ਹੁੰਦਾ ਸੀ ਜਿਹਦਾ ਵਜ਼ਨ 96 ਜੂੰ ਦੇ ਦਾਣਿਆਂ ਯਾਂ ਇਕ "ਮਸਕਾਲ" ਜੋ ਦਰਹਮ ਦੇ ਸੱਤਵੇਂ ਦੇ ਇਕ ਤਿਹਾਈ ਬਰਾਬਰ ਸੀ। ਟੋਡਰ ਮਲ ਨੇ ਆਪਣੇ ਸਿੱਕਿਆਂ ਨੂੰ ਜੋਕੀਆ ਤੇ ਉਨ੍ਹਾਂ ਦਾ ਵਰਤਣਾ ਦੱਸਿਆ। ਅਕਬਰ ਅੱਖਾਂ ਅੱਡੀ ਵੇਖਦਾ ਰਿਹਾ ਇਥੇ ਤੀਕ ਅਬੂ-ਅਲ-ਫ਼ਜ਼ਲ ਅਪਣੀ ਕਿਤਾਬ ਵਿਚ ਕਹਿੰਦਾ ਏ ਕਿ ਉਹਨੇ ਸਾਰੀਆਂ ਨਕਾਦਾਂ ਨੂੰ ਚੁਪ ਕਰਾਦਿਤਾ।
ਜਿਵੇਂ ਇਈ ਇਹ ਲਾਹੌਰੀ ਜ਼ਹੀਨ ਤੇ ਸਿਆਣਾ ਬੁੱਢਾ ਹੋਇਆ ਉਹਨੇ ਅਪਣੀ ਨੌਕਰੀ ਤੋਂ ਅਸਤਾਫ਼ੀ ਦਿਤਾ ਪਰ ਅਕਬਰਨੇ ਇਨਕਾਰ ਕਰਦਿੱਤਾ। ਲੇਕਿਨ ਰਾਜਾ ਟੋਡਰ ਮਲ ਛਾਇਆ ਰਿਹਾ। ਉਹਨੇ ਅਪਣੀ ਜਨਮ ਭੋਇੰ ਲਾਹੌਰ ਚੋਂ ਕੁੱਝ ਜ਼ਮੀਨ ਲਈ ਤੇ ਹਰਿਦਵਾਰ ਯਾਤਰਾ ਤੇ ਚੱਲ ਪਿਆ ਤੇ ਫਿਰ ਗੰਗਾ ਕੰਡੇ ਚੱਲ ਪਿਆ। ਇਥੇ ਇਈ ਡਿਗ ਗਿਆ ਤੇ ਮਰਿਆ। ਉਹਦੀ ਸਿਵਾ ਨੂੰ ਦਰਿਆ ਗੰਗਾ ਤੇ ਰਾਵੀ ਵਿਚ ਰੋੜ੍ਹੀਆ ਗਿਆ।
ਲਹੌਰ ਸ਼ਹਿਰ ਦੇ ਇਸ ਜ਼ਹੀਨ ਸਿਆਣੇ ਨੂੰ ਭੁਲ ਚੁੱਕਿਆ ਏ ਜਿਹਦੀ ਜ਼ਹਾਨਤ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ। ਲੇਕਿਨ ਅਸੀਂ ਉਨ੍ਹਾਂ ਤੂੰ ਕੀ ਆਸ ਰੱਖਦੇ ਸਕਦੇ ਹਾਂ ਜਿਹਨਾਂ ਨੇ ਛੇ ਸੌ ਸਾਲ ਪੁਰਾਣੇ ਦਰਖ਼ਤ ਲਾਹੌਰ ਕਿਲੇ ਤੋਂ ਵੱਢ ਦਿਤੇ ਨੇਂ ਜਿਸ ਨੂੰ ਟੋਡਰ ਮਲ ਨੇ ਆਪਣੇ ਸ਼ਹਿਰ ਵਾਸਤੇ ਬਣਾਇਆ ਸੀ। ਕੁੱਝ ਨਿਮਾਣੇ ਬੀਵਰੋਕਰੀਟ ਸਮਝਦੇ ਨੇਂ ਉਨ੍ਹਾਂ ਕੁੱਝ ਹਾਸਲ ਕਰਲੀਆ ਹੈ ਜਦਕਿ ਅਸੀਂ ਸਾਰਿਆਂ ਨੇ ਬਹੁਤ ਕੁੱਝ ਗਵਾ ਲਿਆ ਏ।
ਉਲਥਾ: ਜਿਵੇ ਪੰਜਾਬ
More