کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਪਾਕਿਸਤਾਨੀ ਤਾਰੀਖ਼ ਝੂਠ ਨਾਲ ਭਰੀ ਪਈ ਏ

ਪਾਕਿਸਤਾਨੀ ਤਾਰੀਖ਼ ਝੂਠ ਨਾਲ ਭਰੀ ਪਈ ਏ

ਮੁਬਾਰਿਕ ਅਲੀ

July 10th, 2008

 

 

ਪਾਕਿਸਤਾਨ ਵਿਚ ਲਿਖੀ ਗਈ ਤਾਰੀਖ਼ ਹੁਕਮਰਾਨ ਅਸਟਬੀਲਸ਼ਮਨਟ ਨੇ "ਲਿਖਵਾਈ" ਏ ਜੋ ਹਕੀਕਤ ਨੂੰ ਤਰੋੜ ਮਰੋੜ ਕੇ ਉਨ੍ਹਾਂ ਦੀ"ਘੜੀ ਹੋਈ ਵਿਚਾਰਧਾਰਾ" ਦਾ ਵਿਖਾਲਾ ਕਰਦੀ ਹੈ। ਅਜੇ ਤਾਈਂ ਪਾਕਿਸਤਾਨ ਤੇ ਉਹਦੀ ਆਜ਼ਾਦੀ ਬਾਰੇ ਕੋਈ ਠੁਕਵੇਂ ਤਾਰੀਖ਼ ਨਹੀਂ ਲਿਖੀ ਗਈ। ਇਸਟੈਬਲਿਸ਼ਮੈਂਟ ਦਾ ਸਾਹ ਭਰਨ ਵਾਲੇ ਨਾਮ ਨਿਹਾਦ ਤਾਰੀਖ਼ ਦਾਨਾਂ ਤੇ ਤਾਲੀਮ ਦਾਨਾਂ ਵਿਚਕਾਰ ਬਹੁਤ ਘੁਨਜਲ ਏ। ਜੋ ਕੁੱਝ ਵੀ ਲਖੀਆਗੀਆ ਹੈ ਉਹ ਤਾਰੀਖ਼ ਦੀ ਤਰੋੜ ਮਰੋੜ ਤੇ ਮੁੱਢ ਤੋਂ ਲੈ ਕੇ ਅਖ਼ੀਰ ਤੀਕ ਗ਼ੀਰਮਤਵਾਜ਼ਨ ਹੈ। ਜਦ ਤੀਕ ਗ਼ਲਤ ਬਿਆਨੀਆਂ ਮੁਕਾਈਆਂ ਨਹੀਂ ਜਾਂਦੀਆਂ ਤੇ ਹਕੀਕੀਤ ਜਿਵੇਂ ਸੀ ਨਹੀਂ ਉਵੇਂ ਨਹੀਂ ਦੱਸੀ ਜਾਂਦੀ ਉਦੋਂ ਤਾਈਂ ਕੌਮ ਕਿਸੇ ਅਸਲੀ ਤਰੱਕੀ ਦੀ ਤਾਂਘ ਨਾਂ ਰੱਖੇ। ਤਾਰੀਖ਼ ਸਾਨੂੰ ਇਹੋ ਇਈ ਸਬਕ ਪੜ੍ਹਾਨਦੀ ਹੈ।
ਇਕ ਨਜ਼ਰੀਆਤੀ ਰਿਆਸਤ ਵਿਚ ਤਾਰੀਖ਼ ਲਿਖਣਾ ਵੱਡੀ ਔਕੜ ਸੀ। ਅਸੀਂ ਆਪਣੇ ਆਗੂਵਾਂ ਦੇ ਕੰਮਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਲੇਕਿਨ ਉਨ੍ਹਾਂ ਦੇ ਜੁਰਮਾਂ ਤੇ ਗ਼ਲਤ ਕਾਰੀਆਂ ਨੂੰ ਉਹਲੇ ਇਈ ਰੱਖਿਆ। ਅਜੋਕੀ ਤਾਰੀਖ਼ ਵਿਈ ਭੰਬਲ ਭੂਸੇ ਦੇ ਖੋਬੇ ਵਿਚ ਫਸੀ ਹੈ ਕਿਉਂਜੇ ਸਾਡੇ ਤਾਰੀਖ਼ ਦਾਨ ਆਪਣੇ ਕੰਮ ਦੀ ਸੁਮੱਤ ਤੋਂ ਇਈ ਜਾਣੂੰ ਨਹੀਂ। ਉਹ ਸਮਾਜ ਦੀ ਸੱਚ ਲੋੜੀਂਦੀ ਤੋਂ ਬੇ ਦਮਾਗ਼ੇ ਹਨ ਤੇਭੰਬਲ ਭੂਸੇ ਵਿੱਚ ਪਏ ਨੇਂ ਪਈ ਪਾਕਿਸਤਾਨ ਦੀ ਤਾਰੀਖ਼ ਸਿੰਧ ਰਹਿਤਲ ਤੋਂ ਫੁੱਟੀ ਯਾਂ ਮੁਹੰਮਦ ਬਿਨ ਕਾਸਿਮ ਦੇ ਸਿੰਧ ਉਤੇ ਧਾੜੇ ਵੇਲ਼ੇ ਯਾਂ ਫਿਰ 1947 ਈ. ਵਿਚ ਜਦੋਂ ਪਾਕਿਸਤਾਨ ਬਣਿਆ।

ਡਾਕਟਰ ਅਸ਼ਤੀਆਕ ਹੁਸੈਨ ਕੁਰੈਸ਼ੀ, ਇਸ ਐਮ ਅਕਰਮ ਤੇ ਮੁਈਨ ਅਲਹਕ ਜਿਹੇ ਤਾਰੀਖ਼ ਦਾਨਾਂ ਨੇ ਉਹੋ ਇਈ ਤਾਰੀਖ਼ ਲਿਖੀ ਜਿਹੜੀ ਜਨਰਲ ਅੱਯੂਬ ਖ਼ਾਨ ਜਿਹੇ ਆਮਰਾਂ ਨੇ "ਦੋ ਕੌਮੀ ਨਜ਼ਰੀਆ" ਅਤੇ " ਮਹਾਨ ਕੌਮੀ ਏਕਤਾ" ਵਰਗੀ ਲਿਖਵਾਈ। ਇਹ ਲਿਖਤਾਂ ਬਰਤਾਨਵੀ ਬਸਤੀ ਵਾਦ ਤੋਂ ਵੱਧ ਹਿੰਦੂ ਵੈਰੀ ਹਨ।
ਕੁੱਝ ਤਾਰੀਖ਼ ਦਾਨਾਂ ਨੇ ਸਾਡੇ ਪੁਰਾਣੀ ਹਿੰਦੁਸਤਾਨੀ ਤੇ ਦੱਖਣੀ ਏਸ਼ੀਆਈ ਜੜ੍ਹਾਂ ਦੀ ਮਨਾਹੀ ਕਰਦਿਆਂ ਹੋਇਆਂ ਸਾਨੂੰ ਗਭਲੇ ਏਸ਼ੀਆ ਯਾਂ ਮਿਡਲ ਈਸਟ ਨਾਲ ਰਲਾਵਨ ਦੇ ਜਤਨ ਕੀਤੇ ਜੋ ਤਾਰੀਖ਼ੀ ਤੇ ਸੋਝਵਾਨੀ ਮੂਜਬ ਬੇਆਈਮਾਨੀ ਸੀ। ਮੌਲਾਨਾ ਅਬਦੁਲਹਲੀਮ ਸ਼ਰਰ ਤੇ ਨਸੀਮ ਹਜਾਜ਼ੀ ਵਰਗੀਆਂ ਦੂਜਿਆਂ ਦੇ ਸ਼ਾਹਕਾਰ ਨਾਵਲ ਤਾਰੀਖ਼ ਚੋਂ ਇਕੱਠੇ ਕੀਤੇ ਗਏ ਨੇਂ।
ਹਕੀਕਤ ਵਿਚ ਜਨਰਲ ਅੱਯੂਬ ਨੇ ਤਾਰੀਖ਼ ਦਾ ਮਜ਼ਮੂਨ ਨਿਸਾਬ ਚੋਂ ਹਟਾ ਕੇ ਮੁਆਸ਼ਰਤੀ ਉਲੂਮ ਲਾਇਆ ਸੀ ਤੇ ਮੁਲਕ ਦੀਆਂ ਯੂਨੀਵਰਸਿਟੀਆਂ ਦੇ ਹਿਸਟਰੀ ਡੀਪਾਰਟਮਨਟਸ ਨੇ ਉਵੇਂ ਇਈ ਨਿਸਾਬੀ ਕਿਤਾਬਾਂ ਕੱਢੀਆਂ ਜਿਹਨਾਂ ਵਿੱਚ ਇਸਟੈਬਲਿਸ਼ਮੈਂਟ ਦਾ ਦੱਮ ਭਰਨ ਵਾਲੇ ਲਿਖਾਰੀਆਂ ਦੇ ਆਰਟੀਕਲਜ਼ ਸਨ ਜਿਹਨਾਂ ਵਿਚ ਸਾਰੀ ਦੀ ਸਾਰੀ ਪੁਰਾਣੀ ਦੱਖਣੀ ਏਸ਼ੀਆਈ ਤਾਰੀਖ਼ ਕੱਢ ਦਿਤੀ ਗਈ ਤੇ ਮੁਸਲਿਮ ਹੁਕਮਰਾਨੀ ਦੇ ਜ਼ਵਾਲ ਦਾ ਮਿਹਣਾ ਔਰੰਗਜ਼ੇਬ ਦੀ ਥਾਂ ਅਕਬਰ ਦੇ ਸਿਰ ਮੜ੍ਹੀਆ।
ਅਕਬਰ ਤੇ ਉਹਦੇ ਦਰਬਾਰੀਆਂ ਨੇ ਕਦੀ ਵਿਈ ਦੇਣਿ ਇਲਾਹੀ ਦਾ ਇਜ਼ਹਾਰ ਨਹੀਂ ਕੀਤਾ ਸੀ ਪਰ ਨਿਸਾਬ ਕਿਤਾਬਾਂ ਨੇ ਇਹ ਰਾਅ ਅਗਾਂਹ ਤੁਰੀ ਜਿਵੇਂ ਉਹਨੇ ਇਕ ਨਵਾਂ ਮਜ਼ਹਬ ਘੜਿਆ ਸੀ।
ਫਿਰ ਪਾਕਿਸਤਾਨ ਦੀ ਤਾਰੀਖ਼ ਮੁੜ ਕਿਵੇਂ ਲਿਖੀ ਜਾਵੇ ਇਸ ਵਾਸਤੇ ਇਕ ਖ਼ੁਦਮੁਖ਼ਤਾਰ ਅਦਾਰੇ ਨੂੰ ਇਲਾਕਾਈ ਤੇ ਛੋਟੀ ਕੌਮਾਂ ਦੀ ਤਾਰੀਖ਼ ਉਨ੍ਹਾਂ ਦੀ ਬਸਤੀ ਵਾਦ ਵੈਰੀ ਜਦੋਜਹਿਦ ਬਾਰੇ ਖੋਜ ਲੋਕਾਈ ਦੇ ਨਜ਼ਰ ਨਾਲ ਕੀਤੀ ਜਾਵੇ ਨਾਂ ਕਿ ਹੁਕਮਰਾਨਾਂ ਲਈ ।
ਤਾਰੀਖ਼ ਪੁਰਾਣੇ ਵੇਲਿਆਂ ਦੀਆਂ ਵਾਪਰੀਆਂ ਨੂੰ ਰਿਕਾਰਡ ਤੇ ਇਕੱਠਾ ਕਰਨ ਦਾ ਨਾਂ ਨਹੀਂ। ਇਹਦਾ ਅਸਲ ਕੰਮ ਵਾਪਰੀਆਂ ਦੀ ਪੜਚੋਲ ਹੈ । ਪੁਰਾਣੇ ਸਮਾਜ ਤੇ ਰਹਿਤਲ ਨੂੰ ਬਿਆਨ ਕਰਦਿਆਂ ਹੋਇਆਂ ਇਹ ਮੁਖ ਰੱਖਣਾ ਜ਼ਰੂਰੀ ਏ ਪਈ ਗ਼ਲਤੀਆਂ ਨੂੰ ਠੀਕ ਕਰਦਿਆਂ ਹੋਇਆਂ ਅਗਾਂਹ ਨੂੰ ਸਹੀ ਪਾਸੇ ਚਲਿਆ ਜਾਵੇ। ਇਸ ਵਾਸਤੇ ਸਰਕਾਰੀ ਅਦਾਰਿਆਂ ਦੇ ਅਸਰ ਤੋਂ ਬਾਹਰ ਆਜ਼ਾਦ ਖੋਜਕਾਰਾਂ ਦੀ ਸਿਖਲਾਈ ਕਰਨੀ ਪੋਏਗੀ।  ਆਮਰੀਅਤ ਖੋਜ, ਹਕੀਕਤ ਨੂੰ ਸਹੀ ਕਰਨ ਦੇ ਮਕਸਦ ਤੇ ਠਕਵੇਂ ਤਜਜ਼ੀਏ ਵਿਚ ਔਕੜ ਬਣਦੀ ਹੈ।
ਮੇਰੇ ਗਵੇੜ ਮੁਤਾਬਿਕ ਰਹਤਲੀ ਤਾਰੀਖ਼ ਤੇ ਸਿਆਸਤ ਭਾਰੂ ਹੁੰਦੀ ਹੈ। ਧਰੂ, ਧੌਂਸ ਅਤੇ ਇਖਤਿਆਰਾਤ ਦੀ ਵਰਤੋਂ ਵਾਲਾ ਕੋਈ ਵੀ ਨਿਜ਼ਾਮ ਤਾਰੀਖ਼ ਲਿਖਣ ਵਿਚ ਮੁੱਢਲਾ ਮਸਅਲਾ ਸੀ।ਕੋਈ ਮੁਲਕ ਕਿਸੇ ਖੇਤਰ ਵਿਚ ਉਦੋਂ ਤਾਈਂ ਤਰੱਕੀ ਨਹੀਂ ਕਰਸਕਦਾ ਜਦ ਤਾਈਂ ਉਹ ਪਛੜ ਤੋਂ ਨਹੀਂ ਸਿੱਖਦਾ ਇਹ ਉਦੋਂ ਇਈ ਮੁਮਕਿਨ ਏ ਜਦ ਆਜ਼ਾਦ ਤਾਰੀਖ਼ ਦਾਨ ਤਾਰੀਖ਼ੀ ਵਾਪਰੀਆਂ ਨੂੰ ਉਨ੍ਹਾਂ ਦੀ ਸੱਚੀ ਨਜ਼ਰ ਤੇ ਪਰਖ ਨਾਲ ਪੜਚੋਲ ਕਰਨ ਤੇ ਸਾਂਭਣ।


 

More

Powered by: PHPCow.com