ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਨਜ਼ੀਰ ਅੱਬਾਸੀ : 'ਸਿੰਧ ਦਾ ਹਿੱਕ ਸੁਰਮਾ'
ਨਜ਼ੀਰ ਅੱਬਾਸੀ ਖੱਬੀ ਧਿਰ ਦੇ ਪੜ੍ਹਿਆਰਾਂ ਦੇ ਆਗੂ ਸਨ ਤੇ ਜ਼ਿਆ ਅਲਹਕ ਦੀ ਫ਼ਾਸ਼ੀ ਆਈ ਇਸ ਆਈ ਦੇ ਉਦੋਂ ਦੇ ਕਰਨਲ (ਬਾਅਦ ਵਿੱਚ ਬ੍ਰਿਗੇਡੀਅਰ) ਇਮਤਿਆਜ਼ ਉਰਫ਼ 'ਬਰਗੀਡੀਰ ਬੁਲਾ' ਤੇ ਉਹਦੇ ਫ਼ਾਸ਼ੀ ਟੋਲੇ ਦੇ ਹੱਥੋਂ ਤਸ਼ੱਦਦ ਵਿਚ ਕਤਲ ਹੋਏ। ਬੇਨਜ਼ੀਰ ਭੁੱਟੋ ਦੀ ਪਿਛਲੀ ਹਕੂਮਤ ਦੇ ਥੋੜੇ ਜਿਹੇ ਚੰਗੇ ਕੰਮਾਂ ਵਿਚ ਇਕ ਚੰਗਾ ਕੰਮ ਇਹ ਵੀ ਸੀ ਕਿ ਭਾਵੇਂ ਉਨ੍ਹਾਂ ਨੇ ਆਪਣੇ ਹੀ ਸਿਆਸੀ ਮੁਫ਼ਾਦਾਂ ਲਈ ਹੀ ਸਹੀ ਨਾ ਸਿਰਫ਼ ਬ੍ਰਿਗੇਡੀਅਰ ਇਮਤਿਆਜ਼ ਦੇ ਹੱਥਾਂ ਵਿਚ ਹੱਥਕੜੀ ਪਵਾਈ ਸੀ ਸਗੋਂ ਨਜ਼ੀਰ ਅੱਬਾਸੀ ਦੇ ਕਤਲ ਦਾ ਪਰਚਾ ਵੀ ਜਨਰਲ ਨਸੀਰ ਬਾਬਰ ਦੇ ਹੁਕਮ ਤੇ ਸਿੰਧ ਪੁਲਿਸ ਨੇ ਪਾਇਆ ਤੇ ਸਹੀ ਪਰ ਅਜੇ ਤੀਕਰ 'ਸੈੱਲ' ਕਰਦਿੱਤਾ ਹੋਇਆ ਏ। (ਜੇ ਪਾਕਿਸਤਾਨ ਪੀਲਜ਼ਪਾਰਟੀ ਦੀ ਅਜੋਕੀ ਸਰਕਾਰ ਬੇਨਜ਼ੀਰ ਭੁੱਟੋ ਦੇ ਕੀਤੇ ਗਏ ਕੰਮਾਂ ਤੇ ਵਾਦੀਆਂ ਨੂੰ ਪਾਣੀ ਦਿੰਦੀ ਹੁੰਦੀ ਤੇ ਨਜ਼ੀਰ ਅੱਬਾਸੀ ਦੇ ਵੀ ਕਤਲ ਦੇ ਗਨਹਗਾਰਾਂ ਨੂੰ ਕਿਸੇ ਇੰਸਾਫ਼ੀ ਅੰਜਾਮ ਤੇ ਜ਼ਰੂਰ ਘਲਦੀ ਮੈਨੂੰ ਇਹ ਵਿਸਾਹ ਨਹੀਂ ਕਿ ਅਜੋਕੀ ਸਰਕਾਰ ਜੇ ਇਹੋ ਕੰਮ ਕਰਨ ਦਾ ਸੁੱਚੇ ਵੀ ਤੇ ਉਹਦੇ ਅੱਗੋਂ ਨਵਾਜ਼ ਸ਼ਰੀਫ਼ ਦਾ ਸਿਆਪਾ ਆਉਣਾ ਹੈ ਯਾ ਫਿਰ ਜਨਰਲ ਇਸ਼ਫਾਕ ਕੀਆਨੀ ਯਾ ਮੁਸ਼ੱਰਫ਼ ਦੇ ਸੁਨੇਹੇ!)। ਨਜ਼ੀਰ ਅੱਬਾਸੀ ਤੇ ਕੀ ਕਿਸੀ ਕੁੱਕੜ ਦੇ ਬੱਚੇ ਨੂੰ ਵੀ ਕਤਲ ਕਰਨ ਦੇ ਜੁਰਮ ਵਿਚ ਬ੍ਰਿਗੇਡੀਅਰ ਇਮਤਿਆਜ਼ ਯਾ ਕਿਸੀ ਹੋਰ ਫ਼ੌਜੀ ਯਾਂ ਜ਼ੀਆਈ ਫ਼ਾਸ਼ੀ ਸਰਕਾਰੀ ਕਾਰਿੰਦੇ ਤੇ ਉਂਗਲ ਵੀ ਨਹੀਂ ਚੱਕੀ ਗਈ। ਉਹ ਵੀ ਦਿਨ ਸਨ ਜਦੋਂ ਜ਼ੁਲਫ਼ਕਾਰ ਅਲੀ ਭੁੱਟੋ ਦੀ ਹਕੂਮਤ ਨੇ ਉਹਦੀ ਮੁਖ਼ਾਲਿਫ਼ ਪੜ੍ਹਿਆਰ ਸੱਥਾਂ ਤੇ ਸੰਗਤਾਂ ਦੇ ਆਗੂਵਾਂ ਤੇ ਕਾਮਿਆਂ ਦੀ ਮਾਂ ਭੈਣ ਹਿੱਕ ਕਰ ਛੱਡੀ ਹੋਈ ਸੀ। ਜ਼ੁਲਫ਼ਕਾਰ ਅਲੀ ਭੁੱਟੋ ਦੀ ਪੁਲਿਸ ਤੇ ਇਜੀਨੀਸਾਂ ਦੇ ਬੰਦਿਆਂ ਨੇ (ਜਹੀਦੇ ਵਿੱਚ ਬਹੁਤੇ ਬੰਦੇ ਜਮਾਤ ਇਸਲਾਮੀ ਦੇ ਹੁੰਦੇ ਸਨ। ਤੇ ਅਖ਼ਬਾਰਾਂ ਦੇ ਵਿੱਚ ਵੀ ਉਹੀ ਮਖ਼ਲੂਕ ਸੀ) ਪੜ੍ਹਿਆਰਾਂ ਦੀਆਂ ਤੰਜੀਮਾਂ ਦੇ ਆਗੂ ਫੜ ਲਏ ਸਨ ਜਿਹੜੇ ਨਹੀਂ ਮਿਲਦੇ ਤੇ ਉਨ੍ਹਾਂ ਦੇ ਮਾਂ ਪਿਓ ਤੇ ਭੈਣ ਭਰਾਵਾਂ ਨੂੰ ਵੀ ਲਾਕਪਾਂ ਵਿਚ ਵਾੜ ਛੱਡਿਆ ਹੁੰਦਾ। ਜਦੋਂ ਸਿੰਧ ਯੂਨੀਵਰਸਿਟੀ ਜਾਮਸ਼ੋਰੋ ਦੇ ਇੰਟਰ ਨੈਸ਼ਨਲ ਹਾਸਟਲ ਤੇ ਪੁਲਿਸ ਦਾ ਛਾਪਾ ਪਿਆ ਤੇ ਨਜ਼ੀਰ ਅੱਬਾਸੀ ਹਾਸਟਲ ਦ ਏ ਬਗ਼ੀਚੇ ਦੇ ਮਾਲੀ ਦੀ ਵਰਦੀ ਨਾਲ ਆਪਣੇ ਕੱਪੜੇ ਬਦਲ ਕਰ ਉਥੋਂ ਪੁਲਿਸ ਨੂੰ ਚੱਕਰ ਦੇ ਕੇ ਨੱਸ ਗਿਆ ਸੀ ਤੇ ਹੁਣ ਉਹਦੇ ਮਾਂ ਪਿਓ, ਭੈਣ ਤੇ ਉਹਦਾ ਭਨੋਓਇਆ ਪੁਲਿਸ ਨੇ ਟਨਡੋ ਅੱਲਾ ਯਾਰ ਵਿਚ ਕੈਦ ਕਰਕੇ ਰੱਖੇ ਹੋਏ ਸਨ। ਨਜ਼ੀਰ ਅੱਬਾਸੀ ਸਿੰਧ ਨੈਸ਼ਨਲ ਅਸਟੋਡਨਟਸ ਫ਼ੈਡਰੇਸ਼ਨ ਯਾਂ ਇਸ ਐਨ ਇਸ ਐਫ਼ ਦਾ ਸਦਰ ਸੀ। ਪੁਲਿਸ ਨੂੰ ਹਥ ਨਹੀਂ ਸੀ ਦਿੰਦਾ ਕਿ ਉਹਦੇ ਸਾਥੀ ਕਹਿੰਦੇ ਸਨ ਕਿ ਨਜ਼ੀਰ ਦੀ ਤਹਿਰੀਕ ਵਿਚ ਵੱਡੀ ਲੋੜ ਐ ਤੇ 'ਕਾਮਰੇਡ 'ਯੋਜੀ' (ਅੰਡਰ ਗਰਾਊਂਡ) ਬਣਿਆ ਹੋਇਆ ਸੀ।' ਨਜ਼ੀਰ ਨੂੰ ਕਾਰੋਆਈ ਪਾਵਨ ਫਿਰ ਨੱਸ ਜਾਵਣ ਯਾ ਕੈਦ ਹੋ ਜਾਣ ਦਾ ਬੜਾ ਸ਼ੌਕ ਤੇ ਤਜਰਬਾ ਹੁੰਦਾ ਸੀ। ਉਹ ਨੱਸ ਜਾਣ ਵਾਲਿਆਂ ਨੂੰ 'ਗ਼ਾਜ਼ੀ' ਕਹਿੰਦਾ ਸੀ। ਨਜ਼ੀਰ ਦੀ ਲੋਕਾਂ, ਚੀਜ਼ਾਂ, ਬੰਦਿਆਂ ਤੇ ਦੁਨੀਆ ਦੇ ਲਈ ਸਿੰਧੀ ਜ਼ਬਾਨ ਦੀ ਵਿਚ ਇਕ ਅਪਣੀ ਡਕਸ਼ਨ ਹੁੰਦੀ ਸੀ। ਕਹਿੰਦਾ ਸੀ ਮੈਂ ਹਾਲੀ ਗ਼ਾਜ਼ੀ ਬਣਿਆ ਹੋਇਆਂ ਹਾਂ। ਅਸਾਂ ਇਕ ਦੂਜੇ ਦੇ ਸੱਜਣ ਬਣਨ ਵਿੱਚ ਕਵੀਲ ਨਹੀਂ ਕੀਤੀ, ਤੇ ਸਾਡਾ ਇਕ ਦੂਜੇ ਨਾਲ ਪਿਆਰ ਹੋਗਿਆ। ਨਜ਼ੀਰ ਅੱਬਾਸੀ ਅਸਲ ਵਿਚ ਇਨਕਲਾਬੀ ਨਾਵਲਾਂ ਤੇ ਸ਼ਾਇਰੀ ਤੇ ਹਕੀਕਤ ਵਿਚ ਲੋਕਾਈ ਦੇ ਦੁੱਖਾਂ ਵਿਚ ਉਨ੍ਹਾਂ ਦੇ ਨਾਲ ਰੈਹਣ ਵਾਲਾ ਬੰਦਾ ਸੀ। ਉਹ ਅਸਲ ਵਿਚ ਇਕ ਸੈਕਸੁਅਲ ਜਿਹਾ ਬੰਦਾ ਸੀ ਜੋ ਇਨਕਲਾਬ ਨਾਲ ਵਿਆਹਿਆ ਹੋਇਆ ਸੀ। 'ਤੁਸੀ ਅਗਰ ਮੁੱਠ ਮਾਰਨ ਦੀ ਖ਼ਵਾਹਿਸ਼ ਤੇ ਵੀ ਕੰਟਰੋਲ ਕਰੋ ਤੇ ਤੁਸੀਂ ਟਾਰਚਰ ਵਿਚ ਵੀ ਬਰੀਕ ਨਹੀਂ ਹੋ ਸਕਦੇ' ਉਹ ਕਹਿੰਦਾ ਸੀ। ਉਹਦੀ ਅਵਾਜ਼ ਬੜੀ ਸੁਰੀਲੀ ਸੀ ਤੇ ਉੱਤੋਂ ਉਹ ਗਾਣੇ ਗਾਵਣ ਦਾ ਸ਼ੌਕੀਨ। ਭਾਵੇਂ ਜੇਲ੍ਹ ਹੋਵੇ ਯਾਂ ਰੇਲ ਉਹ ਗਾਵਣ ਤੋਂ ਕਦੀ ਨੇ ਸੀ ਮੁੜਦਾ। 'ਦੇਖ ਤੇਰੇ ਸੰਸਾਰ ਕੀ ਹਾਲਤ ਕਿਆ ਹੋਗਈ ਭਗਵਾਨ , ਕਿਤਨਾ ਬਦਲ ਗਿਆ ਇਨਸਾਨ' ਯਾਂ 'ਤੋਂ ਹਿੰਦੂ ਬਣੇ ਗਾ ਨਾ ਮੁਸਲਮਾਨ ਬਣੇ ਗਾ' ਰਫ਼ੀ ਨੂੰ ਰਫ਼ੀ ਤੋਂ ਚੰਗਾ ਗਾ ਸਕਦਾ ਸੀ। ਕਦੀ ਉਹ ਸਿੰਧੀ ਲੋਕ ਫ਼ਨਕਾਰ ਢੋਲ ਫ਼ਕੀਰ ਦੀਆਂ ਵਾਈਆਂ ਗਾਉਂਦਾ। ਉਨੀ ਸੌ ਅਟਹਤਰ ਵਿਚ ਨਜ਼ੀਰ ਅੱਬਾਸੀ ਨੂੰ ਗ੍ਰਿਫ਼ਤਾਰੀ ਮਗਰੋਂ ਕੋਇਟਾ ਵਿਚ ਐੱਫ਼ ਆਈ ਯੂ ( ਫ਼ੀਲਡ ਇੰਟੈਲੀਜੈਂਸ ਯੂਨਿਟ) ਦੀ ਕਮੀਪ ਵਿਚ ਕੈਦ ਕੀਤਾ ਗਿਆ ਸੀ ਤੇਆਵਥੇ ਵੀ ਉਹ ਗਾਵਣ ਤੋਂ ਨਹੀਂ ਸੀ ਮੁੜਿਆ। ਉਹਦੀ ਅਵਾਜ਼ ਤੋਂ ਉਹਦੇ ਸੈੱਲ ਤੇ ਪਹਿਰਾ ਦੇਵਨ ਵਾਲੇ ਅਰਦਲੀ ਵੀ ਮੁਤਾਸਿਰ ਹੁੰਦੇ ਸਨ ਅਤੇ ਉਹ ਫ਼ਰਮਾਇਸ਼ ਕਰਦੇ 'ਸਿਰ ਜੀ ਰੋਜ਼ੇ ਦੀ ਜਾਲੀ ਚਮ ਲੀਏ ਸੁਣਾਉ ਨਾਂ !' ਪਰ ਇਹ ਤੇ ਨਜ਼ੀਰ ਅੱਬਾਸੀ ਦੀ ਕੈਦ ਨੂੰ ਚੋਖੇ ਦਿਨਾਂ ਤੋਂ ਬਾਅਦ ਦੀ ਗੱਲ ਐ। ਉਹਦੇ ਨਾਲ ਕੈਦ ਹੋਵਣ ਵਾਲੇ ਉਹਦੇ ਸਾਥੀ ਫ਼ੈਜ਼ ਸੋਮਰੋ, ਸ਼ਾਕਿਰ ਸ਼ਾਹ, ਮੋਲਚਨਦ ਤੇ ਘਨਸ਼ੀਆਮ ਦੀਪਕ ਦੱਸਦੇ ਨਜ਼ੀਰ ਅੱਬਾਸੀ ਤੇ ਉਹਦੇ ਤੋਂ ਤਫ਼ਤੀਸ਼ ਕਰਨ ਵਾਲਿਆ ਫ਼ਸਰਾਂ ਦੇ ਵਿੱਚ ਖ਼ੂਬ ਮੁਕਾਬਲਾ ਸੀ। ਉਨ੍ਹਾਂ ਸਾਰਿਆਂ ਨੂੰ ਜ਼ਿਆ ਅਲਹਕ ਤੇ ਉਹਦੀ ਮਾਰਸ਼ਲ ਲਾਅ ਦੇ ਖ਼ਿਲਾਫ਼ ਪਮਫ਼ਲੀਟ ਲਿਖਣ ਤੇ ਛਾਪਣ ਤੇ ਵੰਡਣ ਵਿਚ ਫੜਿਆ ਗਿਆ ਸੀ। ਏ ਸਾਰੇ ਟੀਨ ਇਜਰ ਸਨ ਤੇ ਨਜ਼ੀਰ ਅੱਬਾਸੀ ਤਫ਼ਤੀਸ਼ ਘਰ ਦੇ ਵਿੱਚ ਕਹਿੰਦਾ ਕਿ ਇਨ੍ਹਾਂ ਗ਼ਰੀਬਾਂ ਤੇਕਝ ਵੀ ਨਹੀਂ ਕੀਤਾ ਮੇਰੇ ਤੋਂ ਪੁੱਛੋ ਮੈਂ ਹੀ ਸਬ ਕੁੱਝ ਕਰਦਾ ਆਂ। ਨਜ਼ੀਰ ਨੇ ਬੜੀਆਂ ਮਾਰਾਂ ਖਾਹਦੀਆਂ ਸਨ। ਬੜੇ ਤਸੀਹੇ ਸਹੇ ਸਨ। ਭੁੱਟੋ ਦੇ ਜ਼ਮਾਨੇ ਵਿਚ ਅਖ਼ੀਰ ਵਿਚ ਉਹ ਉਸ ਵੇਲ਼ੇ ਫੜਿਆ ਗਿਆ ਸੀ ਜਦੋਂ ਆਪਣੇ ਹਿੱਕ ਹੋਰ ਸਾਥੀ ਸੁਹੇਲ ਸਾਨਗੀ ਦੇ ਘਰ ਗਿਆ ਸੀ ਤੇ ਮੁਹੱਲੇ ਦੀ ਦੁਕਾਨ ਤੇ ਸੁਹੇਲ ਦੇ ਬੱਚਿਆਂ ਨੂੰ ਸ਼ੈਅ ਸ਼ੁਗਲ ਦਿਲਾਂ ਲਈ ਗਿਆ ਤੇ ਪੁਲਿਸ ਵਾਲਿਆਂ ਨੇ ਕੁਸ਼ਤੀ ਕਰਕੇ ਉਹਨੂੰ ਫੜ ਲਿਆ ਸੀ। ਨਜ਼ੀਰ ਅੱਬਾਸੀ ਜ਼ੁਲਫ਼ਕਾਰ ਅਲੀ ਭੁੱਟੋ ਹਕੂਮਤ ਦੇ ਜ਼ਿਆ ਹੱਥੋਂ ਧੜਨ ਤਖ਼ਤੇ ਤੀਕਰ ਬਦਨਾਮ ਜ਼ਮਾਨਾ ਡੀਫ਼ੈਂਸ ਆਫ਼ ਪਾਕਿਸਤਾਨ ਰੂਲਜ਼ (ਡੀ ਪੀ ਆਰ) ਵਿਚ ਹੈਦਰ ਆਬਾਦ, ਕਰਾਚੀ ਤੇ ਸਿਖਰ ਦੀਆਂ ਜੇਲਾਂ ਵਿੱਚ ਕੈਦ ਗੁਜ਼ਾਰੀ ਸੀ ਸਾਥੀ ਸਿਆਸੀ ਭਾਵੇਂ ਆਮ ਕੈਦੀ ਤੇ ਜੇਲ ਦਾ ਅਮਲਾ ਵੀ ਉਹਦੇ ਤੋਂ ਬਹੁਤ ਮੁਤਾਸਿਰ ਸਨ। ਸਿੰਧੀ ਅਦੀਬ ਤੇ ਰਸਾਲੇ 'ਸੋ੍ਹਨੀ' ਦੇ ਐਡੀਟਰ ਤਾਰਿਕ ਅਸ਼ਰਫ਼ , ਜੋ ਭੁੱਟੋ ਦੇ ਜ਼ਮਾਨੇ ਵਿਚ ਸਿਰਫ਼ ਆਪਣੇ ਐਡੀਟੋਰੀਲ ਲਿਖਣ ਤੇ ਬਾਵੀ ਮਹੀਨੇ ਤੀਕਰ ਕੈਦ ਕੀਤੇ ਗਏ ਸਨ ਨੇ ਅਪਣੀ ਕਿਤਾਬ "ਬਾਵੀ ਮਿਹਣੇ ਜੇਲ੍ਹ ਵਿੱਚ ' ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਬਾਵੀਹਾ ਮਹੀਨਿਆਂ ਦੀ ਜੇਲ੍ਹ ਵਿੱਚ ਨਜ਼ੀਰ ਆਸੀ ਜਿਹਾ ਸਜਲ ਤੇ ਖਰਾ ਕੈਦੀ ਤੇ ਇਨਸਾਨ ਕਦੀ ਨਹੀਂ ਵੇਖਿਆ। ਹਿੱਕ ਵਾਰੀ ਜੀਏ ਸਿੰਧ ਅਸਟੋਡਨਟਸ ਫ਼ੈਡਰੇਸ਼ਨ (ਜਿਹੜੀ ਉਨ੍ਹਾਂ ਦਿਨਾਂ ਵਿੱਚ ਸਿੰਧ ਦੀ ਇਸਲਾਮੀ ਜਮੀਅਤ ਤਲਬਾ ਹੀ ਸਮਝੋ) ਦੇ ਸਾਲਾਨਾ ਕਨਵੈਨਸ਼ਨ ਦੇ ਵਿੱਚ ਹਫ਼ੀਜ਼ ਕੁਰੈਸ਼ੀ ਤਕਰੀਰ ਕਰਰਹੇ ਸਨ ਤੇ ਨਜ਼ੀਰ ਅੱਬਾਸੀ ਦੇ ਉਨ੍ਹਾਂ ਦੀ ਗੱਲ ਤੇ ਇਖ਼ਤਲਾਫ਼ ਕਰਨ ਤੇ ਜਲਸੇ ਵਿਚ ਸਾਰੇ ਜੀਏ ਸਿੰਧ ਦੇ ਪਹਿਲਵਾਨ ਨਜ਼ੀਰ ਅੱਬਾਸੀ ਨੂੰ ਪਏ ਗਏ ਸਨ ਤੇ ਬੜੀ ਕੱਟ ਚਾੜ੍ਹੀ ਸੀ। ਵਲੀ ਖ਼ਾਨ ਦੇ ਜੇਲ੍ਹ ਜਾਣ ਤੇ ਉਨ੍ਹਾਂ ਦੀ ਪਾਰਟੀ ਨਾਪ ਤੇ ਬੰਦਸ਼ ਮਗਰੋਂ ਸਾਰੀਆਂ ਅਪੋਜ਼ੀਸ਼ਨ ਪਾਰਟੀਆਂ ਦਾ ਲਹੌਰ ਵਿਚ ਜਦੋਂ ਯੂ ਡੀ ਐਫ਼ ਯਾ ਯੂਨਾਈਟਿਡ ਡੈਮੋਕਰੇਟਿਕ ਫ਼ਰੰਟ ਦਾ ਕਨਵੈਨਸ਼ਨ ਹੋਇਆ ਸੀ ਤੇ ਉਨ੍ਹਾਂ ਦੇ ਇਸਲਾਮੀ ਨਿਜ਼ਾਮ ਦੀ ਮੰਗ ਦੀ ਥਾਂ ਨਜ਼ੀਰ ਵੱਲੋਂ ਪਾਕਿਸਤਾਨ ਨੂੰ ਸੀਕੀਵਲਰ ਬਣਾਉਣ ਦੀ ਗੱਲ ਕਰਨ ਤੇ ਖ਼ਾਕਸਾਰ ਤਹਿਰੀਕ ਦੇ ਰਜ਼ਾਕਾਰਾਂ ਨੇ ਨਜ਼ੀਰ ਦਾ ਮੱਥਾ ਆਪਣੇ ਬੇਲਚੀਆਂ ਨਾਲ ਪਾੜ ਦਿੱਤਾ ਸੀ। ਜਦੋਂ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਪੀ ਐਨ ਏ ਦੀ ਤਹਿਰੀਕ ਪਏ ਗਈ ਤੇ ਉਨ੍ਹਾਂ ਨੇ ਅਪਣੀ ਹਕੂਮਤ ਦੇ ਅਖ਼ੀਰੀ ਦਿਨਾਂ ਵਿੱਚ ਕਰਾਚੀ ਵਿਚ ਕੈਦ ਸਿੰਧੀ ਕੌਮ ਪ੍ਰਸਤਾਂ ਤੇ ਸਿੰਧੀ ਸਿਆਸੀ ਕੈਦੀਆਂ ਨੂੰ ਸਿੰਧ ਦੇ ਗਵਰਨਰ ਹਾਊਸ ਵਿਚ ਸੱਦਿਆ ਤੇ ਉਨ੍ਹਾਂ ਨੂੰ ਅਪਣੀ ਹਮਾਇਤ ਦਾ ਕਹਿਆ ਸੀ। ਉਨ੍ਹਾਂ ਕੈਦੀਆਂ ਵਿਚ ਨਜ਼ੀਰ ਅੱਬਾਸੀ ਵੀ ਸੀ। ਨਜ਼ੀਰ ਅੱਬਾਸੀ ਜ਼ਿਆ ਅਲਹਕ ਦੀ ਮਾਰਸ਼ਲ ਲਾਅ ਲਾਗੂ ਕਰਨ ਤੇ ਬਾਕੀ ਸਿਆਸੀ ਕੈਦੀਆਂ ਦੀ ਆਜ਼ਾਦੀ ਦੇ ਨਾਲ ਜੇਲੋਂ ਬਾਹਰ ਆਇਆ ਕਿਉਂਕਿ ਜ਼ਿਆ ਨੇ ਭੁੱਟੋ ਦਾ ਡੀਫ਼ੈਂਸ ਆਫ਼ ਪਾਕਿਸਤਾਨ ਰੂਲਜ਼ ਖ਼ਤਮ ਕਰਦਿੱਤਾ ਸੀ। ਨਜ਼ੀਰ ਅੱਬਾਸੀ ਜੇਲੋਂ ਬਾਹਰ ਆਉਂਦੇ ਹੀ ਮਾਰਸ਼ਲ ਲਾਅ ਮੁਕਾਉਣ ਲਈ ਪੜ੍ਹਿਆਰਾਂ , ਮਜ਼ਾਰਾਈਆਂ ਤੇ ਮਜ਼ਦੂਰਾਂ ਦੀ ਤਹਿਰੀਕ ਵਿਚ ਫਿਰ ਜੁੜ ਗਿਆ ਸੀ। ਸੂਬੇ ਸਰਹੱਦ ਯਾ ਪਖ਼ਤੁਨ ਖ਼ਾਹ ਦੇ ਹਸ਼ਤ ਨਗਰ ਵਿੱਚ ਕਿਸਾਨਾਂ ਦੇ ਖ਼ਿਲਾਫ਼ ਆਪ੍ਰੇਸ਼ਨ ਹੋਵੇ ਕਿ ਬਲੋਚਿਸਤਾਨ ਦੇ ਪੱਟ ਫ਼ੀਡਰ ਵਿਚ ਕਿਸਾਨਾਂ ਦੀ ਹਮਾਇਤ ਵਿਚ ਉਥੋਂ ਦੀ ਬਜ਼ਗਰ ਕਮੇਟੀ ਵਾਲਿਆਂ ਦੀ ਭੁੱਖ ਹੜਤਾਲ ਯਾਂ ਕਾਲੋਨੀ ਟੈਕਸਟਾਈਲ ਮਿਲਜ਼ ਮੁਲਤਾਨ ਦੇ ਮਜ਼ਦੂਰਾਂ ਤੇਜ਼ੀਆ ਹਕੂਮਤ ਦਾ ਗੋਲੀ ਦਾ ਹੁਕਮ ਜਿਸ ਦੇ ਥੱਲੇ ਹਿੱਕ ਸੌ ਤੋਂ ਵੱਧ ਮਜ਼ਦੂਰ ਮਾਰਿਆ ਗਿਆ ਸੀ। ਇਹ ਵੀ ਬੜੀ ਅਜਬ ਜਿਹੀ ਗੱਲ ਹੈ ਕਿ ਉਸ ਕਾਲੋਨੀ ਟੈਕਸਟਾਈਲ ਮਿਲ ਦੇ ਹਿੱਕ ਮਾਲਿਕ ਸ਼ੇਖ਼ ਨਸੀਰਸਨ ਜੋ ਲਹੌਰ ਦੇ ਵੱਡੇ ਦਾਨਿਸ਼ਵਰਾਂ ਦਾ ਬੜਾ ਦੋਸਤ ਸਦਾਵਨਦਾ ਏ। ਨਜ਼ੀਰ ਆਸੀ ਅਪਣੀ ਪੜ੍ਹਿਆਰਾਂ ਦੀ ਤਨਜ਼ੀਮ ਸਿੰਧ ਨੈਸ਼ਨਲ ਅਸਟੋਡਨਟਸ ਫ਼ੈਡਰੇਸ਼ਨ ਨੂੰ ਪਾਕਿਸਤਾਨ ਲੈਵਲ ਦੀ ਪੜ੍ਹਿਆਰਾਂ ਦੀ ਤੰਜੀਮਾਂ ਨਾਲ ਰਲਾਵਨ ਤੇ ਹਿੱਕ ਕਰਨ ਦੇ ਕੰਮ ਵਿਚ ਜੁੱਟ ਗਏ ਤੇ ਅਖ਼ੀਰ ਵਿਚ ਉਨ੍ਹਾਂ ਨੇ ਸਾਰੇ ਮੁਲਕ ਦਾ ਦੌਰਾ ਕਰ ਕੇ ਪਾਕਿਸਤਾਨ ਫ਼ੈਡਰਲ ਯੂਨੀਅਨ ਆਫ਼ ਅਸਟੋਡਨਟਸ ਬਣਾ ਲਈ ਸੀ। ਖ਼ੋਰੇ ਏਹੋ ਹੀ ਨਜ਼ੀਰ ਅੱਬਾਸੀ ਦਾ ਸਬ ਤੋਂ ਵੱਡਾ ਜੁਰਮ ਸੀ ਕਿ ਜ਼ਿਆ ਹਕੂਮਤ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪਹਿਲਾਂ ਤੇ ਉਹ ਬਥੇਰੇ ਟਾਰਚਰ ਘਰਾਂ ਤੋ ਬਚ ਕੇ ਆ ਗਏ ਸਨ ਪਰ ਹੁਣ ਸਿੰਧ ਵਿੱਚ ਜ਼ਿਆ ਨੇ ਆਈ ਇਸ ਦਾ ਇੰਚਾਰਜ ਬਣਾ ਕੇ ਕਰਨਲ ਇਮਤਿਆਜ਼ ਨੂੰ ਘੱਲਿਆ ਸੀ। ਨਜ਼ੀਰ ਅੱਬਾਸੀ ਨਾਰਥ ਨਾਜ਼ਿਮ ਆਬਾਦ ਦੇ ਹਿੱਕ ਘਰ ਵਿਚੋਂ ਉਸ ਵੇਲ਼ੇ ਫ਼ੌਜੀ ਇਜੀਨਸੀ ਦੇ ਬੰਦਿਆਂ ਹੱਥੋਂ ਗ੍ਰਿਫ਼ਤਾਰ ਹੂਗੀਆਜਦੋਂ ਉਹ ਉਥੇ ਆਪਣੇ ਯਾਰਾਂ ਨਾਲ ਮਿਲਣ ਲਈ ਗਿਆ ਹੋਇਆ ਸੀ- ਉਹ (ਫ਼ੌਜੀ ਜਾਸੂਸ) ਪਹਿਲਾਂ ਉਸ ਘਰ ਵਿੱਚ ਛਾਪਾ ਮਾਰ ਕੇ ਬੈਠੇ ਹੋਏ ਸਨ। ਸ਼ੱਬੀਰ ਸ਼੍ਰ, ਅਹਿਮਦ ਕਮਾਲ ਵਾਰਸੀ ਤੇ ਨਜ਼ੀਰ ਅੱਬਾਸੀ ਦੀ ਬੀਵੀ ਹਮੀਦਾ ਗਾਨਘਰੋ ਹੋਰਾਂ ਨੂੰ ਉਹ ਗ੍ਰਿਫ਼ਤਾਰ ਕਰਕੇ ਬੈਠੇ ਹੋਏ ਸਨ। ਹਮੀਦਾ ਗਾਨਘਰੋ ਉਥੇ ਅਪਣੀ ਧੀ ਜ਼ਰਕਾ ਦੇ ਨਾਲ ਅਪੜੀ ਸੀ ਤੇ ਗ੍ਰਿਫ਼ਤਾਰੀ ਤੇ ਉਹ ਫੜਨ ਵਾਲਿਆਂ ਨੂੰ ਕਾਇਲ ਕਰਨ ਵਿਚ ਕਾਮਯਾਬ ਗਈ ਤੇ ਉਹ ਕੰਮ ਕਰਨ ਵਾਲੀ ਹੈ ਤੇ ਉਸ ਘਰ ਕੰਮ ਕਰਨ ਲਈ ਆਈ ਸੀ। ਨਜ਼ੀਰ ਆਸੀ ਦੇ ਨਾਲ ਗ੍ਰਿਫ਼ਤਾਰ ਹੋਣ ਵਾਲੀਆਂ ਵਿਚ ਅੱਜ ਦਾ ਸਹਾਫ਼ੀ ਸੁਹੇਲ ਸਾਨਗੀ, ਲਿਖਾਰੀ ਬਦਰ ਅਬੜੋ, ਮਜ਼ਦੂਰਾਂ ਦਾ ਆਗੂ ਅਹਿਮਦ ਕਮਾਲ ਵਾਰਸੀ ਸਨ। ਇਨ੍ਹਾਂ ਨੂੰ ਕਰਾਚੀ ਦੀ ਨੀਪਅਰ ਬੈਰਕਾਂ ਵਿੱਚ ਰੱਖ ਕੇ ਰੱਜ ਕੇ ਤਸ਼ੱਦਦ ਕੀਤਾ ਗਿਆ। ਨਜ਼ੀਰ ਅੱਬਾਸੀ ਨੂੰ , ਬਕੌਲ ਹਿੱਕ ਫ਼ੌਜੀ ਅਫ਼ਸਰ ਸ਼ੁਜਾਅਤ ਦੇ ਬਿਆਨ ਦੇ, ਬ੍ਰਿਗੇਡੀਅਰ ਇਮਤਿਆਜ਼ ਦੇ ਹੁਕਮ ਤੇ ਹੱਥਾਂ ਨਾਲ ਖ਼ਤਮ ਕਰਦਿੱਤਾ ਗਿਆ। ਮਗਰੋਂ ਇਹ ਸਰਕਾਰੀ ਬਿਆਨ ਜਾਰੀ ਕੀਤਾ ਗਿਆ ਕਿ ਨਜ਼ੀਰ ਆਸੀ ਦੀ ਮੌਤ ਹਵਾਲਾਤ ਦੇ ਵਿੱਚ ਹਾਰਟ ਅਟੈਕ ਦੇ ਕਾਰਨ ਹੋਈ ਹੈ। ਇਹ ਬਿਪਤਾ ਨੂ ਅਗਸਤ ਉਨੀ ਸੌ ਅਨਾਸੀ ਦੀ ਹੈ । ਉਹਦੀ ਲਾਸ਼ ਉਹਦੀ ਭੈਣ ਤੇ ਭਨੋਵੀਏ ਨੇ ਫ਼ਾਸ਼ੀ ਫ਼ੌਜੀਆਂ ਦੇ ਡਰ ਦੇ ਮਾਰੇ ਯਾਂ ਜ਼ਖ਼ਮਾਂ ਨਾਲ ਭਰੇ ਹੋਏ ਜਿਸਮ ਦੀ ਵਜ੍ਹਾ ਤੋਂ ਵਸੂਲ ਕਰਨ ਤੋਂ ਇਨਕਾਰ ਕਰਦਿੱਤਾ ਸੀ ਤੇ ਅਬਦੁ ਅਲਸਤਾਰ ਇਧੀ ਨੇ ਆਪਣੇ ਹੱਥਾਂ ਨਾਲ ਉਹਨੂੰ ਗ਼ੁਸਲ ਦਿੱਤਾ ਸੀ। ਇਧੀ ਨੇ ਕਹਿਆ ਸੀ ਕਿ ਉਹਦੇ ਜਿਸਮ ਤੇ ਤਸ਼ੱਦਦ ਦੇ ਨਿਸ਼ਾਨ ਮੌਜੂਦ ਸਨ ਤੇ ਇਧੀ ਸੈਂਟਰ ਦੇ ਹਿੱਕ ਵੱਡੇ ਅਮਲਦਾਰ ਦਾ ਆਖਣਾ ਹੈ ਕਿ ਉਹਦਾ ਸਿਰ ਇੰਜ ਲਗਦਾ ਸੀ ਕਿ ਸ਼ੀਸ਼ਿਆਂ ਨਾਲ ਮਾਰ ਮਾਰ ਕਰ ਪਰੁਨ ਕੀਤਾ ਗਿਆ ਸੀ। ਨਜ਼ੀਰ ਅੱਬਾਸੀ ਸਿੱਖ਼ੀ ਹਸਨ ਕਬਰਸਤਾਨ ਵਿਚ ਦਫ਼ਨ ਹੈ । ਉਸ ਵੇਲ਼ੇ ਪਾਕਿਸਤਾਨ ਪੀਪਲਜ਼ਪਾਰਟੀ ਦੀ ਚੇਅਰ ਪਰਸਨ ਬੇਗਮ ਨੁਸਰਤ ਭੁੱਟੋ ਨੇ ਸ਼ਦੀਦ ਲਫ਼ਜ਼ਾਂ ਵਿਚ ਨਜ਼ੀਰ ਅੱਬਾਸੀ ਦੀ ਮੌਤ ਦੀ ਨਿਖੇਦੀ ਕੀਤੀ ਸੀ। ਅਤੇ ਨਜ਼ੀਰ ਅੱਬਾਸੀ ਦੀ ਬੇਵਾ ਹਮੀਦਾ ਗਾਨਘਰੋ ਨੇ ਨਜ਼ੀਰ ਦੀ ਮੌਤ ਦਾ ਜ਼ਿੰਮਾ ਦਾਰ ਕਰਨਲ ਇਮਤਿਆਜ਼ , ਤੈ ਉਸ ਵੇਲ਼ੇ ਦੇ ਸਿੰਧ ਦੇ ਗਵਰਨਰ ਤੇ ਮਾਰਸ਼ਲ ਲਾਅ ਐਡਮਨਿਸਟ੍ਰੇਟਰ ਇਸ ਐਮ ਅੱਬਾਸੀ ਨੂੰ ਮਿਥਿਆ ਸੀ ਤੇ ਉਨ੍ਹਾਂ ਦੇ ਖ਼ਿਲਾਫ਼ ਪਰਚਾ ਕਟਾਵਨ ਲਈ ਉਹ ਸਦਰ ਥਾਣੇ ਕਰਾਚੀ ਵੀ ਅੱਪੜ ਗਈ ਸੀ। ਜ਼ਾਹਿਰ ਹੈ ਕਿ ਪੁਲਿਸ ਨੇ ਪਰਚਾ ਕੱਟਣ ਤੋਂ ਇਨਕਾਰ ਕਰਦਿੱਤਾ ਸੀ। ਪੁੱਠਾ ਸਿੰਧ ਦੀ ਇਸ ਦਲੇਰ ਧੀ ਨੂੰ ਲੰਮੀ ਚਿਰ ਲਈ ਰੂਪੋਸ਼ ਰਹਿਣਾ ਪਏ ਗਿਆ ਸੀ। ਉਹ ਤੇ ਉਹਦੀ ਨਿੱਕੀ ਜ਼ਰਕਾ ਕਈ ਸਾਲ ਲੁਕੇ ਰਹੇ ਸਨ। ਨਜ਼ੀਰ ਅੱਬਾਸੀ ਨੇ ਵਿਆਹ ਅ ਪਨੀ ਤਨਜ਼ੀਮ ਦੀ ਸਾਥੀ ਹਮੀਦਾ ਗਾਨਘਰੋ ਨਾਲ ਕੀਤਾ ਸੀ। ਵਿਆਹ ਦੀ ਰਾਤ ਜਿਸ ਜੰਜ ਵਿਚ ਨਜ਼ੀਰ ਵਿਆਹ ਕਰਨ ਜਾ ਰਿਹਾ ਸੀ ਉਸ ਰੇਲ ਤੇ ਸਾਰੇ ਕੰਗਲੇ ਤੇ ਕਾਮਰੇਡ ਸਨ ਤੇ ਰੇਲ ਵਿੱਚ ਬਗ਼ੈਰ ਟਿਕਟ ਹੀ ਸਵਾਰ ਸਨ ਤੇ ਲਾਹੜਾ ਟਿਕਟ ਹੋਣ ਬਾਵਜੂਦ ਫੜਿਆ ਗਿਆ ਸੀ। ਨਜ਼ੀਰ ਅੱਬਾਸੀ ਦੇ ਵਿਆਹ ਨੂੰ ਹਿੱਕ ਹਫ਼ਤਾ ਹੀ ਹੋਇਆ ਸੀ ਕਿ ਉਹ ਫਿਰ ਗ੍ਰਿਫ਼ਤਾਰ ਹੋਗਿਆ ਇਸ ਵੇਲ਼ੇ ਉਹਨੂੰ ਕੱਲੀ ਕਮੀਪ ਕੋਇਟਾ ਘੱਲਿਆ ਗਿਆ ਸੀ। ਉਨ੍ਹਾਂ ਨੇ ਅਪਣਾ ਹਨੀ ਮੋਨ ਪੱਟ ਫ਼ੀਡਰ ਦੇ ਕਿਸਾਨਾਂ ਨਾਲ ਭੁੱਕ ਹੜਤਾਲ ਵਿਚ ਰਲ ਕੇ ਕੀਤਾ ਸੀ। ਜਦੋਂ ਨਜ਼ੀਰ ਅੱਬਾਸੀ ਨੂੰ ਯਾਦ ਕਰਨਾ ਵਾਂ ਤੇ ਉਸ ਤੋਂ ਮਗਰੋਂ ਦੇ ਪੜ੍ਹਿਆਰਾਂ ਦੇ ਆਗੂਵਾਂ ਤੇ ਨਜ਼ਰ ਕਰਦਾ ਆਂ ਕਿ ਜੋ ਪਜਾਰੋ ਤੇ ਲੈਂਡ ਕਰੂਜ਼ਰ ਡਰਾਈਵਰ ਕਰਦੇ ਹਨ ਤੇ ਉਹ ਵੇਲਾ ਵੀ ਆਇਆ ਜਦੋਂ ਸਿੰਧ ਦੇ ਹਾਸਟਲਾਂ ਵਿਚ ਚੋਰੀ ਦੀਆਂ ਗੱਡੀਆਂ ਕਤਾਰਾਂ ਵਿਚ ਇੰਜ ਖਲੋਤੀਆਂ ਸਨ ਜਿਵੇਂ ਕੋਈ ਸ਼ਿਵ ਰੂਮ ਹੁੰਦਾ ਏ। ਹਿੱਕ ਨਜ਼ੀਰ ਅੱਬਾਸੀ ਸੀ ਤੇ ਜਿਹਦੇ ਕੋਲ ਜਦੋਂ ਤਿੰਨ ਰੋਪੀਏ ਵੀ ਹੁੰਦੇ ਸਨ ਉਹ ਕਹਿੰਦਾ ਸੀ ਅੱਜ ਅਯਾਸ਼ੀ ਹੈ ਕਿ ਨਿਹਾਰੀ ਚੱਲ ਕੇ ਸਿਖਰ ਘੰਟਾ ਘਰ ਤੇ ਖਾਈਏ। ਨਜ਼ੀਰ ਅੱਬਾਸੀ ਸਿੰਧ ਤੋਂ ਜ਼ੁਲਫ਼ਕਾਰ ਅਲੀ ਭੁੱਟੋ ਤੋਂ ਬਾਅਦ ਹਿੱਕ ਉਸ ਜਿਹੇ ਸੂਰਮੇ ਤੌਰ ਮੰਨਿਆ ਜਾਂਦਾ ਏ ਜਿਨ੍ਹਾਂ ਨੇ ਜ਼ਿਆ ਵਰਗੇ ਫ਼ੌਜੀ ਆਮਰ ਤੇ ਆਮਰੀਅਤ ਨੂੰ ਲਲਕਰੀਆ ਸੀ। ਪਰ ਇਹਨਾਂ ਸੂਰਮਿਆਂ ਦੀ ਕਮਾਈ ਚੋਰ ਖਾ ਗਏ। ਨਜ਼ੀਰ ਅੱਬਾਸੀ ਅਪਣੀ ਸ਼ਕਲ ਮੁਹਾਂਦਰੇ ਵਿਚ ਉਨ੍ਹਾਂ ਇਨਕਲਾਬੀਆਂ ਨਾਲ ਰਲਦਾ ਸੀ ਜਿਹਨਾਂ ਦਾ ਅਸੀਕੀਚ ਆਪੇ ਹੀ ਆਪ ਮੁਸੱਵਰ ਅਪਣੀ ਪੈਨਸਿਲ ਅਸਕੀਚ ਬੁੱਕਾਂ ਵਿਚ ਬਗ਼ੈਰ ਵੇਖੇ ਬਣਾ ਦਿੰਦੇ ਹਨ। ਉਸ ਦੇ ਬਾਰੇ ਵਿਚ ਉਹਦੇ ਹਿੱਕ ਬੈਲੀ ਮੁਈਨ ਕੁਰੈਸ਼ੀ ਨੇ ਕਹਿਆ ਸੀ: "ਵੋਹ ਸ਼ਖ਼ਸ ਜੋ ਸ਼ਬਖ਼ੁਨ ਮੈਂ ਮਾਰਾ ਗਿਆ ਵਰਨਾ ਇਸ ਜੈਸਾ ਬਹਾਦਰ ਕੋਈ ਲਸ਼ਕਰ ਮੈਂ ਨਹੀਂ ਹੈ" ਉਹ ਸਿੰਧ ਵਿੱਚ ਬੰਦਾ ਸੀ ਆਪਣੇ ਅਸੂਲਾਂ ਆਦਰਸ਼ਾਂ ਤੇ ਮੁਹੱਬਤਾਂ ਦੇ ਹਵਾਲਿਆਂ ਨਾਲ। ਤੁਸਾਂ ਕਦੀ ਕਲਰ ਕਹਾਰ ਵਿਚ ਮੋਰਾਂ ਦੀਆ ਟੋਰਾਂ ਵੇਖੀਆਂ ਹੈਂ? ਇਹ ਸਿੰਧ ਵਿੱਚ ਇਹੋ ਜਿਹੇ ਬੰਦੇ ਸਨ ਜਿਨ੍ਹਾਂ ਦੇ ਲਈ ਹਬੀਬ ਜਾਲਬ ਨੇ ਕਹਿਆ ਸੀ: ' ਹਕਮਰਾਂ ਬਣ ਗਏ ਕਮੀਨੇ ਲੋਗ ਖ਼ਾਕ ਮੈਂ ਮਿਲ ਗਏ ਨਗੀਨੇ ਲੋਗ'
More