ਮੁਢਲਾ ਵਰਕਾ > ਗੁਰਮੁਖੀ ਵਿਚਾਰ > ਤਾਰੀਖ਼ ਦੇ ਪੰਨੇ > ਆਖਿਆ ਖ਼ੁਆਜਾ ਫ਼ਰੀਦ ਨੇ : ਚੋੜ੍ਹੇ ਮੁਸਲਮਾਨ ਹਨ
"ਚੋੜ੍ਹੀਆਂ ਦਾ ਜ਼ਿਕਰ ਹੋ ਰਿਹਾ ਸੀ। ਹਜ਼ਰਤ ਅਕਦਸ (ਖ਼ੁਆਜਾ ਗ਼ੁਲਾਮ ਫ਼ਰੀਦ ) ਹੋਰਾਂ ਫ਼ਰਮਾਇਆ ਜੋ ਮੀਆਂ ਗ਼ੁਲਾਮ ਰਸੂਲ ਨਾਜ਼ਿਮ ਪੂਰੀ ਹੋਰਾਂ ਪੁੱਛਿਆ ਹੈ ਕਿ ਕੀਹ ਕਿਸੇ ਚੋੜ੍ਹੇ ਦੀ ਤੀਵੀਂ ਨਾਲ ਮੁਸਲਮਾਨ ਦਾ ਨਿਕਾਹ ਜਾਇਜ਼ ਹੈ ਨਹੀਂ ? ਮੈਂ ਆਖਿਆ ਜਾਇਜ਼ ਨਹੀਂ ਹੈ ਕਿਉਂ ਜੋ ਇਸ ਮੁਲਕ ਦੇ ਸਾਰੇ ਚੂੜ੍ਹੇ ਮੁਸਲਮਾਨ ਹਨ। ਇਸ ਲਈ ਜਦੋਂ ਕੋਈ ਚੋੜ੍ਹਾ ਕਿਸੇ ਔਰਤ ਨਾਲ ਨਿਕਾਹ ਕਰਦਾ ਹੇ ਤੇ ਉਹ ਨਿਕਾਹ ਜਾਇਜ਼ ਹੁੰਦਾ ਹੈ। ਜੇ ਉਸ ਦੀ ਬੀਵੀ ਕਿਸੇ ਹੋਰ ਮੁਸਲਮਾਨ ਨਾਲ ਨਿਕਾਹ ਕਰੇ ਤੇ ਇਹ ਨਿਕਾਹ ਜਾਇਜ਼ ਨਹੀਂ। ਕਿਉਂ ਜੋ ਨਿਕਾਹ ਤੇ ਨਿਕਾਹ ਨਹੀਂ ਹੋਸਕਦਾ ।
ਫੀਰਖ਼ਵਾਜਾ ਫ਼ਰੀਦ ਹਵਾਂ ਹੋਰਾਂ ਆਖਿਆ ਜੋ ਇਸ ਮੁਲਕ ਦੇ ਚੋੜ੍ਹੇ ਹਰਾਮ ਤੇ ਮੁਰਦਾਰ ਖਾਂਦੇ ਨੇਂ ਪਰ ਅਕੀਦੀਉਂ ਮੁਸਲਮਾਨ ਹਨ। ਉਹ ਮੁਸਲਮਾਨਾਂ ਦੀਆਂ ਸਬ ਰਸਮਾਂ ਕਰ ਦੇ ਹਨ। ਨਮਾਜ਼ ਪੜ੍ਹਦੇ ਨੇਂ। ਰੋਜ਼ਾ ਰੱਖਦੇ ਹਨ , ਖ਼ਤਨੇ ਕਰਵਾਂਦੇ ਨੇਂ, ਨਿਕਾਹ, ਨਮਾਜ਼ ਜਨਾਜ਼ਾ ਤੇ ਕਲਮਾ ਤਈਬਾ ਪੜ੍ਹਦੇ ਨੇਂ।
ਇਹ ਜਿਹੜੇ ਸਾਡੇ ਮੌਲਵੀ ਕਹਿੰਦੇ ਹਨ ਜੋ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਜੋ ਉਹ ਹਰਾਮ ਤੇ ਮੁਰਦਾਰ ਨੂੰ ਹਰਾਮ ਸਮਝਦੇ ਹਨ ਯਾ ਹਲਾਲ? ਜੇ ਹਲਾਲ ਸਮਝਦੇ ਹਨ ਤੇ ਫਿਰ ਕਾਫ਼ਰ। ਇਹ ਗੱਲ ਜਹਾਲਤ ਦੀ ਹੈ । ਕਿਉਂ ਜੇ ਕਈ ਵਾਹਕ ਹਨ ਜਿਨ੍ਹਾਂ ਨੂੰ ਪੁੱਛਿਆ ਜਾਵੇ ਜੋ ਉਹ ਨਮਾਜ਼ ਕਿਉਂ ਨਹੀਂ ਪੜ੍ਹਦੇ ਤੇ ਉਹ ਜਵਾਬ ਦਿੰਦੇ ਨੇਂ ਜੋ ਨਮਾਜ਼ ਸਾਨੂੰ ਮਆਫ਼ਿਕ ਨਹੀਂ ਆਉਂਦੀ । ਅਸੀਂ ਜਦੋਂ ਵੀ ਨਮਾਜ਼ ਪੜ੍ਹਨੇ ਆਂ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੇ ।
ਇਹ ਗੱਲ ਜਹਾਲਤ ਦੀ ਹੈ ਅਕੀਦੇ ਦੀ ਨਹੀਂ । ਇਹੋ ਜਿਹਾਂ ਸੇ ਗੱਲਾਂ ਜਾਹਲਾਂ ਦੇ ਮੂੰਹੋਂ ਨਿਕਲ ਜਾਂਦੀਆਂ ਨੇਂ ।" (ਇਸ ਲਈ ਜੇ ਚੋੜ੍ਹੇ ਮੁਰਦਾਰ ਨੂੰ ਹਲਾਲ ਕਹਿੰਦੇ ਹਨ ਤੇ ਇਹ ਉਨ੍ਹਾਂ ਦੀ ਜਹਾਲਤ ਹੈ ਅਕੀਦਾ ਨਹੀਂ ) ।
ਮਕਾਬੀਸ ਅਲਮਜਾਲਸ ਸਫ਼ਾ 519 ਵਕਤ ਅਸਰ ਬਰੋਜ਼ ਜੁਮੇਰਾਤ 28 ਸ਼ਵਾਕ 1314
More