ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ। ਡੂਮ ਸੋਹੇਲੇ ਗਾਂਵਦੇ, ਖਾਨ ਖੀਵੇ ਦੇ ਬਾਰ। ਰੱਜ ਦੁਆਈੰ ਦਿੱਤੀਆਂ, ਸੋਹਣੇ ਪਰਵਾਰ। ਰਲ ਤਦਬੀਰਾਂ ਬੱਧੀਆਂ, ਛੈਲ ਹੋਈ ਮੁਟਿਆਰ। ਸਾਹਿਬਾਂ ਨਾਲ ਸਹੇਲੀਆਂ, ਕੂੜੀ ਰੀਸਕਾਰ। 5 । ਘਰ ਵੰਝਲ ਦੇ ਮਿਰਜ਼ਾ, ਜੰਮਿਆ ਕਰੜੇ ਵਾਰ। ਜਨਮ ਦਿੱਤਾ ਮਾਈ ਬਾਪ ਨੇ, ਰੂਪ ਦਿੱਤਾ...